ਸ਼੍ਰੀਰਾਮ ਭਾਰਤੀ ਕਲਾ ਕੇਂਦਰ
From Wikipedia, the free encyclopedia
Remove ads
ਸ਼੍ਰੀਰਾਮ ਭਾਰਤੀ ਕਲਾ ਕੇਂਦਰ (SBKK) [1] ਇਕ ਭਾਰਤੀ ਸੱਭਿਆਚਾਰਕ ਸੰਸਥਾ ਹੈ ਜੋ ਨਵੀਂ ਦਿੱਲੀ ਵਿਚ ਸੰਗੀਤ, ਨ੍ਰਿਤ ਅਤੇ ਪ੍ਰਦਰਸ਼ਨ ਕਲਾ ਲਈ ਸਕੂਲ ਚਲਾਉਂਦੀ ਹੈ। ਇਸ ਦੀ ਸਥਾਪਨਾ 1952 ਵਿਚ ਸੁਮਿੱਤਰਾ ਚਰਤ ਰਾਮ ਦੁਆਰਾ ਕੀਤੀ ਗਈ ਸੀ[ ਇਹ ਭਾਰਤੀ ਕਲਾਸੀਕਲ ਨਾਚ ਸ਼ੈਲੀਆਂ ਅਤੇ ਸੰਗੀਤਕ ਸਿਖਲਾਈ ਦਿੰਦੀ ਹੈ, ਜਿਸ ਵਿਚ ਕਥਕ, ਭਰਤਨਾਟਿਅਮ, ਓਡੀਸੀ, ਛਾਊ, ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਵੋਕਲ ਅਤੇ ਇੰਸਟਰੂਮੈਂਟਲ ਦੋਵੇਂ ਸ਼ਾਮਿਲ ਹਨ। ਇਸ ਦੀ ਸੰਬੰਧਿਤ ਸੰਸਥਾ ਦਿੱਲੀ ਦੇ ਸੱਭਿਆਚਾਰਕ ਕੇਂਦਰ, ਮੰਡੀ ਹਾਊਸ ਖੇਤਰ ਵਿਚ, ਸਫਦਰ ਹਾਸਮੀ ਮਾਰਗ ਵਿਖੇ ਸ਼੍ਰੀ ਰਾਮ ਸੈਂਟਰ ਫਾਰ ਪਰਫਾਰਮਿੰਗ ਆਰਟਸ ਹੈ, [2] ਇਸ ਕੇਂਦਰ ਵਿਚ ਪਰਫਾਰਮਿੰਗ ਆਰਟਸ ਲਈ ਇਕ ਥੀਏਟਰ, ਇਕ ਰੈਪਰਟਰੀ ਥੀਏਟਰ ਕੰਪਨੀ ਅਤੇ ਐਕਟਿੰਗ ਸਕੂਲ ਸ਼ਾਮਿਲ ਹਨ। [3]
Remove ads
ਕੋਰਸ
ਸ਼੍ਰੀਰਾਮ ਭਾਰਤੀ ਕਲਾ ਕੇਂਦਰ ਦੇ ਦੋ ਵਿੰਗ ਹਨ, ਸੰਗੀਤ ਤੇ ਨ੍ਰਿਤ ਕਾਲਜ, ਅਤੇ ਪ੍ਰਦਰਸ਼ਨੀ ਕਲਾ ਵਿਭਾਗ।
ਸੰਗੀਤ ਤੇ ਨ੍ਰਿਤ ਕਾਲਜ
- ਹਿੰਦੁਸਤਾਨੀ ਕਲਾਸੀਕਲ ਵੋਕਲ
- ਲਾਈਟ ਕਲਾਸੀਕਲ ਵੋਕਲ
- ਹਿੰਦੁਸਤਾਨੀ ਸ਼ਾਸਤਰੀ ਸਾਜ਼: ਤਬਲਾ, ਸਿਤਾਰ ਅਤੇ ਸਰੋਦ
- ਕਥਕ
- ਭਰਤਨਾਟਿਅਮ
- ਓਡੀਸੀ ਡਾਂਸ
- ਛਾਉ - ਮਯੂਰਭੰਜ
- ਬੈਲੇ / ਸਮਕਾਲੀ ਡਾਂਸ [4]
ਤਿਉਹਾਰ
- ਸ਼੍ਰੀਰਾਮ ਸ਼ੰਕਰਲਾਲ ਸੰਗੀਤ ਉਤਸਵ
- ਕੇਂਦਰ ਡਾਂਸ ਫੈਸਟੀਵਲ
- ਹੋਲੀ ਦਾ ਤਿਉਹਾਰ
ਹਵਾਲੇ
Wikiwand - on
Seamless Wikipedia browsing. On steroids.
Remove ads