ਰਾਜਾ ਮਹਿੰਦਰ ਪ੍ਰਤਾਪ ਸਿੰਘ
ਭਾਰਤੀ ਕਾਰਕੁਨ ਅਤੇ ਪੱਤਰਕਾਰ From Wikipedia, the free encyclopedia
Remove ads
ਰਾਜਾ ਮਹੇਂਦਰ ਪ੍ਰਤਾਪ ਸਿੰਘ (1 ਦਸੰਬਰ, 1886 – 29 ਅਪਰੈਲ 1979) ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਸੈਨਾਪਤੀ, ਸੰਪਾਦਕ, ਲੇਖਕ, ਕ੍ਰਾਂਤੀਕਾਰੀ ਅਤੇ ਸਮਾਜ ਸੁਧਾਰਕ ਸਨ, ਜਿਸ ਨੇ 1915 ਵਿੱਚ ਕਾਬੁਲ ਤੋਂ ਪਹਿਲੇ ਵਿਸ਼ਵ ਯੁੱਧ ਦੌਰਾਨ ਜਲਾਵਤਨੀ ਵਿੱਚ ਭਾਰਤ ਸਰਕਾਰ ਦੇ ਰੂਪ ਵਿੱਚ ਸੇਵਾ ਕੀਤੀ ਅਤੇ ਭਾਰਤ ਗਣਰਾਜ ਵਿੱਚ ਸਮਾਜਿਕ ਸੁਧਾਰਵਾਦੀ ਵਜੋਂ ਕੰਮ ਕੀਤਾ।[1] ਉਸਨੇ ਦੂਜੇ ਵਿਸ਼ਵ ਯੁੱਧ ਦੌਰਾਨ 1940 ਵਿੱਚ ਜਾਪਾਨ ਵਿੱਚ ਭਾਰਤ ਦੇ ਕਾਰਜਕਾਰੀ ਬੋਰਡ ਦਾ ਗਠਨ ਵੀ ਕੀਤਾ ਸੀ।[2] ਉਸਨੇ ਐਮ.ਏ.ਓ. ਕਾਲਜ ਦੇ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਸਾਲ 1911 ਵਿੱਚ ਬਾਲਕਨ ਯੁੱਧ ਵਿੱਚ ਵੀ ਹਿੱਸਾ ਲਿਆ ਸੀ।[3] ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ, ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਡਾਕ ਟਿਕਟ ਜਾਰੀ ਕੀਤੀ। ਉਹ "ਆਰੀਅਨ ਪੇਸ਼ਵਾ" ਦੇ ਨਾਂ ਨਾਲ ਮਸ਼ਹੂਰ ਹੈ।[4]

Remove ads
ਜ਼ਿੰਦਗੀ
ਰਾਜਾ ਮਹੇਂਦਰ ਪ੍ਰਤਾਪ ਦਾ ਜਨਮ ਮੁਰਸਾਨ ਨਰੇਸ਼ ਰਾਜਾ ਬਹਾਦੁਰ ਘਨਸ਼ਿਆਮ ਸਿੰਘ ਦੇ ਘਰ 1 ਦਸੰਬਰ ਸੰਨ 1886 ਨੂੰ ਹੋਇਆ ਸੀ।[5] ਰਾਜਾ ਘਨਸ਼ਿਆਮ ਸਿੰਘ ਜੀ ਦੇ ਤਿੰਨ ਪੁੱਤਰ ਸਨ - ਦੱਤਪ੍ਰਸਾਦ ਸਿੰਘ, ਬਲਦੇਵ ਸਿੰਘ ਅਤੇ ਖੜਗ ਸਿੰਘ, ਜਿਹਨਾਂ ਵਿੱਚ ਸਭ ਤੋਂ ਵੱਡੇ ਦੱਤਪ੍ਰਸਾਦ ਸਿੰਘ ਰਾਜਾ ਘਨਸ਼ਿਆਮ ਸਿੰਘ ਦੇ ਬਾਅਦ ਮੁਰਸਾਨ ਦੀ ਗੱਦੀ ਉੱਤੇ ਬੈਠੇ ਅਤੇ ਬਲਦੇਵ ਸਿੰਘ ਬਲਦੇਵਗੜ ਦੀ ਜਾਗੀਰ ਦੇ ਮਾਲਿਕ ਬਣ ਗਏ। ਖੜਗ ਸਿੰਘ ਜੋ ਸਭ ਤੋਂ ਛੋਟੇ ਸਨ ਉਹੀ ਰਾਜਾ ਮਹੇਂਦਰ ਪ੍ਰਤਾਪ ਜੀ ਹਨ। ਮੁਰਸਾਨ ਰਾਜ ਨੂੰ ਹਾਥਰਸ ਗੋਦ ਆਉਣ ਤੇ ਉਨ੍ਹਾਂ ਦਾ ਨਾਮ ਖੜਗ ਸਿੰਘ ਤੋਂ ਮਹੇਂਦਰ ਪ੍ਰਤਾਪ ਸਿੰਘ ਹੋ ਗਿਆ ਸੀ। ਕੁੰਵਰ ਬਲਦੇਵ ਸਿੰਘ ਦਾ ਰਾਜਾ ਮਹੇਂਦਰ ਪ੍ਰਤਾਪ ਜੀ ਨਾਲ ਬਹੁਤ ਗੂੜ੍ਹਾ ਪਿਆਰ ਸੀ ਅਤੇ ਰਾਜਾ ਸਾਹਿਬ ਵੀ ਉਨ੍ਹਾਂ ਦਾ ਭਾਰੀ ਸਤਿਕਾਰ ਕਰਦੇ ਸਨ। ਉਮਰ ਵਿੱਚ ਸਭ ਤੋਂ ਛੋਟੇ ਹੋਣ ਦੇ ਕਾਰਨ ਰਾਜਾ ਸਾਹਿਬ ਆਪਣੇ ਵੱਡੇ ਭਰਾ ਨੂੰ ਵੱਡੇ ਦਾਦਾ ਜੀ ਅਤੇ ਕੁੰਵਰ ਬਲਦੇਵ ਸਿੰਘ ਜੀ ਨੂੰ ਛੋਟੇ ਦਾਦਾਜੀ ਕਹਿਕੇ ਸੰਬੋਧਿਤ ਕਰਦੇ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads