ਸ਼ਰਦ ਜੋਸ਼ੀ
From Wikipedia, the free encyclopedia
Remove ads
ਸ਼ਰਦ ਅਨੰਤਰਾਓ ਜੋਸ਼ੀ (3 ਸਤੰਬਰ 1935 - 12 ਦਸੰਬਰ 2015) ਇੱਕ ਭਾਰਤੀ ਸਿਆਸਤਦਾਨ ਸੀ ਜਿਸਨੇ ਸਵਤੰਤਰ ਭਾਰਤ ਪਕਸ਼ ਪਾਰਟੀ ਅਤੇ ਸ਼ੇਤਕਾਰੀ ਸੰਗਠਨ (ਕਿਸਾਨ 'ਸੰਗਠਨ') ਦੀ ਸਥਾਪਨਾ ਕੀਤੀ। ਉਹ ਰਾਜ ਸਭਾ ਵਿੱਚ ਮਹਾਰਾਸ਼ਟਰ ਦੀ ਨੁਮਾਇੰਦਗੀ ਕਰਦਾ 5 ਜੁਲਾਈ 2004 ਤੋਂ 4 ਜੁਲਾਈ 2010 ਤਕ 5 ਸਾਲ ਲਈ ਭਾਰਤ ਦੀ ਸੰਸਦ ਦਾ ਮੈਂਬਰ ਵੀ ਰਿਹਾ। 9 ਜਨਵਰੀ 2010 ਨੂੰ ਉਹ ਭਾਰਤੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੇ ਲਈ 33% ਰਿਜ਼ਰਵੇਸ਼ਨ ਦੇਣ ਦੇ ਬਿੱਲ ਦੇ ਵਿਰੁੱਧ ਵੋਟ ਪਾਉਣ ਵਾਲਾ ਰਾਜ ਸਭਾ ਵਿੱਚ ਇਕੋ ਸੰਸਦ ਸੀ।[1][2][3]
ਸ਼ਰਦ ਜੋਸ਼ੀ ਮੋਹਰੀ ਗਲੋਬਲ ਖੇਤੀਬਾੜੀ ਪਲੇਟਫਾਰਮ, ਵਿਸ਼ਵ ਖੇਤੀਬਾੜੀ ਫੋਰਮ (WAF), ਜੋ ਖੇਤੀਬਾੜੀ ਤੇ ਅਸਰ ਕਰਨ ਵਾਲਿਆਂ ਵਿਚਕਾਰ ਗੱਲਬਾਤ ਚਲਾਉਂਦਾ ਹੈ, ਦੇ ਸਲਾਹਕਾਰ ਬੋਰਡ ਦਾ ਮੈਂਬਰ ਸੀ।[4] ਉਹ ਕਿਸਾਨ ਦੀ ਇੱਕ ਜਥੇਬੰਦੀ ਸ਼ੇਤਕਾਰੀ ਸੰਗਠਨ ਦਾ ਬਾਨੀ ਹੈ। ਸ਼ੇਤਕਾਰੀ ਸੰਗਠਨ ਬਾਜ਼ਾਰ ਅਤੇ ਤਕਨਾਲੋਜੀ ਤੱਕ ਪਹੁੰਚ ਦੀ ਆਜ਼ਾਦੀ ਦੇ ਉਦੇਸ਼ ਨਾਲ ਬਣਾਈ ਕਿਸਾਨ ਦੀ ਇੱਕ ਗੈਰ-ਸਿਆਸੀ ਯੂਨੀਅਨ ਹੈ।"[5][6]
Remove ads
ਜ਼ਿੰਦਗੀ
ਸ਼ਰਦ ਜੋਸ਼ੀ ਭਾਰਤ ਦੇ ਮਹਾਰਾਸ਼ਟਰ ਰਾਜ ਵਿਚ, ਸਤਾਰਾ ਵਿਖੇ 3 ਸਤੰਬਰ 1935 ਨੂੰ ਪੈਦਾ ਹੋਇਆ ਸੀ। ਉਹ ਅਨੰਤ ਨਾਰਾਇਣ (1905-70) ਅਤੇ ਇੰਦਰਾ ਬਾਈ ਜੋਸ਼ੀ (1910-92) ਦਾ ਪੁੱਤਰ ਹੈ। ਉਸਨੇ 1957 ਵਿਚ, ਸਾਈਡਨਹਮ ਕਾਲਜ, ਮੁੰਬਈ ਤੋਂ ਕਾਮਰਸ ਵਿੱਚ ਮਾਸਟਰ ਦੀ ਡਿਗਰੀ, ਡਿਪਲੋਮਾ ਇਨਫਰਮੈਟਿਕਸ (ਲੁਸਾਨੇ, 1974); ਅਵਾਰਡ: ਬੈਕਿੰਗ ਲਈ ਸੀ ਈ ਰੰਡਲੇ ਗੋਲਡ ਮੈਡਲ (1955), ਸਿੰਚਾਈ ਦੇ ਫ਼ਾਇਦਿਆਂ ਬਾਰੇ ਹਿਸਾਬ ਲਗਾਉਣ ਤੇ ਕੰਮ ਕਰਨ ਲਈ ਕਰਸੇਤਜੀ ਡਾਡੀ ਪੁਰਸਕਾਰ, ਇਕਨਾਮਿਕਸ ਅਤੇ ਅੰਕੜਾ ਵਿਗਿਆਨ ਵਿੱਚ ਲੈਕਚਰਾਰ, ਪੂਨਾ ਯੂਨੀਵਰਸਿਟੀ, 1957–58; I.P.S ਭਾਰਤੀ ਡਾਕ ਸੇਵਾ (ਕਲਾਸ I) 1958-68; I.P.S ਭਾਰਤੀ ਡਾਕ ਸੇਵਾ (ਕਲਾਸ I) 1958-68; ਚੀਫ਼ ਇਨਫਰਮੈਟਿਕਸ ਸਰਵਿਸ, ਇੰਟਰਨੈਸ਼ਨਲ ਬਿਊਰੋ, UPU, ਬਰਨ, ਸਵਿਟਜਰਲੈਡ, 1968-77।(ਉਸਨੇ ਸ਼ੇਤਕਾਰੀ ਸੰਗਠਨ ਦੀ ਸਥਾਪਨਾ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਅਧਿਕਾਰੀ ਦੇ ਤੌਰ ਤੇ ਵੀ ਸੇਵਾ ਕੀਤੀ)।[7][8]
Remove ads
ਕਿਸਾਨ ਜਥੇਬੰਦੀ
ਉਹ ਮਹਾਰਾਸ਼ਟਰ ਦੀ ਕਿਸਾਨ ਜਥੇਬੰਦੀ, ਸ਼ੇਤਕਾਰੀ ਸੰਗਠਨ ਦਾ ਬਾਨੀ ਸੀ। ਉਸ ਨੇ ਭਾਰਤ ਵਿੱਚ ਖੇਤੀਬਾੜੀ ਮੁੱਦਿਆਂ ਤੇ ਬਹੁਤ ਸਾਰੇ ਜਨਤਕ ਅੰਦੋਲਨਾਂ ਦੀ ਅਗਵਾਈ ਕੀਤੀ ਹੈ।[9][10] ਜ਼ਿਆਦਾਤਰ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਮਿਲਦੇ ਭਾਵਾਂ ਦੇ ਮੁੱਦੇ ਤੇ। ਉਹ '' ਕਿਸਾਨ ਤਾਲਮੇਲ ਕਮੇਟੀ (KCC) ਦਾ ਵੀ ਬਾਨੀ ਆਗੂ ਹੈ ਜਿਸ ਵਿੱਚ 14 ਰਾਜਾਂ – ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਉੜੀਸਾ, ਆਂਧਰ ਪ੍ਰਦੇਸ਼, ਤਾਮਿਲ ਨਾਡੂ, ਕੇਰਲਾ ਦੇ ਕਿਸਾਨ ਸੰਗਠਨ ਸ਼ਾਮਿਲ ਹੋਏ। ਉਸਨੇ ਬਿਜਲੀ ਟੈਰਿਫ ਵਿੱਚ ਵਾਧੇ ਵਿਰੁੱਧ, ਘਰੇਲੂ ਬਾਜ਼ਾਰ ਵਿੱਚ ਸਟੇਟ ਡੰਪਿੰਗ ਵਿਰੁੱਧ, ਦਿਹਾਤੀ ਕਰਜ਼ੇ ਦੇ ਖਾਤਮੇ ਲਈ ਅਤੇ ਪਿਆਜ਼, ਗੰਨਾ, ਤੰਬਾਕੂ, ਦੁੱਧ, ਝੋਨੇ, ਕਪਾਹ ਦੇ ਲਾਹੇਵੰਦ ਭਾਅ ਲਈ ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਪੰਜਾਬ, ਹਰਿਆਣਾ ਆਦਿ ਵਿੱਚ ਅਨੇਕ ਕਿਸਾਨ ਅੰਦੋਲਨਾਂ ਦੀ ਅਗਵਾਈ ਕੀਤੀ।
ਉਹ ''ਟਾਈਮਜ਼ ਆਫ਼ ਇੰਡੀਆ'', ''ਬਿਜ਼ਨਸ ਇੰਡੀਆ'', 'ਲੋਕਮੱਤ' ਆਦਿ ਲਈ ਕਾਲਮਨਵੀਸ ਰਿਹਾ ਹੈ, ਅਤੇ ਖੇਤੀਬਾੜੀ ਮੁੱਦਿਆਂ ਤੇ ਕਿਤਾਬਾਂ ਦਾ ਵੀ ਲੇਖਕ ਹੈ।
Remove ads
ਸ਼ੇਤਕਾਰੀ ਮਹਿਲਾ ਅਘਾਦੀ (SMA)
ਸ਼ਰਦ ਜੋਸ਼ੀ ਦਿਹਾਤੀ ਮਹਿਲਾਵਾਂ ਦੇ ਸਭ ਤੋਂ ਵੱਡੇ ਸੰਗਠਨ ਸ਼ੇਤਕਾਰੀ ਮਹਿਲਾ ਅਘਾਦੀ ਦਾ ਵੀ ਬਾਨੀ ਸੀ, ਜੋ ਔਰਤਾਂ ਦੇ ਜਾਇਦਾਦ ਦੇ ਹੱਕ ਦੇ ਲਈ ਖ਼ਾਸ ਕਰ ਲਕਸ਼ਮੀ ਮੁਕਤੀ ਪ੍ਰੋਗਰਾਮ ਲਈ ਆਪਣੇ ਕੰਮ ਕਰਨ ਵਾਸਤੇ ਮਸ਼ਹੂਰ ਹੈ। ਇਸ ਤਹਿਤ ਲੱਖਾਂ ਔਰਤਾਂ ਨੂੰ ਜਮੀਨ ਦੇ ਹੱਕ ਮਿਲੇ। [11]
ਪ੍ਰਕਾਸ਼ਿਤ ਰਚਨਾਵਾਂ
- Organisation of Peasants: Thought and Practice
- Bharat Speaks Out (1982)
- Bharat Eyeview (1986)
- The Women's Question (1986),
- Answering Before God (1994)
ਇਹ ਵੀ ਦੇਖੋ
- ਮਹਿੰਦਰ ਸਿੰਘ ਟਿਕੈਤ
- ਰਾਜੂ ਸ਼ੇਟੀ
ਹਵਾਲੇ
Wikiwand - on
Seamless Wikipedia browsing. On steroids.
Remove ads