ਸਟੀਫ਼ਨ ਕਿੰਗ

From Wikipedia, the free encyclopedia

ਸਟੀਫ਼ਨ ਕਿੰਗ
Remove ads

ਸਟੀਫ਼ਨ ਐਡਵਿਨ ਕਿੰਗ (ਜਨਮ 21 ਸਤੰਬਰ, 1947) ਅਮਰੀਕੀ ਲੇਖਕ ਹੈ ਜੋ ਕਿ ਕਈ ਤਰ੍ਹਾਂ ਦੀਆਂ ਡਰਾਉਣੀਆਂ, ਅਲੌਕਿਕ, ਸਸਪੈਂਸ ਅਤੇ ਕਾਲਪਨਿਕ ਫੈਂਟਸੀ ਨਾਵਲਾਂ ਦਾ ਰਚਨਾਕਾਰ ਹੈ। ਉਸਦੀਆਂ ਕਿਤਾਬਾਂ ਦੀਆਂ 350 ਮਿਲੀਅਨ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ,[2] ਅਤੇ ਉਸਦੀਆਂ ਬਹੁਤ ਸਾਰੀਆਂ ਰਚਨਾਵਾਂ ਉੱਪਰ ਫ਼ੀਚਰ ਫਿਲਮਾਂ, ਟੈਲੀਵਿਜ਼ਨ ਲੜੀਵਾਰਾਂ ਅਤੇ ਕਾਮਿਕ ਕਿਤਾਬਾਂ ਬਣਾਈਆਂ ਗਈਆਂ ਹਨ। ਸਟੀਫ਼ਨ ਕਿੰਗ ਦੇ ਅਜੇ ਤੱਕ 61 ਨਾਵਲ (ਜਿਸ ਵਿੱਚ ਉਸਦੇ ਤਖ਼ੱਲੁਸ ਰਿਚਰਡ ਬੈਸ਼ਮੈਨ ਹੇਠ ਛਪੀਆਂ 7 ਕਿਤਾਬਾਂ ਵੀ ਸ਼ਾਮਿਲ ਹਨ) ਛਪ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਸਦੀਆਂ 6 ਗੈਰ-ਕਾਲਪਨਿਕ ਕਿਤਾਬਾਂ ਵੀ ਛਪੀਆਂ ਹਨ।[3] ਉਸਨੇ ਲਗਭਗ 200 ਲਘੂ ਕਹਾਣੀਆਂ ਲਿਖੀਆਂ ਹਨ,[4][5] ਜਿਨ੍ਹਾਂ ਵਿੱਚੋਂ ਬਹੁਤੀਆਂ ਉਸਦੇ ਕਿਤਾਬਾਂ ਦੇ ਸੰਗ੍ਰਿਹ ਵਿੱਚ ਛਪੀਆਂ ਹਨ।

ਵਿਸ਼ੇਸ਼ ਤੱਥ ਸਟੀਫਨ ਕਿੰਗ, ਜਨਮ ...

ਕਿੰਗ ਨੂੰ ਉਸਦੀਆਂ ਰਚਨਾਵਾਂ ਲਈ ਬ੍ਰੈਮ ਸੋਟਕਰ ਅਵਾਰਡ, ਵਰਲਡ ਫ਼ੈਟਸੀ ਅਵਾਰਡ ਅਤੇ ਬ੍ਰਿਟਿਸ਼ ਫ਼ੈਟਸੀ ਸੋਸਾਇਟੀ ਅਵਾਰਡ ਮਿਲ ਚੁੱਕੇ ਹਨ। 2003 ਵਿੱਚ ਨੈਸ਼ਨਲ ਬੁੱਕ ਫ਼ਾਊਂਡੇਸ਼ਨ ਨੇ ਉਸਨੂੰ ਨੈਸ਼ਨਲ ਬੁੱਕ ਅਵਾਰਡ ਦਿੱਤਾ ਸੀ।[6] ਇਸ ਤੋਂ ਇਲਾਵਾ ਉਸਨੂੰ ਉਸਦੀ ਸਾਰੀ ਗ੍ਰੰਥਾਵਲੀ ਲਈ ਵੀ ਕਈ ਅਵਾਰਡ ਮਿਲੇ ਹਨ ਜਿਨ੍ਹਾਂ ਵਿ4ਚ ਵਰਲਡ ਫ਼ੈਟਸੀ ਅਵਾਰਡ ਫਾਰ ਲਾਈਫ਼ ਅਚੀਵਮੈਂਟ (2004) ਅਤੇ ਮਿਸਟਰੀ ਰਾਈਟਰਜ਼ ਆਫ਼ ਅਮੈਰੀਕਾ (2007)ਵੱਲੋਂ ਦਿੱਤਾ ਗਿਆ ਦ ਗਰੈਂਡ ਮਾਸਟਰਜ਼ ਅਵਾਰਡ ਵੀ ਸ਼ਾਮਿਲ ਹਨ।[7] 2015 ਵਿੱਚ ਕਿੰਗ ਨੂੰ ਸੰਯੁਕਤ ਰਾਜ ਦੁਆਰਾ ਨੈਸ਼ਨਲ ਮੈਡਲ ਆਫ਼ ਆਰਟਜ਼ ਦੇ ਨਾਲ ਨਵਾਜਿਆ ਗਿਆ ਸੀ।[8] ਉਸਨੂੰ ਉਸਦੀਆਂ ਡਰਾਉਣੀਆਂ ਰਚਨਾਵਾਂ ਲਈ ਡਰ ਦਾ ਰਾਜਾ (King of Horror) ਵੀ ਕਿਹਾ ਜਾਂਦਾ ਹੈ।

Remove ads

ਮੁੱਢਲਾ ਜੀਵਨ

ਸਟੀਫ਼ਨ ਕਿੰਗ ਦਾ ਜਨਮ 21 ਸਤੰਬਰ 1947 ਨੂੰ ਪੋਰਟਲੈਂਡ, ਮੇਨੇ ਵਿੱਚ ਹੋਇਆ ਸੀ। ਉਸਦਾ ਪਿਤਾ ਡੋਨਲਡ ਐਡਵਿਨ ਕਿੰਗ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਸੀ। ਡੋਨਲਡ ਦਾ ਪਿਛਲਾ ਨਾਮ ਪੌਲਕ ਸੀ ਪਰ ਵੱਡੇ ਹੋ ਕੇ ਉਸਨੇ ਆਪਣੇ ਨਾਮ ਦੇ ਮਗਰ ਕਿੰਗ ਲਾਉਣਾ ਸ਼ੁਰੂ ਕਰ ਦਿੱਤਾ ਸੀ।[9][10][11] ਕਿੰਗ ਦੀ ਮਾਤਾ ਦਾ ਨਾਮ ਨੈਲੀ ਰੂਥ ਸੀ।[11]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads