ਸਿਮੋਨ ਦ ਬੋਵੁਆਰ

From Wikipedia, the free encyclopedia

ਸਿਮੋਨ ਦ ਬੋਵੁਆਰ
Remove ads

ਸਿਮੋਨ ਦਾ ਬੋਵੁਆਰ (ਫ਼ਰਾਂਸੀਸੀ: [simɔn də bovwaʁ]; 9 ਜਨਵਰੀ 1908 – 14 ਅਪਰੈਲ 1986) ਇੱਕ ਫਰਾਂਸੀਸੀ ਲੇਖਕ, ਬੁੱਧੀਜੀਵੀ, ਹੋਂਦਵਾਦੀ ਦਾਰਸ਼ਨਕ, ਰਾਜਨੀਤਕ ਕਾਰਕੁਨ, ਨਾਰੀਵਾਦੀ, ਅਤੇ ਸਮਾਜਕ ਚਿੰਤਕ ਸੀ। ਭਾਵੇਂ ਉਹ ਆਪਣੇ ਆਪ ਨੂੰ ਇੱਕ ਦਾਰਸ਼ਨਕ ਨਹੀਂ ਸੀ ਮੰਨਦੀ, ਉਸਦਾ ਨਾਰੀਵਾਦੀ ਹੋਂਦਵਾਦ ਅਤੇ ਨਾਰੀਵਾਦੀ ਸਿੱਧਾਂਤ ਉੱਤੇ ਮਹੱਤਵਪੂਰਣ ਪ੍ਰਭਾਵ ਪਿਆ।[2] ਉਸਦਾ ਕਹਿਣਾ ਸੀ ਦੀ ਇਸਤਰੀ ਪੈਦਾ ਨਹੀਂ ਹੁੰਦੀ, ਉਸਨੂੰ ਬਣਾਇਆ ਜਾਂਦਾ ਹੈ। ਸਿਮੋਨ ਦਾ ਮੰਨਣਾ ਸੀ ਕਿ ਔਰਤ ਵਾਲੇ ਗੁਣ ਦਰਅਸਲ ਸਮਾਜ ਅਤੇ ਪਰਿਵਾਰ ਦੁਆਰਾ ਕੁੜੀ ਵਿੱਚ ਭਰੇ ਜਾਂਦੇ ਹਨ, ਕਿਉਂਕਿ ਉਹ ਵੀ ਉਂਝ ਹੀ ਜਨਮ ਲੈਂਦੀ ਹੈ ਜਿਵੇਂ ਕਿ ਪੁਰਖ ਅਤੇ ਉਸ ਵਿੱਚ ਵੀ ਉਹ ਸਾਰੀਆਂ ਯੋਗਤਾਵਾਂ, ਇੱਛਾਵਾਂ ਅਤੇ ਗੁਣ ਹੁੰਦੇ ਹਨ ਜੋ ਕਿ ਮੁੰਡੇ ਵਿੱਚ। ਸਿਮੋਨ ਦਾ ਬਚਪਨ ਸੁਖਸਾਂਦ ਨਾਲ ਗੁਜ਼ਰਿਆ, ਲੇਕਿਨ ਬਾਅਦ ਦੇ ਸਾਲਾਂ ਵਿੱਚ ਅਭਾਵਗਰਸਤ ਜੀਵਨ ਵੀ ਉਸ ਨੇ ਜੀਵਿਆ। 15 ਸਾਲ ਦੀ ਉਮਰ ਵਿੱਚ ਸਿਮੋਨ ਨੇ ਫ਼ੈਸਲਾ ਲੈ ਲਿਆ ਸੀ ਕਿ ਉਹ ਇੱਕ ਲੇਖਿਕਾ ਬਣੇਗੀ।

ਵਿਸ਼ੇਸ਼ ਤੱਥ ਸਿਮੋਨ ਦਾ ਬੋਵੁਆਰ, ਜਨਮ ...

ਸਿਮੋਨ ਨੇ ਫ਼ਲਸਫ਼ੇ, ਰਾਜਨੀਤੀ ਅਤੇ ਸਮਾਜਿਕ ਮੁੱਦਿਆਂ 'ਤੇ ਨਾਵਲ, ਲੇਖ, ਜੀਵਨੀਆਂ, ਸਵੈ-ਜੀਵਨੀਆਂ ਅਤੇ ਮੋਨੋਗ੍ਰਾਫ਼ ਲਿਖੇ। ਉਹ ਆਪਣੇ 1949 ਦੇ ਖੋਜ-ਪ੍ਰਬੰਧ ਦ ਸੈਕੰਡ ਸੈਕਸ, ਜੀ ਕਿ ਔਰਤਾਂ 'ਤੇ ਹੁੰਦੇ ਜ਼ੁਲਮਾਂ ਦਾ ਵਿਸਥਾਰਤ ਵਿਸ਼ਲੇਸ਼ਣ ਅਤੇ ਸਮਕਾਲੀ ਨਾਰੀਵਾਦ ਦਾ ਬੁਨਿਆਦੀ ਖੰਡ ਹੈ, ਲਈ ਜਾਣੀ ਜਾਂਦੀ ਸੀ। ਉਸਦੇ ਨਾਵਲਾਂ ਵਿੱਚ ਸ਼ੀ ਕੇਮ ਟੂ ਸਟੇ ਅਤੇ ਦਿ ਮੈਂਡਰਿਨਸ ਸ਼ਾਮਲ ਹਨ। ਉਹ ਫ੍ਰੈਂਚ ਦਾਰਸ਼ਨਿਕ ਯਾਂ ਪਾਲ ਸਾਰਤਰ ਨਾਲ ਆਪਣੇ ਖੁੱਲ੍ਹੇ ਪ੍ਰੇਮ ਸਬੰਧ ਲਈ ਵੀ ਜਾਣੀ ਜਾਂਦੀ ਸੀ।

Remove ads

ਮੁੱਢਲਾ ਜੀਵਨ

9 ਜਨਵਰੀ 1908 ਨੂੰ ਸਿਮੋਨ ਦ ਬੋਵੁਆਰ ਦਾ ਜਨਮ ਪੈਰਿਸ ਦੇ ਇੱਕ ਮਧਵਰਗੀ ਕੈਥੋਲਿਕ ਪਰਿਵਾਰ ਵਿੱਚ ਹੋਇਆ। 1913 ਵਿੱਚ ਸੀਮੋਨ ਨੂੰ ਲੜਕੀਆਂ ਦੇ ਇੱਕ ਸਕੂਲ ਵਿੱਚ ਪੜ੍ਹਨ ਲਾਇਆ ਗਿਆ। ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ ਸੀਮੋਨ ਨੇ ਆਪਣੀ ਰਚਨਾਤਮਕ ਪ੍ਰਤਿਭਾ ਪਛਾਣ ਲਈ ਅਤੇ ਗਿਆਨ ਨਾਲ ਉਸਨੂੰ ਅਥਾਹ ਪ੍ਰੇਮ ਹੋ ਗਿਆ। ਦਰਸ਼ਨਸ਼ਾਸਤਰ, ਰਾਜਨੀਤੀ ਅਤੇ ਸਮਾਜਕ ਮੁੱਦੇ ਉਸ ਦੇ ਪਸੰਦੀਦਾ ਵਿਸ਼ੇ ਸਨ। ਦਰਸ਼ਨ ਦੀ ਪੜ੍ਹਾਈ ਕਰਨ ਲਈ ਉਸ ਨੇ ਪੈਰਿਸ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਸਦੀ ਭੇਂਟ ਬੁੱਧੀਜੀਵੀ ਜਾਂ ਪਾਲ ਸਾਰਤਰ ਨਾਲ ਹੋਈ। ਬਾਅਦ ਵਿੱਚ ਇਹ ਬੌਧਿਕ ਸੰਬੰਧ ਜੀਵਨਭਰ ਕਾਇਮ ਰਿਹਾ। ਦ ਸੈਕੰਡ ਸੈਕਸ ਦੇ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਵੀ ਲੋਕਾਂ ਵਿੱਚ ਬਹੁਤ ਚਰਚਿਤ ਹੋਏ। 1970 ਵਿੱਚ ਫ਼ਰਾਂਸ ਦੇ ਇਸਤਰੀ ਮੁਕਤੀ ਅੰਦੋਲਨ ਵਿੱਚ ਸਿਮੋਨ ਨੇ ਭਾਗੀਦਾਰੀ ਕੀਤੀ। ਇਸਤਰੀ-ਅਧਿਕਾਰਾਂ ਸਹਿਤ ਤਮਾਮ ਸਮਾਜਕ ਰਾਜਨੀਤਕ ਮੁੱਦਿਆਂ ਉੱਤੇ ਸਿਮੋਨ ਦੀ ਭਾਗੀਦਾਰੀ ਸਮੇਂ - ਸਮੇਂ ਤੇ ਹੁੰਦੀ ਰਹੀ। 1973 ਦਾ ਸਮਾਂ ਉਸਦੇ ਲਈ ਪਰੇਸ਼ਾਨੀਆਂ ਭਰਿਆ ਸੀ। ਸਾਰਤਰ ਦ੍ਰਿਸ਼ਟੀਹੀਨ ਹੋ ਗਏ ਸਨ। 1980 ਵਿੱਚ ਸਾਰਤਰ ਦਾ ਦੇਹਾਂਤ ਹੋ ਗਿਆ। 1985-86 ਵਿੱਚ ਸਿਮੋਨ ਦੀ ਸਿਹਤ ਵੀ ਬਹੁਤ ਡਿੱਗ ਗਈ ਸੀ। ਨਿਮੋਨੀਆ ਜਾਂ ਫਿਰ ਪਲਮੋਨਰੀ ਏਡੋਮਾ ਵਿੱਚ ਖਰਾਬੀ ਨਾਲ ਉਸ ਦਾ ਦੇਹਾਂਤ ਹੋ ਗਿਆ। ਸਾਰਤਰ ਦੀ ਕਬਰ ਦੇ ਬਗਲ ਵਿੱਚ ਹੀ ਉਸ ਨੂੰ ਵੀ ਦਫਨਾਇਆ ਗਿਆ।

Thumb
ਸੀਮੋਨ, ਸਾਰਤਰ ਤੇ ਗਵੇਰਾ
Remove ads

ਨਿੱਜੀ ਜੀਵਨ

Thumb
1956 ਵਿੱਚ ਐਲਗ੍ਰੇਨ

ਸਿਮੋਨ ਦੇ ਖੁੱਲ੍ਹੇ ਪ੍ਰੇਮ ਸੰਬੰਧਾਂ ਨੇ ਉਸ ਦੀ ਅਕਾਦਮਿਕ ਸਾਖ ਨੂੰ ਕਾਫ਼ੀ ਫਿੱਕਾ ਪਾਇਆ ਸੀ। ਸਿਮੋਨ ਨਾਲ ਭਾਸ਼ਣ ਦੇਣ ਵਾਲੇ ਇਕ ਵਿਦਵਾਨ ਨੇ ਉਨ੍ਹਾਂ ਦੇ "ਮੰਨੇ-ਪ੍ਰਮੰਨੇ ਹਾਰਵਰਡ ਦਰਸ਼ਕਾਂ ਨੂੰ ਤਾੜਿਆ ਸੀ ਕਿਉਂਕਿ ਸਾਰਤਰ ਬਾਰੇ ਪੁੱਛਿਆ ਜਾਣ ਵਾਲਾ ਹਰ ਪ੍ਰਸ਼ਨ ਉਸ ਦੇ ਕੰਮ ਨਾਲ਼ ਸੰਬੰਧ ਰੱਖਦਾ ਸੀ, ਜਦੋਂ ਕਿ ਸਿਮੋਨ ਬਾਰੇ ਪੁੱਛੇ ਗਏ ਸਾਰੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ਼ ਸੰਬੰਧਤ ਸਨ।"[3] 1929 ਤੋਂ ਹੀ ਸਿਮੋਨ ਅਤੇ ਜਾਂ ਪਾਲ ਸਾਰਤਰ ਸੰਬੰਧ ਵਿੱਚ ਸਨ ਅਤੇ 1980 ਵਿਚ ਸਾਰਤਰ ਦੀ ਮੌਤ ਤੱਕ ਇਕਵੰਜਾ ਸਾਲ ਇਸੇ ਸੰਬੰਧ ਵਿੱਚ ਰਹੇ।[4] ਸਿਮੋਨ ਨੇ ਕਦੇ ਵਿਆਹ ਜਾਂ ਪਰਿਵਾਰ ਵਸਾਉਣ ਬਾਰੇ ਖ਼ਿਆਲ ਨਹੀਂ ਕੀਤਾ ਜਿਸ ਕਰਕੇ ਉਸਦੇ ਕਦੇ ਬੱਚੇ ਨਹੀਂ ਹੋਏ। ਇਸ ਨਾਲ ਉਸਨੂੰ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖਣ ਅਤੇ ਰਾਜਨੀਤਿਕ ਮਾਮਲਿਆਂ ਵਿਚ ਰੁੱਝਣ, ਲਿਖਣ ਅਤੇ ਨਵੇਂ ਪ੍ਰੇਮੀ ਬਣਾਉਣ ਨੂੰ ਸਮਾਂ ਦਿੱਤਾ।[5]

ਸ਼ਾਇਦ ਉਸਦਾ ਸਭ ਤੋਂ ਮਸ਼ਹੂਰ ਪ੍ਰੇਮੀ ਅਮਰੀਕੀ ਲੇਖਕ ਨੈਲਸਨ ਐਲਗਰੇਨ ਸੀ ਜਿਸ ਨਲ ਉਸਦੀ ਮੁਲਾਕਾਤ ਉਹ ਸ਼ਿਕਾਗੋ ਵਿਖੇ 1947 ਵਿੱਚ ਹੋਈ ਸੀ ਅਤੇ ਜਿਸਨੂੰ ਉਸਨੇ ਅਟਲਾਂਟਿਕ ਵਿੱਚ "ਮੇਰੇ ਪਿਆਰੇ ਪਤੀ" ਵਜੋਂ ਲਿਖਿਆ ਸੀ।[6] ਐਲਗਰੇਨ ਨੇ 1950 ਵਿਚ ਦਿ ਮੈਨ ਵਿਦ ਦ ਗੋਲਡਨ ਆਰਮ ਦਾ ਨੈਸ਼ਨਲ ਬੁੱਕ ਅਵਾਰਡ ਜਿੱਤਿਆ ਸੀ ਅਤੇ ਅਤੇ 1954 ਵਿਚ, ਸਿਮੋਨ ਨੇ ਦਿ ਮੈਂਡਰਿਨਜ਼ ਫਰਾਂਸ ਦਾ ਲਈ ਸਭ ਤੋਂ ਵੱਕਾਰੀ ਸਾਹਿਤਕ ਇਨਾਮ ਜਿੱਤਿਆ ਜਿਸ ਵਿਚ ਐਲਗ੍ਰੇਨ ਦਾ ਕਿਰਦਾਰ ਲੁਈਸ ਬਰੋਗਨ ਹੈ। ਐਲਗਰੇਨ ਨੇ ਉਨ੍ਹਾਂ ਦੇ ਸੰਬੰਧਾਂ ਦੇ ਜਨਤਕ ਹੋਣ 'ਤੇ ਬਹੁਤ ਇਤਰਾਜ਼ ਕੀਤਾ। ਉਨ੍ਹਾਂ ਦੇ ਵੱਖ ਹੋਣ ਦੇ ਕਈ ਸਾਲਾਂ ਬਾਅਦ, ਉਸ ਨੂੰ ਉਸਦਾ ਤੋਹਫ਼ਾ ਚਾਂਦੀ ਦੀ ਮੁੰਦਰੀ ਪਾ ਕੇ ਦਫ਼ਨਾਇਆ ਗਿਆ।[7] ਹਾਲਾਂਕਿ, ਉਹ ਕਲਾਉਡ ਲੈਂਜ਼ਮੈਨ ਨਾਲ 1952 ਤੋਂ 1959 ਤੱਕ ਰਹੀ।[8]

Remove ads

ਮੁੱਖ ਰਚਨਾਵਾਂ

  • ਦ ਸੈਕੰਡ ਸੈਕਸ
  • ਦ ਮੇਂਡਾਰਿੰਸ
  • ਆਲ ਮੈਂਨ ਆਰ ਮੋਰਟਲ
  • ਆਲ ਸੈੱਡ ਐਂਡ ਡਨ
  • ਦ ਬਲਡ ਆਫ ਅਦਰਸ
  • ਦ ਕਮਿੰਗ ਆਫ ਏਜ
  • ਦ ਏਥਿਕਸ ਆਫ ਏਮਬਿਗੁਇਟੀ
  • ਸੀ ਕੇਮ ਟੂ ਸਟੇ
  • ਏ ਵੇਰੀ ਈਜੀ ਡੈੱਥ
  • ਵੈਂਨ ਥਿੰਗਸ ਆਫ ਦ ਸਪੀਰਟ ਕਮ ਫਰਸਟ
  • ਵਿਟਨੇਸ ਟੂ ਮਾਈ ਲਾਈਫ
  • ਵਿਮੈਂਨ ਡਿਸਟਰਾਇਡ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads