ਸ਼ਬਦ ਸ਼ਕਤੀਆਂ
From Wikipedia, the free encyclopedia
Remove ads
ਸ਼ਬਦ ਅਤੇ ਅਰਥ ਸੰਬੰਧ
ਧੁਨੀ ਸੰਪ੍ਰਦਾਏ ਨੇ ਸ਼ਬਦ ਅਤੇ ਅਰਥ ਦੇ ਰਿਸ਼ਤੇ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਹੈ। ਇਸ ਸਿਧਾਂਤ ਤੋਂ ਪਹਿਲਾਂ ਨਿਆਇਕ, ਸ਼ਬਦ ਅਤੇ ਅਰਥ ਦੇ ਰਿਸ਼ਤੇ ਨੂੰ ‘ਰੱਬੀ’ ਮੰਨਦੇ ਹਨ। ਅਰਥਾਤ ਵਸਤੂ-ਸੰਸਾਰ ਦਾ ਨਾਮਕਰਨ ਕਿਸੇ ਦੈਵੀ ਸ਼ਕਤੀ ਵੱਲੋਂ ਹੋਇਆ ਹੈ। ਇਹਨਾਂ ਸਬੰਧਾਂ ਨੂੰ ਦਰਸਾਉਣ ਵਾਲਾ ਜਾਂ ਨਿਰਧਾਰਨ ਕਰਨ ਵਾਲਾ ਕੋਈ ਨਹੀਂ ਹੈ। ਕੁਝ ਵਿਦਵਾਨ ਸ਼ਬਦ ਅਤੇ ਅਰਥ ਦਾ ਰਿਸ਼ਤਾ ਅਦਵੈਤਵਾਦੀ ਅਧਾਰਾਂ ਉੱਤੇ ਕਰਦੇ ਹਨ। ਇਕ ਮਤ ਇਹ ਵੀ ਪ੍ਰਚੱਲਤ ਸੀ ਕਿ ਸ਼ਬਦ ਅਤੇ ਅਰਥ ਵਿਚ ਦਵੈਤਵਾਦੀ ਰਿਸ਼ਤਾ ਹੈ। ਅਰਥਾਤ ਸ਼ਬਦ ਅਤੇ ਅਰਥ ਵਿਚ ਕੋਈ ਸਿੱਧਾ ਸਬੰਧ ਨਹੀ ਸਿਰਫ ਸਰੂਪ-ਭੇਦ ਹੈ। ਉਹਨਾਂ ਅਨੁਸਾਰ ਸ਼ਬਦ ਅਤੇ ਅਰਥ ਇੱਕੋ ਵਸਤੂ ਦੇ ਦੋ ਰੂਪ ਹਨ। ਸ਼ਬਦ ਬਾਹਰੀ ਪੱਖ ਹੈ, ਅਰਥ ਇਸ ਦਾ ਅੰਦਰੂਨੀ ਪੱਖ ਹੈ। ਪਰ ਧੁਨੀ-ਸੰਪ੍ਰਦਾਏ ਨੇ ਸ਼ਬਦ ਅਤੇ ਅਰਥ ਦੇ ਪ੍ਰਤੀਕਾਤਮਕ ਸਬੰਧਾਂ ਦੀ ਗੱਲ ਕੀਤੀ। ਅਰਥਾਤ ਸ਼ਬਦ ਅਤੇ ਅਰਥ ਵਿਚ ਰਿਸ਼ਤਾ ਹੈ। ਇਸ ਰਿਸ਼ਤੇ ਕਰਕੇ ਹੀ ਕੋਈ ਖਾਸ ਅਰਥ, ਕਿਸੇ ਖਾਸ ਸ਼ਬਦ ਨਾਲ ਬੱਝਦਾ ਹੈ। ਇਹ ਰਿਸ਼ਤਾ ਪ੍ਰਤੀਕਾਤਮਕ ਹੈ। ਦੂਜੇ ਸ਼ਬਦਾਂ ਵਿਚ, ਸ਼ਬਦ, ਅਰਥਾਂ ਦਾ ਸਿਰਫ ਪ੍ਰਤੀਕ ਹੁੰਦਾ ਹੈ। ਕਿਸੇ ਵੀ ਸ਼ਬਦ ਵਿਚ ਕਿਸੇ ਭਾਵ/ਅਰਥ ਨੂੰ ਉਜਾਗਰ ਕਰਨ ਦੀ ਪੂਰੀ ਸਮਰੱਥਾ ਨਹੀਂ ਹੁੰਦੀ। ਸ਼ਬਦ ਅਤੇ ਅਰਥ ਦੇ ਇਹਨਾਂ ਸਬੰਧਾਂ ਦੇ ਅਧਾਰ ਉੱਤੇ ਹੀ ਅਚਾਰੀਆ ਆਨੰਦ ਵਰਧਨ ਨੇ ਸ਼ਬਦ ਸ਼ਕਤੀਆਂ ਦੀ ਕਲਪਨਾ ਕੀਤੀ ਹੈ।[1]
Remove ads
ਸ਼ਬਦ ਸ਼ਕਤੀਆਂ
ਸ਼ਬਦਾਂ ਵਿੱਚ ਲੁਕੇ ਅਰਥ ਨੂੰ ਪ੍ਰਗਟ ਕਰਨ ਵਾਲੇ ਤੱਤ ਨੂੰ ‘ਸ਼ਬਦ ਸ਼ਕਤੀ’ ਕਿਹਾ ਜਾਂਦਾ ਹੈ। ਇਸਦਾ ਦੂਜਾ ਨਾਂ ‘ਸ਼ਬਦ-ਵਿਆਪਾਰ’ ਵੀ ਹੈ। ਸ਼ਬਦ ਸ਼ਕਤੀਆਂ ਲਈ ਸ਼ਬਦ ਵਿਆਪਾਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਜਗਨਨਾਥ ਨੇ ਕੀਤੀ ਸੀ। ਸ਼ਬਦ ਕਾਰਣ ਹੈ ਅਤੇ ਅਰਥ ਕਾਰਜ ਹੈ ਅਤੇ ਸ਼ਬਦ ਸ਼ਕਤੀ ਇਨ੍ਹਾਂ ਨੂੰ ਪੇਸ਼ ਕਰਨ ਦਾ ਸਾਧਨ ਹੈ। ਸ਼ਬਦ ਸ਼ਕਤੀ ਤੋਂ ਬਿਨ੍ਹਾਂ ਸ਼ਬਦ ਦੇ ਅਰਥ ਦਾ ਗਿਆਨ ਨਹੀਂ ਹੁੰਦਾ, ਸ਼ਬਦ ਅਤੇ ਅਰਥ ਦੇ ਸੰਬੰਧ ਬਾਰੇ ਵਿਚਾਰ ਕਰਨ ਵਾਲੇ ਤੱਤ ਦਾ ਨਾਂ ‘ਸ਼ਬਦ ਸ਼ਕਤੀ’ ਹੈ। ਸ਼ਬਦ ਸ਼ਕਤੀਆਂ ਬਾਰੇ ਸਭ ਤੋਂ ਪਹਿਲਾਂ ਵਿਵੇਚਨ ਅਤੇ ਵਿਚਾਰਨ ਉਦਭੱਟ ਨੇ (8ਵੀਂ ਸਦੀ) ਤੋਂ ਮੰਨੀ ਜਾਂਦੀ ਹੈ। ਡਾ. ਓਮ ਪ੍ਰਕਾਸ਼ ਸ਼ਰਮਾ ਸ਼ਾਸਤ੍ਰੀ ਅਨੁਸਾਰ: “ਕਿਸੇ ਸ਼ਬਦ ਦੀ ਹੋਂਦ ਅਤੇ ਮਹੱਤਵ ਉਸ ਰਾਹੀਂ ਗਿਆਤ ਹੋਣ ਵਾਲੇ ਅਰਥ ਉੱਪਰ ਨਿਰਭਰ ਕਰਦਾ ਹੈ ਅਤੇ ਅਸਲ ਵਿੱਚ ਸ਼ਬਦ ਦੀ ਹੋਂਦ ਹੀ ਅਰਥ ਨੂੰ ਜਨਮ ਦਿੰਦੀ ਹੈ। ਕਿਸੇ ਸ਼ਬਦ ਦੇ ਉਚਾਰਨ ਅਤੇ ਉਸਦੇ ਅਰਥ ਦੇ ਪ੍ਰਗਟਾਵੇ ਵਿਚਲੇ ਜੋ ਇੱਕ ਅਪ੍ਰੱਤਥ ਪ੍ਰਕਿਰਿਆ ਅਖਵਾਉਂਦੀ ਹੈ। ਸ਼ਬਦ ਦੇ ਅਰਥ ਬੋਧ ਰਾਹੀਂ ਹੀ ਉਸਦੀ ਸਮਰੱਥਾ ਦਾ ਗਿਆਨ ਹੁੰਦਾ ਹੈ”।ਸ਼ਬਦ ਦੇ ਜਿਸ ਵਿਆਪਾਰ ਨਾਲ ਉਸਦੇ ਕਿਸੇ ਅਰਥ ਦਾ ਬੋਧ ਹੁੰਦਾ ਹੈ, ਉਨ੍ਹਾਂ ਨੂੰ ਸ਼ਬਦ ਸ਼ਕਤੀ ਕਹਿੰਦੇ ਹਨ। ਸ਼ਬਦ ਅਤੇ ਅਰਥ ਦਾ ਸੰਬੰਧ ਹੀ ਸ਼ਕਤੀ ਹੀ। ਇੱਕ ਸ਼ਬਦ ਤੋਂ ਕਈ ਅਰਥਾਂ ਦਾ ਗਿਆਨ ਹੁੰਦਾ ਹੈ,ਕਈਆਂ ਦਾ ਭੁਲੇਖਾ ਪੈਦਾ ਹੁੰਦਾ ਹੈ। ਇਸ ਲਈ ਸ਼ਬਦ ਦੀਆਂ ਇੱਕ ਤੋਂ ਵੱਧ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਰਾਹੀਂ ਉਹ ਸ਼ਬਦ ਵੱਖ-ਵੱਖ ਅਰਥਾਂ ਦਾ ਗਿਆਨ ਕਰਵਾਉਂਦਾ ਹੈ।[2]
Remove ads
ਅਭਿਧਾ ਸ਼ਬਦ ਸ਼ਕਤੀ
ਅਭਿਧਾ, ਸ਼ਬਦ ਦੀ ਪ੍ਰਾਚੀਨ, ਮੁੱਖ ਜਾਂ ਜਠੇਰੀ ਸ਼ਕਤੀ ਹੈ। ਸੰਸਕ੍ਰਿਤ ਵਿਚ ਇਸ ਨੂੰ ‘ਅਗ੍ਰਿਮਾ’ ਕਿਹਾ ਗਿਆ ਹੈ। ਰੋਜ਼ਾਨਾ ਬੋਲਚਾਲੀ ਭਾਸ਼ਾ ਵਿਚ ਅਸੀਂ ਅਭਿਧਾ ਸ਼ਬਦ ਸ਼ਕਤੀ ਦੀ ਹੀ ਵਰਤੋਂ ਕਰਦੇ ਹਾਂ। ਕਿਸੇ ਵੀ ਸ਼ਬਦ ਸਮੂਹ ਦੇ ਪਹਿਲੇ ਜਾਂ ਕੋਸ਼ਗਤ ਅਰਥਾਂ (Lexical Meaning) ਨੂੰ ਅਭਿਧਾ ਸ਼ਕਤੀ/ਅਭਿਧਾਪਰਕ ਅਰਥ ਕਿਹਾ ਜਾਂਦਾ ਹੈ । ਦੂਜੇ ਸ਼ਬਦਾਂ ਵਿਚ, ਕਿਸੇ ਸ਼ਬਦ ਸਮੂਹ ਦੇ ਜਦੋਂ ਸਿਰਫ ਇਕ ਹੀ ਅਰਥ ਨਿਕਲਣ, ਉਹ ਅਰਥ ਸਮਝਣ ਲਈ ਕਿਸੇ ਵੀ ਕਿਸਮ ਦਾ ਕੋਈ ਉਚੇਚ ਨਾ ਕਰਨਾ ਪਵੇ ਤਾਂ ਉਦੋਂ ਸ਼ਬਦ ਦੀ ਅਭਿਧਾ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ। ਇਹ ਬੋਲਚਾਲ ਦੀ, ਭਾਸ਼ਣ ਦੀ ਅਤੇ ਵਿਗਿਆਨ ਦੀ ਭਾਸ਼ਾ ਹੈ। ਮਿਸਾਲ ਵਜੋਂ ਹੇਠ ਲਿਖੇ ਲੋਕ ਗੀਤ ਵੇਖੇ ਜਾ ਸਕਦੇ ਹਨ-
ਮਿੱਤਰਾਂ ਦੀ ਜਾਕਟ ਨੂੰ, ਨੀ ਮੈਂ ਝੱਗੀ ਹੇਠ ਦੀ ਪਾਵਾਂ।
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗਰੀਬ ਜੱਟ ਦੀ।
ਇਹਨਾਂ ਲੋਕ-ਕਾਵਿ-ਅੰਸ਼ਾਂ ਦੇ ਅਰਥ ਸਮਝਣ ਲਈ ਕਿਸੇ ਵੀ ਕਿਸਮ ਦਾ ਉਚੇਚ ਨਹੀਂ ਕਰਨਾ ਪੈਂਦਾ ਕਿਉਂਕਿ ਇਥੇ ਅਭਿਧਾ ਸ਼ਕਤੀ ਕਾਰਜਸ਼ੀਲ ਹੈ। ਕਾਵਿ ਵਿਚ ਆਏ ਸਾਰੇ ਸ਼ਬਦਾਂ ਦਾ ਇੱਕੋ ਹੀ ਅਰਥ ਹੈ। ਪਹਿਲੇ ਲੋਕ-ਗੀਤ ਵਿਚ ਇਕ ਮੁਟਿਆਰ ਦੀ ਬੇਬਸੀ ਹੈ ਜੋ ਆਪਣੇ ਪ੍ਰੇਮੀ ਵੱਲੋਂ ਤੋਹਫੇ ਵਿਚ ਦਿੱਤੀ ਜਾਕਟ ਨੂੰ ਆਪਣੇ ਕੁੜਤੀ ਹੇਠ ਪਾਉਣ ਦੀ ਗੱਲ ਕਰਕੇ, ਉਸ ਪ੍ਰਤੀ ਆਪਣੇ ਬੇਅੰਤ ਪਿਆਰ ਦਾ ਪ੍ਰਗਟਾਵਾ ਕਰ ਰਹੀ ਹੈ। ਦੂਜੇ ਲੋਕ-ਗੀਤ ਵਿਚ, ਮੁਟਿਆਰ ਆਪਣੇ ਪਤੀ ਅਤੇ ਪ੍ਰੇਮੀ ਵਿਚ, ਆਪਣਾ ਪਿਆਰ ਵੰਡੇ ਹੋਣ ਬਾਰੇ ਦੱਸਦੀ ਹੈ। ਸਾਰੇ ਲੋਕ ਇਹਨਾਂ ਲੋਕ- ਗੀਤਾਂ ਦਾ ਇਕ ਹੀ ਅਰਥ ਸਮਝਦੇ ਹਨ। ਇਕ ਹੀ ਅਰਥ ਹੋਣ ਕਰਕੇ ਇਥੇ ਅਭਿਧਾ ਸ਼ਕਤੀ ਕੰਮ ਕਰ ਰਹੀ ਹੈ।[3] ਆਚਾਰੀਆ ਮੰਮਟ ਅਨੁਸਾਰ "ਸਕਸ਼ਾਤ (ਪ੍ਰਤੱਖ ਤੌਰ 'ਤੇ) ਸੰਕੇਤਿਤ (ਲੋਕਾਂ ਵਿੱਚ ਪ੍ਰਚਲਿਤ) ਅਰਥ ਹੀ ਮੁੱਖ ਅਰਥ ਹੈ ਅਤੇ ਉਸਦਾ ਬੋਧ ਕਰਵਾਉਣ ਵਾਲੇ ਸ਼ਬਦ-ਵਿਆਪਾਰ ਨੂੰ 'ਅਭਿਧਾ' (ਸ਼ਬਦ ਸ਼ਕਤੀ) ਕਹਿੰਦੇ ਹਨ"।[4]ਨਾਗੇਸ਼ ਭੱਟ ਦੇ ਅਨੁਸਾਰ "ਸ਼ਬਦ ਤੇ ਅਰਥ ਦਾ ਇੱਕ ਵਿਲੱਖਣ ਸੰਬੰਧ ਹੀ ਸ਼ਕਤੀ ਹੈ ਜਿਹੜੀ ਅਰਥ ਦਾ ਗਿਆਨ ਕਰਵਾਉਂਦੀ ਹੈ। ਲੋਕਾਂ ਦੇ ਕਾਰ-ਵਿਹਾਰ ਤੋਂ ਸੰਕੇਤ ਹੋਣ ਕਰਕੇ ਇਸ ਸੰਬੰਧ ਦਾ ਅਹਿਸਾਸ ਹੁੰਦਾ ਹਾ, ਇਸਨੂੰ ਸੰਕੇਤ ਕਹਿੰਦੇ ਹਨ। ਇਸ ਸੰਕੇਤ ‘ਤੇ ਜੋਰ ਪਾਉਣ ਨਾਲ ਅਰਥ ਪ੍ਰਗਟ ਹੁੰਦਾ ਹੈ। ਇਸ ਸੰਕੇਤ ਅਰਥ ਨੂੰ ‘ਅਭਿਧਾ’ ਸ਼ਬਦ ਸ਼ਕਤੀ ਕਹਿੰਦੇ ਹਨ"। ਜਗਨਨਾਥ ਦੇ ਵਿਚਾਰ ਅਨੂਸਾਰ "ਅਭਿਧਾ ਸ਼ਬਦ ਸ਼ਕਤੀ ਸ਼ਬਦ ਦੀ ਉਸ ਕਿਰਿਆ ਨੂੰ ਕਹਿੰਦੇ ਹਨ ਜਿੱਥੇ ਅਰਥ ਦਾ ਸ਼ਬਦ ਵਿੱਚ ਤੇ ਸ਼ਬਦ ਦਾ ਅਰਥ ਵਿੱਚ ਪ੍ਰੱਤਖ ਸੰਬੰਧ ਹੋਵੇ"।[5]
ਸਾਕ੍ਸ਼ਾਤ (ਪ੍ਰਤੱਖ ਤੌਰ 'ਤੇ) ਸੰਕੇਤਿਤ (ਲੋਕਾਂ ਵਿੱਚ ਪ੍ਰਚਲਿਤ) ਅਰਥ ਨੂੰ ਜੋ ਸ਼ਬਦ ਪ੍ਰਗਟ ਕਰਦਾ ਹੈ ਉਹ 'ਵਾਚਕ' ਹੈ ਅਤੇ ਉਸ 'ਵਾਚਕ' ਕਿਸਮ ਦੇ ‘ਸ਼ਬਦ' ਦਾ ਅਰਥ 'ਵਾਚਯ' ਹੈ। ਸੰਸਾਰ 'ਚ ਜਿੰਨੇ ਵੀ ਸ਼ਬਦ ਹਨ, ਉਨ੍ਹਾਂ ਨੂੰ 'ਵਾਚਕ' ਸ਼ਬਦ ਕਿਹਾ ਜਾਂਦਾ ਹੈ। ਵਾਚਕ ਸ਼ਬਦ ਦੇ ਅਰਥ ਦਾ ਗ੍ਰਹਿਣ 'ਸੰਕੇਤਗ੍ਰਹਿ' ਅਥਵਾ ਵਸਤੂਆਂ ਦੇ ‘ਸੰਬੰਧ-ਗਿਆਨ' ਦੁਆਰਾ ਹੁੰਦਾ ਹੈ ਅਰਥਾਤ ਵਾਚਕ ਸ਼ਬਦ ਦਾ ਅਰਥ ਵਸਤੂਆਂ ਦੇ ਸੰਬੰਧਰੂਪ ਗਿਆਨ ਦੇ ਆਸਰੇ ਰਹਿੰਦਾ ਹੈ। ਨਿਆਇਕਾਂ ਦੇ ਅਨੁਸਾਰ ‘ਸੰਕੇਤਗ੍ਰਹਿ ਵਿਆਕਰਣ, ਉਪਮਾਨ, (ਸਾਦ੍ਰਿਸ਼ਯ ਜਾਂ ਸਮਾਨਤਾ), ਕੋਸ਼, ਆਪਤਵਾਕ (ਕਿਸੇ ਪ੍ਰਸਿੱਧ ਜਾਂ ਵੱਡੇ ਦਾ ਕਥਨ), ਵਿਵਹਾਰ (ਵਰਤੋਂ), ਪ੍ਰਸਿੱਧ ਪਦ ਦੀ ਨੇੜਤਾ, ਰਾਕਸ਼ੇਸ਼ (ਪ੍ਰਸੰਗ), ਵਿਵਿਤੀ (ਵਿਆਖਿਆ) ਸਾਧਨਾਂ ਦੁਆਰਾ ਹੁੰਦਾ ਹੈ। ਇਨਾਂ ਉਕਤ ਅੱਠ ਸਾਧਨਾਂ ਜਾਂ ਕਾਰਣਾਂ ਰਾਹੀਂ ਹੀ ਮਨੁੱਖ ਇਸ ਗੱਲ ਦਾ ਸਹਿਜ ਨਿਸ਼ਜੇ ਕਰ ਸਕਦਾ ਹੈ ਕਿ ਇਸ ਸ਼ਬਦ ਦਾ ਇਹੋ ਅਰਥ ਗਹਿਣ ਕਰਨਾ ਹੈ ਹੋਰ ਨਹੀਂ: -
ਵਿਆਕਰਣ
ਵਿਆਕਰਣ ਦੁਆਰਾ ਵਾਕ ਵਿੱਚ ਵਰਤੇ ਗਏ ਸ਼ਬਦਾਂ ਦੇ ਧਾਤ, ਅਗੇਤਰ, ਪਿਛੇਤਰ ਆਦਿ ਦਾ ਗਿਆਨ ਹੋ ਜਾਣ 'ਤੇ ਸ਼ਬਦ ਦਾ ਸਹੀ ਅਰਥ ਜਾਂ ਸੰਕੇਤ ਪਾਪਤ ਹੋ ਜਾਂਦਾ ਹੈ। ਜਿਵੇਂ ਲੱਕੜਹਾਰਾ (ਲੱਕੜੀ ਕੱਟਣ ਵਾਲਾ), ਮਾਨਸਿਕ (ਮਨ ਤੋਂ ਪੈਦਾ ਹੋਣ ਵਾਲਾ),ਧਾਰਮਿਕ (ਧਰਮ ਨਾਲ ਜੜਿਆ) ਆਦਿ।
ਉਪਮਾਨ
ਉਪਮਾਨ ਦਾ ਅਰਥ ਸਮਾਨ, ਇੱਕੋ ਵਰਗਾ ਦਿੱਸਣਾ ਹੈ। ਜਿਵੇਂ 'ਜਵੀ' 'ਜੌਂ' ਵਰਗੀ ਹੁੰਦੀ ਹੈ: ਇਸ ਸਮਾਨਤਾ ਦੇ ਕਾਰਣ 'ਜਵੀ' ਨੂੰ ਨਾ ਜਾਣਨ ਵਾਲਾ ਜੋ ਕਿ ਦੇਖ ਕੇ ਸਮਝ ਜਾਵੇਗਾ।
ਕੋਸ਼
ਕੋਸ਼ ਦੁਆਰਾ ਸ਼ਬਦ ਦੇ ਅਰਥ ਬਾਰੇ ਸ਼ੰਕੇ ਨੂੰ ਦਰ ਕੀਤਾ ਜਾ ਸਕਦਾ ਹੈ। ਜਿਵੇਂ 'ਸ਼ਿਵ ਨੇ 'ਮਾਰ' ਨੇ ਜਲਾ ਦਿੱਤਾ' ਇਸ ਵਾਕ ਵਿੱਚ 'ਮਾਰ' ਦਾ ਅਰਥ 'ਕਾਮਦੇਵ ਹੈ, ਜਿਸ ਦਾ ਗਿਆਨ 'ਕੋਸ਼' ਰਾਹੀਂ ਹੁੰਦਾ ਹੈ।
ਆਪਤਵਾਕ
ਆਪਤਵਾਕ ਪ੍ਰਮਾਣਿਤ (ਮੰਨੇ-ਪਮੰਨੇ ਅਥਵਾ ਭਰੋਸੇਯੋਗ ਘਰ ਦੇ ਵੱਡੇ ਵਿਅਕਤੀ ਦੇ ਕਥਨ ਤੋਂ ਵੀ 'ਸੰਕੇਤ' (ਅਰਥ) ਗਹਿਣ ਹੁੰਦਾ ਹੈ। ਜਿਵੇਂ ਕੋਈ ਪਿਤਾ ਬੱਚੇ ਨੇ ਕਹਿੰਦਾ ਹੈ ਕਿ 'ਇਹ ਗੌ ਹੈ' ਤਾਂ ਬੱਚਾ ਹਮੇਸ਼ਾ ਲਈ ਸਮਝ ਜਾਂਦਾ ਹੈ ਕਿ 'ਗਲ-ਕੰਬਲ' ਅਤੇ ਚਾਰ ਟੰਗਾਂ ਵਾਲਾ ਪਸ਼ੂ 'ਗੋ' ਹੈ।
ਵਿਵਹਾਰ
ਵਿਵਹਾਰ ਸ਼ਬਦਾਂ ਦੀ ਵਿਵਹਾਰਿਕ ਵਰਤੋਂ ਦੁਆਰਾ ਸੰਕੇਤ-ਗ੍ਰਹਿਣ ਹੁੰਦਾ ਹੈ। ਜਿਵੇਂ ਬੱਚਾ ਮਾਂ ਤੋਂ ਸੁਣਦਾ ਹੈ ਕਿ ਇਸ 'ਗਿਲਾਸ' ਨੂੰ ਚੁੱਕ ਜਾਂ ਰੱਖ ਤਾਂ ਬੱਚਾ ਸ਼ੀਸ਼ੇ ਦੇ ਬਣੇ ਬਰਤਨ ਵਿਸ਼ੇਸ਼ ਦੇ ਅਰਥ ਨੂੰ ਤਤਕਾਲ ਸਮਝ ਜਾਂਦਾ ਹੈ ਕਿ ਇਹ 'ਗਿਲਾਸ' ਹੈ। 6. ਪ੍ਰਸਿੱਧ ਪਦ ਦੀ ਨੇੜਤਾ:- ਕਿਸੇ ਸ਼ਬਦ ਨਾਲ ਕਿਸੇ ਦੂਜੇ ਪ੍ਰਸਿੱਧ ਸ਼ਬਦ ਦੇ ਰਹਿਣ ਨਾਲ ਸੰਕੇਤ (ਅਰਥ) ਦਾ ਗਿਆਨ ਹੁੰਦਾ ਹੈ। ਜਿਵੇਂ 'ਮਨੁੱਖ ਮਧੂ ਤੋਂ ਮਤਵਾਲੇ ਹੋ ਰਹੇ ਹਨ' ਇੱਥੇ ‘ਮਤਵਾਲਾ’ ਪਦ ਨਾਲ ਰਹਿਣ ਕਰਕੇ ‘ਮਧੂ' ਦਾ ਅਰਥ 'ਸ਼ਰਾਬ' ਹੈ 'ਸ਼ਹਿਦ’ ਨਹੀਂ ਹੈ ਕਿਉਂਕਿ ‘ਮਤਵਾਲਾ' ਇੱਕ ਪ੍ਰਸਿੱਧ ਪਦ ਹੈ।
ਵਾਕਸ਼ੇਸ਼ (ਪ੍ਰਸੰਗ)
ਕਈ ਵਾਰ ਸ਼ਬਦ ਦਾ ਅਰਥ ਉਦੋਂ ਸਪਸ਼ਟ ਹੁੰਦਾ ਹੈ ਜਦੋਂ ਉਸਦੇ ਅਗਲੇ-ਪਿਛਲੇ ਪ੍ਰਸੰਗ ਦਾ ਪਤਾ ਲੱਗੇ ਅਤੇ ਵਾਕ ਵਿੱਚ ਪ੍ਰਯੋਗ ਕੀਤਾ ਜਾਵੇ।
ਵਿਵ੍ਰਿਤੀ
ਵਿਵ੍ਰਿਤੀ ਦਾ ਅਰਥ ਟੀਕਾ, ਵਿਵਰਣ ਜਾਂ ਸਪਸ਼ਟੀਕਰਣ ਹੈ। ਇਸ ਵਿੱਚ ਸਮਾਨ ਅਰਥ ਵਾਲੇ ਪਦ ਦੁਆਰਾ ਸੰਕੇਤ-ਗ੍ਰਹਿਣ ਹੁੰਦਾ ਹੈ। ਜਿਵੇਂ 'ਕਲਸ਼’ ਕਹਿਣ ਨਾਲ 'ਘੜੇ' ਦਾ ਗਿਆਨ।
ਰੂੜ੍ਹੀ ਅਭਿਧਾ ਸ਼ਬਦ ਸ਼ਕਤੀ
ਰੂੜ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ ਜਿੰਨ੍ਹਾਂ ਦਾ ਅਰਥ ਪਰੰਪਰਾ ਵੱਲੋਂ ਨਿਰਧਾਰਤ ਅਤੇ ਪ੍ਰਚੱਲਤ ਹੋ ਚੁੱਕਿਆ ਹੈ। ਇਹ ਸ਼ਬਦ, ਸਦੀਆਂ ਤੋਂ ਇਕ ਹੀ ਰੂਪ ਅਤੇ ਇਕ ਹੀ ਅਰਥ ਦੇ ਸੰਚਾਰ ਲਈ ਵਰਤੇ ਜਾਂਦੇ ਰਹੇ ਹਨ। ਮਿਸਾਲ ਵਜੋਂ 'ਜਿੰਦ. ਨਿਮਾਣੀ, ਹੱਡ, ਮਾਸ, ਨੈਣ' ਜਿਹੇ ਸ਼ਬਦ ਸ਼ੇਖ ਫਰੀਦ ਨੇ ਬਾਹਰਵੀਂ ਸਦੀ ਵਿਚ ਵਰਤੇ ਹਨ। ਇਹ ਸਾਰੇ ਸ਼ਬਦ ਇੱਕੀਵੀਂ ਸਦੀ ਵਿਚ ਅੱਜ ਵੀ ਉਸੇ ਅਰਥਾਂ ਵਿਚ ਹੀ ਵਰਤੇ ਜਾਂਦੇ ਹਨ। ਇਸੇ ਤਰਾਂ ‘ਮਨ, ਤਨ, ਖੇਤ, ਨਾਮ, ਬੀਜ, ਸੁਹਾਗਾ, ਮੁਤ, ਕੱਪੜਾ, ਸਾਬਣ, ਗਰੀਬੀ, ਧਨ, ਜੋਬਨ. ਵੈਰੀ' ਆਦਿ ਸ਼ਬਦ ਗੁਰੂ ਨਾਨਕ ਵੱਲੋਂ ਵਰਤੇ ਗਏ ਹਨ। ਇਹ ਸ਼ਬਦ ਅੱਜ ਵੀ ਇਹਨਾਂ ਹੀ ਅਰਥਾਂ ਵਿਚ ਵਰਤੇ ਜਾਂਦੇ ਹਨ ਕਿਉਂਕਿ ਇਹਨਾਂ ਦੇ ਅਰਥ ਰੂੜ੍ਹ ਹੋ ਚੁੱਕੇ ਹਨ। ਰੂੜ੍ਹ ਹੋ ਚੁੱਕੇ ਸ਼ਬਦਾਂ ਵਿਚ, ਸਮੇਂ ਦੇ ਬੀਤਣ ਨਾਲ, ਕੋਈ ਤਬਦੀਲੀ ਨਹੀਂ ਆਉਂਦੀ। ਇਹਨਾਂ ਸ਼ਬਦਾਂ ਉੱਤੇ ਕਾਰਜਸ਼ੀਲ ਸ਼ਬਦ ਸ਼ਕਤੀ ਨੂੰ 'ਰੂੜ੍ਹੀ ਅਭਿਧਾ' ਕਿਹਾ ਜਾਂਦਾ ਹੈ।[6]
ਯੋਗਿਕ ਅਭਿਧਾ ਸ਼ਬਦ ਸ਼ਕਤੀ
ਯੋਗ ਦਾ ਅਰਥ ਹੈ-ਜੁੜਨਾ। ਜੋ ਸ਼ਬਦ ਜੁੜ ਕੇ ਬਣਦੇ ਹਨ, ਉਹਨਾਂ ਨੂੰ ਯੋਗਿਕ ਸ਼ਬਦ ਕਿਹਾ ਜਾਂਦਾ ਹੈ। ਜਦੋਂ ਵੱਖ-ਵੱਖ ਥਾਂਵਾਂ ਤੋਂ ਆਏ ਦੋ ਸ਼ਬਦ ਰਲ ਕੇ ਕੋਈ ਨਵਾਂ ਸ਼ਬਦ ਬਣਾਉਂਦੇ ਹਨ ਤਾਂ ਇਸ ਨਵੇਂ ਸ਼ਬਦ ਨੂੰ ਯੋਗਿਕ ਆਖਦੇ ਹਨ। ਮਿਸਾਲ ਵਜੋਂ ‘ਹਲਵਾਹ' ਸ਼ਬਦ ‘ਹਲ’ ਅਤੇ ‘ਵਾਹ’ ਤੋਂ ਮਿਲ ਕੇ ਬਣਿਆ ਹੈ। ਇਹ ਸੰਤ ਸਿੰਘ ਸੇਖੋਂ ਦੀ ਕਹਾਣੀ ਦਾ ਨਾਂ ਹੈ।[7]
ਯੋਗ ਰੂੜ੍ਹੀ ਅਭਿਧਾ ਸ਼ਬਦ ਸ਼ਕਤੀ
ਅੱਪਯਦੀਸ਼ਿਤ ਦੇ ਅਨੁਸਾਰ, "ਯੋਗ-ਰੂੜ੍ਹੀ" ਉੱਥੇ ਹੁੰਦੀ ਹੈ ਜਿੱਥੇ ਇੱਕੋ ਹੀ ਅਰਥ ਦੀ ਪ੍ਰਤੀਤੀ ਲਈ ਯੋਗ-ਸ਼ਕਤੀ ਅਤੇ ਸਮੁਦਾਯ (ਸਮੂਹ)-ਸ਼ਕਤੀ ਦੀ ਲੋੜ ਪਵੇ।" ਦੂਜੇ ਸ਼ਬਦਾਂ 'ਚ ਅਜਿਹੇ ਥਾਂ 'ਤੇ ਸ਼ਬਦ ਦੇ ਅੰਗਾਂ ਦਾ ਅਰਥ ਵੀ ਹੁੰਦਾ ਹੈ; ਪਰੰਤੂ ਕੋਈ ਅੰਗ ਕੇਵਲ ਰੂੜ੍ਹ ਹੀ ਹੁੰਦਾ ਹੈ; ਦੋਨੋਂ ਮਿਲਕੇ ਇੱਕ ਸ਼ਬਦ ਦੀ ਸਿਰਜਨਾ ਕਰਦੇ ਹਨ। ਅਥਵਾ ਇਉਂ ਵੀ ਹੋ ਸਕਦਾ ਹੈ ਕਿ ਸ਼ਬਦ ਦਾ ਯੋਗ ਅਰਥ ਹੋਰ ਹੋਵੇ ਪਰ ਉਸਦੀ ਰੂੜ੍ਹੀ ਕਿਸੇ ਹੋਰ ਅਰਥ ਵਿੱਚ ਪੈ ਜਾਵੇ। ਜਿਵੇਂ-ਸੰਸਕ੍ਰਿਤ ਭਾਸ਼ਾ ਦੇ ‘ਪੰਕਜ' ਦਾ ਯੋਗ ਅਰਥ ਹੈ : ਪੰਕ- ਚਿੱਕੜ, ਜ- ਪੈਦਾ ਹੋਣ ਵਾਲਾ। ਚਿੱਕੜ ਤੋਂ ਤਾਂ ਹੋਰ ਵੀ ਅਨੇਕ ਜੀਵ-ਜੰਤੂ ਅਤੇ ਚੀਜ਼ਾਂ ਪੈਦਾ ਹੁੰਦੀਆਂ ਹਨ ਪਰੰਤੂ 'ਪੰਕਜ' ਦਾ ਅਰਥ ਕੇਵਲ 'ਕਮਲ' ਹੈ। 'ਪੰਕਜ' ਦਾ ਕਮਲ ਦੇ ਅਰਥ ਵਿੱਚ ਪ੍ਰਚਲਿਤ ਹੋਣਾ ਇੱਕ ਰੂੜੀ ਹੈ; ਚਾਹੇ ਇਸਦੇ ਆਂਗਿਕ ਅਰਥ ਹੋਰ ਵੀ ਹਨ। 'ਅਭਿਧਾ' ਦੇ ਇਸ ਭੇਦ ਨੂੰ ਜਗਨਨਾਥ ਨੇ 'ਸਮੁਦਾਯ-ਅਵਯਵਸੰਕਰ (ਮਿਲੀ-ਜੁਲੀ) ਸ਼ਬਦ ਸ਼ਕਤੀ' ਵੀ ਕਿਹਾ ਹੈ।[8]
ਸਾਰ ਰੂਪ 'ਚ ਕਿਹਾ ਜਾ ਸਕਦਾ ਹੈ ਕਿ ਸ਼ਬਦ ਦੇ ਮੁੱਖ, ਪ੍ਰਥਮ ਜਾਂ ਅਗ੍ਰਿਮ ਅਰਗ ਨੂੰ ਪ੍ਰਗਟਾਉਣ ਅਤੇ ਸਮਝਾਉਣ ਵਾਲੀ ਸ਼ਬਦ ਸ਼ਕਤੀ 'ਅਭਿਧਾ' ਹੈ ਜਿਸ ਦੁਆਰਾ ਸ਼ਬਦ ਅਤੇ ਸ਼ਬਦਾਰਥ ਦੇ ਆਪਸੀ ਸੰਬੰਧ ਦਾ ਸਰੂਪ ਖੜ੍ਹਾ ਹੁੰਦਾ ਹੈ। ਇਹ ਸ਼ਕਤੀ ਸ਼ਬਦ ਅਤੇ ਅਰਥ ਦਾ ਇੱਕ ਵਿਚਿਤ੍ਰ ਅਤੇ ਅਨੋਖਾ ਸੰਬੰਧ ਹੈ ਜਿਹੜਾ ਕਿ ਲੋਕ-ਵਿਵਹਾਰ ਦੇ ਕਾਰਣ ਸੰਕੇਤ ਦੇ ਗਿਆਨ ਤੋਂ ਆਪਣੇ-ਆਪ ਜਾਣਿਆ ਜਾਂਦਾ ਹੈ। ਇਸ ਸ਼ਬਦ ਸ਼ਕਤੀ ਦੁਆਰਾ ਹੀ, ਕਵਿਤਾ, ਕਥਾ, ਗਦ ਆਦਿ-ਸਾਹਿਤਕ ਅੰਗਾਂ ਵਿੱਚ ਪ੍ਰਯੋਗ ਕੀਤੇ ਗਏ ਸ਼ਬਦ ਦੇ ਮੁੱਢਲੇ ਆਸ਼ੇ ਤੱਕ ਪਹੁੰਚਣ ਲਈ 'ਅਭਿਧਾ' ਸ਼ਬਦ ਸ਼ਕਤੀ ਦਾ ਆਸਰਾ ਲੈਣਾ ਪੈਂਦਾ ਹੈ। ਇਸੇ ਕਾਰਣ ਆਚਾਰੀਆਂ ਨੇ ਇਸਨੂੰ 'ਅਗ੍ਰਿਮਾ ਸ਼ਬਦ ਸ਼ਕਤੀ' ਕਹਿ ਕੇ ਮਹਤੱਵ ਦਿੱਤਾਹੈ।
ਅਭਿਧਾ ਸ਼ਬਦ ਸ਼ਕਤੀ ਦਾ ਮਹਤੱਵ ਸਾਹਿਤ ਦੇ ਸਾਰੇ ਅੰਗਾਂ ਅਤੇ ਗਿਆਨ-ਵਿਗਿਆਨ ਵਿੱਚ (ਅਸਲ 'ਚ ਹਰ ਥਾਂ) ਦੇਖਿਆ ਜਾ ਸਕਦਾ ਹੈ। ਸਿਰਫ਼ ਸਾਹਿਤ ਜਾਂ ਗਿਆਨ-ਵਿਗਿਆਨ ਵਿੱਚ ਹੀ ਨਹੀਂ ਬਲਕਿ ਸਾਡੇ ਜੀਵਨ ਦੇ ਸੰਪੂਰਣ ਕਾਰ-ਵਿਵਹਾਰ ਵਿੱਚ ਵੀ ਇਸ ਸ਼ਬਦ ਸ਼ਕਤੀ ਦੁਆਰਾ ਗਿਆਤ ਹੋਏ ਅਰਥ ਦੀ ਉਪਯੋਗਿਤਾ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ। ਅੱਗੇ ਵਿਵੇਚਨਯੋਗ ਲਕ੍ਸ਼ਣਾ, ਵਿਅੰਜਨਾ, ਤਾਤਪਰਯਾ-ਸ਼ਕਤੀਆਂ ਦੀ ਅਭਿਧਾ ਸ਼ਬਦ ਸ਼ਕਤੀ ਹੀ ਮੂਲ ਹੈ ਜਿਸਦੇ ਸਮੁਚਿਤ ਗਿਆਨ ਤੋਂ ਬਾਅਦ ਹੀ ਦੂਜੇ ਅਰਥਾਂ ਦਾ ਗਿਆਨ ਸੰਭਵ ਹੋ ਸਕਦਾ ਹੈ। ਇਹੋ ਕਾਰਣ ਹੈ ਕਿ ਪ੍ਰਾਚੀਨ ਭਾਰਤੀ ਕਾਵਿ-ਸ਼ਾਸਤਰ ਦੇ ਅਨੇਕ ਆਚਾਰੀਆਂ ਨੇ ਉਪਰੋਕਤ ਤਿੰਨਾਂ ਸ਼ਕਤੀਆਂ ਨੂੰ 'ਅਭਿਧਾ' ਸ਼ਬਦਸ਼ਕਤੀ ਵਿੱਚ ਹੀ ਸੰਮਿਲਿਤ ਕਰਨ (ਸਮੇਟਨ) ਦਾ ਵੀ ਜਤਨ ਕੀਤਾ ਹੈ।
Remove ads
ਲਕਸ਼ਣਾ ਸ਼ਬਦ ਸ਼ਕਤੀ
ਲਕਸ਼ਣਾ ਸੰਸਕ੍ਰਿਤ ਦਾ ਸ਼ਬਦ ਹੈ। ਪੰਜਾਬੀ ਭਾਸ਼ਾ ਵਿਚ ਇਸ ਦਾ ਤਦਭਵ ਰੂਪ ‘ਲੱਖਣ’ ਹੈ। ਇਸ ਦਾ ਅਰਥ ਹੈ-ਅੰਦਾਜ਼ਾ ਲਾਉਣਾ। ਇਸੇ ਤੋਂ ਹੀ ‘ਲੱਖਣ ਲਾਉਣਾ' ਮੁਹਾਵਰਾ ਬਣਿਆ ਹੈ। ਲੱਖਣ ਲਾਉਣ ਦਾ ਅਰਥ ਵੀ ਇਹੋ ਹੈ ਗੱਲ ਵਿਚ ਲੁਕੀ ਰਮਜ਼, ਭੇਦ ਜਾਂ ਇਸ਼ਾਰੇ ਨੂੰ ਫੜ ਲੈਣਾ ਜਾਂ ਸਮਝ ਲੈਣਾ। ਇਸੇ ਕਰਕੇ ਹੀ ਲਕਸ਼ਣਾ ਸ਼ਕਤੀ ਨੂੰ Power of Indication ਕਿਹਾ ਜਾਂਦਾ ਹੈ। ਜਦੋਂ ਕਿਸੇ ਸ਼ਬਦ ਜਾਂ ਸ਼ਬਦ ਸਮੂਹ ਦੇ ਕੋਸ਼ਗਤ ਅਰਥਾਂ ਤੋਂ ਬਾਅਦ ਵੀ, ਕਿਸੇ ਕਿਸਮ ਦੇ ਦੂਜੇ ਅਰਥ ਵੀ ਨਿਕਲਣ ਤਾਂ ਇਥੇ ਸ਼ਬਦ ਦੀ ਲਕਸ਼ਣਾ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ। ਲਕਸ਼ਣਾ ਸ਼ਕਤੀ ਦਾ ਸਬੰਧ ਸ਼ਬਦ ਨਾਲ ਨਹੀਂ, ਸਗੋਂ ਅਰਥ ਨਾਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਲਕਸ਼ਣਾ ਸ਼ਕਤੀ ਸ਼ਬਦਾਂ ਦੇ ਖੋਲ ਵਿਚ ਨਹੀਂ ਸਗੋਂ ਸ਼ਬਦਾਂ ਦੇ ਪ੍ਰਸੰਗ ਵਿਚ ਹੁੰਦੀ ਹੈ। ਕਵੀ/ਸਾਹਿਤਕਾਰ ਸ਼ਬਦਾਂ ਦਾ ਜਾਲ ਬੁਣ ਕੇ ਐਸਾ ਵਾਤਾਵਰਨ ਪੈਦਾ ਕਰਦਾ ਹੈ ਕਿ ਉਸ ਵੱਲੋਂ ਵਰਤੇ ਗਏ ਸ਼ਬਦ ਆਪਣੇ ਕੋਸ਼ਗਤ ਅਰਥਾਂ ਨੂੰ ਤਿਆਗ ਕੇ ਨਿਵੇਕਲੇ ਅਰਥ ਪ੍ਰਗਟਾਉਣ ਲੱਗ ਪੈਂਦੇ ਹਨ। ਇਉਂ ਲਕਸ਼ਣਾ ਸ਼ਕਤੀ ਸ਼ਬਦਾਂ ਵਿਚ ਨਹੀਂ ਹੁੰਦੀ। ਸਾਹਿਤਕਾਰ ਆਪਣੇ ਬੌਧਿਕ ਕੌਸ਼ਲ ਸਦਕਾ ਇਸ ਦਾ ਸੰਚਾਰ ਸ਼ਬਦਾਂ ਵਿਚ ਕਰ ਦਿੰਦਾ ਹੈ। ਮਿਸਾਲ ਵਜੋਂ ਪ੍ਰੋ.ਮੋਹਨ ਸਿੰਘ ਦੀ ਕਵਿਤਾ ਵਿੱਚੋਂ ਇਕ ਕਾਵਿ-ਅੰਸ਼ ਦੀ ਮਿਸਾਲ ਇਥੇ ਪੇਸ਼ ਹੈ-
ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ।
ਇਸ ਕਾਵਿ-ਟੋਟੇ ਵਿਚ ਢੇਰ ਅਤੇ ਹਨੇਰ ਸ਼ਬਦਾਂ ਤੋਂ ਇਲਾਵਾ ਸਾਰੇ ਸ਼ਬਦ ਆਪਣੇ ਕੋਸ਼ਗਤ ਅਰਥਾਂ ਵਿਚ ਪੇਸ਼ ਹੋਏ ਹਨ। ਪਰ ‘ਢੇਰ' ਅਤੇ ‘ਹਨੇਰ’ ਦੋ ਸ਼ਬਦਾਂ ਨਾਲ ਆ ਕੇ, ਦੂਜੇ ਸ਼ਬਦ ਵੀ ਅਜਿਹਾ ਵਾਤਾਵਰਨ ਸਿਰਜਣ ਵਿਚ ਸਹਾਈ ਹੋ ਗਏ ਹਨ, ਜਿਸ ਨਾਲ ਇਹਨਾਂ ਦੋ ਸ਼ਬਦਾਂ ਦੇ ਲਖਣਾਰਥ ਪ੍ਰਗਟ ਹੋਣ। ਇਸ ਕਾਵਿ-ਟੋਟੇ ਦਾ ਅਰਥ ਸਮਝਣ ਲਈ ਸਾਨੂੰ ਲੱਖਣ ਲਾਉਣਾ ਪਵੇਗਾ। ਜੇਕਰ ਕੋਸ਼ਗਤ ਅਰਥ ਵੇਖੀਏ ਤਾਂ ਕਵੀ ਨੇ ਇੰਨੀ ਕੁ ਗੱਲ ਹੀ ਆਖੀ ਹੈ ਕਿ ਪੁਸਤਕਾਂ ਦੇ ਪੜ੍ਹਨ ਨਾਲ ਹਨੇਰਾ ਵਧਦਾ ਜਾ ਰਿਹਾ ਹੈ। ਪਰ ਅਸੀਂ ਜਾਣਦੇ ਹਾਂ ਕਿ ਪੁਸਤਕਾਂ ਅਤੇ ਹਨੇਰੇ ਦਾ ਆਪਸ ਵਿਚ ਕੋਈ ਸਿੱਧਾ ਸਬੰਧ ਨਹੀਂ ਹੈ। ਦੂਜੀ ਗੱਲ, ਪੁਸਤਕਾਂ ਅਤੇ ਢੇਰ ਸ਼ਬਦਾਂ ਦੀ ਵੀ ਆਪਸ ਵਿਚ ਕੋਈ ਸਾਂਝ ਨਹੀਂ ਹੈ ਕਿਉਂਕਿ ਪੁਸਤਕਾਂ ਗਿਣਤੀ ਵਿਚ ਪੜ੍ਹੀਆਂ ਜਾਂਦੀਆਂ ਹਨ, ਢੇਰਾਂ ਵਿਚ ਨਹੀਂ। ਇਸ ਸਥਿਤੀ ਤੋਂ ਅਸੀਂ ਇੰਨਾ ਕੁ ਲੱਖਣ ਲਗਾ ਲੈਂਦੇ ਹਾਂ ਕਿ ਕਵੀ ਸ਼ਬਦਾਂ ਦੇ ਪਹਿਲੇ (ਅਭਿਧਾ) ਅਰਥਾਂ ਵਿਚ ਨਹੀਂ ਸਗੋਂ ਲਕਸ਼ਣਾਰਥਾਂ ਵਿਚ ਕੋਈ ਗੱਲ ਕਹਿ ਗਿਆ ਹੈ। ਇਸੇ ਰਮਜ਼ ਨੂੰ ਹੀ ਅਸੀਂ ਫੜਨਾ ਹੈ। ਕਵੀ ਕਹਿੰਦਾ ਹੈ ਕਿ ਢੇਰਾਂ ਦੇ ਢੇਰ ਪੁਸਤਕਾਂ ਪੜ੍ਹ ਕੇ ਵੀ ਉਸ ਦਾ ਹਨੇਰ ਵਧਦਾ ਜਾ ਰਿਹਾ ਹੈ। ਉਹ ਦੁਨਿਆਵੀ ਹਨੇਰ ਦੀ ਥਾਂ ਅਗਿਆਨਤਾ ਦੇ ਹਨੇਰੇ ਦੀ ਗੱਲ ਕਰ ਰਿਹਾ ਹੈ। ਇਉਂ ਇਥੇ ‘ਢੇਰ’ ਦਾ ਅਰਥ ‘ਢੇਰੀ’ ਨਹੀਂ ‘ਅਣਗਿਣਤ’ ਹੈ ਅਤੇ ‘ਹਨੇਰ' ਦਾ ਅਰਥ ‘ਪ੍ਰਕਾਸ਼ਹੀਣ ਅਵਸਥਾ’ ਨਹੀਂ ਸਗੋਂ 'ਅਗਿਆਨਤਾ ਵਿਚ ਵਾਧਾ' ਹੈ। ਆਪਣੀ ਪ੍ਰਤਿਭਾ ਦੇ ਕੌਸ਼ਲ ਰਾਹੀਂ, ਉਸ ਨੇ ‘ਢੇਰ' ਅਤੇ ‘ਹਨੇਰ' ਸ਼ਬਦਾਂ ਦੇ ਕੋਸ਼ਗਤ ਅਰਥ ਖੋਹ ਕੇ ਆਪਣੇ ਵੱਲੋਂ ਨਿਵੇਕਲੇ ਅਰਥ ਭਰ ਦਿੱਤੇ ਹਨ। ਇਹੋ ਸ਼ਬਦ ਦੀ ਲਕਸ਼ਣਾ ਸ਼ਕਤੀ ਹੈ।[9] ਲਕਸ਼ਣਾ ਸ਼ਬਦ ਸ਼ਕਤੀ ਦੇ ਵਿਆਪਾਰ ਲਈ ਤਿੰਨ ਨਿਮਨ ਕਾਰਣਾਂ ਦੋ ਲੋੜ ਹੁੰਦੀ ਹੈ।
ਮੁੱਖ-ਅਰਥ ਦਾ ਬਾਧ ਹੋਣਾ
ਸ਼ਬਦ ਦੇ ਵਾਚਯਾਰਥ ਵਿੱਚ ਕਿਸੇ ਅਰਥ ਦੇ ਨਾ ਬਣ ਸਕਣ ਨੂੰ 'ਮੁੱਖ ਅਰਥ ਦਾ ਬਾਧ ਹੋਣਾ' ਕਹਿੰਦੇ ਹਨ। ਜਿਵੇਂ:- "ਕਲਿੰਗ ਸਾਹਸੀ ਹੈ"। ਇਸ ਵਾਕ ਵਿੱਚ ਕਲਿੰਗ ਦਾ ਮੁੱਖ-ਅਰਥ ਇੱਕ ਦੇਸ਼ ਹੈ, ਪਰ ਬੋਲਣ ਵਾਲੇ ਦਾ ਭਾਵ ਕਲਿੰਗ ਦਾ ਰਹਿਣ ਵਾਲਾ ਹੈ; ਇਸ ਲਈ ਉਕਤ ਵਾਕ ਵਿੱਚ ਮੁੱਖ-ਅਰਥ ਦਾ ਬਾਧ ਹੈ।[10]
ਮੁੱਖ-ਅਰਥ ਨਾਲ ਯੋਗ ਅਰਥਾਤ ਸੰਬੰਧਿਤ ਹੋਣਾ
ਸ਼ਬਦ ਨਾਲ ਜਿਸ ਹੋਰ ਅਰਥਾਤ ਅਪ੍ਰਧਾਨ ਅਰਥ ਦੀ ਪ੍ਰਤੀਤੀ ਹੁੰਦੀ ਹੈ, ਉਸਦੇ ਮੁੱਖ-ਅਰਥ ਨਾਲ ਸੰਬੰਧ ਹੋਣ ਨੂੰ 'ਮੁੱਖ-ਅਰਥ ਨਾਲ ਯੋਗ' ਕਹਿੰਦੇ ਹਨ। ਇਹ ਸੰਬੰਧ ਨੇੜਤਾ ਆਦਿ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ। ਉੱਪਰਲੇ ਉਦਾਹਰਣ ਵਿੱਚ 'ਕਲਿੰਗ' ਅਤੇ ਕਲਿੰਗ ਵਿੱਚ ਰਹਿਣ ਵਾਲਿਆਂ ਦਾ ਦੇਸ਼ ਅਤੇ ਦੇਸਵਾਸੀਆਂ ਵਾਲਾ ਸੰਬੰਧ ਹੈ।[11]
ਰੂੜ੍ਹੀ ਅਥਵਾ ਪ੍ਰਯੋਜਨ (ਮਨੋਰਥ) ਵਿੱਚੋਂ ਇੱਕ ਦਾ ਹੋਣਾ
ਕਿਤੇ-ਕਿਤੇ ਰੂੜ੍ਹੀ ਅਰਥਾਤ ਪ੍ਰਸਿੱਧੀ ਦੇ ਕਾਰਣ ਸ਼ਬਦ ਨਾਲ ਅਪ੍ਰਧਾਨ (ਅਪ੍ਰਮੁੱਖ) ਅਰਥ ਦੀ ਪ੍ਰਤੀਤੀ ਹੁੰਦੀ ਹੈ ਅਤੇ ਕਿਤੇ-ਕਿਤੇ ਕਿਸੇ ਖਾਸ ਪ੍ਰਯੋਜਨ ਨੂੰ ਸਾਹਮਣੇ ਰੱਖ ਕੇ ਲਾਸ਼ਣਿਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਪਰੋਕਤ ਉਦਾਹਰਣ ਵਿੱਚ ਹੀ ‘ਕਲਿੰਗ’ ਦੇ ਸਮੂਹ ਵਾਸੀਆਂ ਦੀ ਵੀਰਤਾ ਨੂੰ ਦਰਸਾਉਣਾ ਇੱਕ ਰੂੜੀ ਹੈ। ਉਕਤ ਤਿੰਨ ਅੰਗਾਂ ਦੇ ਮੇਲ ਨਾਲ ਹੀ 'ਲਸ਼ਣਾ ਸ਼ਬਦ ਸ਼ਕਤੀ’ ਦੀ ਉਤਪੱਤੀ ਅਥਵਾ ਸਥਿਤੀ ਹੁੰਦੀ ਹੈ; ਇੱਕ-ਇੱਕ ਦੁਆਰਾ ਨਹੀਂ। ਅਰਥਾਤ ਉਪਰੋਕਤ ਤਿੰਨੋਂ ਤੱਤਾਂ ਦਾ ਸੰਮਿਲਿਤ ਰੂਪ ਹੀ ਲਕ੍ਸ਼ਣਾ ਸ਼ਬਦ ਸ਼ਕਤੀ ਦਾ ਸਿਰਜਨਹਾਰ ਕਾਰਣ ਹੈ।[12]
ਵਿਅੰਜਨਾ ਸ਼ਕਤੀ ਦੇ ਆਨੰਦ ਵਰਧਨ ਨੇ ਦੋ ਉਪ-ਭੇਦ ਦੱਸੇ ਹਨ-
ਰੂੜ੍ਹੀ ਲਕਸ਼ਣਾ
ਜਦੋਂ ਕਿਸੇ ਸ਼ਬਦ ਜਾਂ ਕਾਵਿ-ਅੰਸ਼ ਦੇ ਮੁੱਖ ਅਰਥਾਂ ਵਿਚ ਰੁਕਾਵਟ ਪੈਣ ਮਗਰੋਂ, ਨਿਵੇਕਲੇ ਅਰਥ ਨਿਕਲਣ ਅਤੇ ਨਿਕਲ ਰਹੇ ਨਿਵੇਕਲੇ ਅਰਥਾਂ ਦਾ ਅਧਾਰ ਪਰੰਪਰਾ ਜਾਂ ਰੂੜੀ ਹੋਵੇ ਤਾਂ ਉਦੋਂ ਰੂੜ੍ਹੀਗਤ ਲਕਸ਼ਣਾ ਸ਼ਬਦ ਸ਼ਕਤੀ ਕਾਰਜਸ਼ੀਲ ਹੁੰਦੀ ਹੈ। ਇਸ ਵਿਚ ਕਿਸੇ ਭਾਸ਼ਾ ਦੇ ਮੁਹਾਵਰੇ, ਅਖਾਣ ਅਤੇ ਰੂੜ੍ਹ ਹੋਏ ਚੁੱਕੇ ਵਾਕੰਸ਼ ਸ਼ਾਮਲ ਹੁੰਦੇ ਹਨ। ਮਿਸਾਲ ਵਜੋਂ:-
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਜੰਗਨਾਮਾ/ਸ਼ਾਹ ਮੁਹੰਮਦ।
ਇਥੇ ‘ਲਹੂ ਨਿਚੋੜਣ’ ਦੇ ਮੁੱਖ ਅਰਥ ‘ਲਹੂ ਕੱਢ ਲੈਣਾ' ਵਿਚ ਰੁਕਾਵਟ ਪੈਦਾ ਹੋ ਗਈ ਹੈ। ਕਵੀ ਦਾ ਇਹ ਕਹਿਣਾ ਮੰਤਵ ਨਹੀਂ ਹੈ। ਇਸ ਦੇ ਨਵੇਂ ਅਰਥ ਪ੍ਰਾਪਤ ਹੋ ਰਹੇ ਹਨ। ਕਵੀ ਨੇ ‘ਨਿੰਬੂ ਵਾਂਗ’ (ਵਾਂਗ ਨਿੰਬੂਆਂ) ਦ੍ਰਿਸ਼ਟਾਂਤ ਵੱਲ ਇਸ਼ਾਰਾ ਕਰਕੇ ਇਸ ਪਾਸੇ ਇਸ਼ਾਰਾ ਵੀ ਕੀਤਾ ਹੈ। ਇਉਂ ਇਸ ਕਾਵਿ-ਅੰਸ਼ ਦਾ ਰੂੜ੍ਹੀ ਲਕਸ਼ਣਾ-ਪਰਕ ਅਰਥ ਹੈ-“ਸਿੱਖਾਂ ਨੇ, ਅੰਗਰੇਜ਼ਾਂ ਨੂੰ ਜਾਨੋਂ ਮਾਰ-ਮਾਰ ਕੇ ਬੁਰੀ ਤਰ੍ਹਾਂ ਹਰਾ ਦਿੱਤਾ।” ਇਸੇ ਤਰ੍ਹਾਂ ਦੀ ਇਕ ਹੋਰ ਉਦਾਹਰਨ ਇਥੇ ਪੇਸ਼ ਹੈ-
ਕਰਕੇ ਅੱਖਾਂ ਤੱਤੀਆਂ ਤੇ ਚਿਹਰਾ ਸੂਹਾ,
ਵੱਲ ਉਹਨਾਂ ਦੇ ਕਦਮ ਦੋ ਨਲੂਏ ਨੇ ਪੁੱਟੇ। ਦੇਸ਼ ਪਿਆਰ/ਮੋਹਨ ਸਿੰਘ।
ਇਥੇ ‘ਅੱਖਾਂ ਤੱਤੀਆਂ ਕਰਨ' ਅਤੇ 'ਚਿਹਰਾ ਸੂਹਾ (ਲਾਲ) ਕਰਨ' ਦਾ ਮੁੱਖ ਅਰਥ ਅਤੇ ਰੂੜ੍ਹੀਗਤ ਲਕਸ਼ਣਾਗਤ ਅਰਥ ਹੇਠ ਲਿਖੇ ਅਨੁਸਾਰ ਨਿਕਲਦਾ ਹੈ-
ਕਾਵਿ ਅੰਸ਼
ਕਰਕੇ ਅੱਖਾਂ ਤੱਤੀਆਂ
ਚਿਹਰਾ ਸੂਹਾ
ਮੁੱਖ ਅਰਥ
ਅੱਖਾਂ ਗਰਮ ਕਰਕੇ
ਚਿਹਰਾ ਲਾਲ ਰੰਗ ਵਰਗਾ ਕਰਕੇ
ਰੂੜ੍ਹੀਗਤ ਅਰਥ
ਗੁੱਸੇ ਹੋ ਕੇ।
ਗੰਭੀਰਤਾ ਨਾਲ।
ਸਪੱਸ਼ਟ ਹੈ, ਇਹਨਾਂ ਦੋਵੇਂ ਉਦਾਹਰਨਾਂ ਵਿਚ ਉਪਲਬਧ ਲਕਸ਼ਣਾਰਥ ਰੂੜ੍ਹੀ/ ਪਰੰਪਰਾ ਉੱਤੇ ਅਧਾਰਤ ਹਨ।
ਪ੍ਰਯੋਜਨਵਤੀ (ਉਦੇਸ਼ਪੂਰਨ) ਲਕਸ਼ਣਾ
ਜਦੋਂ ਕਿਸੇ ਕਾਵਿ-ਅੰਸ਼ ਦੇ ਮੁੱਖ ਅਰਥਾਂ ਵਿਚ ਰੁਕਾਵਟ ਪੈਣ ਮਗਰੋਂ ਨਿਵੇਕਲੇ ਅਰਥ ਨਿਕਲਣ ਪਰ ਇਹ ਨਵੇਂ ਅਰਥ ਕਿਸੇ ਖਾਸ ਪ੍ਰਯੋਜਨ ਦੇ ਅਧੀਨ ਹੋਣ ਤਾਂ ਉਥੇ ਪ੍ਰਯੋਜਨਵਤੀ ਲਕਸ਼ਣਾ ਸ਼ਬਦ ਸ਼ਕਤੀ ਕਾਰਜਸ਼ੀਲ ਹੁੰਦੀ ਹੈ। ਮਿਸਾਲ ਵਜੋਂ ‘ਅੱਖਾਂ ਤੱਤੀਆਂ ਕਰਨ’ ਦਾ ਅਰਥ ਕਿਸੇ ਖਾਸ ਪ੍ਰਯੋਜਨ ਅਧੀਨ 'ਔਰਤ ਦੀ ਖੂਬਸੂਰਤੀ ਨੂੰ ਨਿਹਾਰਨਾ’ ਵੀ ਹੋ ਸਕਦਾ ਹੈ। ਪੰਜਾਬੀ ਵਿਚ ਪ੍ਰਗਤੀਵਾਦੀ ਕਵੀਆਂ ਅਤੇ ਜੁਝਾਰਵਾਦੀ ਕਵੀਆਂ ਨੇ ਆਪੋ-ਆਪਣੇ ਉਦੇਸ਼ ਦੀ ਪੂਰਤੀ ਲਈ, ਪੂਰਵ- ਪ੍ਰਚੱਲਤ ਸ਼ਬਦ-ਸੰਕਲਪਾਂ ਨੂੰ ਨਵੇਂ ਅਰਥਾਂ ਵਿਚ ਵਰਤਿਆ ਹੈ। ਪ੍ਰਯੋਜਨਵਤੀ ਲਕਸ਼ਣਾ ਦੀਆਂ ਕੁਝ ਉਦਾਹਰਨਾਂ ਹੇਠਾਂ ਪੇਸ਼ ਹਨ:-
(1) ਦੋ ਟੋਟਿਆਂ ਵਿਚ ਖਲਕਤ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ।
(2) ਪਾੜ ਦਿੱਤੀਆਂ ਨੇ, ਜੇ ਜੁਆਕਾਂ ਨੇ ਤਿੰਨ ਰੰਗੀਆਂ ਲੀਰਾਂ,
ਤਾਂ ਤੁਸੀਂ ਮੱਚ ਉਠੇ ਹੋ ਪਿੱਠ ਨੂੰ ਬੜਾ ਸੇਕ ਲੱਗਿਆ ਹੈ ਬਿਆਨਾਂ ਨਾਲ ਕਰ ਰਹੇ ਹੋ ਕਾਲੇ ਅਖਬਾਰ ।
‘ਕੌਮ ਦਾ ਅਪਮਾਨ ਹੋਇਆ ਹੈ' ਜ਼ਰਾ ਦੱਸਣ ਤਾਂ ਸਹੀ ਕੌਮ ਤੋਂ ਤੁਹਾਡਾ ਭਾਵ?
ਕੌਮ ਉਹ ਹੈ ਜੋ
ਬੰਗਲਿਆਂ 'ਚ ਵਸਦੀ ਹੈ ਫੁਟਪਾਥਾਂ 'ਤੇ ਸੌਂਦੀ ਹੈ....
ਜਾਂ ਫਿਰ ਉਹ ਹੈ ਜੋ
ਪਹਿਲੀ ਤੇ ਦੂਜੀ ਕਿਸਮ ਦੀ ਕੌਮ ਤੇ ਇਕ ਕਿਵੇਂ ਹੋ ਸਕਦਾ ਹੈ
ਫਿਰ ਦੋਵਾਂ ਦਾ ਝੰਡਾ?
ਪਹਿਲੀ ਉਦਾਹਰਨ ਵਿਚ ‘ਜੋਕ’ ਸ਼ਬਦ ਦਾ ਅਰਥ ‘ਲਹੂ ਪੀਣੇ ਜੀਵ’ ਨਹੀਂ ਸਗੋਂ ਵਿਸ਼ੇਸ਼ ਪ੍ਰਯੋਜਨ ਅਧੀਨ ‘ਕਿਰਤੀ ਜਮਾਤ ਦਾ ਸ਼ੋਸ਼ਣ ਕਰਨ ਵਾਲੇ ਪੂੰਜੀਪਤੀ’ ਹੈ। ਦੂਜੀ ਉਦਾਹਰਨ ਵਿਚ ਕਵੀ ਨੇ ਆਪਣੇ ਉਦੇਸ਼ ਨੂੰ ਲੁਕੇ ਕੇ ਨਹੀਂ ਰੱਖਿਆ ਸਗੋਂ ਉਜਾਗਰ ਕਰ ਦਿੱਤਾ ਹੈ। ਭਾਰਤ ਦੇ ਕੌਮੀ ਝੰਡੇ ‘ਤਿਰੰਗੇ’ ਨੂੰ ਉਹ ਖਾਸ ਪ੍ਰਯੋਜਨ ਅਧੀਨ ‘ਤਿੰਨ ਰੰਗੀ ਲੀਰ' ਆਖਦਾ ਹੈ। ਇਸੇ ਤਰ੍ਹਾਂ ਉਹ ‘ਭਾਰਤੀ ਕੌਮ' ਵਿਚ ‘ਕਿਰਤੀ ਕੌਮ’ ਨੂੰ ਸ਼ਾਮਲ ਨਹੀਂ ਕਰਦਾ। ਇਉਂ ਉਸ ਨੇ ਆਪਣੇ ਖਾਸ ਵਿਚਾਰਧਾਰਕ ਪ੍ਰਯੋਜਨ ਅਧੀਨ ‘ਕੌਮ’ ਸ਼ਬਦ ਦੇ ਮੁੱਖ ਅਰਥ ਵੀ ਬਦਲ ਦਿੱਤੇ ਹਨ।
ਉਦੇਸ਼ਪਰਕ ਲਕਸ਼ਣਾ ਦੇ ਹੇਠ ਲਿਖੇ ਦੋ ਭੇਦ ਹਨ-
ਗੌਣੀ ਲਕਸ਼ਣਾ (ਗੁਣੀ ਲਕਸ਼ਣਾ)
ਗੌਣੀ ਲਕਸ਼ਣਾ ਦਾ ਅਰਥ ਹੈ-ਗੁਣਾਂ ਨਾਲ ਸਬੰਧਤ ਲਕਸ਼ਣਾ। ਇਸ ਕਰਕੇ ਇਸ ਨੂੰ ਗੁਣੀ ਲਕਸ਼ਣਾ ਵੀ ਕਿਹਾ ਜਾ ਸਕਦਾ ਹੈ। ਜਿਥੇ ਸਾਂਝੇ ਗੁਣ ਕਰਕੇ, ਲਕਸ਼ ਅਰਥ ਦਾ ਬੋਧ ਹੁੰਦਾ ਹੈ, ਉਥੇ ਗੌਣੀ ਲਕਸ਼ਣਾ ਹੁੰਦੀ ਹੈ। ਮਿਸਾਲ ਵਜੋਂ ਅਸੀਂ ਨੀਂਹ ਪੱਥਰਾਂ ਵਿਚ ਇਹ ਵਾਕ ਲਿਖਿਆ ਵੇਖਦੇ ਹਾਂ-
“ਇਸ ਜਗ੍ਹਾ ਦਾ ਉਦਘਾਟਨ ਫਲਾਣਾ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਕੀਤਾ।”
ਇਥੇ ‘ਕਰ-ਕਮਲ’ ਸ਼ਬਦ ਵਿਚ ਗੌਣੀ ਲਕਸ਼ਣਾ ਕਾਰਜਸ਼ੀਲ ਹੈ। ‘ਕਰ’ ਦਾ ਅਰਥ ਹੈ-ਹੱਥ ਅਤੇ ‘ਕਮਲ’ ਦਾ ਅਰਥ ਹੈ-ਕਮਲ ਦਾ ਫੁੱਲ। ‘ਕਮਲ ਦੇ ਫੁੱਲ’ ਵਿਚ 'ਕੋਮਲਤਾ’ ਦਾ ਗੁਣ ਹੁੰਦਾ ਹੈ। ਗੁਣਾਂ ਦੀ ਇਸੇ ਸਾਂਝ ਦੇ ਅਧਾਰ 'ਤੇ ਹੀ ‘ਕਰ-ਕਮਲ’ ਸ਼ਬਦ ਘੜਿਆ ਗਿਆ ਹੈ; ਜਿਸ ਦਾ ਅਰਥ ਹੈ-ਕਮਲ ਵਰਗੇ ਹੱਥਾਂ ਨਾਲ। ਇਉਂ ਗੌਣੀ ਲਕਸ਼ਣਾ ਦੇ ਅਧਾਰ 'ਤੇ ਇਸ ਦਾ ਅਰਥ ਇਹ ਹੋਵੇਗਾ-
"ਇਸ ਜਗ੍ਹਾ ਦਾ ਉਦਘਾਟਨ ਫਲਾਣਾ ਸਿੰਘ ਨੇ ਆਪਣੇ ਕਮਲ ਵਰਗੇ ਹੱਥਾਂ ਨਾਲ ਕੀਤਾ।”
ਸ਼ੁੱਧਾ ਲਕਸ਼ਣਾ
ਸ਼ੁੱਧਾ ਦਾ ਅਰਥ ਹੈ-ਸਮਾਨ ਗੁਣਾਂ ਤੋਂ ਬਿਨਾਂ। ਇਸ ਵਿਚ ਸਮਾਨਤਾ ਤੋਂ ਬਿਨਾਂ ਕਿਸੇ ਹੋਰ ਅਧਾਰ 'ਤੇ ਸਬੰਧ ਪਾਇਆ ਜਾਂਦਾ ਹੈ। ਇਹ ਸਬੰਧ ਆਯ- ਆਸ਼ਰਿਤ, ਕਾਰਨ-ਕਾਰਜ, ਨੇੜਤਾ ਜਾਂ ਸਹਿਚਾਰ ਦੇ ਅਧਾਰ 'ਤੇ ਹੋ ਸਕਦਾ ਹੈ। ਜਿਵੇਂ:-
ਲੱਦੀ ਜਾਨੇਂ ਓਂ ਕੜਬ ਦੇ ਟਾਂਡੇ, ਵੇ ਰਸ ਲੈ ਗਏ ਪਿੰਡ ਦੇ ਮੁੰਡੇ।
ਇਥੇ ਦੋਵੇਂ ਸਤਰਾਂ ਵਿਚ ਕਾਰਜ-ਕਾਰਨ ਦਾ ਸਬੰਧ ਹੈ। ‘ਰਸ ਲੈਣਾ' ਕਾਰਨ ਹੈ, ‘ਟਾਂਡੇ ਬਚ ਜਾਣਾ' ਇਸ ਦਾ ਫਲ (ਕਾਰਜ) ਹੈ। ਇਸ ਦਾ ਅਰਥ ਹੈ ਕਿ ਸਾਰਾ ਪਿਆਰ ਤਾਂ ਪਿੰਡ ਦੇ ਮੁੰਡਿਆਂ ਵਿਚ ਵੰਡ ਦਿੱਤਾ ਹੈ। ਹੁਣ ਤਾਂ ਮੇਰਾ ਸਰੀਰ ਹੀ ਬਚਿਆ ਹੈ ਜੋ ਤੁਸੀਂ ਨਾਲ ਲੈ ਕੇ ਜਾ ਰਹੇ ਹੋ। ਇਸੇ ਤਰ੍ਹਾਂ ਦੀ ਇਕ ਹੋਰ ਉਦਾਹਰਨ ਪੇਸ਼ ਹੈ-
ਚੋਲੀ ਕੇ ਪੀਛੇ ਕਿਆ ਹੈ?
ਚੋਲੀ ਮੇਂ ਦਿਲ ਹੈ ਮੇਰਾ।
‘ਚੋਲੀ’ ਅਤੇ ‘ਨੀਚੇ’ (ਥੱਲੇ) ਵਿਚ ਨੇੜਤਾ ਦਾ ਸਬੰਧ ਹੈ। ਚੋਲੀ ਦੇ ਥੱਲੇ ‘ਥਣ’ ਹੀ ਹਨ। ਪਰ ਇਥੇ ਕਵੀ ਨੇ ਇਸ ਨੇੜਤਾ ਨੂੰ ਭੰਗ ਕਰਕੇ ‘ਥਣ’ ਦੀ ਥਾਂ ‘ਦਿਲ’ ਦੀ ਸਥਾਪਨਾ ਕੀਤੀ ਹੈ। ਇਹ ਸ਼ੁੱਧਾ ਲਕਸ਼ਣਾ ਨਾਲ ਹੀ ਸੰਭਵ ਹੋਇਆ ਹੈ।
ਇਹਨਾਂ ਦੋਵੇਂ ਭੇਦਾਂ ਦੇ ਅੱਗੋਂ ਚਾਰ-ਚਾਰ ਉਪਭੇਦ ਹਨ:-
ਉਪਾਦਾਨ ਲਕਸ਼ਣਾ
ਉਪਾਦਾਨ ਦਾ ਅਰਥ ਹੈ-ਗ੍ਰਹਿਣ ਕਰਨਾ ਜਾਂ ਲੈਣਾ। ਜਦੋਂ ਮੁੱਖ ਅਰਥ ਦਾ ਤਿਆਗ ਵੀ ਨਾ ਹੋਵੇ ਅਤੇ ਨਵਾਂ ਅਰਥ ਵੀ ਗ੍ਰਹਿਣ ਕਰ ਲਿਆ ਜਾਵੇ ਤਾਂ ਉਥੇ ਉਪਾਦਾਨ ਲਕਸ਼ਣਾ ਹੁੰਦੀ ਹੈ। ਮਿਸਾਲ ਵਜੋਂ:-
ਗੰਗਾ ਤਾਂ ਗੰਗਾ ਹੈ।
ਇਥੇ ਪਹਿਲੇ ਸ਼ਬਦ ‘ਗੰਗਾ’ ਦਾ ਅਰਥ ‘ਗੰਗਾ ਨਦੀ’ ਹੈ। ਪਰ ਦੂਜੇ (ਗੰਗਾ) ਸ਼ਬਦ ਦਾ ਅਰਥ ‘ਅਤਿਅੰਤ ਪਵਿੱਤਰ’ ਹੈ। ਇਥੇ ‘ਗੰਗਾ’ ਸ਼ਬਦ ਨੇ ਆਪਣੇ ਮੁੱਖ ਅਰਥਾਂ ਨੂੰ ਤਿਆਗੇ ਬਿਨਾਂ ਹੀ ਨਵੇਂ ਅਰਥ ਗ੍ਰਹਿਣ ਕਰ ਲਏ ਹਨ।
ਲਕਸ਼ਣ ਲਕਸ਼ਣਾ
ਜਦੋਂ ਗੈਰ-ਪਰਮੁੱਖ ਅਰਥ ਲਈ ਪਰਮੁੱਖ ਅਰਥਾਂ ਨੂੰ ਤਿਆਗ ਦਿੱਤਾ ਜਾਵੇ ਤਾਂ ਉਥੇ ਲਕਸ਼ਣ ਲਕਸ਼ਣਾ ਹੁੰਦੀ ਹੈ। ਮਿਸਾਲ ਵਜੋਂ:-
ਆਪਣਾ ਮਨ ਚੰਗਾ ਤਾਂ ਕਟੌਤੀ ਵਿਚ ਗੰਗਾ।
ਇਥੇ ਗੰਗਾ ਸ਼ਬਦ ਨੇ ਆਪਣੇ ਮੁੱਖ ਅਰਥ (ਨਦੀ) ਦਾ ਤਿਆਗ ਕਰਕੇ ਨਵੇਂ ਅਰਥ ‘ਪਵਿੱਤਰਤਾ’ ਨੂੰ ਗ੍ਰਹਿਣ ਕਰ ਲਿਆ ਹੈ।
ਸਾਰੋਪਾ ਲਕਸ਼ਣਾ
‘ਸਾਰੋਪਾ’ ਸ਼ਬਦ ‘ਸਾ-ਆਰੋਪਾ’ ਤੋਂ ਬਣਿਆ ਹੈ ਇਸ ਦਾ ਅਰਥ ਹੈ- ਆਰੋਪ ਸਹਿਤ। ਆਰੋਪ ਦਾ ਅਰਥ ਹੈ-ਰੂਪ ਚਾੜ੍ਹ ਦੇਣਾ। ਜਦੋਂ ਉਪਮੇਯ ਉੱਤੇ ਉਪਮਾਨ ਦਾ ਰੂਪ ਚਾੜ੍ਹ ਕੇ ਦੋਵਾਂ ਨੂੰ ਇਕਮਿਕ ਕਰ ਦਿੱਤਾ ਜਾਂਦਾ ਹੈ ਤਾਂ ਉੱਥੇ ਸਾਰੋਪਾ ਲਕਸ਼ਣਾ ਹੁੰਦੀ ਹੈ। ਮਿਸਾਲ ਵਜੋਂ:-
ਇਹ ਮੁੰਡਾ ਤਾਂ ਸ਼ੇਰ ਹੈ।
ਇਥੇ ਮੁੰਡਾ (ਉਪਮੇਯ) ਉੱਤੇ ਉਪਮਾਨ (ਸ਼ੇਰ) ਦਾ ਆਰੋਪਣ ਕੀਤਾ ਗਿਆ ਹੈ, ਜਿਸ ਦਾ ਅਰਥ ਹੈ-
ਇਹ ਮੁੰਡਾ ਤਾਂ ਬਹਾਦਰ ਹੈ।
ਸਾਧਯ ਵਸਾਨਾ ਲਕਸ਼ਣਾ
ਸਾਧਯ ਵਸਾਨਾ ਦਾ ਅਰਥ ਹੈ-ਵਿਲੀਨ ਕਰ ਲੈਣਾ ਜਾਂ ਖਾ ਜਾਣਾ। ਜਿਥੇ ਉਪਮਾਨ, ਉਪਮੇਯ ਨੂੰ ਆਪਣੇ ਵਿਚ ਵਿਲੀਨ ਕਰ ਲਵੇ ਉਥੇ ਸਾਧਯ ਵਸਾਨਾ ਲਕਸ਼ਣਾ ਹੁੰਦੀ ਹੈ। ਅਜਿਹੀ ਥਾਂ, ਉਪਮਾਨ, ਉਪਮੇਯ ਨੂੰ ਆਤਮਸਾਤ (ਨਿਗਲ ਜਾਣਾ) ਕਰ ਲੈਂਦਾ ਹੈ। ਮਿਸਾਲ ਵਜੋ:-
ਉਏ ਗਧੇ, ਇਧਰ ਆ।
ਇਥੇ ਉਪਮਾਨ (ਗਧਾ) ਨੇ ਉਪਮੇਯ ਨੂੰ ਨਿਗਲ ਲਿਆ ਹੈ। ਇਸ ਕਰਕੇ ਇਥੇ ਉਪਮੇਯ ਗੈਰਹਾਜ਼ਰ ਹੋ ਗਿਆ ਹੈ ਅਤੇ ਉਪਮਾਨ (ਗਧਾ) ਹੀ ਆਇਆ ਹੈ।
(ਇਹ ਸਾਰ ਭਾਗ ਇਸ ਕਿਤਾਬ {ਰਾਜਿੰਦਰ ਸਿੰਘ ਸੇਖੋਂ (ਡਾ.), ਭਾਰਤੀ ਕਾਵਿ ਸ਼ਾਸ਼ਤਰ (ਸਰੂਪ, ਸਿੱਧਾਂਤ ਅਤੇ ਸੰਪ੍ਰਦਾਏ), ਲਾਹੌਰ ਬੂਕਸ, ਲੁਧਿਆਣਾ, 2013} ਵਿੱਚੋਂ ਲਿਆ ਗਿਆ ਹੈ)[13]
Remove ads
ਵਿਅੰਜਨਾ ਸ਼ਬਦ ਸ਼ਕਤੀ
ਵਿਅੰਜਨਾ ਸ਼ਬਦ, ਵਿ+ਅੰਜਨ+ਆ ਤੋਂ ਬਣਿਆ ਹੈ। ਵਿ ਦਾ ਅਰਥ ਹੈ- ਵਿਸ਼ੇਸ਼ ਅਤੇ ਅੰਜਨ ਦਾ ਅਰਥ ਹੈ-ਸੁਰਮਾ। ਇਉਂ ਵਿਅੰਜਨਾ ਦਾ ਅਰਥ ਹੈ- ਵਿਸ਼ੇਸ਼ ਕਿਸਮ ਦਾ ਸੁਰਮਾ ਪਾਉਣਾ। ਜਿਵੇਂ ਅੱਖ ਨੂੰ ਸਜਾਉਣ ਲਈ ਵਿਸ਼ੇਸ਼ ਕਿਸਮ ਦਾ ਸੁਰਮਾ ਪਾਇਆ ਜਾਂਦਾ ਹੈ, ਉਸੇ ਤਰ੍ਹਾਂ ਕਵੀ/ਸਾਹਿਤਕਾਰ ਆਪਣੇ ਵਿਸ਼ੇਸ਼ ਭਾਵਾਂ ਦੀ ਪੇਸ਼ਕਾਰੀ ਲਈ, ਸ਼ਬਦਾਂ ਵਿਚ ਵਿਸ਼ੇਸ਼ ਕਿਸਮ ਦੇ ਅਰਥ ਭਰ ਦਿੰਦਾ ਹੈ। ਵਿਸ਼ਵਨਾਥ ਨੇ ਵਿਅੰਜਨਾ ਦੀ ਪਰਿਭਾਸ਼ਾ ਇਉਂ ਦਿੱਤੀ ਹੈ- “ਜਿਸ ਥਾਂ ਅਭਿਧਾ ਅਤੇ ਲਕਸ਼ਣਾ ਆਪਣਾ ਆਪਣਾ ਕੰਮ ਕਰਕੇ ਸ਼ਾਂਤ ਹੋਣ ਜਾਣ, ਉਪਰੰਤ ਕਿਸੇ ਨਾ ਕਿਸੇ ਢੰਗ ਨਾਲ, ਹੋਰ ਅਰਥ ਦੀ ਪ੍ਰਤੀਤੀ ਹੋਵੇ, ਉਥੇ ਵਿਅੰਜਨਾ ਸ਼ਕਤੀ ਹੁੰਦੀ ਹੈ।” ਵਿਅੰਜਨਾ, ਸ਼ਬਦ ਦੀ ਤੀਸਰੀ ਸ਼ਕਤੀ ਹੈ। ਇਹ ਸ਼ਕਤੀ ਗਿਣਤੀ/ਕ੍ਰਮ ਵਿਚ ਤੀਸਰੀ ਨਹੀਂ ਸਗੋਂ ਅਰਥ-ਗਹਿਰਾਈ ਵਿਚ ਤੀਸਰੀ ਹੈ। ਜਦੋਂ ਕਿਸੇ ਸ਼ਬਦ ਜਾਂ ਸ਼ਬਦ-ਸਮੂਹ ਦੇ ਅਭਿਧਾਪਰਕ ਅਤੇ ਲਕਸ਼ਣਾਰਥ ਦਾ ਸੰਚਾਰ ਹੋਣ ਤੋਂ ਬਾਅਦ ਵੀ ਕਿਸੇ ਤੀਜੇ ਅਰਥ ਦੀ ਸੂਚਨਾ ਮਿਲੇ ਤਾਂ ਇਹ ਵਿਅੰਜਨਾ ਸ਼ਕਤੀ ਹੁੰਦੀ ਹੈ। ਇਹ ਸ਼ਬਦ ਸ਼ਕਤੀ ਸੰਕੇਤ ਨਹੀਂ ਕਰਦੀ ਸਗੋਂ ਸੁਝਾਉ ਦਿੰਦੀ ਹੈ; ਮਿਸਾਲ ਵਜੋਂ:-
ਮਨੋਹਰ ਤਾਂ ਬਿਲਕੁਲ ਹੀ ਗਧਾ ਹੈ।
ਇਸ ਵਾਕ ਵਿਚ ‘ਗਧਾ’ ਸ਼ਬਦ ਵਿਅੰਜਨਾਰਥੀ ਹੈ। ਸ਼ਬਦ ਸ਼ਕਤੀਆਂ ਅਨੁਸਾਰ ਇਸ ਵਾਕ ਦੇ ਤਿੰਨ ਅਰਥ ਨਿਕਲਦੇ ਹਨ-
1. ਇਕ ਗਧਾ ਹੈ, ਜਿਸ ਦਾ ਨਾਮ ਮਨੋਹਰ ਹੈ।
-ਅਭਿਧਾ ਸ਼ਕਤੀ।
2. ਇਕ ਗਧਾ ਹੈ, ਜਿਸ ਦਾ ਨਾਮ ਮਨੋਹਰ ਹੈ, ਉਹ ਜਾਨਵਰ ਹੈ।
-ਲਕਸ਼ਣਾ ਸ਼ਕਤੀ।
3. ਮਨੋਹਰ ਇਕ ਵਿਅਕਤੀ ਹੈ, ਉਹ ਮੂਰਖ (ਗਧਾ) ਹੈ।
-ਵਿਅੰਜਨਾ ਸ਼ਕਤੀ।
ਇਉਂ ਇਥੇ ‘ਗਧਾ’ ਸ਼ਬਦ ਦੇ ਤਿੰਨ ਅਰਥ-ਵਿਅਕਤੀ, ਜਾਨਵਰ, ਮੂਰਖ ਹਨ। ਕਾਵਿ/ਸਾਹਿਤ ਵਿਚ ਵੀ ਸਾਹਿਤਕਾਰ ਸ਼ਬਦਾਂ ਦੇ ਤੀਹਰੇ-ਤੀਹਰੇ ਅਰਥ ਕੱਢ ਲੈਂਦਾ ਹੈ। ਸੁਰਜੀਤ ਪਾਤਰ ਦੀ ਇਕ ਕਵਿਤਾ ਦੀ ਮਿਸਾਲ ਲੈਂਦੇ ਹਾਂ:-
ਪਹਿਲਾਂ ਵਾਰਿਸ ਨੂੰ ਵੰਡਿਆ ਸੀ, ਹੁਣ ਸ਼ਿਵ ਕੁਮਾਰ ਦੀ ਵਾਰੀ ਏ।
ਉਹ ਜ਼ਖ਼ਮ ਤੁਹਾਨੂੰ ਭੁੱਲ ਵੀ ਗਏ, ਨਵਿਆਂ ਦੀ ਜੁ ਫਿਰ ਤਿਆਰੀ ਏ।
ਇਸ ਕਾਵਿ-ਅੰਸ਼ ਦੇ ਜੇਕਰ ਅਭਿਧਾਪਰਕ ਅਰਥ ਵੇਖੀਏ ਤਾਂ ਕਵੀ ਕਿਸੇ ਵਾਰਿਸ ਅਤੇ ਸ਼ਿਵ ਕੁਮਾਰ ਨਾਂ ਦੋ ਵਿਅਕਤੀਆਂ ਨੂੰ ਵੰਡਣ ਅਤੇ ਜ਼ਖ਼ਮਾਂ ਦੀ ਗੱਲ ਕਰ ਰਿਹਾ ਹੈ। ਪਰ ਜੋ ਇਹਨਾਂ ਨਾਂਵਾਂ ਤੋਂ ਜਾਣੂੰ ਹਨ ਉਹਨਾਂ ਨੂੰ ਪਤਾ ਹੈ ਕਿ ਵਾਰਿਸ ਸ਼ਾਹ ਅਤੇ ਸ਼ਿਵ ਕੁਮਾਰ ਕਿੱਸਾਕਾਰ ਤੇ ਕਵੀ ਹਨ। ਇਉਂ ਵਿਅਕਤੀ ਵਾਰਿਸ ਸ਼ਾਹ ਅਤੇ ਵਿਅਕਤੀ ਸ਼ਿਵ ਕੁਮਾਰ ਅਭਿਧਾਪਰਕ ਅਰਥ ਹਨ।
ਇਸੇ ਤਰ੍ਹਾਂ ਕਵੀ/ਕਿੱਸਾਕਾਰ ਸ਼ਿਵ ਕੁਮਾਰ ਅਤੇ ਵਾਰਿਸ਼ ਸ਼ਾਹ ਇਸ ਦੇ ਲਕਸ਼ਣਾਪਰਕ ਅਰਥ ਹਨ । ਪਰ ਇਥੇ ਵਾਰਿਸ ਸ਼ਾਹ ਨੂੰ ਵੰਡੇ ਜਾਣ ਮਗਰੋਂ ਸ਼ਿਵ ਕੁਮਾਰ ਨੂੰ ਵੰਡਣ ਦੀ ਗੱਲ ਅਤੇ ਉਸ ਨਾਲ ਲੋਕਾਈ ਨੂੰ ਮਿਲਣ ਵਾਲੇ ਜ਼ਖ਼ਮਾਂ ਦੇ ਅਰਥ, ਲਕਸ਼ਣਾ ਸ਼ਕਤੀ ਵਿੱਚੋਂ ਉਪਲਬਧ ਨਹੀਂ ਹੁੰਦੇ। ਵਿਅਕਤੀ ਅਤੇ ਕਵੀ/ ਕਿੱਸਾਕਾਰ ਹੋਣ ਦੇ ਨਾਲ ਵਾਰਿਸ ਸ਼ਾਹ ਅਤੇ ਸ਼ਿਵ ਕੁਮਾਰ ਮੁਸਲਮਾਨ ਅਤੇ ਹਿੰਦੂ ਵੀ ਹਨ। ਇਹੋ ਹੀ ਕਵੀ ਦਾ ਸੁਝਾਉ ਹੈ। ਜੇਕਰ ਸਾਨੂੰ ਇਹ ਪਤਾ ਹੋਵੇ ਕਿ ਇਸ ਕਾਵਿ-ਟੋਟੇ ਦਾ ਰਚੈਤਾ ਕਵੀ ਖੁਦ ਸਿੱਖ ਹੈ ਤਾਂ ਹਿੰਦੂ, ਮੁਸਲਮਾਨ, ਸਿੱਖ ਤਿੰਨਾਂ ਸ਼ਬਦਾਂ ਨਾਲ ‘ਜ਼ਖ਼ਮ’ ਸ਼ਬਦ ਜੋੜਨ ਨਾਲ ਸਾਨੂੰ ਨਿਵੇਕਲੇ ਅਰਥ ਪ੍ਰਾਪਤ ਹੁੰਦੇ ਹਨ। ਅਰਥਾਤ, ਕਵੀ ਵਾਰਿਸ ਸ਼ਾਹ ਰਾਹੀਂ ਸੰਤਾਲੀ ਦੀ ਵੰਡ ਨਾਲ ਮੁਸਲਮਾਨ-ਹਿੰਦੂ/ ਸਿੱਖ ਏਕਤਾ ਦੇ ਖ਼ਤਮ ਹੋਣ ਦੀ ਗੱਲ ਕਰ ਰਿਹਾ ਹੈ। ਵਾਰਿਸ ਸ਼ਾਹ ਮੁਸਲਮਾਨ- ਕਿੱਸਾਕਾਰ ਹੋਣ ਦੇ ਬਾਵਜੂਦ ਵੀ ਪੰਜਾਬੀ-ਕਿੱਸਾਕਾਰ ਹੈ, ਸਾਂਝੇ ਪੰਜਾਬ ਦਾ ਕਿੱਸਾਕਾਰ ਹੈ। ਇਸੇ ਤਰ੍ਹਾਂ ਸ਼ਿਵ ਕੁਮਾਰ ਹਿੰਦੂ-ਕਵੀ ਹੋਣ ਦੇ ਬਾਵਜੂਦ ਹਿੰਦੂਆਂ- ਸਿੱਖਾਂ ਦਾ ਸਾਂਝਾ ਹਰਮਨ ਪਿਆਰਾ ਕਵੀ ਹੈ। ਕਵੀ ਕਹਿੰਦਾ ਹੈ ਕਿ ਪਹਿਲਾਂ ਅਸੀਂ ਧਰਮ ਦੇ ਅਧਾਰ 'ਤੇ ਮੁਸਲਮਾਨ-ਹਿੰਦੂ (ਸਿੱਖ) ਦੇ ਤੌਰ 'ਤੇ ਵੱਖ-ਵੱਖ ਹੋਏ ਅਤੇ ਹਿੰਦੁਸਤਾਨ ਤੇ ਪਾਕਿਸਤਾਨ ਦੋ ਵੱਖੋ-ਵੱਖ ਮੁਲਕ ਬਣਾ ਲਏ। ਹੁਣ ਹਿੰਦੁਸਤਾਨ ਵਿੱਚੋਂ ਖ਼ਾਲਿਸਤਾਨ ਬਣਾ ਕੇ ਅਸੀਂ ਪੁਰਾਣੇ ਜ਼ਖ਼ਮ ਫੇਰ ਉਚੇੜ ਰਹੇ ਹਾਂ। ਇਉਂ ਇਥੇ ਕਵੀ ਨੇ ਵਿਅੰਜਨਾ ਸ਼ਬਦ ਸ਼ਕਤੀ ਦੀ ਵਰਤੋਂ ਕਰਕੇ ਨਿਵੇਕਲੇ ਅਤੇ ਸੂਖਮ ਅਰਥਾਂ ਦਾ ਸੰਚਾਰ ਕੀਤਾ ਹੈ।[14]
ਸ਼ਬਦੀ ਵਿਅੰਜਨਾ
ਸ਼ਬਦੀ ਵਿਅੰਜਨਾ ਉਥੇ ਹੁੰਦੀ ਹੈ, ਜਿਥੇ ਵਿਅੰਗ-ਅਰਥ ਕਿਸੇ ਵਿਸ਼ੇਸ਼ ਸ਼ਬਦ ਦੀ ਵਰਤੋਂ ਉੱਤੇ ਅਧਾਰਤ ਹੁੰਦਾ ਹੈ। ਜੇਕਰ ਉਸ ਸ਼ਬਦ ਨੂੰ ਹਟਾ ਕੇ, ਉਸ ਦੀ ਥਾਂ ਕਿਸੇ ਹੋਰ ਸਮਾਨਾਰਥਕ ਸ਼ਬਦ ਨੂੰ ਰੱਖ ਦਿੱਤਾ ਜਾਵੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਇਹ ਸ਼ਬਦ ਅਭਿਧਾਮੂਲਕ ਵੀ ਹੋ ਸਕਦਾ ਹੈ ਅਤੇ ਲਕਸ਼ਣਾਮੂਲਕ ਵੀ ਹੋ ਸਕਦਾ ਹੈ। ਮਿਸਾਲ ਵਜੋਂ:-
(1)ਮਾਏ ਨੀ ਮਾਏ
ਮੇਰੇ ਗੀਤਾਂ ਦਿਆਂ ਨੈਣਾਂ ਵਿਚ,
ਬਿਰਹੋਂ ਦੀ ਰੜਕ ਪਵੇ।
-ਸ਼ਿਵ ਕੁਮਾਰ ਬਟਾਲਵੀ।
(2)ਲੱਗੀ ਵੇ ਤੇਹ
ਤੇਰੇ ਦੀਦ ਦੀ
ਸਾਡੇ ਦੀਦਿਆਂ ਨੂੰ।
-ਸ਼ਿਵ ਕੁਮਾਰ ਬਟਾਲਵੀ।
ਉਪਰੋਕਤ ਦੋਵੇਂ ਵਾਕ ਇੱਕੋ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਰਚੇ ਹੋਏ ਹਨ। ਕਵੀ-ਸ਼ਿਵ ਨੂੰ ‘ਅੱਖ’ ਵਾਸਤੇ ਇਕ ਥਾਂ ‘ਨੈਣ’ (ਨੈਣਾਂ) ਸ਼ਬਦ ਢੁਕਵਾਂ ਲਗਦਾ ਹੈ ਅਤੇ ਦੂਜੀ ਥਾਂ ‘ਦੀਦੇ’ (ਦੀਦਿਆਂ) ਸ਼ਬਦ ਜੱਚਵਾਂ ਲਗਦਾ ਹੈ। ਜੇਕਰ ਇਹਨਾਂ ਸ਼ਬਦਾਂ ਦੀ ਅਦਲਾ-ਬਦਲੀ ਕਰ ਦਿੱਤੀ ਜਾਵੇ ਤਾਂ ਇਹਨਾਂ ਦਾ ਕਾਵਿਕ-ਸੁਹਜ ਭੰਗ ਹੋ ਜਾਵੇਗਾ।[15]
ਅਭਿਧਾਮੂਲਾ ਸ਼ਾਬਦੀ ਵਿਅੰਜਨਾ
ਅਭਿਧਾਮੂਲਾ ਸ਼ਾਬਦੀ ਵਿਅੰਜਨਾ ਦੇ ਸਰੂਪ ਦਾ ਪ੍ਰਤਿਪਾਦਨ ਕਰਦੇ ਹੋਏ ਮੰਮਟ ਨੇ ਕਿਹਾ ਹੈ ਕਿ, “ਸੰਜੋਗ, ਵਿਪ੍ਰਯੋਗ, ਸਾਹਚਰਯ, ਵਿਰੋਧ ਆਦਿ (14 ਤੱਤਾਂ) ਦੁਆਰਾ ਬਹੁ-ਅਰਥਕ ਸ਼ਬਦ ਦੇ ਇੱਕ ਅਰਥ ਵਿੱਚ ਸੀਮਿਤ ਹੋ ਜਾਣ ਬਾਅਦ ਜਿਸ ਸ਼ਕਤੀ ਦੁਆਰਾ ਹੋਰ ਵੱਖਰੇ ਅਰਥ ਦਾ ਗਿਆਨ ਹੁੰਦਾ ਹੈ, ਉਸਨੂੰ ਅਭਿਧਾਮੂਲਾ ਸ਼ਾਬਦੀ ਵਿਅੰਜਨਾ ਕਹਿੰਦੇ ਹਨ।" ਮੰਮਟ ਦੇ ਇਸ ਕਥਨ ਤੋਂ ਇਹ ਭਾਵ ਹੈ ਕਿ ਅਨੇਕ ਸ਼ਬਦ (ਵਿਸ਼ੇਸ਼ਕਰ ਸੰਸਕ੍ਰਿਤ ਸਾਹਿਤ ਵਿੱਚ) ਬਹੁ-ਅਰਥਕ ਹੁੰਦੇ ਹਨ, ਪਰੰਤੂ ਵਰਤੋਂ ਵਿੱਚ ਉਨਾਂ ਦੇ ਪ੍ਰਸੰਗ ਦੇ ਅਨੁਕੂਲ (ਪ੍ਰਕ੍ਰਿਤ) ਅਰਥ ਗ੍ਰਹਿਣ ਕਰਨਾ ਇੱਛਿਤ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਇੱਕੋ-ਇੱਕ ਅਰਥ ਹੀ ਲੈ ਕੇ ਕੰਮ ਸਾਰਿਆ ਜਾਂਦਾ ਹੈ; ਪਰ ਫੇਰ ਵੀ ਉਨ੍ਹਾਂ ਸ਼ਬਦਾਂ ਵਿੱਚੋਂ ਦੂਜੇ ਅਰਥ ਪ੍ਰਤਿਭਾਸ਼ਾਲੀ ਪਾਠਕ ਨੂੰ ਸੱਝਦੇ ਰਹਿੰਦੇ ਹਨ। ਇਹੋ ਹੋਰ ਅਰਥ ਜਿਸ ਸ਼ਬਦ ਸ਼ਕਤੀ ਦੁਆਰਾ ਗਿਆਤ ਹੁੰਦੇ ਹਨ ਉਸਨੂੰ 'ਅਭਿਧਾ ਸ਼ਬਦ ਸ਼ਕਤੀ' 'ਤੇ ਆਧਾਰਿਤ ਸ਼ਬਦ ਨਾਲ ਸੰਬੰਧ ਰੱਖਣ ਵਾਲੀ ‘ਵਿਅੰਜਨਾ’ (ਅਭਿਧਾਮੂਲਾ ਸ਼ਾਬਦੀ ਵਿਅੰਜਨਾ) ਕਿਹਾ ਜਾਂਦਾ ਹੈ। ਉਪਰੋਕਤ ਵਿਵਰਣ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਅਭਿਧਾਮੂਲਾ ਸ਼ਾਬਦੀ ਵਿਅੰਜਨਾ ਦੇ ਨਿਮਨ ਤਿੰਨ ਤੱਤ ਅਤਿਜ਼ਰੂਰੀ ਕਹੇ ਗਏ ਹਨ:-
1. ਸ਼ਬਦ ਬਹੁ-ਅਰਥਕ ਹੋਵੇ।
2. ਉਸ ਸ਼ਬਦ ਦੀ ਅਭਿਧਾ ਸ਼ਬਦ ਸ਼ਕਤੀ ਇੱਕ ਅਰਥ ਵਿੱਚ ਸੀਮਿਤ ਹੋ ਜਾਵੇ।
3. ਉਸਦੇ ਇੱਕ ਅਰਥ ਵਿੱਚ ਸੀਮਿਤ ਹੋਣ 'ਤੇ ਵੀ ਪ੍ਰਤਿਭਾ ਦੇ ਬਲ ਨਾਲ ਬੁੱਧੀਮਾਨਾਂ ਨੂੰ ਹੋਰ ਅਰਥ ਦੀ ਪ੍ਰਤੀਤੀ ਹੋਵੇ।
ਜਿੱਥੇ ਉਕਤ ਤਿੰਨ ਤੱਤ ਵਿਦਮਾਨ ਨਾ ਹੋਣ, ਉੱਥੇ ‘ਅਭਿਧਾਮੂਲਾ ਸ਼ਾਬਦੀ ਵਿਅੰਜਨਾ ਦੀ ਬਜਾਏ ‘ਸ਼ਲੇਸ਼’ ਵਰਗੇ ਕਾਵਿਗਤ ਅਲੰਕਾਰ ਹੋ ਸਕਦੇ ਹਨ। ਇੱਥੇ ਸ਼ਪਸ਼ਟ ਸ਼ਬਦਾਂ 'ਚ ਕਿਹਾ ਜਾ ਸਕਦਾ ਹੈ ਕਿ ਭਾਰਤੀ ਕਾਵਿ-ਸ਼ਾਸਤਰ ਦੇ ਵਿਸ਼ਿਆਂ ਦੇ ਉਕਤ ਲਕ੍ਸ਼ਣ ਅਥਵਾ ਨਿਯਮ ਸੰਸਕ੍ਰਿਤ ਸਾਹਿਤ ਵਿਚੋਂ ਪ੍ਰਾਪਤ ਉਦਾਹਰਣਾਂ ਵਿੱਚ ਹੀ ਸਹੀ ਅਤੇ ਸ਼ੁਧ ਰੂਪ 'ਚ ਦੇਖੇ ਅਤੇ ਘਟਾਏ ਜਾ ਸਕਦੇ ਹਨ; ਬਾਕੀ ਆਧੁਨਿਕ ਭਾਰਤੀ ਭਾਸ਼ਾਵਾਂ ਅਤੇ ਬੋਲੀਆਂ ਦੇ ਸਾਹਿਤ ਵਿੱਚ ਉਕਤ ਭੇਦਾਂ ਦੇ ਉਦਾਹਰਣ ਲੱਭਣੇ ਔਖੇ ਹੀ ਨਹੀਂ ਬਲਕਿ ਅਸੰਭਵ ਵੀ ਹਨ ਕਿਉਂਕਿ ਸੰਸਕ੍ਰਿਤ ਅਜਿਹੀ ਭਾਸ਼ਾ ਹੈ ਜਿਸ ਵਿੱਚ ਹਜ਼ਾਰਾਂ ਸ਼ਬਦਾਂ ਦੇ ਦੋ-ਦੋ, ਤਿੰਨ-ਤਿੰਨ, ਇਸ ਤੋਂ ਵੀ ਵੱਧ ਅਰਥ ਨਿਕਲ ਸਕਦੇ ਹਨ ਪਰ ਆਧੁਨਿਕ ਭਾਸ਼ਾਵਾਂ 'ਚ ਅਜਿਹੇ ਸ਼ਬਦ ਲੱਭਣੇ ਕਾਫੀ ਮੁਸ਼ਕਿਲ ਜਾਪਦੇ ਹਨ। ਅਭਿਧਾਮੂਲਾ ਸ਼ਾਬਦੀ ਵਿਅੰਜਨਾ ਦੀ ਪਰਿਭਾਸ਼ਾ ਵਿੱਚ ਸੰਜੋਗ, ਵਿਪ੍ਰਯੋਗ, ਸਾਹਚਰਯ, ਵਿਰੋਧ ਆਦਿ ਅਰਥ ਦੇ ਨਿਰਣਾਯਕ 14 ਤੱਤਾਂ ਦਾ ਅੰਕਨ ਹੋਇਆ ਹੈ।
ਭਾਰਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਨੇ ਬਹੁ-ਅਰਥਕ ਸ਼ਬਦਾਂ ਦੀ ਸ਼ਕਤੀ ਨੂੰ ਪ੍ਰਸੰਗ ਦੇ ਅਨੁਕੂਲ ਅਰਥ ਦੇ ਨਿਰੂਪਣ ਵਿੱਚ ਸੀਮਿਤ ਕਰਨ ਲਈ 'ਸੰਯੋਗ’ ਆਦਿ ਅਰਥ ਦੇ 14 'ਨਿਯਾਮਕ' ਤੱਤ ਨਿਸ਼ਚਿਤ ਕੀਤੇ ਹੋਏ ਹਨ ਜਿਹੜੇ ਕਿ ਸ਼ਬਦ ਦੇ ਪ੍ਰਸੰਗ ਵਾਲੇ ਅਰਥ ਦਾ ਨਿਸ਼ਚੈ ਕਰਨ 'ਚ ਸਹਾਇਕ ਹੁੰਦੇ ਹਨ। ਮੰਮਟ ਨੇ ਅਜਿਹੇ 'ਨਿਯਾਮਕ’ 14 ਤੱਤ ਮੰਨ ਕੇ ਬਾਕੀ ਨੂੰ ‘ਆਦਿ’ ਪਦ ਨਾਲ ਗ੍ਰਹਿਣ ਕਰ ਲਿਆ ਹੈ। ਜਿਵੇਂ:- “ਸ਼ੰਖ-ਚੱਕ੍ਰ ਵਾਲਾ ਹਰੀ” ਇਸ ਵਾਕ ਵਿੱਚ ‘ਹਰੀ’ ਦੇ ਅਨੇਕ ਅਰਥ ਹਨ, ਪਰ ਸ਼ੰਖ ਅਤੇ ਚੱਕ੍ਰ ਦੇ ‘ਸੰਯੋਗ’ ਕਰਕੇ ਇੱਥੇ ‘ਹਰੀ’ ਦਾ ਅਰਥ ਸਿਰਫ਼ ‘ਵਿਸ਼ਣੂ’ ਹੈ; ਹੋਰ ਦੂਜਾ ਨਹੀਂ ਹੋ ਸਕਦਾ ਹੈ। ਇੰਜ ‘ਸੰਯੋਗ’ ਆਦਿ ਦੁਆਰਾ ਪ੍ਰਸੰਗ ਦੇ ਅਨੁਕੂਲ ਅਰਥ ਦਾ ਨਿਰਣੈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ‘ਵਿਪ੍ਰਯੋਗ’ (ਵਿਯੋਗ) ਦੇ ਕਾਰਣ ਅਰਥ ਦਾ ਨਿਸ਼ਚੈ ‘ਸ਼ੰਖ ਅਤੇ ਚਕ੍ਰ ਤੋਂ ਰਹਿਤ ਹਰੀ' ਵਾਕ 'ਚ ਵੀ ਉਕਤ ਅਰਥ ਦਾ ਹੀ ਨਿਸ਼ਚੈ ਹੋਵੇਗਾ ਕਿਉਂਕਿ ‘ਸ਼ੰਖ ਅਤੇ ਚਕ੍ਰ ਵਿਸ਼ਣੁ ਦੇ ਹੀ ਚਿੰਨ੍ਹ ਹਨ ਅਤੇ ਇਨ੍ਹਾਂ ਤੋਂ ਬਿਨਾਂ ਵੀ ‘ਵਿਸ਼ਣੁ’ ਹੀ ਅਰਥ ਹੋਵੇਗਾ ਆਦਿ ਆਦਿ।[16]
ਲਕਸ਼ਣਮੂਲਾ ਸ਼ਾਬਦੀ ਵਿਅੰਜਨਾ
ਅਭਿਧਾ ਸ਼ਬਦ ਸ਼ਕਤੀ ਦੁਆਰਾ ਮੁੱਖ-ਅਰਥ ਦੀ ਪ੍ਰਤੀਤੀ ਅਤੇ ਇਸ ਅਰਥ ਦੇ ਵੀ ਬਾਧਿਤ ਹੋ ਜਾਣ 'ਤੇ ਲਕ੍ਸ਼ਣਾ ਸ਼ਬਦ ਸ਼ਕਤੀ ਦੁਆਰਾ ਦੂਜੇ ਅਰਥ ਦਾ ਬੋਧ ਹੋਣ 'ਤੇ; ਉਸ ਵਾਲੀ ਸ਼ਬਦ ਸ਼ਕਤੀ ਨੂੰ 'ਲਕਸ਼ਣਾਮੁਲਾ ਸ਼ਾਬਦੀ ਵਿਅੰਜਨਾ' ਕਿਹਾ ਜਾਂਦਾ ਹੈ। 'ਆਚਾਰੀਆ ਵਿਸ਼ਵਨਾਥ ਨੇ ਕਿਹਾ ਹੈ ਕਿ, "ਜਿਸਦੇ ਲਈ 'ਲਕ੍ਸ਼ਣਾ ਸ਼ਬਦ-ਸ਼ਕਤੀ' ਦਾ ਆਸਰਾ ਲਿਆ ਜਾਂਦਾ ਹੈ, ਉਹ 'ਪ੍ਰਯੋਜਨ' ਜਿਸ ਸ਼ਕਤੀ ਦੁਆਰਾ ਪ੍ਰਤੀਤ ਹੁੰਦਾ ਹੈ, ਉਹ ਲਕ੍ਸ਼ਣਾਮ੍ਰਿਤ (ਲਸ਼ਣਾਮੂਲਾ) ਸ਼ਾਬਦੀ 'ਵਿਅੰਜਨਾ' ਕਹਾਉਂਦੀ ਹੈ।" ਸੰਮਟ ਦਾ ਮਤ ਹੈ ਕਿ, "ਪ੍ਰਯੋਜਨ ਦੀ ਪ੍ਰਤੀਤੀ ਸਿਰਫ਼ ਵਿਅੰਜਨਾ ਦੁਆਰਾ ਹੀ ਸੰਭਵ ਹੋ ਸਕਦੀ ਹੈ ਕਿਉਂਕਿ ਅਭਿਧਾ ਅਤੇ ਲਕ੍ਸ਼ਣਾ ਦੋਨੋਂ ਹੀ ਪ੍ਰਯੋਜਨ (ਮਨੋਰਥ) ਦਾ ਗਿਆਨ ਕਰਵਾਉਣ 'ਚ ਸਮਰਥ ਹੀ ਨਹੀਂ ਹਨ।" ਅਸਲ 'ਚ ਤਾਂ ਲਕ੍ਸ਼ਣਾ ਦਾ ਆਧਾਰਭੂਤ ਪ੍ਰਯੋਜਨ ਵਿਅੰਜਨਾ ਸ਼ਬਦ ਸ਼ਕਤੀ ਦੁਆਰਾ ਹੀ ਗਿਆਤ ਹੋ ਸਕਦਾ ਹੈ ਅਰਥਾਤ ਅਭਿਧਾ ਦੁਆਰਾ ਸਿਰਫ਼ ਉਸੇ ਅਰਥ ਦਾ ਬੋਧ ਹੁੰਦਾ ਹੈ ਜਿਸ ਸ਼ਬਦ 'ਚ ਸੰਕੇਤ ਵਿਦਮਾਨ ਹੋਵੇ ਅਤੇ ਲਕ੍ਸ਼ਣਾ ਦੁਆਰਾ ਸਿਰਫ਼ ਲਸ਼ਿਆਰਥ ਦਾ ਗਿਆਨ ਹੁੰਦਾ ਹੈ; ਫਿਰ ਕਹਿਣ ਵਾਲੇ ਦੇ ਪ੍ਰਯੋਜਨ (ਮੰਤਵ, ਮਨੋਰਥ ਜਾਂ ਅਭਿਪ੍ਰਾਯ) ਨੂੰ ਕਿਵੇਂ ਜਾਣਿਆ ਜਾਵੇ? ਮੰਮਟ ਨੇ ਇਸ ਪ੍ਰਯੋਜਨ ਦੀ ਪ੍ਰਤੀਤੀ ਕੇਵਲ ਵਿਅੰਜਨਾ ਰਾਹੀਂ ਮੰਨੀ ਹੈ। ਜਿਵੇਂ:- "ਗੰਗਾ 'ਚ ਘਰ ਹੈ" ਇਸ ਵਾਕ ਵਿੱਚ ਮੁੱਖ-ਅਰਥ 'ਜਲਪ੍ਰਵਾਹ' ਹੈ, ਜਲਪ੍ਰਵਾਹ 'ਚ ਘਰ ਨਹੀਂ ਹੋ ਸਕਦਾ ਹੈ। ਇਸ ਲਈ ਮੁੱਖ-ਅਰਥ ਦਾ ਬਾਧ ਕਰਕੇ ਦਜਾ ਅਰਥ ਨੇੜਤਾ ਦੇ ਸੰਬੰਧ ਕਰਕੇ 'ਕਿਨਾਰਾ' ਮੰਨਿਆ ਗਿਆ ਹੈ। ਉਕਤ ਵਾਕ ਨੂੰ ਕਹਿਣ ਵਾਲਾ ਇਹ ਵੀ ਕਹਿ ਸਕਦਾ ਹੈ ਕਿ " ਮਨੋਰਥ ਹੋਣਾ ਚਾਹੀਦਾ ਹੈ ਜਿਸ ਦੀ ਪ੍ਰਤੀਤੀ ਕੇਵਲ ਵਿਅੰਜਨਾ ਦੁਆਰਾ ਹੀ ਹੋ ਸਕਦੀ ਹੈ, ਉਹ ਹੈ "ਘਰ ਦੀ ਸੀਤਲਤਾ ਅਤੇ ਪਵਿਤਤਾ"। ਇਸ ਤਰਾਂ ਉਕਤ ਵਾਕ 'ਚ ਅਤਿਧ ਦੁਆਰਾ 'ਗੰਗਾ ਦਾ ਪਵਾਹ' ਲਕਸ਼ਣਾ ਦੁਆਰਾ 'ਗੰਗਾ ਦਾ ਕਿਨਾਰਾ ਅਤੇ ਵਿਅੰਜਨ ਦੁਆਰਾ ਸ਼ੀਤਲਤਾ ਦਾ ਬੋਧ ਹੁੰਦਾ ਹੈ।[17]
ਆਰਥੀ ਵਿਅੰਜਨਾ
ਅਰਥ ਨਾਲ (ਸ਼ਬਦ ਨਾਲ ਨਹੀਂ) ਸੰਬੰਧਿਤ ਅਥਵਾ ਅਰਥ ਉੱਤੇ ਨਿਰਭਰ ਰਹਿਤ ਨਹੀਂ ਹੈ ਕਿ ਆਰਥੀ-ਵਿਅੰਜਨਾ ਦਾ ਸ਼ਬਦ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ ਹੈ। ਸੰਸੇਨ ਵਾਲੀ ਸ਼ਕਤੀ 'ਵਿਅੰਜਨਾ' ਸ਼ਬਦ ਸ਼ਕਤੀ ਕਹਾਉਂਦੀ ਹੈ। ਪਰੰਤ ਇਸਦਾ ਇਹ ਮਤਲਬ ਤਾਂ ਜ਼ਰਰ ਹੈ, ਪਰ ਇਸ ਵਿੱਚ ਸ਼ਬਦ ਇੱਕ ਸਹਾਇਕ ਅੰਗ ਹੀ ਹੁੰਦਾ ਹੈ ਪਧਾਨ ਨਹੀਂ। ਪ੍ਰਧਾਨ ਤਾਂ ਅਰਥ ਹੀ ਹੁੰਦਾ ਹੈ ਜਿਸ ਨੂੰ ਸਮਝਣ ਅਤੇ ਜਾਣਨ ਤੋਂ ਬਾਅਦ ਹੀ ਅਗਲੇ ਵਿਅੰਗਾਰਥ ਦਾ ਆਭਾਸ ਹੁੰਦਾ ਹੈ। ਮੋਟੇ ਤੌਰ 'ਤੇ ਜਿਹੜੀ ਸ਼ਬਦ ਸ਼ਕਤੀ ਵਰਤਾ (ਬੁਲਾਰਾ) ਆਦਿ ਦੀ ਵਿਸ਼ੇਸ਼ਤਾ ਕਰਕੇ ਵਿਅੰਗਾਰਥ ਦੀ ਪਤੀਤੀ ਕਰਵਾਉਂਦੀ ਹੈ, ਉਸਨੂੰ "ਆਰਥੀ ਵਿਅੰਜਨਾ' ਕਿਹਾ ਜਾਂਦਾ ਹੈ। ਅਭਿਧਾ ਅਤੇ ਲਕਸ਼ਣਾ ਸ਼ਬਦ ਸ਼ਕਤੀ ਦੁਆਰਾ ਅਰਥ ਨੂੰ ਗਿਆਤ ਕਰਵਾਉਣ ਦੀ ਸ਼ਕਤੀ ਸਿਰਫ਼ ਸ਼ਬਦ 'ਚ ਵਿਦਮਾਨ ਹੁੰਦੀ ਹੈ ਅਰਥ ਵਿੱਚ ਨਹੀਂ। ਪਰ ਵਿਅੰਗਾਰਥ ਦੀ ਪਤੀਤੀ ਕਰਵਾਉਣ ਦੀ ਸ਼ਕਤੀ ਸ਼ਬਦ ਅਤੇ ਅਰਥ ਦੋਹਾਂ ਵਿੱਚ ਹੈ। ਜਿੱਥੇ ਜਾਂ ਤਾਂ ਸ਼ਬਦ ਆਪਣੇ-ਆਪ ਨੂੰ ਗੌਣ (ਅਪ੍ਰਧਾਨ) ਬਣਾ ਲੈਂਦਾ ਹੈ ਅਥਵਾ ਅਰਥ ਗੌਣ ਬਣ ਜਾਂਦਾ ਹੈ, ਉਸ ਤੋਂ ਬਾਅਦ ਜਿਸ ਨਵੇਂ ਅਰਥ ਦੀ ਪ੍ਰਤੀਤੀ ਹੁੰਦੀ ( ਹੈ ਉਹ ਵਿਅੰਗਾਰਥ ਹੈ। ਜਿਵੇਂ:- "ਦਿਨ ਛਿਪ ਰਿਹਾ ਹੈ" ਵਾਕ ਵਿੱਚ ਦਿਨ ਟਿੱਪਣ ਦੇ ਇਸ ਪੈਹਿਲਾ ਕੰਮਾਂ ਵੱਲ ਸੰਕੇਤ ਕੀਤਾ ਗਿਆ ਜਾਪਦਾ ਹੈ; ਪਰ ਇਸੇ ਕਥਨ ਤੋਂ ਇੱਕ ਪਹਿਲਾਂ ਦੇ ਸਾਰੇ ਮਿਲਦਾ ਪ੍ਰਤੀਤ ਹੁੰਦਾ ਹੈ ਕਿ ਨਾਇਕਾ ਨੇ ਆਪਣੇ ਪ੍ਰੇਮੀ ਨੂੰ ਦਿਨ ਛਿੱੜ ਹੈ। ਖਾਬਾਅਦ ਮਿਲਣ ਦਾ ਸਮਾਂ ਦਿੱਤਾ ਹੈ ਅਤੇ ਉਹ ਆਪਣੇ ਸਾਰੇ ਕੰਮ ਨਿਪਟਾ ਕੇ ਜਾਣ ਭਈ ਤਿਆਰ ਹੈ। ਇੱਥੇ ਪਹਿਲਾਂ ਮੁੱਖ-ਅਰਥ ਦਾ ਪੂਰਾ ਗਿਆਨ ਹੋ ਜਾਣ ਤੋਂ ਬਾਅਦ ਇੱਕ ਨਵਾਂ ਅਰਥ ਪ੍ਰਕਰਣ ਦੇ ਕਾਰਣ ਸੁੱਝਦਾ ਪ੍ਰਤੀਤ ਹੁੰਦਾ ਹੈ, ਇਹੋ ਵਿਅੰਗਾਰਥ ਹੈ ਅਤੇ ਇੱਕ ਨਵਾਂ ਅੲਹ ਪੁਆਰਥੀ ਵਿਅੰਜਨਾ' ਵੀ ਹੈ ਜਿਹੜੀ ਕਿ ਇੱਕ ਵਿਸ਼ੇਸ਼ ਸ਼ਬਦ ਤੇ ਆਸ਼ਿਤ ਹੋਣ ਦੀ ਬਜਾਏ ਵਾਕ ਦੇ ਪੂਰੇ ਅਰਥ 'ਤੇ ਆਸ਼ਿਤ ਹੈ।
ਆਰਥੀ ਵਿਅੰਜਨਾ ਸ਼ਬਦ ਸ਼ਕਤੀ ਦੀ ਪਰਿਭਾਸ਼ਾ ਬਾਰੇ ਆਚਾਰੀਆ ਮੰਮਟ ਅਤੇ ਵਿਸ਼ਵਨਾਥ ਦੋਨੋਂ ਲਗਭਗ ਇੱਕ ਮਤ ਹਨ ਅਤੇ ਇਨ੍ਹਾਂ ਦਾ ਮੰਨਣਾ ਹੈ ਕਿ,-“ਵਕਤਾ ਸ੍ਰੋਤਾ, ਕਾਕੂ, ਵਾਕ, ਵਾਚਯ, ਦੂਸਰੇ ਨਾਲ ਨੇੜਤਾ, ਪ੍ਰਸਤਾਵ (ਪ੍ਰਕਰਣ), ਦੇਸ਼, ਕਾਲ, ਸੰਕੇਤ, (ਇਸ਼ਾਰਾ) ਆਦਿ-ਦੀ ਵਿਸ਼ਿਸ਼ਟਤਾ ਦੇ ਕਾਰਣ ਪ੍ਰਤਿਭਾ ਵਾਲੇ ਵਿਅਕਤੀਆਂ ਨੂੰ ਮੁੱਖ-ਅਰਥ ਤੋਂ ਇਲਾਵਾ, ਜਿਸ ਹੋਰ ਅਰਥ ਦੀ ਪ੍ਰਤੀਤੀ ਹੁੰਦੀ ਹੈ ਉੱਥੇ ਆਰਬੀ ਵਿਅੰਜਨਾ ਸ਼ਬਦ ਸ਼ਕਤੀ ਅਥਵਾ ਵ੍ਰਿਤੀ ਹੁੰਦੀ ਹੈ।” (ਸਿਰਫ ਅਰਥ ’ਤੇ ਨਿਰਭਰ ਰਹਿਣ ਕਰਕੇ ਇਸਨੂੰ ਆਰਥੀ ਵਿਅੰਜਨਾ ਕਿਹਾ ਜਾਂਦਾ ਹੈ)। ਆਚਾਰੀਆ ਮੰਮਟ ਅਤੇ ਵਿਸ਼ਵਨਾਥ ਦੁਆਰਾ 'ਆਰਥੀ-ਵਿਅੰਜਨਾ' ਦੀ ਪਰਿਭਾਸ਼ਾ ਵਿੱਚ ਵਕਤਾ, ਸੋਤਾ, ਕਾਕੂ, ਪ੍ਰਕਰਣ ਆਦਿ ਦਸ ਅਰਥ ਦੇ ਨਿਯਾਮਕ ਤੱਤਾਂ ਦਾ ਅੰਕਨ ਕੀਤਾ ਗਿਆ ਹੈ ਜਿਨਾਂ ਵਿੱਚੋਂ ਕੁੱਝ-ਇੱਕ 'ਤੇ ਟਿੱਪਣੀ ਕਰਨ ਦੀ ਲੋੜ ਹੈ। 'ਕਰਤਾ' ਦੀ ਵਿਸ਼ੇਸ਼ਤਾ ਦੇ ਉਦਾਹਰਣ ਵਜੋਂ ਸੰਸਕ੍ਰਿਤ ਦੇ ਸਲੋਕ ਦਾ ਪੰਜਾਬੀ 'ਚ ਅਨਵਾਦ ਹੈ ਕਿ- “ਸਿਰ ਉੱਤੇ ਭਾਰੀ ਘੜਾ ਹੈ, ਤੇਜ਼ ਚੱਲੀ ਹਾਂ ਚਾਲ। ਮੱਥੇ ਮੜਕਾ ਵੇਖਕੇ ਏ। ਪੰਛੀ ਹਾਲ" ਸੰਸਕ੍ਰਿਤ ਸਲੋਕ ਦੇ ਇਸ ਅਨੁਵਾਦ ਵਿਚ ਵਕਤਾ ਉਹ ਨਾਇਕਾ ਹੈ ਜਿਸਦੇ ਪਿਆਰ ਭਰੇ ਆਚਰਣ ਦਾ ਸਹਿਦਯ ਅਤੇ ਪਾਠਕਾਂ ਨੂੰ ਸਹੀ ਤੋਰ 'ਤੇ ਗਿਆਨ ਹੋਣ ਕਰਕੇ ਉਕਤ ਕਥਨ, ਪਸੰਗ ਦੇ ਅਨੁਸਾਰ ਨਾਇਕਾ ਦੇ ਸਭਾਅ ਨਾਲ ਮੇਲ ਨਹੀਂ ਖਾਂਦਾ ਹੈ। ਇਸੇ ਕਰਕੇ ਸਹਿਦਯ ਜਾਂ ਪਾਠਕ ਨੂੰ ਇਸਦੇ ਮੁੱਖ-ਅਰਥ ਤੋਂ ਇਲਾਵਾ ਇੱਕ ਨਵੇਂ ਵਿਅੰਗਾਰਥ ਦਾ ਆਭਾਸ ਹੁੰਦਾ ਹੈ ਜਿਹੜਾ ਕਿ ਉਸਦੇ ਉਪ-ਨਾਇਕ ਪਾਸ ਜਾ ਕੇ ਉਸਦੀ ਪ੍ਰੇਮ-ਕੀਤਾ ਨੂੰ ਪਗਟ ਕਰਦਾ ਹੈ। ਇੱਥੇ ਵਕਤਾ ਦੀ ਵਿਸ਼ੇਸ਼ਤਾ ਕਰਕੇ ਨਵੇਂ ਅਰਥ ਦਾ ਆਭਾਸ ਹੁੰਦਾ ਹੈ। ਕਿਉਂਕਿ ਨਾਇਕਾ ਆਪਣੀ ਸਹੇਲੀ ਕੋਲ ਘੜੇ ਦੇ ਭਾਰ ਅਤੇ ਤੇਜ ਚਾਲ ਤੋਂ ਉਤਪੰਨ ਪਸੀਨੇ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਵਕਤਾ ਨਾਇਕਾ) ਸਦਾਚਰਣ ਵਾਲੀ ਹੁੰਦੀ ਤਾਂ ਪ੍ਰੇਮ-ਕੀੜਾ ਵਾਲਾ ਅਰਥ ਨਹੀਂ ਸੱਝ ਸਕਦਾ ਸੀ: ਲਈ ਵਕਤਾ ਦੀ ਵਿਸ਼ੇਸ਼ਤਾ ਵਿਅੰਗਾਰਥ ਨੂੰ ਜਾਣਨ ਲਈ ਜ਼ਰੂਰੀ ਹੈ।
ਇੱਕ ਹੋਰ ਸੰਸਕ੍ਰਿਤ ਸਲੋਕ ਦਾ ਪੰਜਾਬੀ ਰੂਪਾਂਤਰ ਹੈ:-
ਚਿੰਤਾ, ਆਲਸ, ਵੇਦਨਾ, ਨੀਂਦ-ਭਰੇ ਇਹ ਨੈਣ।
ਮੇਰੀ ਖਾਤਰ ਤੂੰ ਕੁੜੇ। ਹੋਈ ਫਿਰੇਂ ਸੁਦੈਣਾ ॥
ਸੰਸਕ੍ਰਿਤ ਤੋਂ ਅਨੁਵਾਦ ਕੀਤੇ ਹੋਏ ਉਪਰੋਕਤ ਅੰਸ਼ ਵਿੱਚ ਨਾਇਕਾ ਆਪਣੀ ਸਹੇਲੀ ਨੂੰ ਸੰਬੋਧਿਤ ਕਰਕੇ ਆਪਣੇ "ਚਿੰਤਿਤ, ਉਨੀਂਦਰੀ ਅਤੇ ਵਿਆਕੁਲ ਹੋਣ ਦੀ ਗੱਲ ਦੱਸਦੀ ਹੈ"- ਇਹ ਮੁੱਖ ਅਰਥ ਤਾਂ ਬਿਲਕੁਲ ਸਪਸ਼ਟ ਹੈ। ਪਰੰਤੂ ਸਹੇਲੀ ਦੇ ਬੁਰੇ ਸੁਭਾਅ ਨੂੰ ਪਾਠਕ ਜਾਣਦੇ ਹਨ ਜਿਸ ਕਰਕੇ ਨਾਇਕਾ ਦੁਆਰਾ ਪ੍ਰਗਟਾਈ ਹਮਦਰਦੀ ਉਸਦੇ ਸੁਭਾਅ ਨਾਲ ਮੇਲ ਨਹੀਂ ਖਾਂਦੀ ਹੈ। ਇੱਥੇ ਸਹਿਦਯ ਅਤੇ ਪਾਠਕ ਨੂੰ ਇਸ ਵਿਅੰਗਾਰਥ ਦੀ ਪ੍ਰਤੀਤੀ ਹੋ ਜਾਂਦੀ ਹੈ ਕਿ ਨਾਇਕਾ ਜਿਸ ਨਾਇਕ ਨੂੰ ਪ੍ਰੇਮ ਕਰਦੀ ਹੈ, ਉਸੇ ਨਾਲ ਸਹੇਲੀ ਵੀ ਪ੍ਰੇਮਕ੍ਰੀੜਾ ਕਰਦੀ ਹੈ। ਉਸਦੀ ਚਿੰਤਾ, ਆਲਸ, ਵੇਦਨਾ, ਉਨੀਂਦਰਾਪਨ, ਨਾਇਕਾ ਦੀ ਹਮਦਰਦੀ ਕਰਕੇ ਨਹੀਂ ਬਲਕਿ ਰਤੀਕ੍ਰੀੜਾ ਕਰਕੇ ਹੈ। ਇਹ ਵਿਅੰਗਾਰਥ ਸੰਬੋਧਿਤ ਸ੍ਰੋਤਾ ਦੀ ਵਿਸ਼ੇਸ਼ਤਾ ਕਰਕੇ ਹੀ ਹੈ। ਇਸੇ ਤਰ੍ਹਾਂ ਕਾਕੂ, ਵਾਕ ਆਦਿ ਦੀ ਵਿਸ਼ੇਸ਼ਤਾ ਵੀ ਵਿਅੰਗਾਰਥ ਦੀ ਪ੍ਰਤੀਤੀ ਲਈ ਸਹਾਇਕ ਹੁੰਦੀ ਹੈ। (ਵਿਸਥਾਰ ਦੇ ਕਾਰਣ ਬਾਕੀਆਂ ਦੇ ਉਦਾਹਰਣਾਂ ਨੂੰ ਛੱਡ ਰਹੇ ਹਾਂ)।[18]
Remove ads
ਤਾਤਪਰਯ ਸ਼ਕਤੀ
Wikiwand - on
Seamless Wikipedia browsing. On steroids.
Remove ads