ਰਸਿਕਾ ਦੁਗਾਲ
From Wikipedia, the free encyclopedia
Remove ads
ਰਸਿਕਾ ਦੁਗਾਲ ਇੱਕ ਭਾਰਤੀ ਅਦਾਕਾਰਾ ਹੈ ਜੋ ਕਈ ਬਾਲੀਵੁੱਡ ਫਿਲਮਾਂ, ਇਕ ਭਾਰਤੀ-ਜਰਮਨ ਡਰਾਮਾ ਫਿਲਮ ਅਤੇ ਕਈ ਭਾਰਤੀ ਸੋਪ ਓਪੇਰਿਆਂ ਵਿਚ ਕੰਮ ਕਰ ਚੁੱਕੀ ਹੈ। ਉਹ ਫਿਲਮ ਕੈਸ਼ ਅਤੇ ਕਿੱਸਾ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ।[1]
Remove ads
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
ਰਸਿਕਾ ਦੁਗਾਲ ਜਮਸ਼ੇਦਪੁਰ ਵਿਚ ਪੈਦਾ ਹੋਈ ਸੀ। ਉਸ ਨੇ ਲੇਡੀ ਸ਼੍ਰੀ ਰਾਮ ਮਹਿਲਾ ਕਾਲਜ, ਦਿੱਲੀ ਤੋਂ ਸਾਲ 2004 ਵਿੱਚ ਗਣਿਤ ਵਿੱਚ ਬੈਚਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਨੂੰ ਦੁਗਾਲ, "ਸੋਸ਼ਲ ਸੰਚਾਰ ਮੀਡੀਆ" ਵਿਚ ਪੋਸਟਗ੍ਰੈਜੁਏਟ ਡਿਪਲੋਮਾ ਕਰਨ ਲਈ ਸੋਫੀਆ ਬਹੁਤਕਨੀਕੀ ਅਤੇ ਐਕਟਿੰਗ ਵਿੱਚ ਪੋਸਟਗ੍ਰੈਜੁਏਟ ਡਿਪਲੋਮਾ ਕਰਨ ਲਈ ਫਿੱਟੀ ਵਿੱਚ ਪੜ੍ਹਾਈ ਕੀਤੀ।[2]
ਕੈਰੀਅਰ
ਰਸਿਕਾ ਦੁਗਾਲ 2007 ਵਿੱਚ, ਬਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆਉਣ ਲੱਗੀ ਸੀ। ਉਹ ‘ਅਨਵਰ’ ਵਿੱਚ ਇੱਕ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ। ਉਸ ਨੇ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ 2008 ਵਿੱਚ ਫ਼ਿਲਮ ‘ਤਹਾਨ’ ਤੋਂ ਕੀਤੀ ਸੀ। ਉਸ ਨੇ ‘ਟੀ.ਵੀ.ਐਫ ਪਰਮਾਨੈਂਟ ਰੂਮਮੇਟਸ ਸੀਜ਼ਨ 2’ ਐਪੀਸੋਡ 4 "ਦਿ ਡਿਨਰ" ਦੁਆਰਾ ਮਸ਼ਹੂਰ ਵੈੱਬ ਸੀਰੀਜ਼ ਵਿੱਚ ਕੈਮਿਓ ਕੀਤੀ ਸੀ। ਉਹ ਟੀ.ਵੀ.ਐਫ ਦੀ ਇੱਕ ਹੋਰ ਵੈੱਬ ਸੀਰੀਜ਼ ਹਾਸੋਸੀਅਲ ਯੂਅਰਸ (2017) ਵਿੱਚ ਇੱਕ ਲੀਡ ਅਦਾਕਾਰਾ ਵਜੋਂ ਵੀ ਨਜ਼ਰ ਆਈ ਸੀ।
ਉਹ ਵਾਈ.ਆਰ.ਐਫ ਟੀਵੀ ਸੀਰੀਅਲ ਕਿਸਮਤ ਵਿੱਚ ਰਾਹੁਲ ਬੱਗਾ ਦੀ ਸਹਿ-ਅਦਾਕਾਰਾ ਦੇ ਰੂਪ ਵਿੱਚ ਵੀ ਨਜ਼ਰ ਆਈ ਸੀ।
ਉਸ ਨੇ 2017 ਵਿੱਚ ਰਿਲੀਜ਼ ਹੋਈ ਫ਼ਿਲਮ ‘ਤੂੰ ਹੈ ਮੇਰਾ’ ਵਿੱਚ ਇੱਕ ਕੈਮਿਓ ਕੀਤਾ ਜਿਸ ਵਿੱਚ ਅਭਿਨੇਤਾ ਬਾਰੂਨ ਸੋਬਤੀ, ਵਿਸ਼ਾਲ ਮਲਹੋਤਰਾ, ਸ਼ਹਿਣਾ ਗੋਸਵਾਮੀ, ਨਕੂਲ ਭੱਲਾ, ਅਵਿਨਾਸ਼ ਤਿਵਾੜੀ, ਜੈ ਉਪਾਧਿਆਏ ਨੇ ਅਭਿਨੈ ਕੀਤਾ ਸੀ।
ਉਸ ਨੇ ਰਾਜਸਥਾਨ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਫਿਲਮ ਹਾਮਿਦ ਵਿੱਚ ਆਪਣੀ ਭੂਮਿਕਾ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਪ੍ਰਾਪਤ ਕੀਤਾ।
ਉਸ ਨੇ ਮਿਰਜ਼ਾਪੁਰ ਵਿੱਚ ਵੀ ਭੂਮਿਕਾ ਅਦਾ ਕੀਤੀ, ਕਾਲੀਨ ਭਾਈਆ ਦੀ ਦੂਜੀ ਪਤਨੀ ਅਤੇ ਮੁੰਨਾ ਦੀ ਮਤਰੇਈ ਮਾਂ ਦੇ ਤੌਰ ‘ਤੇ ਐਨਾਜੋਨ ਪ੍ਰਾਈਮ ਵੀਡਿਓ ਉੱਤੇ ਇੱਕ ਵੈੱਬ ਟੈਲੀਵਿਜ਼ਨ ਲੜੀ ‘ਚ ਕੰਮ ਕੀਤਾ।
Remove ads
ਫ਼ਿਲਮੋਗ੍ਰਾਫੀ
ਫ਼ਿਲਮਾਂ
ਟੈਲੀਵਿਜ਼ਨ
ਹਵਾਲੇ
Wikiwand - on
Seamless Wikipedia browsing. On steroids.
Remove ads