ਰਾਗ ਭੈਰਵੀ
From Wikipedia, the free encyclopedia
Remove ads
ਇਸ ਰਾਗ ਦੀ ਉਤਪੱਤੀ ਥਾਟ ਭੈਰਵੀ ਤੋਂ ਮੰਨੀ ਗਈ ਹੈ।[1] ਇਸ ਵਿੱਚ ਰਿਸ਼ਭ, ਗੰਧਾਰ, ਧੈਵਤ ਅਤੇ ਨਿਸ਼ਾਦ ਕੋਮਲ ਲੱਗਦੇ ਹਨ ਅਤੇ ਮੱਧਮ ਨੂੰ ਵਾਦੀ ਅਤੇ ਸ਼ੜਜ ਨੂੰ ਸੰਵਾਦੀ ਸਵਰ ਮੰਨਿਆ ਗਿਆ ਹੈ। ਗਾਇਨ ਸਮਾਂ ਸਵੇਰ ਦਾ ਸਮਾਂ ਹੈ।
ਰਾਗ ਭੈਰਵੀ | |
![]() | |
ਥਾਟ | ਭੈਰਵੀ |
ਅਰੋਹ | ਸਾ ਰੇ ਗਾ ਮਾ ਪਾ ਧਾ ਨੀ ਸਾ |
ਅਵਰੋਹ | ਸਾ ਨੀ ਧਾ ਪਾ ਮਾ ਗਾ ਰੇ ਸਾ |
ਪਕੜ | ਨੀ ਰੇ ਗਾ ਮਾ ਪਾ ਮਾ ਗਾ ਰੇ ਸ |
ਵਾਦੀ | ਗਾ |
ਸੰਵਾਦੀ | ਨਿ |
ਪਰਹਾਰ (ਸਮਾਂ) | ਸ਼ਾਮ (ਪ੍ਰਾਥਮ ਪਰਹਾਰ) |
ਮੱਤਭੇਦ - ਇਸ ਰਾਗ ਵਿੱਚ ਕੁੱਝ ਸੰਗੀਤਕਾਰ ਸ਼ੜਜ ਤੇ ਮੱਧਮ ਨੂੰ ਵਾਦੀ-ਸੰਵਾਦੀ ਮੰਨਦੇ ਹਨ ਪਰ ਜ਼ਿਆਦਾਤਰ ਸ਼ੜਜ ਤੇ ਪੰਚਮ ਨੂੰ ਵਾਦੀ-ਸੰਵਾਦੀ ਨੂੰ ਮੰਨਿਆ ਜਾਂਦਾ ਹੈ।
ਰਾਗ ਭੈਰਵੀ ਦੇ ਬਾਰੇ ਵਿੱਚ -
'ਰੇ ਗ ਧ ਨਿ ਕੋਮਲ ਰਾਖਤ, ਮਾਨਤ ਮਧਯਮ ਵਾਦੀ ।
ਪ੍ਰਾਤ: ਸਮਯ ਜਾਤੀ ਸੰਪੂਰਨ, ਸੋਹਤ ਸਾ ਸੰਵਾਦੀ ॥'
Remove ads
ਵਿਸ਼ੇਸ਼ਤਾਵਾਂ
੧. ਇਹ ਇੱਕ ਅਤਿਅੰਤ ਪ੍ਰਚਲਿਤ ਤੇ ਮਧੁਰ ਰਾਗ ਹੈ ਅਤੇ ਇਸ ਕਾਰਨ ਇਸਨੂੰ ਸਿਰਫ ਸਵੇਰ ਸਮੇਂ ਹੀ ਨਹੀਂ ਸਗੋਂ ਹਰ ਸਮੇਂ ਗਾਉਂਦੇ ਵਜਾਉਂਦੇ ਹਨ। ਸਾਰੇ ਸੰਗੀਤਕ ਸਮਾਰੋਹਾਂ ਵਿਚ ਇਸ ਰਾਗ ਨਾਲ ਸੰਬੰਧਿਤ ਵੰਨਗੀਆਂ ਵੱਖ-ਵੱਖ ਅੰਦਾਜ਼ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ।
੨. ਸ਼ਾਸਤਰਾਂ ਅਨੁਸਾਰ ਭਲੇ ਹੀ ਇਸਦੇ ਮੂਲ ਰੂਪ ਵਿੱਚ ਸ਼ੁੱਧ ਰਿਸ਼ਭ, ਗੰਧਾਰ, ਧੈਵਤ ਅਤੇ ਨਿਸ਼ਾਦ ਲਗਾਉਣਾ ਵਰਜਿਤ ਮੰਨਿਆ ਗਿਆ ਹੈ ਪਰੰਤੂ ਗਾਇਨ ਸਮੇਂ ਕਲਾਕਾਰ ਆਪਣੇ ਰਿਆਜ਼ ਸਦਕੇ ਗਾਇਨ ਹੋਰ ਖ਼ੂਬਸੂਰਤ ਬਣਾਉਣ ਲਈ ਬਾਰਾਂ ਸਵਰਾਂ(ਸ਼ੁੱਧ ਅਤੇ ਵਿਕ੍ਰਿਤ ਸਵਰ) ਦਾ ਵੀ ਪ੍ਰਯੋਗ ਕਰ ਲੈਂਦੇ ਹਨ।
੩. ਇਸ ਨਾਲ ਮਿਲਦਾ ਜੁਲਦਾ ਰਾਗ ਹੈ - ਬਿਲਾਸਖਾਨੀ ਤੋੜੀ
- ਆਰੋਹ - ਸਾ ਰੇ ਗਾ ਮਾ ਪਾ ਧਾ ਨੀ ਸਾ ।
- ਅਵਰੋਹ - ਸਾ ਨੀ ਧਾ ਪਾ ਮਾ ਗਾ ਰੇ ਸਾ ।
- ਪਕੜ - ਨੀ ਰੇ ਗਾ ਮਾ ਪਾ ਮਾ ਗਾ ਰੇ ਸ । ( ॒ = ਮੰਦ੍ਰ ਸਵਰ )
Remove ads
ਸਿਧਾਂਤ
ਰਾਗ ਭੈਰਵੀ ਨੂੰ ਅਕਸਰ ਸਵੇਰ ਦੇ ਰਾਗਾਂ ਦੀ ਰਾਣੀ ਕਿਹਾ ਜਾਂਦਾ ਹੈ। ਇਹ ਰਾਗ ਬਹੁਤ ਡੂੰਘਾ ਅਤੇ , ਭਗਤੀ ਦਾ ਮਾਹੌਲ ਪੈਦਾ ਕਰਦਾ ਹੈ ਜੋ ਵਿਸ਼ੇਸ਼ ਤੌਰ 'ਤੇ ਭਜਨ ਦੀਆਂ ਸ਼ੈਲੀਆਂ ਅਤੇ ਠੁਮਰੀ ਦੇ ਹਲਕੇ ਕਲਾਸੀਕਲ ਰੂਪ ਲਈ ਢੁਕਵਾਂ ਹੈ। ਇਸ ਰਾਗ ਵਿੱਚ ਰਿਸ਼ਭ ਅਤੇ ਧੈਵਤ ਸੁਰ ਅੰਦੋਲਿਤ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਇਸ ਰਾਗ ਵਿੱਚ ਅੰਦੋਲਿਤ ਕੀਤੇ ਜਾਣ ਦੀ ਬਹੁਤ ਗੁੰਜਾਇਸ਼ ਹੁੰਦੀ ਹੈ ਅਤੇ ਇਹ ਰਾਗ ਦੇ ਮੂਡ ਨੂੰ ਤੀਬਰ ਬਣਾਉਂਦੀ ਹੈ।[2]
ਰਿਸ਼ਭ ਅਤੇ ਪੰਚਮ ਨੂੰ ਕਦੇ-ਕਦੇ ਆਰੋਹ ਵਿੱਚ ਛੱਡ ਦਿੱਤਾ ਜਾਂਦਾ ਹੈ, ਜਿਵੇਂਃ ਸ ਗ ਮ ਧ ਪ ਜਾਂ ਗ ਸ ਧ ਨੀ ਸੰ। ਪਰ ਅਵਰੋਹ ਵਿੱਚ, ਰਿਸ਼ਭ ਅਤੇ ਪੰਚਮ ਜ਼ਰੂਰੀ ਹੁੰਦੇ ਹਨ, ਜਿਵੇਂ ਕਿ ਸ ਨੀ ਧ ਪ ਜਾਂ ਪੀ ਮ ਗ ਮ ਰੇ ਰੇ ਸ. ਅਵਰੋਹ ਵਿਚ, ਗੰਧਾਰ ਨੂੰ ਛੱਡ ਦਿੱਤਾ ਜਾਂਦਾ ਹੈ, ਜਿਵੇਂ ਕਿਃ ਗ ਮ ਰੇ ਸ. ਮੱਧਮ (ਮ) ਇੱਕ ਮਹੱਤਵਪੂਰਨ ਸੁਰ ਹੈ।[3]
ਅਰੋਹਣ ਅਤੇ ਅਵਰੋਹਣ
- ਅਰੋਹਣਃ ਸ ਰੇ ਗ ਮ ਪ ਧ ਨੀ ਸੰ
- ਅਵਰੋਹਣਃ ਸੰ ਨੀ ਧ ਪ ਮ ਗ ਰੇ ਸਾ
ਵਾਦੀ ਅਤੇ ਸੰਵਾਦੀ
- ਵਾਦੀ ਮ/ਪ
- ਸਾਮਵਾਦੀ ਸ [4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads