ਸਰਹਿੰਦ ਨਹਿਰ

From Wikipedia, the free encyclopedia

ਸਰਹਿੰਦ ਨਹਿਰ
Remove ads

ਸਰਹਿੰਦ ਨਹਿਰ ਇੱਕ ਵੱਡੀ ਸਿੰਚਾਈ ਨਹਿਰ ਹੈ ਜੋ ਸਤਲੁਜ ਦਰਿਆ ਦੇ ਪਾਣੀ ਨੂੰ ਭਾਰਤ ਦੇ ਪੰਜਾਬ ਰਾਜ ਵਿੱਚ ਲਿਜਾਂਦੀ ਹੈ। ਇਹ ਸਿੰਧ ਦਰਿਆ ਸਿਸਟਮ ਵਿੱਚ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿੰਚਾਈ ਪ੍ਰਬੰਧ ਹੈ। ਇਸ ਦੀ ਖੁਦਾਈ ਲਈ ਸਰਵੇਖਣ 1867 ਈ. ਵਿਚ ਅੰਗਰੇਜ਼ੀ ਹਕੂਮਤ ਨੇ ਕਰਵਾਇਆ ਸੀ[1] ਅਤੇ 1882 ਈਸਵੀ ਵਿਚ ਇਸਦਾ ਉਦਘਾਟਨ ਕੀਤਾ ਗਿਆ ਸੀ।

Thumb
ਸਰਹਿੰਦ ਨਹਿਰ

ਇਹ ਨਹਿਰ ਰੂਪਨਗਰ ਜ਼ਿਲ੍ਹੇ ਦੇ ਰੋਪੜ ਹੈਡ ਵਰਕਸ ਤੋਂ ਨਿਕਲਦੀ ਹੈ।[2] ਪਹਿਲਾਂ ਫਿਰੋਜ਼ਸ਼ਾਹ ਤੁਗ਼ਲਕ ਨੇ ਵੀ ਇਕ ਨਹਿਰ ਦਰਿਆ ਸਤਲੁਜ ਵਿਚੋਂ ਕੱਢਕੇ ਸਰਹਿੰਦ ਸ਼ਹਿਰ ਲਿਆਂਦੀ ਸੀ ਜੋ ਅੱਗੇ ਹਿਸਾਰ ਜਾਂਦੀ ਸੀ। ਇਸ ਨਹਿਰ ਦਾ ਨਾਂ ਉਸਨੇ ਹੀ ‘ਸਰਹਿੰਦ ਨਹਿਰ’ ਰੱਖਿਆ ਸੀ। ਅੰਗਰੇਜ਼ਾਂ ਦੇ ਸਮੇਂ ਤੱਕ ਮੁਲਕੀ ਝਗੜਿਆਂ ਕਾਰਨ ਇਹ ਨਹਿਰ ਗ਼ੈਰ ਆਬਾਦ ਹੋ ਗਈ ਸੀ ਪਰ ਅੰਗਰੇਜ਼ਾਂ ਨੇ ਨਾਭਾ, ਪਟਿਆਲਾ, ਜੀਂਦ, ਫਰੀਦਕੋਟ ਅਤੇ ਕਲਸੀਆਂ ਦੀਆਂ ਰਿਆਸਤਾਂ ਨਾਲ ਸਮਝੌਤਾ ਕਰਕੇ ਇਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ।[3]

Thumb
Remove ads

ਨਹਿਰ ਦਾ ਭੂਗੋਲ

ਸਰਹਿੰਦ ਨਹਿਰ ਰੋਪੜ ਤੋਂ ਸ਼ੁਰੂ ਹੁੰਦੀ ਹੈ ਅਤੇ ਦੱਖਣ-ਪੱਛਮ ਵੱਲ ਲੁਧਿਆਣਾ ਜ਼ਿਲ੍ਹਾ ਦੇ ਸ਼ਹਿਰ ਦੋਰਾਹਾ ਨੂੰ ਜਾਂਦੀ ਹੈ। ਦੋਰਾਹਾ ਤੋਂ ਥੋੜ੍ਹਾ ਅੱਗੇ ਗੁਰਥੜੀ ਦੇ ਪੁਲਾਂ ਤੋਂ ਨਹਿਰ ਤਿੰਨ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ: ਅਬੋਹਰ ਬ੍ਰਾਂਚ, ਬਠਿੰਡਾ ਬ੍ਰਾਂਚ ਅਤੇ ਪਟਿਆਲਾ ਬ੍ਰਾਂਚ। ਇਹਨਾਂ ਵਿੱਚੋਂ ਹਰ ਇੱਕ ਅੱਗੇ ਪੰਜਾਬ ਦੇ ਮਾਲਵਾ ਖੇਤਰ ਦੇ ਇੱਕ ਵੱਡੇ ਹਿੱਸੇ ਨੂੰ ਸਿੰਜਣ ਲਈ ਅੱਡ ਅੱਡ ਬਰਾਂਚਾਂ ਵਿੱਚ ਵੰਡੀ ਜਾਂਦੀ ਹੈ। ਕਿਸੇ ਸਮੇਂ ਇਹ ਇਲਾਕਾ ਮੁੱਖ ਤੌਰ 'ਤੇ ਸੁੱਕਾ ਖੇਤਰ ਸੀ, ਪਰ ਹੁਣ ਨਹਿਰੀ ਨੈਟਵਰਕ ਦੁਆਰਾ ਵੰਡੇ ਗਏ ਪਾਣੀ ਦੇ ਕਾਰਨ ਬਹੁਤ ਉਪਜਾਊ ਹੈ।[4]

Thumb
ਸਰਹਿੰਦ ਨਹਿਰ
Thumb


Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads