ਸ਼ਵੇਤਾ ਤ੍ਰਿਪਾਠੀ
ਭਾਰਤੀ ਅਦਾਕਾਰਾ From Wikipedia, the free encyclopedia
Remove ads
ਸ਼ਵੇਤਾ ਤ੍ਰਿਪਾਠੀ (ਜਨਮ 7 ਜੁਲਾਈ 1985) ਇੱਕ ਭਾਰਤੀ ਅਦਾਕਾਰਾ ਹੈ।[1] ਉਸਨੂੰ ਡਿਜ਼ਨੀ ਚੈਨਲ ਓਰਿਜਨਲ ਲੜੀ ਕਿਆ ਮਸਤ ਹੈ ਲਾਈਫ਼ ਵਿੱਚ ਉਸਦੇ ਜ਼ੇਨਿਆ ਖ਼ਾਨ ਦੀ ਭੂਮਿਕਾ ਨਿਭਾਉਣ ਕਰਕੇ ਜਾਣਿਆ ਜਾਂਦਾ ਹੈ।[2][3][4][5]
ਨਿੱਜੀ ਜ਼ਿੰਦਗੀ
ਸ਼ਵੇਤਾ ਤ੍ਰਿਪਾਠੀ ਦਾ ਜਨਮ 6 ਜੁਲਾਈ 1985 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ।[6] ਉਸ ਦੇ ਪਿਤਾ ਭਾਰਤੀ ਪ੍ਰਬੰਧਕੀ ਸੇਵਾਵਾਂ ਲਈ ਕੰਮ ਕਰਦੇ ਹਨ ਅਤੇ ਉਸਦੀ ਮਾਤਾ ਸੇਵਾਮੁਕਤ ਅਧਿਆਪਕਾ ਹੈ। ਉਸਦੇ ਪਿਤਾ ਦੀ ਨੌਕਰੀ ਕਾਰਨ ਪਰਿਵਾਰ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਰਹਿੰਦਾ ਸੀ। ਸ਼ਵੇਤਾ ਤ੍ਰਿਪਾਠੀ ਨੇ ਆਪਣਾ ਬਚਪਨ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਮੁੰਬਈ, ਮਹਾਰਾਸ਼ਟਰ ਵਿੱਚ ਬਿਤਾਇਆ।[6] ਉਹ ਅੰਡੇਮਾਨ ਵਿੱਚ ਬਿਤਾਏ ਸਮੇਂ ਬਾਰੇ ਦੱਸਦੀ ਹੈ, "ਇਥੇ ਮੈਨੂੰ ਪਤਾ ਲੱਗਿਆ ਕਿ ਮੈਂ ਘੁੰਮਣਾ ਅਤੇ ਬਾਹਰ ਜਾਣਾ ਕਿੰਨਾ ਪਸੰਦ ਕਰਦੀ ਹਾਂ। ਹਰ ਹਫਤੇ ਇੱਕ ਨਵੇਂ ਟਾਪੂ ਤੇ ਪਿਕਨਿਕ ਹੁੰਦੀ ਸੀ, ਅਤੇ ਇਹ ਸੋਹਣਾ ਤਜਰਬਾ ਸੀ।"[7]
Remove ads
ਪੇਸ਼ੇਵਰ ਜ਼ਿੰਦਗੀ
ਤ੍ਰਿਪਾਠੀ ਨੂੰ ਖ਼ਾਸ ਕਰਕੇ ਮਸਾਨ ਵਿੱਚ ਉਸਦੀ ਭੂਮਿਕਾ ਕਰਕੇ ਜਾਣਿਆ ਜਾਂਦਾ ਹੈ। ਉਸਦਾ ਜ਼ੇਨਿਆ ਖ਼ਾਨ ਦਾ ਰੋਲ ਵੀ ਬਹੁਤ ਖ਼ਾਸ ਰਿਹਾ ਸੀ।[3][8] ਇਸ ਤੋਂ ਇਲਾਵਾ ਉਹ ਟਾਟਾ ਸਕਾਈ, ਵੋਡਾਫੋਨ ਅਤੇ ਮਕਡੋਨਾਲਡ ਦੇ ਵਿਗਿਆਪਨ ਵਿੱਚ ਵੀ ਆਉਂਦੀ ਰਹੀ ਹੈ। ਉਹ ਮਹਿਲਾ ਮੈਗਜ਼ੀਨ ਫੈਮਿਨਾ ਲਈ ਫੋਟੋ ਸੰਪਾਦਕ ਵੀ ਰਹੀ ਹੈ। ਕਿਆ ਕੂਲ ਹੈਂ ਹਮ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਪਿਜ਼ੀਅਨ ਟ੍ਰੇਲਰ ਹਾਊਸ ਵਿੱਚ ਕੰਮ ਕਰਦੀ ਸੀ। ਇਹ ਮੁੰਬਈ ਦਾ ਇੱਕ ਪੋਸਟ ਪ੍ਰੋਡਕਸ਼ਨ ਹਾਊਸ ਸੀ ਅਤੇ ਉਸਨੇ ਇੱਕ ਆਲ ਮਾਈ ਟੀ ਪ੍ਰੋਡਕਸ਼ਨਜ਼ ਨਾਮ ਦੀ ਥੀਏਟਰ ਕੰਪਨੀ ਵੀ ਚਲਾਈ।
Remove ads
ਫ਼ਿਲਮਾਂ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads