ਸ਼ਰਾਬਬਾਜ਼ੀ

From Wikipedia, the free encyclopedia

ਸ਼ਰਾਬਬਾਜ਼ੀ
Remove ads

ਅਲਕੋਹਲਿਜ਼ਮ ਜਾਂ ਸ਼ਰਾਬਬਾਜ਼ੀ ਅਲਕੋਹਲ ਪੀਣ ਦੀ ਆਦਤ, ਜੋ ਅਲਕੋਹਲ ਦੀ ਵਰਤੋਂ ਦਾ ਵਿਕਾਰ (ਏ.ਯੂ.ਡੀ.) ਵਜੋਂ ਵੀ ਜਾਣੀ ਜਾਂਦੀ ਹੈ, ਕਿਸੇ ਵੀ ਸ਼ਰਾਬ ਪੀਣ ਲਈ ਵਰਤਿਆ ਜਾਣ ਵਾਲਾ ਆਮ ਵਿਆਪਕ ਸ਼ਬਦ ਹੈ ਜਿਸਦਾ ਸਿੱਟਾ ਮਾਨਸਿਕ ਜਾਂ ਸਰੀਰਕ ਸਿਹਤ ਸਮੱਸਿਆਵਾਂ ਵਿੱਚ ਹੁੰਦਾ ਹੈ। [12] ਇਸ ਵਿਗਾੜ ਨੂੰ ਪਹਿਲਾਂ ਦੋ ਪ੍ਰਕਾਰ ਵਿੱਚ ਵੰਡਿਆ ਜਾਇਆ ਕਰਦਾ ਸੀ: ਅਲਕੋਹਲ ਦੀ ਦੁਰਵਰਤੋਂ ਅਤੇ ਅਲਕੋਹਲ ਤੇ ਨਿਰਭਰਤਾ। [1][13] ਮੈਡੀਕਲ ਸੰਦਰਭ ਵਿੱਚ, ਸ਼ਰਾਬਬਾਜ਼ੀ ਕਿਹਾ ਜਾਂਦਾ ਹੈ ਜਦੋਂ ਹੇਠ ਲਿਖੀਆਂ ਦੋ ਜਾਂ ਵੱਧ ਹਾਲਤਾਂ ਮੌਜੂਦ ਹੁੰਦੀਆਂ ਹਨ: ਇੱਕ ਵਿਅਕਤੀ ਲੰਬੇ ਸਮੇਂ ਤੱਕ ਵੱਡੀ ਮਾਤਰਾ ਵਿੱਚ ਪੀ ਰਿਹਾ ਹੈ, ਸ਼ਰਾਬ ਨੂੰ ਘੱਟ ਕਰਨ, ਗ੍ਰਹਿਣ ਕਰਨ ਅਤੇ ਪੀਣ ਵਿੱਚ ਬਹੁਤ ਸਮਾਂ ਲੱਗਦਾ ਹੈ, ਅਲਕੋਹਲ ਜ਼ੋਰਦਾਰ ਢੰਗ ਨਾਲ ਲੋੜ ਪੈਂਦੀ ਹੈ, ਵਰਤੋਂ ਦੇ ਨਤੀਜੇ ਵਜੋਂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨਾ, ਪੀਣ ਦੇ ਕਾਰਨ ਸਮਾਜਿਕ ਸਮੱਸਿਆਵਾਂ ਪੈਦਾ ਹੋਣਾ, ਪੀਣ ਦੇ ਕਾਰਨ ਸਿਹਤ ਸਮੱਸਿਆਵਾਂ ਵਧ ਜਾਣਾ, ਖਤਰਨਾਕ ਹਾਲਤਾਂ ਪੈਦਾ ਹੋਣਾ, ਰੋਕਣ ਸਮੇਂ ਪੀਣ ਲਈ ਲੂਹਰੀਆਂ ਉਠਣਾ, ਅਤੇ ਵਰਤੋਂ ਦੇ ਨਾਲ ਸ਼ਰਾਬ ਦੀ ਸਹਿਣਸ਼ੀਲਤਾ ਹੁੰਦੇ ਜਾਣਾ। ਨਤੀਜੇ ਭਿਅੰਕਰ ਹੁੰਦੇ ਜਾਂਦੇ ਹਨ।  ਹੋਰ ਚੀਜ਼ਾਂ ਦੇ ਇਲਾਵਾ ਖ਼ਤਰਨਾਕ ਸਥਿਤੀਆਂ ਵਿੱਚ ਸ਼ਾਮਲ ਹਨ: ਪੀਣਾ ਅਤੇ ਗੱਡੀ ਚਲਾਉਣਾ ਜਾਂ ਅਸੁਰੱਖਿਅਤ ਸੈਕਸ ਕਰਨਾ। ਅਲਕੋਹਲ ਦੀ ਵਰਤੋਂ ਸਰੀਰ ਦੇ ਸਾਰੇ ਹਿੱਸਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ, ਪਰ ਇਹ ਵਿਸ਼ੇਸ਼ ਤੌਰ 'ਤੇ ਦਿਮਾਗ, ਦਿਲ, ਜਿਗਰ, ਪਾਚਨ, ਅਤੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ।  ਇਸ ਦੇ ਸਿੱਟੇ ਵਜੋਂ ਹੋਰ ਬਿਮਾਰੀਆਂ ਦੇ ਇਲਾਵਾ ਮਾਨਸਿਕ ਰੋਗ, ਵੇਰਨਿਕੀ-ਕੋਰਸਾਕੋਫ ਸਿੰਡਰੋਮ, ਦਿਲ ਦੀ ਅਨਿਯਮਿਤ ਧੜਕਣ, ਜਿਗਰ ਦਾ ਸਿਰੀਰੋਸਿਸ, ਅਤੇ ਕੈਂਸਰ ਦੇ ਖ਼ਤਰੇ ਵਿੱਚ ਵਾਧਾ, [4] ਗਰਭ ਅਵਸਥਾ ਦੌਰਾਨ ਪੀਣ ਨਾਲ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਨਾਲ ਭਰੂਣ ਵਾਲੇ ਅਲਕੋਹਲ ਸਪੈਕਟ੍ਰਮ ਵਿਕਾਰ ਹੋ ਜਾਂਦੇ ਹਨ।[14] [2] ਔਰਤਾਂ ਆਮ ਤੌਰ ਤੇ ਸ਼ਰਾਬ ਦੇ ਨੁਕਸਾਨਦੇਹ ਸ਼ਰੀਰਕ ਅਤੇ ਮਾਨਸਿਕ ਪ੍ਰਭਾਵਾਂ ਪ੍ਰਤੀ ਮਰਦਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ।[9]

ਵਿਸ਼ੇਸ਼ ਤੱਥ ਅਲਕੋਹਲਿਜ਼ਮ, ਸਮਾਨਾਰਥੀ ਸ਼ਬਦ ...

ਵਾਤਾਵਰਣ ਦੇ ਕਾਰਕ ਅਤੇ ਜੈਨੇਟਿਕਸ ਦੋ ਅੰਗ  ਹਨ ਜੋ ਅਲਕੋਹਲ ਦੇ ਨਾਲ ਜੁੜੇ ਹੋਏ ਹਨ, ਲੱਗਪੱਗ ਅੱਧਾ ਖਤਰਾ ਹਰ ਇੱਕ ਤੋਂ ਹੈ।  ਮਾਤਾ/ਪਿਤਾ ਜਾਂ ਭੈਣ ਜਾਂ ਭਰਾ  ਇਨ੍ਹਾਂ ਵਿੱਚੋਂ ਕੋਈ ਸ਼ਰਾਬ ਪੀਣ ਦੀ ਲੱਤ ਦਾ ਸ਼ਿਕਾਰ ਹੋਵੇ ਤਾਂ ਖ਼ੁਦ ਅਲਕੋਹਲਿਕ ਬਣ ਜਾਣ ਦੀ ਸੰਭਾਵਨਾ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਹੁੰਦੀ ਹੈ[15]। ਵਾਤਾਵਰਨ ਕਾਰਕਾਂ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਵਿਹਾਰਕ ਪ੍ਰਭਾਵ ਸ਼ਾਮਲ ਹਨ।[16] ਉੱਚ ਪੱਧਰੀ ਤਣਾਅ, ਚਿੰਤਾ, ਦੇ ਨਾਲ ਨਾਲ ਘੱਟ ਲਾਗਤ ਅਤੇ ਆਸਾਨ ਪਹੁੰਚ ਸ਼ਰਾਬ ਦੇ ਖਤਰੇ ਨੂੰ ਵਧਾ ਦਿੰਦੇ ਹਨ।[5] ਛੱਡਣ ਦੇ ਲੱਛਣਾਂ ਨੂੰ ਰੋਕਣ ਜਾਂ ਸੁਧਾਰ ਕਰਨ ਲਈ ਲੋਕ ਕੁਝ ਹੱਦ ਤਕ ਪੀਣਾ ਜਾਰੀ ਰੱਖ ਸਕਦੇ ਹਨ। ਇੱਕ ਵਿਅਕਤੀ ਅਲਕੋਹਲ ਪੀਣਾ ਛੱਡਣ ਤੋਂ ਬਾਅਦ, ਉਹਨਾਂ ਨੂੰ ਮਹੀਨਿਆਂ ਲੰਬੇ ਸਮੇਂ ਲਈ ਛੱਡਣ ਦਾ ਘੱਟ ਪੱਧਰ ਦਾ ਅਨੁਭਵ ਹੋ ਸਕਦਾ ਹੈ[17]।  ਡਾਕਟਰੀ ਤੌਰ ਤੇ ਸ਼ਰਾਬਬਾਜ਼ੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਦੋਨੋਂ  ਮੰਨਿਆ ਜਾਂਦਾ ਹੈ।[18][19] ਪ੍ਰਸ਼ਨਾਵਲੀਆਂ ਅਤੇ ਕੁਝ ਖੂਨ ਦੇ ਟੈਸਟ ਦੋਨੋਂ ਸੰਭਾਵਤ ਅਲਕੋਹਲਿਕ  ਲੋਕਾਂ ਨੂੰ ਲੱਭ ਸਕਦੇ ਹਨ। ਤਸ਼ਖ਼ੀਸ ਦੀ ਪੁਸ਼ਟੀ ਕਰਨ ਲਈ ਅਗਲੇਰੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।[3]

ਅਲਕੋਹਲ ਦੀ ਰੋਕਥਾਮ ਕਰਨ ਲਈ ਅਲਕੋਹਲ ਦੀ ਵਿਕਰੀ ਨੂੰ ਸੀਮਿਤ ਕਰਨ ਅਤੇ ਇਸਦੀ ਲਾਗਤ ਵਿੱਚ ਵਾਧਾ ਕਰਨ ਲਈ ਟੈਕਸ ਲਾਉਣ ਅਤੇ ਸਸਤੇ ਇਲਾਜ ਮੁਹੱਈਆ ਕਰਾ ਕੇ ਕੋਸ਼ਿਸ਼ ਕੀਤੀ ਜਾ ਸਕਦੀ ਹੈ।[20] ਇਲਾਜ ਕਈ ਕਦਮ ਚੁੱਕੇ ਜਾ ਸਕਦੇ ਹਨ।   ਸ਼ਰਾਬ ਛੱਡਣ ਦੌਰਾਨ ਵਾਪਰ ਸਕਣ ਵਾਲੀਆਂ ਡਾਕਟਰੀ ਸਮੱਸਿਆਵਾਂ ਕਾਰਨ, ਸ਼ਰਾਬ ਦੀ ਨਸ਼ਾਮੁਕਤੀ ਨੂੰ ਧਿਆਨ ਨਾਲ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਇੱਕ ਆਮ ਵਿਧੀ ਵਿੱਚ ਡਾਇਜ਼ੈਗਪਾਮ ਵਰਗੀਆਂ ਬੈਂਜੋਡਿਆਜ਼ੇਪਿਨ ਦਵਾਈਆਂ ਦੀ ਵਰਤੋਂ ਸ਼ਾਮਲ ਹੈ। ਇਹ ਕਿਸੇ ਵੀ ਸਿਹਤ ਸੰਭਾਲ ਸੰਸਥਾ ਵਿੱਚ ਦਾਖਲ ਕਰਵਾ ਕੇ ਜਾਂ ਕਦੇ-ਕਦੇ ਕਿਸੇ ਵਿਅਕਤੀ ਨੂੰ ਕਮਿਊਨਿਟੀ ਵਿੱਚ ਨਜ਼ਦੀਕੀ ਨਿਗਰਾਨੀ ਹੇਠ ਰੱਖ ਕੇ ਕੀਤਾ ਜਾ ਸਕਦਾ ਹੈ।[7] ਮਾਨਸਿਕ ਬਿਮਾਰੀ ਜਾਂ ਹੋਰ ਨਸ਼ੇ ਦੀ ਆਦਤ ਇਲਾਜ ਨੂੰ ਗੁੰਝਲਦਾਰ ਬਣਾ ਸਕਦੀ ਹੈ। [21] ਕਿਸੇ ਵੀ ਵਿਅਕਤੀ ਨੂੰ ਸ਼ਰਾਬ ਪੀਣ ਤੋਂ ਹੱਟ ਜਾਣ ਤੋਂ ਬਾਅਦ ਮੁੜ ਲੱਗ ਜਾਣ ਤੋਂ ਰੋਕਣ ਲਈ ਗਰੁੱਪ ਇਲਾਜ ਜਾਂ ਸਹਾਇਤਾ ਸਮੂਹਾਂ ਦੀ ਸਹਾਇਤਾ ਲਈ ਜਾਂਦੀ ਹੈ।  [6][22] ਆਮ ਤੌਰ ਤੇ ਵਰਤੇ ਜਾਂਦੇ ਸਮਰਥਨ ਦਾ ਇਕ  ਗਰੁੱਪ 'ਅਲਕੋਹਲਿਕ ਬੇਨਾਮ' ਹੈ।[23] ਹੋਰ ਪੀਣ ਨੂੰ ਰੋਕਣ ਲਈ ਐਕੈਮਪਰੋਸੈਟ, ਡਿਸਲਫ਼ੀਰਾਮ, ਜਾਂ ਨੈਲਟਰੇਕਸੋਨ ਦਵਾਈਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।[8]

[24]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads