ਸ਼ਿਵ ਨਾਡਾਰ
ਭਾਰਤੀ ਅਰਬਪਤੀ ਅਤੇ ਵਪਾਰੀ From Wikipedia, the free encyclopedia
Remove ads
ਸ਼ਿਵ ਨਾਡਾਰ (ਤਮਿਲ਼: சிவ நாடார்; ਜਨਮ 14 ਜੁਲਾਈ 1945) ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਹੈ। ਉਹ ਐਚਸੀਐਲ ਟਕਨਾਲੋਜੀਜ ਦਾ ਬਾਨੀ, ਚੇਅਰਮੈਨ ਅਤੇ ਪ੍ਰਮੁੱਖ ਰਣਨੀਤੀ ਅਧਿਕਾਰੀ ਹੈ। 2015 ਤੱਕ [update], ਉਸ ਦੀ ਵਿਅਕਤੀਗਤ ਜਾਇਦਾਦ 13.7 ਬਿਲੀਅਨ ਅਮਰੀਕੀ ਡਾਲਰ ਦੇ ਤੁਲ ਹੈ।[2] ਉਸ ਨੂੰ ਸੰਨ 2008 ਵਿੱਚ ਭਾਰਤ ਸਰਕਾਰ ਨੇ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਯੋਗਦਾਨ ਲਈ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਪੰਜ ਦੇਸ਼ਾਂ ਵਿੱਚ, 100 ਤੋਂ ਜ਼ਿਆਦਾ ਦਫ਼ਤਰ, 30 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ - ਅਧਿਕਾਰੀ ਅਤੇ ਦੁਨੀਆ ਭਰ ਦੇ ਕੰਪਿਊਟਰ ਵਿਵਸਾਈਆਂ, ਉਪਭੋਗਤਾਵਾਂ ਦਾ ਵਿਸ਼ਵਾਸ - ਸ਼ਿਵ ਨਾਡਾਰ ਜੇਕਰ ਸਭ ਦੀਆਂ ਉਮੀਦਾਂ ਉੱਤੇ ਖਰੇ ਉਤਰਦੇ ਹਨ, ਤਾਂ ਇਸਦੇ ਕੇਂਦਰ ਵਿੱਚ ਉਸ ਦੀ ਮਿਹਨਤ, ਯੋਜਨਾ ਅਤੇ ਸੂਝ ਹੀ ਹੈ।
Remove ads
ਜਾਣ ਪਛਾਣ
ਸ਼ਿਵ ਨਾਡਾਰ ਨੇ ਅਗਸਤ 1976 ਵਿੱਚ ਇੱਕ ਗੈਰੇਜ ਵਿੱਚ ਐਚਸੀਐਲ ਇੰਟਰਪ੍ਰਾਈਜਜ ਦੀ ਸਥਾਪਨਾ ਕੀਤੀ, ਤਾਂ 1991 ਵਿੱਚ ਉਹ ਐਚਸੀਐਲ ਟਕਨਾਲੋਜੀ ਦੇ ਨਾਲ ਬਾਜ਼ਾਰ ਵਿੱਚ ਇੱਕ ਨਵੇਂ ਰੂਪ ਵਿੱਚ ਹਾਜਰ ਹੋਏ। ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤ ਵਿੱਚ ਤਕਨੀਕੀ ਕੰਪਨੀਆਂ ਦਾ ਹੜ੍ਹ ਜਿਹਾ ਆ ਗਿਆ ਹੈ, ਲੇਕਿਨ ਐਚਸੀਐਲ ਨੂੰ ਸਿਖਰਾਂ ਤੱਕ ਲੈ ਜਾਣ ਦੇ ਪਿੱਛੇ ਸ਼ਿਵ ਨਾਡਾਰ ਦੀ ਅਗਵਾਈ ਹੀ ਪ੍ਰਮੁੱਖ ਹੈ। ਨਾਡਾਰ ਦੀ ਕੰਪਨੀ ਵਿੱਚ ਵੱਡੇ ਪਦ ਤੱਕ ਪੁੱਜਣਾ ਵੀ ਆਸਾਨ ਨਹੀਂ ਹੁੰਦਾ। ਸ਼ਿਵ ਨੇ ਇੱਕ ਵਾਰ ਕਿਹਾ ਸੀ, ਮੈਂ ਅਗਵਾਈ ਦੇ ਮੌਕੇ ਨਹੀਂ ਦਿੰਦਾ, ਸਗੋਂ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖਦਾ ਹਾਂ, ਜੋ ਕਮਾਨ ਸੰਭਾਲ ਸਕਦੇ ਹਾਂ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads