Map Graph

ਰਸੂਲੜਾ

ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ

ਰਸੂਲੜਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਅਤੇ ਤਹਿਸੀਲ ਖੰਨਾ ਦਾ ਇੱਕ ਪਿੰਡ ਹੈ। ਇਹ ਲੁਧਿਆਣਾ ਤੋਂ ਪੂਰਬ ਵੱਲ 42 ਕਿਲੋਮੀਟਰ ਦੀ ਦੂਰੀ 'ਤੇ ਖੰਨਾ ਮਲੇਰਕੋਟਲਾ ਮੁੱਖ ਸੜਕ ਉੱਪਰ ਸਥਿਤ ਹੈ। ਖੰਨਾ ਤੋਂ 4 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 67 ਕਿ.ਮੀ ਦੀ ਦੂਰੀ ਤੇ ਹੈ। ਇਸਦਾ ਪਿੰਨ ਕੋਡ 141401 ਹੈ ਅਤੇ ਪੋਸਟ ਹੈੱਡ ਆਫਿਸ ਖੰਨਾ ਹੈ। ਇਸਦੇ ਦੱਖਣ ਵੱਲ ਅਮਲੋਹ ਤਹਿਸੀਲ, ਉੱਤਰ ਵੱਲ ਸਮਰਾਲਾ ਤਹਿਸੀਲ, ਪੱਛਮ ਵੱਲ ਪਾਇਲ ਤਹਿਸੀਲ, ਪੂਰਬ ਵੱਲ ਖਮਾਣੋਂ ਤਹਿਸੀਲ ਨਾਲ ਘਿਰਿਆ ਹੋਇਆ ਹੈ। ਇਹ ਸਥਾਨ ਜ਼ਿਲ੍ਹਾ ਲੁਧਿਆਣਾ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ। ਇਸ ਅਸਥਾਨ ਵੱਲ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਅਮਲੋਹ ਦੱਖਣ ਵੱਲ ਹੈ। ਇਸਦੀ ਸਥਾਨਕ ਭਾਸ਼ਾ ਪੰਜਾਬੀ ਹੈ। ਪ੍ਰਸਿਧ ਗੈਂਗਸਟਰ ਰੁਪਿੰਦਰ ਗਾਂਧੀ ਵੀ ਇਸੇ ਪਿੰਡ ਦਾ ਜੰਮਪਲ ਸੀ।

Read article