ਵਿਦਿਆ ਦੇਵੀ ਭੰਡਾਰੀ
From Wikipedia, the free encyclopedia
Remove ads
ਵਿਦਿਆ ਦੇਵੀ ਭੰਡਾਰੀ (Nepali: बिद्या देवी भण्डारी) ਨੇਪਾਲ ਦੀ ਦੂਜੀ ਰਾਸ਼ਟਰਪਤੀ ਹੈ। ਉਹ 28 ਅਕਤੂਬਰ 2015 ਨੂੰ ਰਾਸ਼ਟਰਪਤੀ ਚੋਣ ਜਿੱਤਣ ਤੋਂ ਪਹਿਲਾਂ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਰਕਸਿਸਟ-ਲੇਨਿਨਿਸਟ ਯੂਨੀਫਾਈਡ) ਦੀ ਉਪ-ਚੇਅਰਪਰਸਨ ਸੀ।[1] ਉਹ ਇੱਕ ਸੰਸਦੀ ਵੋਟ ਵਿੱਚ 549 ਵਿੱਚੋਂ 327 ਵੋਟ ਪ੍ਰਾਪਤ ਕਰ ਕੇ, ਕੁਲ ਬਹਾਦਰ ਗੁਰੰਗ ਨੂੰ ਹਰਾਇਆ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਚੁਣੀ ਗਈ ਸੀ। ਉਹ ਨੇਪਾਲ ਸਰਕਾਰ ਦੀ ਸਾਬਕਾ ਰੱਖਿਆ ਮੰਤਰੀ ਹੈ।[2][3][4] ਉਹ ਨੇਪਾਲ ਦੀ ਪਹਿਲੀ ਔਰਤ ਰਾਸ਼ਟਰਪਤੀ ਦੇ ਤੌਰ ਤੇ ਜਾਣੀ ਜਾਂਦੀ ਹੈ।
Remove ads
ਸ਼ੁਰੂਆਤੀ ਜੀਵਨ
ਜੂਨ 1961 ਵਿਚ, ਭੋਜਪੁਰ ਦੇ Manebhanjyang ਵਿੱਚ ਪੈਦਾ ਹੋਈ, ਭੰਡਾਰੀ ਸ਼ੁਰੂ ਨੌਜਵਾਨ ਉਮਰ ਵਿੱਚ ਵਿਦਿਆਰਥੀ ਸਿਆਸਤ ਵਿੱਚ ਸ਼ਾਮਲ ਹੋ ਗਈ ਸੀ। ਚਮਤਕਾਰੀ ਕਮਿਊਨਿਸਟ ਆਗੂ ਮਦਨ ਭੰਡਾਰੀ ਦੀ ਪਤਨੀ, ਭੰਡਾਰੀ ਆਪਣੇ ਸਕੂਲੀ ਦਿਨਾਂ ਦੇ ਦੌਰਾਨ ਹੀ ਰਾਜਨੀਤੀ ਵਿੱਚ ਸਰਗਰਮ ਹੋ ਗਈ ਸੀ। ਪਰ ਉਹ ਇੱਕ ਸੜਕ ਹਾਦਸੇ ਵਿੱਚ ਆਪਣੇ ਪਤੀ ਦੀ ਬੇਵਕਤੀ ਮੌਤ ਦੇ ਬਾਅਦ ਚਰਚਾ ਵਿੱਚ ਆਈ।
ਹਵਾਲੇ
Wikiwand - on
Seamless Wikipedia browsing. On steroids.
Remove ads