ਰੂਮ ਸਲਤਨਤ
From Wikipedia, the free encyclopedia
Remove ads
ਰੂਮ ਸਲਤਨਤ (Turkish: Anadolu Selçuklu Devleti[4], ਫ਼ਾਰਸੀ: سلجوقیان روم) ਆਨਾਤੋਲੀਆ ਦਾ ਇੱਕ ਮੱਧਕਾਲੀ ਤੁਰਕ-ਫ਼ਾਰਸੀ[5] ਸੁੰਨੀ ਇਸਲਾਮ[6] ਰਾਜ ਸੀ। ਇਹ ਰਾਜ 1077 ਤੋਂ ਲੈਕੇ 1307 ਤੱਕ ਰਿਹਾ। ਇਸਦੀਆਂ ਰਾਜਧਾਨੀ ਪਹਿਲਾਂ ਈਜ਼ਨੀਕ ਸੀ ਅਤੇ ਬਾਅਦ ਵਿੱਚ ਕੋਨਿਆ ਸੀ।
"ਰੂਮ" ਸ਼ਬਦ ਰੋਮਨ ਸਾਮਰਾਜ ਲਈ ਅਰਬੀ ਸ਼ਬਦ ਤੋਂ ਆਇਆ ਹੈ।[7]
Remove ads
ਸਥਾਪਨਾ
1070 ਵਿਆਂ ਵਿੱਚ ਮਲਾਜ਼ਗਰਦ ਦੀ ਜੰਗ ਤੋਂ ਬਾਅਦ ਸੁਲੇਮਾਨ ਇਬਨ ਕੁਤਲਮਿਸ਼, ਜੋ ਮਹਾਨ ਸਲਜੂਕ ਸਾਮਰਾਜ ਦੇ ਸੁਲਤਾਨ ਬਣਨ ਲਈ ਇੱਕ ਦਾਅਵੇਦਾਰ ਸੀ, ਨੇ ਪੱਛਮੀ ਆਨਾਤੋਲੀਆ ਵਿੱਚ ਆਪਣਾ ਅਲਗ ਰਾਜ ਸਥਾਪਿਤ ਕਰ ਲਿਆ। 1075 ਵਿੱਚ ਇਸਨੇ ਈਜ਼ਨੀਕ ਅਤੇ ਈਜ਼ਮੀਤ ਸ਼ਹਿਰਾਂ ਉੱਤੇ ਕਬਜ਼ਾ ਕੀਤਾ। ਇਸਤੋਂ ਦੋ ਸਾਲ ਬਾਅਦ ਉਸਨੇ ਆਪਣੇ ਆਪ ਨੂੰ ਇਸ ਸੁਤੰਤਰ ਸਲਜੂਕ ਰਾਜ ਦਾ ਸੁਲਤਾਨ ਘੋਸ਼ਿਤ ਕਰ ਦਿੱਤਾ ਅਤੇ ਇਸਦੀ ਰਾਜਧਾਨੀ ਈਜ਼ਨੀਕ ਵਿਖੇ ਸਥਾਪਿਤ ਕੀਤੀ।[8]
ਹਵਾਲੇ
Wikiwand - on
Seamless Wikipedia browsing. On steroids.
Remove ads