ਮੈਨਿਨਜਾਈਟਿਸ
From Wikipedia, the free encyclopedia
Remove ads
ਮੈਨਿਨਜਾਈਟਿਸ ਦਿਮਾਗ ਅਤੇ ਮੇਰੂ ਨੂੰ ਢੱਕਣ ਵਾਲੀ ਰਖਿਆਤਮਕ ਝਿੱਲੀਆਂ (ਜਿਨ੍ਹਾਂ ਨੂੰ ਸਮੂਹਿਕ ਰੂਪ ਵਿੱਚ ਮੈਨਿਨਜੀਸ ਕਿਹਾ ਜਾਂਦਾ ਹੈ) ਦੀ ਗੰਭੀਰ ਸੋਜਿਸ਼ ਹੈ।[1] ਇਸਦੇ ਸਬਹਤੋਂ ਆਮ ਲੱਛਣ ਬੁਖਾਰ, ਸਿਰਪੀੜ ਅਤੇ ਗਰਦਨ ਦਾ ਅਕੜਾਆ ਹਨ। ਹੋਰ ਲੱਛਣਾਂ ਵਿੱਚ ਉਲਝਣ ਹੋਣ ਜਾਂ ਚੇਤੰਨਤਾ ਦਾ ਬਦਲਨਾ, ਉਲਟੀਆਂ ਅਤੇ ਰੋਸ਼ਨੀ ਜਾਂ ਉੱਚੀ ਅਵਾਜ ਪ੍ਰਤੀ ਸਹਿਣਸ਼ੀਲਤਾ ਨਾ ਰਹਿਣਾ ਸ਼ਾਮਲ ਹਨ। ਛੋਟੇ ਬੱਚੇ ਅਕਸਰ ਸਿਰਫ ਗੈਰ-ਵਿਸ਼ਿਸ਼ਟ ਲੱਛਣ ਹੀ ਪ੍ਰਦਰਸ਼ਿਤ ਕਰਦੇ ਹਨ, ਜਿਵੇਂ ਚਿੜਚਿੜਾਪਨ, ਸੁਸਤੀ ਅਤੇ ਦੁੱਧ ਘੱਟ ਚੁੰਘਣਾ।[2] ਜੇਕਰ ਧੱਫੜ ਮੌਜੂਦ ਹੋਵੇ, ਤਾਂ ਇਹ ਮੈਨਿਨਜਾਈਟਿਸ ਦੇ ਕਿਸੇ ਖਾਸ ਕਾਰਨ ਵੱਲ ਸੰਕੇਤ ਕਰਦਾ ਹੈ; ਮਿਸਾਲ ਦੇ ਤੌਰ ਤੇ, ਮੈਨਿਜੋਕੋਕਲ ਬੈਕਟੀਰੀਆ ਦੇ ਕਾਰਨ ਹੋਣ ਵਾਲੇ ਮੈਨਿਨਜਾਈਟਿਸ ਦੇ ਨਾਲ-ਨਾਲ ਧੱਫੜ ਵੀ ਹੋ ਸਕਦੇ ਹਨ।[1][3]
ਸੋਜਿਸ਼ ਕਿਸੇ ਵਾਇਰਸ, ਬੈਕਟੀਰੀਆ ਜਾਂ ਹੋਰ ਸੂਖਮ ਜੀਵ ਦੇ ਸੰਕਰਮਣ ਕਾਰਨ ਹੋ ਸਕਦੀ ਹੈ, ਜਾਂ ਇਹ ਕੁਝ ਦਵਾਈਆਂ ਕਾਰਨ ਹੋ ਸਕਦੀ ਹੈ, ਪਰੰਤੂ ਇਸਦੀ ਘੱਟ ਸੰਭਾਵਨਾ ਹੈ।[4] ਦਿਮਾਗ ਅਤੇ ਮੇਰੂ ਦੇ ਨਜਦੀਕ ਹੋਣ ਕਾਰਨ ਮੈਨਿਜਾਈਟਿਸ ਜਾਨਲੇਵਾ ਹੋ ਸਕਦੀ ਹੈ; ਇਸ ਕਰਕੇ ਇਸ ਸਥਿਤੀ ਨੂੰ ਮੈਡੀਕਲ ਐਮਰਜੈਂਸੀ ਵਜੋਂ ਸ਼੍ਰੇਣੀਬਧ ਕੀਤਾ ਗਿਆ ਹੈ।[1][5] ਮੈਨਿਨਜਾਈਟਿਸ ਰੋਗ ਹੋਣ ਜਾਂ ਨਾ ਹੋਣ ਦੀ ਤਫ਼ਤੀਸ਼ ਲੰਬਰ ਪੰਕਚਰ ਨਾਲ ਕੀਤੀ ਜਾਂਦੀ ਹੈ[2]: ਇੱਕ ਸੂਈ ਰੀੜ੍ਹ ਦੇ ਅੰਦਰ ਮੇਰੂ-ਨਾਲ ਵਿੱਚ ਪਾਈ ਜਾਂਦੀ ਹੈ ਅਤੇ ਇਸ ਦੇ ਰਸਤੇ ਸੇਰੀਬਡੋਸਪਾਈਨਲ ਤਰਲ (ਜੋ ਦਿਮਾਗ ਅਤੇ ਮੇਰੂ ਦੇ ਆਲ਼ੇ ਦੁਆਲ਼ੇ ਹੁੰਦਾ ਹੈ) ਦਾ ਨਮੂਨਾ ਲਿਆ ਜਾਂਦਾ ਹੈ। ਸੇਰੀਬਡੋਸਪਾਈਨਲ ਤਰਲ (CSF) ਦੀ ਜਾਂਚ ਮੈਡੀਕਲ ਪ੍ਰਯੋਗਸ਼ਾਲਾ ਵਿੱਚ ਕੀਤੀ ਜਾਂਦੀ ਹੈ।[5]
ਮੈਨਿਨਜਾਈਟਿਸ ਦੀਆਂ ਕੁਝ ਕਿਸਮਾਂ ਨੂੰ ਮੈਨਿਨਜੋਕੋਕਲ, ਕੰਨਪੇੜੇ, ਨਿਮੂਨੋਕੋਕਲ ਅਤੇ ਹਿਬ ਟੀਕਿਆਂ ਦੁਆਰਾ ਟੀਕਾਕਰਨ ਨਾਲ ਰੋਕੀਆਂ ਜਾ ਸਕਦੀਆਂ ਹਨ।[1] ਜਿਹੜੇ ਲੋਕੀਂ ਮੈਨਿਨਜਾਈਟਿਕਸ ਦੀਆਂ ਕੁਝ ਖਾਸ ਕਿਸਮਾਂ ਨਾਲ ਬਹੁਤ ਜ਼ਿਆਦਾ ਸੰਪਰਕ ਵਿੱਚ ਆਏ ਹਨ, ਓਨ੍ਹਾਂ ਨੂੰ ਬੈਕਟੀਰੀਆ-ਨਾਸ਼ਕ ਦਵਾ (ਐਂਟੀਬਾਇਔਟਿਕਸ) ਦੇਣਾ ਲਾਭਕਾਰੀ ਹੋ ਸਕਦਾ ਹੈ।[2] ਤੀਬਰ ਮੈਨਿਨਜਾਈਟਿਸ ਦੇ ਸ਼ੁਰੂਆਤੀ ਇਲਾਜ ਵਿੱਚ ਤੁਰੰਤ ਐਂਟੀਬਾਇਔਟਿਕਸ ਅਤੇ ਕਈ ਵਾਰ ਐਂਟੀਵਾਇਰਲ ਦਵਾਈਆਂ ਦੇਣਾ ਸ਼ਾਮਲ ਹੈ।[2][6] ਜਿਆਦਾ ਸੋਜਿਸ਼ ਤੋਂ ਹੋਣ ਵਾਲੀਆਂ ਪੇਚੀਦਗੀਆਂ ਨੂੰ ਰੋਕਣ ਲਈ ਹੈਕੋਰਟੀਕੋਸਟੀਰੋਇਡ ਦਵਾਈਆਂ ਦੀ ਵੀ ਵਰਤੋਂ ਕੀਤੀ ਜਾਂ ਸਕਦੀ ਹੈ। ਮੈਨਿਨਜਾਈਟਿਸ ਦੇ ਕਾਰਨ ਲੰਬੇ ਸਮੇਂ ਲਈ ਗੰਭੀਰ ਨਤੀਜੇ ਪੈਦਾ ਹੋ ਸਕਦੇ ਹਨ, ਜਿਵੇਂ ਬੋਲ਼ਾਪਣ, ਮਿਰਗੀ, ਦਿਮਾਗ ਵਿੱਚ ਤਰਲ ਇਕੱਠਾ ਹੋਣਾ (ਹਾਈਡਰੋਂਸਿਫੈਲਸ) ਜਾਂ ਦਿਮਾਗੀ ਵਿਕਾਰ, ਖਾਸ ਕਰ ਜੇਕਰ ਇਲਾਜ ਜਲਦੀ ਨਾ ਕੀਤਾ ਜਾਵੇ।[1][3]
2013 ਵਿੱਚ ਲਗਭਗ 1.6 ਕਰੋੜ (16 ਮਿਲੀਅਨ) ਲੋਕਾਂ ਨੂੰ ਮੈਨਿਨਜਾਈਟਿਸ ਹੋਇਆ।[7] ਇਸਦੇ ਨਤੀਜੇ ਵਜੋਂ ਵਿਸ਼ਵ ਪੱਧਰ ਉੱਤੇ 303,000 ਮੌਤਾਂ ਹੋਈਆਂ - ਜੋ 1990 ਵਿੱਚ ਹੋਈਆਂ 464,000 ਮੌਤਾਂ ਤੋਂ ਘੱਟ ਹਨ।[8] ਉਚਿਤ ਇਲਾਜ ਨਾਲ ਬੈਕਟੀਰੀਅਲ ਮੈਨਿਨਜਾਈਟਿਸ ਦੇ ਕਾਰਨ ਮੌਤ ਹੋਣ ਦੇ ਖਤਰੇ ਨੂੰ 15% ਘਟਾਇਆ ਜਾ ਸਕਦਾ ਹੈ।[2] ਬੈਕਟੀਰੀਅਲ ਮੈਨਿਨਜਾਈਟਿਸ ਹਰ ਸਾਲ ਦਸੰਬਰ ਤੇ ਜੂਨ ਵਿਚਕਾਰ ਉਪ-ਸਹਾਰਵੀ ਅਫ਼ਰੀਕਾ ਦੇ ਇੱਕ ਖੇਤਰ ਵਿੱਚ ਫੈਸਲਾ ਹੈ ਜਿਸਨੂੰ ਮੈਨਿਨਜਾਈਟਿਸ ਬੈਲਟ ਕਿਹਾ ਜਾਂਦਾ ਹੈ।[9] ਇਹ ਦੁਨੀਆਂ ਦੇ ਬਾਕੀ ਦੂਜੇ ਖੇਤਰਾਂ ਵਿੱਚ ਵੀ ਛੋਟੇ ਪੱਧਰ ਉੱਤੇ ਹੋ ਸਕਦਾ ਹੈ। ਮੈਨਿਨਜਾਈਟਿਸ ਯੂਨਾਨੀ ਭਾਸ਼ਾ ਦੇ ਇੱਕ ਸ਼ਬਦ μῆνιγξ (ਮੇਨਿਨਕ੍ਸ), ਜਿਸਦਾ ਅਰਥ “ਝਿੱਲੀ” ਹੈ, ਅਤੇ ਮੈਡੀਕਲ ਪਿਛੇਤਰ -itis, ਜਿਸਦਾ ਅਰਥ "ਸੋਜਿਸ਼ਾਂ" ਹੈ, ਤੋਂ ਲਿਆ ਗਿਆ ਹੈ।[10][11]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads