ਸ਼ੋਲੇ
From Wikipedia, the free encyclopedia
Remove ads
ਸ਼ੋਲੇ 1975 ਵਿੱਚ ਬਣਾਈ ਗਈ ਭਾਰਤੀ ਹਿੰਦੀ ਫ਼ਿਲਮ ਹੈ। ਜਿਸਦਾ ਨਿਰਦੇਸ਼ਕ ਰਾਮੇਸ਼ ਸਿਪੀ ਅਤੇ ਨਿਰਮਾਤਾ ਜੀ.ਪੀ. ਸਿਪੀ ਹੈ। ਇਹ ਫਿਲਮ ਦੋ ਮੁਲਜ਼ਿਮਾਂ ਨੂੰ ਪੇਸ਼ ਕਰਦੀ ਹੈ, ਵੀਰੂ ਅਤੇ ਜੈਯ ਜਿਨ੍ਹਾਂ ਦਾ ਰੋਲ ਧਰਮਿੰਦਰ ਅਤੇ ਅਮਿਤਾਭ ਬੱਚਨ ਨੇ ਅਦਾ ਕੀਤਾ। ਇੱਕ ਸਾਬਕਾ ਪੁਲਿਸ ਅਫ਼ਸਰ ਸੰਜੀਵ ਕੁਮਾਰ ਦੁਆਰਾ ਵੀਰੂ ਅਤੇ ਜੈਯ ਨੂੰ ਇੱਕ ਨਿਰਦਈ ਡਾਕੂ ਗੱਬਰ ਸਿੰਘ ਅਮਜਦ ਖ਼ਾਨ ਨੂੰ ਫੜਨ ਲਈ ਪੇਸੇ ਦਿੱਤੇ ਜਾਂਦੇ ਹਨ।ਹੇਮਾ ਮਾਲਿਨੀ ਅਤੇ ਜਯਾ ਬਚਨ ਵੀਰੂ ਅਤੇ ਜੈਯ ਨੂੰ ਪਿਆਰ ਕਰਦੀਆਂ ਹਨ। ਇਹ ਫ਼ਿਲਮ 2005 ਦੀਆਂ ਪਹਿਲੀਆਂ ਉੱਚ ਦਰਜੇ ਦੀਆਂ ਦਸ ਫਿਲਮਾਂ ਵਿੱਚੋਂ ਇੱਕ ਹੈ। 2005 ਵਿੱਚ ਇਸ ਨੂੰ ਪੰਜਾਹ ਸਾਲਾਂ ਦੀ ਉੱਚ ਦਰਜੇ ਦੀ ਫਿਲਮ ਦਾ ਅਵਾਰਡ ਦਿੱਤਾ ਗਿਆ।
ਇਸ ਫ਼ਿਲਮ ਦੀ ਸ਼ੂਟਿੰਗ ਦੱਖਣ ਦੇ ਰਾਜ ਕਰਨਾਟਕਾ ਵਿੱਚ ਢਾਈ ਸਾਲਾਂ ਵਿੱਚ ਕੀਤੀ ਗਈ। ਸੇਂਟਰ ਬੋਰਡ ਆਫ਼ ਫ਼ਿਲਮ ਵੱਲੋਂ ਜਦੋਂ ਇਸ ਫ਼ਿਲਮ ਨੂੰ ਮਨਜ਼ੂਰੀ ਦਿੱਤੀ ਗਈ ਤਾਂ ਕਈ ਹਿੰਸਕ ਦ੍ਰਿਸ਼ ਹਟਾ ਦਿੱਤੇ ਗਏ ਅਤੇ ਇਹ ਫ਼ਿਲਮ 198 ਮਿੰਟਾਂ ਦੀ ਰਿਲੀਜ਼ ਹੋਈ। ਸ਼ੋਲੇ ਜਦੋਂ ਰਿਲੀਜ਼ ਹੋਈ ਤਾਂ ਇਸ ਲਈ ਪਹਿਲੀ ਵਾਰ ਨਕਾਰਾਤਮਕ ਵਿਚਾਰ ਮਿਲੇ ਅਤੇ ਇਸਨੂੰ ਵਪਾਰਕ ਹੁੰਗਾਰਾ ਬਹੁਤ ਘੱਟ ਮਿਲਿਆ। ਪਰ ਬਾਅਦ ਵਿੱਚ ਇਸ ਫ਼ਿਲਮ ਨੇ ਬਹੁਤ ਪ੍ਰਸਿੱਧੀ ਹਾਸਿਲ ਕੀਤੀ ਅਤੇ ਇਹ ਭਾਰਤ ਦੇ ਸਾਰੇ ਸਿਨੇਮਾ ਘਰਾਂ ਵਿੱਚ ਲਗਾਤਾਰ ਚੱਲੀ। ਇਸ ਫ਼ਿਲਮ ਨੇ ਭਾਰਤੀ ਫ਼ਿਲਮਾਂ ਵਿੱਚ ਉੱਚਾ ਦਰਜਾ ਹਾਸਿਲ ਕੀਤਾ।
Remove ads
ਕਥਾ
ਇੱਕ ਛੋਟੇ ਜਿਹੇ ਪਿੰਡ ਰਾਮਗੜ੍ਹ ਵਿੱਚ ਇੱਕ ਰਿਟਾਇਰਡ ਪੁਲਿਸ ਅਫ਼ਸਰ ਠਾਕੁਰ ਬਲਦੇਵ ਸਿੰਘ ਸੰਜੀਵ ਕੁਮਾਰ ਨੇ ਦੋ ਚੋਰਾਂ ਨੂੰ ਬੁਲਾਇਆ ਜੋ ਪੁਲਿਸ ਦੁਆਰਾ ਗਿਰਫ਼ਤਾਰ ਕੀਤੇ ਹੋਏ ਸਨ। ਠਾਕੁਰ ਨੂੰ ਉਮੀਦ ਸੀ ਕਿ ਜੈਯ ਅਤੇ ਵੀਰੂ ਇੱਕ ਪ੍ਰਸਿੱਦ ਡਾਕੂ ਗੱਬਰ ਨੂੰ ਫੜਨ ਵਿੱਚ ਉਸਦੀ ਮਦਦ ਕਰਨਗੇ ਜਿਸ ਉੱਪਰ ਸਰਕਾਰ ਨੇ ਪੰਜਾਹ ਹਜ਼ਾਰ ਦਾ ਇਨਾਮ ਰੱਖਿਆ ਹੋਇਆ ਹੈ। ਠਾਕੁਰ ਜੈਯ ਅਤੇ ਵੀਰੂ ਨੂੰ ਵੀਹ ਹਜ਼ਾਰ ਰੁਪਏ ਦੇਣ ਦਾ ਵਾਇਦਾ ਕਰਦਾ ਹੈ ਜੇਕਰ ਉਹ ਗੱਬਰ ਨੂੰ ਜਿੰਦਾ ਫੜ ਕੇ ਉਸਦੇ ਹਵਾਲੇ ਕਰ ਦੇਣ।
ਗੱਬਰ ਨੇ ਪਿੰਡ ਦੇ ਲੋਕਾਂ ਨੂੰ ਲੁੱਟਣ ਲਈ ਲੁਟੇਰੇ ਭੇਜੇ ਪਰ ਜੈਯ ਅਤੇ ਵੀਰੂ ਨੇ ਉਹਨਾਂ ਨੂੰ ਲੜ ਕੇ ਭਜਾ ਦਿੱਤਾ। ਕੁਝ ਦਿਨਾਂ ਬਾਅਦ ਗੱਬਰ ਅਤੇ ਉਸਦੇ ਆਦਮੀਆਂ ਨੇ ਹੋਲੀ ਵਾਲੇ ਦਿਨ ਰਾਮਗੜ੍ਹ ਉੱਪਰ ਹਮਲਾ ਕੀਤਾ। ਵੀਰੂ ਅਤੇ ਜੈਯ ਨੇ ਗੱਬਰ ਦਾ ਮੁਕਾਬਲਾ ਕੀਤਾ ਪਰ ਠਾਕੁਰ ਨੇ ਉਹਨਾ ਦੀ ਕੋਈ ਮਦਦ ਨਾ ਕੀਤੀ ਜਦਕਿ ਉਸ ਕੋਲ ਬੰਦੂਕ ਵੀ ਸੀ। ਪਰ ਫਿਰ ਉਹਨਾ ਨੇ ਲੜਾਈ ਕੀਤੀ ਅਤੇ ਗੱਬਰ ਨੂੰ ਉਥੋਂ ਭਜਾ ਦਿੱਤਾ। ਉਹ ਦੋਵੇਂ ਫਿਰ ਠਾਕੁਰ 'ਤੇ ਬਹੁਤ ਗੁੱਸਾ ਹੋਏ ਅਤੇ ਪਿੰਡ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ। ਠਾਕੁਰ ਨੇ ਉਹਨਾਂ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਗੱਬਰ ਨੇ ਉਸਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਸੀ ਅਤੇ ਉਸਦੀਆਂ ਦੋਵੇਂ ਬਾਹਾਂ ਕੱਟ ਦਿੱਤੀਆਂ ਸਨ ਇਸ ਲਈ ਉਹ ਗੋਲੀ ਨਹੀਂ ਚਲਾ ਸਕਿਆ।
ਰਾਮਗੜ੍ਹ ਵਿੱਚ ਰਹਿੰਦੇ ਹੋਏ ਜੈਯ ਅਤੇ ਵੀਰੂ ਨੇ ਲੋਕਾਂ ਨੂੰ ਲੜ੍ਹਾਈ ਕਰਨ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਵੀਰੂ ਨੂੰ ਬਸੰਤੀ ਹੇਮਾ ਮਾਲਿਨੀ ਨਾਲ ਪਿਆਰ ਹੋ ਜਾਂਦਾ ਹੈ ਜੋ ਬਹੁਤ ਹੀ ਗਾਲੜੀ ਸੀ ਅਤੇ ਉਹ ਟਾਂਗਾ ਚਲਾਉਂਦੀ ਸੀ। ਜੈਯ ਠਾਕੁਰ ਦੀ ਨੂੰਹ ਜੋ ਵਿਧਵਾ ਹੈ ਵੱਲ ਆਕਰਸ਼ਿਤ ਹੋ ਜਾਂਦਾ ਹੈ।
ਗੱਬਰ ਦੇ ਆਦਮੀ ਵੀਰੂ ਅਤੇ ਬਸੰਤੀ ਨੂੰ ਫੜ ਕੇ ਲੈ ਜਾਂਦੇ ਹਨ ਫਿਰ ਜੈਯ ਉਹਨਾਂ ਦੀ ਟੋਲੀ ਉੱਪਰ ਹਮਲਾ ਕਰ ਦਿੰਦਾ ਹੈ। ਜੈਯ ਗੱਬਰ ਦੇ ਆਦਮੀਆਂ ਦਾ ਪਿੱਛਾ ਕਰਦੇ ਹੋਏ ਉਸਦੇ ਗੁਪਤ ਠਿਕਾਣੇ 'ਤੇ ਪਹੁੰਚ ਜਾਂਦਾ ਹੈ। ਇੱਕ ਪਹਾੜੀ ਦੇ ਪਿੱਛੇ ਲੜ੍ਹਾਈ ਕਰਦੇ ਹੋਏ ਜੈਯ ਅਤੇ ਵੀਰੂ ਬਾਰੂਦ ਕੋਲ ਪਹੁੰਚ ਜਾਂਦੇ ਹਨ। ਵੀਰੂ ਇਸ ਗੱਲ ਤੋਂ ਅਣਜਾਣ ਹੈ ਕਿ ਜੈਯ ਜਖ਼ਮੀ ਹੋ ਗਿਆ ਹੈ। ਜੈਯ ਫਿਰ ਵੀ ਗੋਲੀਵਾਰੀ ਜ਼ਾਰੀ ਰੱਖਦਾ ਹੈ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads