ਰਾਜੇਸ਼ ਖੰਨਾ

ਭਾਰਤੀ ਅਦਾਕਾਰ From Wikipedia, the free encyclopedia

ਰਾਜੇਸ਼ ਖੰਨਾ
Remove ads

ਰਾਜੇਸ਼ ਖੰਨਾ (29 ਦਸੰਬਰ 1942–18 ਜੁਲਾਈ 2012) ਇੱਕ ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਸਨ। ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਪੰਜ ਸਾਲ ਤੱਕ ਉਹ ਕਾਂਗਰਸ ਪਾਰਟੀ ਦੇ ਸੰਸਦ ਵੀ ਰਹੇ ਅਤੇ ਬਾਅਦ ਵਿੱਚ ਉਹਨਾਂ ਸਿਆਸਤ ਤੋਂ ਸੰਨਿਆਸ ਲੈ ਲਿਆ।

ਵਿਸ਼ੇਸ਼ ਤੱਥ ਰਾਜੇਸ਼ ਖੰਨਾ, ਜਨਮ ...

1966 ਵਿੱਚ ਆਖ਼ਰੀ ਖ਼ਤ ਨਾਮਕ ਫ਼ਿਲਮ ਨਾਲ਼ ਆਪਣੀ ਅਦਾਕਾਰੀ ਦੀ ਸ਼ੁਰੁਆਤ ਕਰਨ ਵਾਲ਼ੇ ਖੰਨਾ ਨੇ ਕੁੱਲ 163 ਫ਼ਿਲਮਾਂ ਵਿੱਚ ਕੰਮ ਕੀਤਾ।

18 ਜੁਲਾਈ 2012 ਨੂੰ ਮੁੰਬਈ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

Remove ads

ਕੰਮ

ਖੰਨਾ ਨੇ ਕੁੱਲ 163 ਫ਼ਿਲਮਾਂ ਵਿਚੋਂ 128 ਵਿੱਚ ਮੁੱਖ ਭੂਮਿਕਾ ਨਿਭਾਈ, ਵਿੱਚ ਦੋਹਰੀ ਭੂਮਿਕਾ ਦੇ ਇਲਾਵਾ 17 ਛੋਟੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਅਤੇ ਤਿੰਨ ਸਾਲ ਦੇ ਅੰਦਰ 15 ਹਿੱਟ ਫ਼ਿਲਮ ਵਿੱਚ ਅਦਾਕਾਰੀ ਕਰ ਕੇ ਬਾਲੀਵੁੱਡ ਦੇ ਸੂਪਰਸਟਾਰ ਬਣ ਗਏ।

ਰਾਜ਼, ਬਹਾਰੋਂ ਕੇ ਸਪਨੇ, ਅਰਾਧਨਾ ਅਤੇ ਅਨੰਦ ਉਹਨਾਂ ਦੀਆਂ ਚੰਗੇਰੀਆਂ ਫ਼ਿਲਮਾਂ ਮੰਨੀਆਂ ਜਾਂਦੀਆਂ ਹਨ।

ਸਨਮਾਨ

ਉਨ੍ਹਾਂ ਨੂੰ ਫਿਲਮਾਂ ਵਿੱਚ ਸਭ ਤੋਂ ਉੱਤਮ ਅਦਾਕਾਰੀ ਲਈ ਤਿੰਨ ਵਾਰ ਫ਼ਿਲਮ ਫ਼ੇਅਰ ਇਨਾਮ ਮਿਲਿਆ। ਬੰਗਾਲ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਦੁਆਰਾ ਹਿੰਦੀ ਫਿਲਮਾਂ ਦੇ ਸਭ ਤੋਂ ਉੱਤਮ ਅਦਾਕਾਰ ਦਾ ਇਨਾਮ ਵੀ ਚਾਰ ਵਾਰ ਉਨ੍ਹਾਂ ਦੇ ਹੀ ਨਾਮ ਰਿਹਾ। 2005 ਵਿੱਚ ਉਨ੍ਹਾਂ ਨੂੰ ਫਿਲਮਫ਼ੇਅਰ ਦਾ ਲਾਇਫ਼ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads