ਰਾਮ ਜੇਠਮਲਾਨੀ
From Wikipedia, the free encyclopedia
Remove ads
ਰਾਮ ਜੇਠਮਲਾਨੀ ਇੱਕ ਭਾਰਤੀ ਵਕੀਲ ਅਤੇ ਸਿਆਸਤਦਾਨ ਸੀ। ਉਸ ਨੇ ਭਾਰਤ ਦੇ ਯੂਨੀਅਨ ਕਾਨੂੰਨ ਮੰਤਰੀ ਅਤੇ ਭਾਰਤੀ ਬਾਰ ਕਾਉਂਸਿਲ ਦੇ ਚੇਅਰਮੈਨ ਦੇ ਤੌਰ ਤੇ ਸੇਵਾ ਨਿਭਾਈ। ਉਹ ਭਾਰਤ ਦਾ ਸਭ ਤੋਂ ਮਹਿੰਗਾ ਵਕੀਲ ਸੀ।[2] ਉਹਨਾ ਨੇ 17 ਸਾਲ ਦੀ ਉਮਰ ਵਿੱਚ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਅਤੇ ਆਪਣੇ ਸ਼ਹਿਰ ਵਿੱਚ (ਜਿਹੜਾ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ) ਵਕਾਲਤ ਸ਼ੁਰੂ ਕਰ ਦਿੱਤੀ। ਉਸ ਦਾ ਪਹਿਲਾ ਵਿਆਹ ਦੁਰਗਾ ਜੇਠਮਲਾਨੀ ਨਾਲ ਅਤੇ ਉਸ ਤੋਂ ਬਾਅਦ ਰਤਨਾ ਜੇਠਮਲਾਨੀ ਨਾਲ ਹੋਇਆ। ਦੇਸ਼ ਦੀ ਵੰਡ ਤੋ ਬਾਅਦ ਉਹ ਮੁੰਬਈ ਵਿੱਚ ਆ ਕੇ ਵਸ ਗਏ। ਉਹਨਾ ਦੇ ਦੋ ਪੁਤਰ ਤੇ ਦੋ ਪੁਤਰੀਆਂ ਹਨ। ਉਸ ਨੂੰ ਭਾਰਤੀ ਜਨਤਾ ਪਾਰਟੀ ਵਲੋ ਮੁੰਬਈ ਤੋ ਐਮ.ਪੀ. ਦੀ ਟਿਕਟ ਦਿੱਤੀ ਗਈ ਸੀ ਤੇ ਉਹ ਛੇਵੀ ਤੇ ਸਤਵੀਂ ਲੋਕ ਸਭਾ ਦਾ ਮੈਂਬਰ ਰਿਹਾ। ਉਸ ਨੇ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਦੌਰਾਨ ਭਾਰਤ ਦੇ ਕਾਨੂੰਨ ਮੰਤਰੀ ਅਤੇ ਸਹਿਰੀ ਵਿਕਾਸ ਮੰਤਰੀ ਦੇ ਤੌਰ ਸੇਵਾ ਨਿਭਾਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads