ਰਸੂਲੜਾ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ From Wikipedia, the free encyclopedia
Remove ads
ਰਸੂਲੜਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਅਤੇ ਤਹਿਸੀਲ ਖੰਨਾ ਦਾ ਇੱਕ ਪਿੰਡ ਹੈ। ਇਹ ਲੁਧਿਆਣਾ ਤੋਂ ਪੂਰਬ ਵੱਲ 42 ਕਿਲੋਮੀਟਰ ਦੀ ਦੂਰੀ 'ਤੇ ਖੰਨਾ ਮਲੇਰਕੋਟਲਾ ਮੁੱਖ ਸੜਕ ਉੱਪਰ ਸਥਿਤ ਹੈ। ਖੰਨਾ ਤੋਂ 4 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 67 ਕਿ.ਮੀ ਦੀ ਦੂਰੀ ਤੇ ਹੈ। ਇਸਦਾ ਪਿੰਨ ਕੋਡ 141401 ਹੈ ਅਤੇ ਪੋਸਟ ਹੈੱਡ ਆਫਿਸ ਖੰਨਾ ਹੈ। ਇਸਦੇ ਦੱਖਣ ਵੱਲ ਅਮਲੋਹ ਤਹਿਸੀਲ, ਉੱਤਰ ਵੱਲ ਸਮਰਾਲਾ ਤਹਿਸੀਲ, ਪੱਛਮ ਵੱਲ ਪਾਇਲ ਤਹਿਸੀਲ, ਪੂਰਬ ਵੱਲ ਖਮਾਣੋਂ ਤਹਿਸੀਲ ਨਾਲ ਘਿਰਿਆ ਹੋਇਆ ਹੈ। ਇਹ ਸਥਾਨ ਜ਼ਿਲ੍ਹਾ ਲੁਧਿਆਣਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ। ਇਸ ਅਸਥਾਨ ਵੱਲ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਅਮਲੋਹ ਦੱਖਣ ਵੱਲ ਹੈ। ਇਸਦੀ ਸਥਾਨਕ ਭਾਸ਼ਾ ਪੰਜਾਬੀ ਹੈ। ਪ੍ਰਸਿਧ ਗੈਂਗਸਟਰ ਰੁਪਿੰਦਰ ਗਾਂਧੀ ਵੀ ਇਸੇ ਪਿੰਡ ਦਾ ਜੰਮਪਲ ਸੀ।
Remove ads
ਨੇੜੇ ਦੇ ਪਿੰਡ
ਇਕੋਲਾਹਾ (1 KM), ਬਾਹੋ ਮਾਜਰਾ (2 KM), ਲਿਬੜਾ (2 KM), ਬਘੌਰ (3 KM), ਖਟੜਾ (3 KM) ਇਸਦੇ ਨੇੜਲੇ ਪਿੰਡ ਹਨ।
ਨੇੜੇ ਦੇ ਸ਼ਹਿਰ
ਖੰਨਾ, ਦੋਰਾਹਾ, ਗੋਬਿੰਦਗੜ੍ਹ, ਪਾਇਲ,ਸਰਹਿੰਦ, ਅਹਿਮਦਗੜ੍ਹ ਇਸਦੇ ਨੇੜੇ ਦੇ ਸ਼ਹਿਰ ਹਨ।
ਅਬਾਦੀ
2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪਿੰਡ ਦੀ ਕੁੱਲ ਆਬਾਦੀ 2583 ਹੈ ਅਤੇ ਘਰਾਂ ਦੀ ਗਿਣਤੀ 528 ਹੈ। ਔਰਤਾਂ ਦੀ ਆਬਾਦੀ 47.2% ਹੈ। ਪਿੰਡ ਦੀ ਸਾਖਰਤਾ ਦਰ 67.4% ਹੈ ਅਤੇ ਔਰਤਾਂ ਦੀ ਸਾਖਰਤਾ ਦਰ 30.3% ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads