ਸਵਾਮੀ ਅਗਨੀਵੇਸ਼
From Wikipedia, the free encyclopedia
Remove ads
ਸਵਾਮੀ ਅਗਨੀਵੇਸ਼ (21 ਸਤੰਬਰ 1939 – 11 ਸਤੰਬਰ 2020) ਭਾਰਤ ਦੇ ਇੱਕ ਸਮਾਜਕ ਕਾਰਕੁਨ, ਸੁਧਾਰਕ, ਰਾਜਨੇਤਾ ਅਤੇ ਸੰਤ ਪੁਰਖ ਸਨ।
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
ਸਵਾਮੀ ਅਗਨੀਵੇਸ਼ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਸ੍ਰੀਕਾਕੁਲਮ ਦੇ ਇੱਕ ਆਰਥੋਡਾਕਸ ਹਿੰਦੂ ਬ੍ਰਾਹਮਣ ਪਰਿਵਾਰ ਵਿੱਚ 21 ਸਤੰਬਰ, 1939 ਨੂੰ ਵੀਪਾ ਸ਼ਿਆਮ ਰਾਓ ਵਜੋਂ ਹੋਇਆ ਸੀ। ਉਹ ਚਾਰ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦਾ ਪਾਲਣ ਪੋਸ਼ਣ ਉਸਦੇ ਨਾਨਾ ਨੇ ਕੀਤਾ ਜੋ ਸ਼ਕਤੀ (ਹੁਣ ਛੱਤੀਸਗੜ੍ਹ ਵਿੱਚ) ਨਾਮ ਦੀ ਇੱਕ ਸ਼ਾਹੀ ਰਿਆਸਤ ਦੇ ਦੀਵਾਨ ਦੇ ਪੋਤਾ ਸੀ। ਸਵਾਮੀ ਅਗਨੀਵੇਸ਼ ਕੋਲਕਾਤਾ ਵਿੱਚ ਕਨੂੰਨ ਅਤੇ ਬਿਜਨੇਸ ਮੈਨੇਜਮੇਂਟ ਦੀ ਪੜ੍ਹਾਈ ਕਰਨ ਦੇ ਬਾਅਦ ਕੋਲਕਾਤਾ ਦੇ ਨਾਮਵਰ ਸੇਂਟ ਜ਼ੇਵੀਅਰ ਕਾਲਜ ਵਿੱਚ ਮੈਨੇਜਮੈਂਟ ਦੇ ਲੈਕਚਰਾਰ ਵੀ ਰਹੇ ਅਤੇ ਫਿਰ ਕੁਝ ਦੇਰ ਲਈ ਸਬਿਆਸਾਚੀ ਮੁਖਰਜੀ, ਜੋ ਬਾਅਦ ਵਿੱਚ ਭਾਰਤ ਦਾ ਮੁੱਖ ਜਸਟਿਸ ਬਣਿਆ, ਨਾਲ ਇੱਕ ਜੂਨੀਅਰ ਵਜੋਂ ਵਕਾਲਤ ਵੀ ਕੀਤੀ।[2]
Remove ads
ਰਾਜਨੀਤੀ
ਬਾਅਦ ਵਿੱਚ ਅਗਨੀਵੇਸ਼ ਨੇ ਆਰੀਆ ਸਮਾਜ ਵਿੱਚ ਸੰਨਿਆਸ ਧਾਰਨ ਕਰ ਲਿਆ। 1970 ਵਿੱਚ ਆਰੀਆ ਸਮਾਜ ਦੇ ਸਿਧਾਂਤਾਂ (ਜੋ ਉਸਨੇ 1974ਵਿੱਚ ਆਪਣੀ ਕਿਤਾਬ, ਵੈਦਿਕ ਸਮਾਜਵਾਦ ਵਿੱਚ ਸੂਤਰਬਧ ਕੀਤੇ ਹਨ) ਦੇ ਅਧਾਰ ਤੇ ਆਰੀਆ ਸਭਾ ਨਾਮ ਦੀ ਇੱਕ ਰਾਜਸੀ ਪਾਰਟੀ ਬਣਾ ਲਈ।[3] ਉਹ 1977 ਵਿੱਚ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ 1979 ਤਕ ਉਹ ਹਰਿਆਣਾ ਦੇ ਸਿੱਖਿਆ ਮੰਤਰੀ ਰਹੇ। ਬੰਧੂਆਂ ਮਜ਼ਦੂਰੀ ਦਾ ਵਿਰੋਧ ਕਰ ਰਹੇ ਲੋਕਾਂ ਤੇ ਗੋਲੀ ਚਲਾਉਣ ਵਾਲ਼ੇ ਪੁਲਿਸ ਅਧਿਕਾਰੀਆਂ ਤੇ ਹਰਿਆਣਾ ਸਰਕਾਰ ਵੱਲੋ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵੱਜੋਂ ਉਹਨਾਂ ਨੇ ਸਰਕਾਰ ਵਿੱਚੋ ਅਸਤੀਫਾ ਦੇ ਦਿੱਤਾ। ਓਹਨਾ ਨੇ ਕਸ਼ਮੀਰ ਵਿੱਚ ਅੱਤਵਾਦ ਦੀ ਚੜਤ ਦੇ ਦਿਨਾਂ ਦੌਰਾਨ ਸ਼ਾਂਤੀ ਅਤੇ ਭਾਈਚਾਰਾ ਸਥਾਪਿਤ ਕਰਨ ਲਈ ਅਨੇਕਾਂ ਵਾਰ ਯਤਨ ਕੀਤੇ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads