ਸ਼ੇਰਖਾਂ ਵਾਲਾ
ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਸ਼ੇਰਖਾਂ ਵਾਲਾ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਬੁਢਲਾਡਾ ਤਹਿਸੀਲ ਵਿੱਚ ਸਥਿਤ ਇੱਕ ਪਿੰਡ ਹੈ। ਇਹ ਪਿੰਡ ਕਸਬਾ ਬੋਹਾ ਤੋਂ ਬਰੇਟਾ ਰੋਡ ਉਪਰ ਸਥਿਤ ਹੈ। ਇਹ ਉਪ-ਜ਼ਿਲ੍ਹਾ ਹੈੱਡਕੁਆਰਟਰ ਬੁਢਲਾਡਾ (ਤਹਿਸੀਲਦਾਰ ਦਫ਼ਤਰ) ਤੋਂ 14 ਕਿਲੋਮੀਟਰ ਦੂਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਮਾਨਸਾ ਤੋਂ 35 ਕਿਲੋਮੀਟਰ ਦੂਰ ਸਥਿਤ ਹੈ।[1] 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਸ਼ੇਰਖਾਂ ਵਾਲਾ ਦਾ ਪਿੰਡ ਕੋਡ 036019 ਹੈ। ਇਹ ਪਿੰਡ ਕੁੱਲ 804 ਹੈਕਟੇਅਰ ਭੂਗੋਲਿਕ ਖੇਤਰ ਵਿੱਚ ਫੈਲਿਆ ਹੋਇਆ ਹੈ, ਇਲਾਕੇ ਦਾ ਪਿੰਨਕੋਡ 151503 ਹੈ। ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਬੁਢਲਾਡਾ ਇਸ ਪਿੰਡ ਦਾ ਸਭ ਤੋਂ ਨੇੜੇ ਦਾ ਸ਼ਹਿਰ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਸ਼ੇਰਖਾਂ ਵਾਲਾ ਪਿੰਡ ਦੀ ਕੁੱਲ ਆਬਾਦੀ ਲਗਭਗ 2,155 ਹੈ, ਜਿਸ ਵਿੱਚ ਲਗਭਗ 1,121 ਮਰਦ ਅਤੇ 1,034 ਔਰਤਾਂ ਸ਼ਾਮਲ ਹਨ, ਜਿਸਦਾ ਲਿੰਗ ਅਨੁਪਾਤ ਪ੍ਰਤੀ 1,000 ਮਰਦਾਂ 922 ਔਰਤਾਂ ਹੈ। ਇਸ ਪਿੰਡ ਵਿੱਚ ਲਗਭਗ 436 ਘਰ ਹਨ।
Remove ads
ਇਤਿਹਾਸ
ਇਹ ਪਿੰਡ ਸ਼ੇਰ ਖਾਂ ਨਾਮ ਦੇ ਮੁਸਲਿਮ ਵਿਅਕਤੀ ਵੱਲੋਂ ਵਸਾਇਆ ਗਿਆ ਹੈ। ਪਿੰਡ ਦੀ ਬਹੁਤੀ ਆਬਾਦੀ ਦੇਸ਼ ਵੰਡ ਹੋਣ ਕਾਰਨ ਪਾਕਿਸਤਾਨ ਤੋਂ ਆ ਕੇ ਇੱਥੇ ਆਬਾਦ ਹੋਈ ਹੈ। ਇੱਥੋਂ ਬਹੁਤ ਸਾਰੇ ਮੁਸਲਿਮ ਲੋਕ ਪਾਕਿਸਤਾਨ ਜਾ ਕੇ ਆਬਾਦ ਹੋਏ ਹਨ। ਇਸ ਪਿੰਡ ਵਿੱਚ ਵਸਣ ਵਾਲੇ ਚਹਿਲ ਪਰਿਵਾਰ ਦੇ ਲੋਕ ਪਾਕਿਸਤਾਨ ਦੇ ਪਿੰਡ ਢਾਬ ਸੁੱਚਾ ਸਿੰਘ ਤੋਂ ਆ ਕੇ ਏਥੇ ਵਸੇ ਹਨ। ਪਾਕਿਸਤਾਨ ਦੇ ਪਿੰਡਾਂ ਕਾਜ਼ੀਵਾਲਾ, ਚੱਕ ਥੰਮਣ ਸਿੰਘ ਵਿੱਚ ਵੀ ਇਸ ਪਰਿਵਾਰ ਦੀ ਰਿਹਾਇਸ਼ ਅਤੇ ਜ਼ਮੀਨ ਜਾਇਦਾਦ ਰਹੀ ਹੈ, ਪਾਕਿਸਤਾਨ ਦੇ ਕੁੱਝ ਹੋਰ ਪਿੰਡਾਂ ਵਿੱਚ ਵੀ ਇਸ ਪਰਿਵਾਰ ਦੀ ਮਲਕੀਅਤ ਰਹੀ ਹੋਣ ਬਾਰੇ ਪਿੰਡ ਵਾਲਿਆਂ ਵੱਲੋਂ ਦੱਸਿਆ ਜਾਂਦਾ ਹੈ। ਪਾਕਿਸਤਾਨ ਦੇ ਪਿੰਡ ਢਾਬ ਸੁੱਚਾ ਸਿੰਘ ਅਤੇ ਚੱਕ ਥੰਮਣ ਸਿੰਘ ਇਸੇ ਪਿੰਡ ਦੇ ਚਹਿਲ ਪਰਿਵਾਰ ਦੇ ਬਜ਼ੁਰਗਾਂ ਵੱਲੋਂ ਵਸਾਏ ਗਏ ਹਨ। ਇਸ ਪਿੰਡ ਦੇ ਵਾਸੀ ਖੋਸਾ ਅਤੇ ਸੰਧੂ ਪਰਿਵਾਰ ਵੀ ਪਾਕਿਸਤਾਨ ਦੇ ਵੱਖ ਵੱਖ ਖਿੱਤਿਆਂ ਵਿੱਚੋਂ ਆ ਕੇ ਏਥੇ ਵਸੇ ਹਨ। ਸੰਧੂ ਲਹੌਰੀਏ ਪਰਿਵਾਰ ਏਥੇ ਪਾਕਿਸਤਾਨ ਦੇ ਲਹੌਰ ਜਿਲ੍ਹੇ ਦੇ ਪਿੰਡ ਆਹਲੂ (ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜੱਦੀ ਪਿੰਡ) ਅਤੇ ਪਿੰਡ ਰਾਜਾ ਜੰਗ ਤੋਂ ਆ ਕੇ ਏਥੇ ਵਸੇ ਹਨ। ਪਿੰਡ ਦੇ ਨਾਲ ਕਸਬਾ ਬੋਹਾ ਦੀ ਹੱਦ ਵਿੱਚ ਇੱਕ ਪੁਰਾਤਨ ਥੇਹ ਹੈ, ਜਿਸ ਬਾਰੇ ਕੁਝ ਮਿੱਥਾਂ ਜਰੂਰ ਹਨ ਪਰ ਕੋਈ ਠੋਸ ਜਾਣਕਾਰੀ ਉਪਲਭਦ ਨਹੀਂ ਹੈ।
Remove ads
ਵਰਤਮਾਨ ਸਥਿਤੀ
ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪਿੰਡ ਵਿੱਚ ਤਿੰਨ ਆਂਗਣਵਾੜੀ ਕੇਂਦਰ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਸਥਾਪਤ ਹਨ। ਪਿੰਡ ਵਿੱਚ ਸੋਲਰ ਊਰਜਾ ਦੇ ਵੱਡੇ ਪਲਾਂਟ ਸਥਾਪਿਤ ਹਨ। ਪਿੰਡ ਵਿੱਚ ਕੁੱਝ ਕਿੰਨੂ, ਅਮਰੂਦ ਅਤੇ ਅਨਾਰ ਦੇ ਬਾਗ ਵੀ ਹਨ। ਪੀਣ ਦੇ ਪਾਣੀ ਦੇ ਪ੍ਰਬੰਧ ਵਜੋਂ ਪਿੰਡ ਵਿੱਚ ਵਾਟਰ ਵਰਕਸ ਬਣਿਆਂ ਹੋਇਆ ਹੈ। ਪਿੰਡ ਵਿੱਚ ਮਾਰਕੀਟ ਕਮੇਟੀ ਦਾ ਖ਼ਰੀਦ ਕੇਂਦਰ ਹੈ ਜਿੱਥੇ ਲੋਕ ਆਪਣੀ ਕਣਕ ਅਤੇ ਝੋਨੇ ਦੀ ਫਸਲ ਵੇਚਦੇ ਹਨ।
ਗੁਆਂਢੀ ਪਿੰਡ ਅਤੇ ਕਸਬੇ
ਇਸ ਪਿੰਡ ਦੇ ਨਾਲ ਬੋਹਾ ਕਸਬਾ ਅਤੇ ਆਲ਼ੇ-ਦੁਆਲ਼ੇ ਮਘਾਣੀਆਂ, ਸੈਦੇਵਾਲਾ, ਗਾਮੀਵਾਲਾ ਅਤੇ ਗੰਢੂ ਖੁਰਦ ਪਿੰਡ ਵਸੇ ਹੋਏ ਹਨ।
ਪਿੰਡ ਦੇ ਧਾਰਮਿਕ ਅਸਥਾਨ
- ਗੁਰਦੁਆਰਾ ਸਿੰਘ ਸਭਾ ਸਾਹਿਬ
- ਉਦਾਸੀਨ ਆਸ਼ਰਮ
- ਤਿੰਨ ਪੁਰਾਤਨ ਖ਼ਾਨਗਾਹਾਂ
- ਸਮਾਧ ਸੰਤ ਬਾਬਾ ਚੰਨਣ ਦਾਸ
- ਮਹਾਂਰਿਸ਼ੀ ਬਾਲਮੀਕ ਮੰਦਰ
- ਭਗਤ ਰਵਿਦਾਸ ਮੰਦਰ
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads