ਵੰਗਾਰੀ ਮਥਾਈ

From Wikipedia, the free encyclopedia

ਵੰਗਾਰੀ ਮਥਾਈ
Remove ads

ਵੰਗਾਰੀ ਮਥਾਈ (1 ਅਪਰੈਲ 1940 - 25 ਸਤੰਬਰ 2011) ਕੇਨੀਆਈ ਵਾਤਾਵਰਣਵਿਦ ਅਤੇ ਰਾਜਨੀਤਕ ਕਾਰਕੁਨ ਸੀ। ਇਹ ਗਰੀਨ ਬੇਲਟ ਅੰਦੋਲਨ ਦੀ ਬਾਨੀ ਅਤੇ ਇਸਤਰੀ ਅਧਿਕਾਰਾਂ ਲਈ ਲੜਨ ਵਾਲੀ ਪ੍ਰਸਿੱਧ ਕੇਨੀਆਈ ਸਿਆਸਤਦਾਨ ਅਤੇ ਸਮਾਜਸੇਵੀ ਸੀ। ਉਸ ਨੂੰ ਸਾਲ 2004 ਵਿੱਚ ਨੋਬਲ ਅਮਨ ਇਨਾਮ ਪ੍ਰਦਾਨ ਕੀਤਾ ਗਿਆ ਸੀ। ਉਹ ਨੋਬਲ ਇਨਾਮ ਪਾਉਣ ਵਾਲੀ ਪਹਿਲੀ ਅਫਰੀਕੀ ਔਰਤ ਸੀ।[1]

ਵਿਸ਼ੇਸ਼ ਤੱਥ ਵੰਗਾਰੀ ਮੁਤਾ ਮਥਾਈ, ਜਨਮ ...
Remove ads

ਜ਼ਿੰਦਗੀ

ਮਥਾਈ ਨੇ ਅਮਰੀਕਾ ਅਤੇ ਕੀਨੀਆ ਵਿੱਚ ਉੱਚੀ ਸਿੱਖਿਆ ਪ੍ਰਾਪਤ ਕੀਤੀ। 1970ਵਿਆਂ ਵਿੱਚ ਉਸ ਨੇ ਗਰੀਨ ਬੇਲਟ ਅੰਦੋਲਨ ਨਾਮਕ ਗੈਰ ਸਰਕਾਰੀ ਸੰਗਠਨ ਦੀ ਨੀਂਹ ਰੱਖ ਕੇ ਰੁੱਖ ਲਾਉਣ, ਵਾਤਾਵਰਣ ਦੀ ਹਿਫਾਜ਼ਤ ਅਤੇ ਔਰਤਾਂ ਦੇ ਅਧਿਕਾਰਾਂ ਦੇ ਵੱਲ ਧਿਆਨ ਦਿੱਤਾ। 2004 ਵਿੱਚ ਹਮੇਸ਼ਾ ਵਿਕਾਸ, ਲੋਕਤੰਤਰ ਅਤੇ ਸ਼ਾਂਤੀ ਲਈ ਦੇ ਲਈ ਆਪਣੇ ਯੋਗਦਾਨ ਦੀ ਵਜ੍ਹਾ ਨਾਲ ਨੋਬੇਲ ਸ਼ਾਂਤੀ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਅਫਰੀਕੀ ਔਰਤ ਅਤੇ ਪਹਿਲੀ ਵਾਤਾਵਰਣਵਿਦ ਬਣੀ। ਸਾਲ 2005 ਵਿੱਚ ਉਸ ਨੂੰ ਜਵਾਹਰ ਲਾਲ ਨਹਿਰੂ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਉਹ 2002 ਵਿੱਚ ਸੰਸਦ ਮੈਂਬਰ ਬਣੀ ਅਤੇ ਕੀਨੀਆ ਦੀ ਸਰਕਾਰ ਵਿੱਚ ਮੰਤਰੀ ਵੀ ਰਹੀ। 25 ਸਤੰਬਰ 2011 ਨੂੰ ਨੈਰੋਬੀ ਵਿੱਚ ਉਸ ਦੀ ਮੌਤ ਹੋ ਗਈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads