ਲਾਲਿਆਂ ਵਾਲੀ
ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਲਾਲਿਆਂ ਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਲਾਲਿਆਂ ਵਾਲੀ ਦੀ ਅਬਾਦੀ 1651 ਸੀ। ਇਸ ਦਾ ਖੇਤਰਫ਼ਲ 7.05 ਕਿ. ਮੀ. ਵਰਗ ਹੈ।
ਇਤਿਹਾਸ
ਲਾਲਿਆਂ ਵਾਲੀ ਇੱਕ ਬਹੁਤ ਪੁਰਾਣਾ ਪਿੰਡ ਹੈ। ਜੋ ਨੀਵੀਂ ਥਾਂ ਉੱਪਰ ਇੱਕ ਢਾਬ ਤੇ ਵਸਿਆ ਹੈ। ਕਿਹਾ ਜਾਂਦਾ ਹੈ ਕਿ ਇਹ ਪਿੰਡ ਇੱਕ ਜਿੱਦ ਬੈਂਸ ਦਾ ਸਿੱਟਾ ਹੈ। ਝੁਨੀਰ ਦੇ ਕੁਝ ਚਹਿਲਾਂ ਨੇ ਥੋੜੀ ਦੂਰੀ ਤੇ ਪਿੰਡ ਸਾਹਨੇਵਾਲੀ ਬਣਾ ਲਿਆ। ਫਿਰ ਝੁਨੀਰ ਦੇ ਕੁਝ ਨਿਵਾਸੀਆਂ ਨੇ ਜਿੱਦ ਕਾਰਨ ਇੱਕ ਅਤਿ ਨੀਵੀਂ ਢਾਬ ਵਿੱਚ ਕੁਝ ਬੰਦੇ ਲੁਕਾ ਦਿੱਤੇ, ਤਾਂ ਕੇ ਚਹਿਲਾਂ ਨੂੰ ਓਹਨਾ ਬਾਰੇ ਕੁਛ ਪਤਾ ਨਾ ਚੱਲੇ। ਜਦੋਂ ਪਿੰਡਾ ਦੀ ਹੱਦਬੰਦੀ ਕਰਨ ਲਈ ਸਰਕਾਰੀ ਅਫ਼ਸਰ ਆਇਆ, ਅਫ਼ਸਰ ਨੇ ਜਦੋਂ ਉਹਨਾ ਬਾਰੇ ਪੁੱਛਿਆ ਤਾਂ ਉਹਨਾ ਨੇ ਕਿਹਾ ਕਿ ਉਹ ਸਿਕਲੀਗਰ ਹਨ। ਅਫ਼ਸਰ ਚਲਿਆ ਗਿਆ ਅਤੇ ਲਾਲਿਆਂ ਵਾਲੀ ਪਿੰਡ ਦੀ ਹੱਦਬੰਦੀ ਹੋ ਗਈ। ਇਸ ਪਿੰਡ ਦੀ ਹੱਦ ਸਾਹਨੇਵਾਲ ਨਾਲ ਲਗਦੀ ਹੈ।ਇਸ ਪਿੰਡ ਦਾ ਪਿਛੋਕੜ ਇੱਕ ਦੰਤ ਕਥਾ ਨਾਲ ਵੀ ਜੁੜਦਾ ਹੈ। ਇੱਕ ਭੋਏ ਨਾਂ ਦੇ ਵਿਅਕਤੀ ਦਾ ਮੁਕਲਾਵਾ ਲੁੱਟਣ ਲਈ ਮੁਸਲਮਾਨਾ ਨੇ ਇਸ ਉੱਪਰ ਹਮਲਾ ਕਰ ਦਿੱਤਾ। ਲੜਾਈ ਵਿੱਚ ਇਸ ਬਹਾਦਰ ਦਾ ਸਿਰ ਕੱਟ ਗਿਆ। ਲੋਕਾਂ ਨੇ ਇਸ ਦੀ ਸਮਾਧ ਬਣਾ ਲਈ ਅਤੇ ਮਾਨਤਾ ਕਰਨ ਲੱਗੇ, ਜੋ ਹੁਣ ਤਕ ਵੀ ਚਲ ਰਹੀ ਹੈ। ਇੱਥੇ ਹਾੜ ਮਹੀਨੇ ਦੀ ਚੋਦ੍ਸ ਨੂੰ ਮੇਲਾ ਲੱਗਦਾ ਹੈ।
Remove ads
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads