ਸਿੱਖਿਆ

From Wikipedia, the free encyclopedia

ਸਿੱਖਿਆ
Remove ads
Remove ads

ਸਿੱਖਿਆ (ਅੰਗ੍ਰੇਜ਼ੀ ਅਨੁਵਾਦ: Education) ਗਿਆਨ, ਹੁਨਰ, ਕਦਰਾਂ ਕੀਮਤਾਂ, ਨੈਤਿਕਤਾ, ਵਿਸ਼ਵਾਸਾਂ ਅਤੇ ਆਦਤਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੈ। ਵਿੱਦਿਅਕ ਢੰਗਾਂ ਵਿੱਚ ਸਿੱਖਿਆ, ਸਿਖਲਾਈ, ਕਹਾਣੀ ਸੁਣਾਉਣਾ, ਵਿਚਾਰ ਵਟਾਂਦਰੇ ਅਤੇ ਨਿਰਦੇਸ਼ਤ ਖੋਜ ਸ਼ਾਮਲ ਹਨ। ਸਿੱਖਿਆ ਅਕਸਰ ਸਿਖਿਅਕਾਂ ਦੀ ਰਹਿਨੁਮਾਈ ਅਧੀਨ ਹੁੰਦੀ ਹੈ, ਹਾਲਾਂਕਿ ਸਿਖਿਆਰਥੀ ਆਪਣੇ ਆਪ ਨੂੰ ਸਿੱਖਿਅਤ ਵੀ ਕਰ ਸਕਦੇ ਹਨ। ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਸਿੱਖਿਆ ਸ਼ਾਸਤਰ (ਪੈਡਾਗੋਜੀ) ਕਿਹਾ ਜਾਂਦਾ ਹੈ।[1]

Thumb
ਚੈੱਕ ਟੈਕਨੀਕਲ ਯੂਨੀਵਰਸਿਟੀ, ਪਰਾਗ ਵਿਖੇ ਬਾਇਓਮੈਡੀਕਲ ਇੰਜੀਨੀਅਰਿੰਗ ਵਿਖੇ ਲੈਕਚਰ
Thumb
ਕਲਾਸਰੂਮ ਵਿਚ ਸ਼ਮੂਲੀਅਤ, ਅਧਿਐਨ ਸਮੱਗਰੀ ਵਿਚ ਰਾਜਨੀਤਿਕ ਸਮਗਰੀ ਸ਼ਾਮਲ ਕਰਨਾ ਜਾਂ ਅਧਿਆਪਕ ਜੋ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਦੀ ਦੁਰਵਰਤੋਂ ਕਰਦੇ ਹਨ, ਉਹ ਸਿੱਖਿਆ ਦੇ ਉਦੇਸ਼ਾਂ ਦੇ ਵਿਰੁੱਧ ਹਨ ਜੋ ਸੋਚ ਅਤੇ ਆਜ਼ਾਦੀ ਦੀ ਸੋਚ ਦੀ ਆਜ਼ਾਦੀ ਦੀ ਮੰਗ ਕਰਦੇ ਹਨ.

ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।

ਕੁਝ ਸਰਕਾਰਾਂ ਅਤੇ ਸੰਯੁਕਤ ਰਾਸ਼ਟਰ ਦੁਆਰਾ ਸਿੱਖਿਆ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਗਈ ਹੈ। ਦੁਨੀਆਂ ਦੇ ਜ਼ਿਆਦਾਤਰ ਖੇਤਰਾਂ ਵਿੱਚ, ਕਿਸੇ ਖਾਸ ਉਮਰ ਦੇ ਲਈ ਸਿੱਖਿਆ ਨੂੰ ਲਾਜ਼ਮੀ ਬਣਾਇਆ ਗਿਆ ਹੈ।

Thumb
ਗਰਦਿਜ਼, ਪਕਤਿਆ ਸੂਬਾ, ਅਫ਼ਗਾਨਿਸਤਾਨ ਵਿਖੇ ਰੁੱਖ ਦੀ ਛਾਂ ਹੇਠ ਬਹਿ ਕੇ ਪੜ੍ਹਦੇ ਸਕੂਲੀ ਬੱਚੇ

ਹਰੇਕ ਸਮਾਜ ਦਾ ਆਪਣਾ ਜੀਵਨ ਢੰਗ ਹੁੰਦਾ ਹੈ। ਸਮਾਜ ਦਾ ਜਿਉਣ ਢੰਗ ਕੁੱਝ ਆਦਤਾਂ ਸੰਕੇਤਾਂ ਰਸਮਾਂ ਅਤੇ ਭੌਤਿਕ ਤੇ ਸਥਾਨਕ ਕੰਮਾਂ ਕਾਰਾਂ ਵਿੱਚ ਬੱਝਿਆ ਹੁੰਦਾ ਹੈ।ਇਹ ਸਾਰਾ ਕੁਝ ਸਮਾਜਿਕ ਗਿਆਨ ਦੇ ਸਹਾਰੇ ਚੱਲਦਾ ਹੈ।ਹਰੇਕ ਸਮਾਜ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਹਾਸਲ ਕੀਤਾ ਗਿਆਨ ਵੰਡਦਾ ਹੈ। ਗਿਆਨ ਵੰਡਣ ਦਾ ਕੰਮ ਕਈ ਰੂਪਾਂ ਵਿੱਚ ਚਲਦਾ ਰਹਿੰਦਾ ਹੈ।ਜਿਵੇਂ ਪੀੜ੍ਹੀ ਦਰ ਪੀੜ੍ਹੀ ਇੱਕ ਪਰਿਵਾਰ ਤੋਂ ਅਗਲੇ ਪਰਿਵਾਰ ਤੱਕ,ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਲੋਕਾਂ ਦ੍ਵਾਰਾ ਸਾਂਝੇ ਰੂਪ ਵਿੱਚ, ਅਤੇ ਮੌਜੂਦਾ ਸੱਤਾ ਵੀ ਸਮਾਜਿਕ ਗਿਆਨ ਨੂੰ ਆਪਣੇ ਖੁਦਮੁਖਤਿਆਰੀ ਤਰੀਕੇ ਨਾਲ਼ ਅੱਗੇ ਤੋਰਦੀ ਹੈ।ਇਹ ਗਿਆਨ ਕਈ ਰੂਪਾਂ ਅਤੇ ਵੱਖ ਵੱਖ ਵਿਧੀਆਂ ਰਾਹੀਂ ਅਗਲੇਰੀ ਪੀੜ੍ਹੀ ਤੱਕ ਪਹੁੰਚਦਾ ਹੈ।

ਵਰਤਮਾਨ ਸਮੇਂ ਵਿੱਚ ਹਰ ਸਮਾਜ ਨੇ ਆਪਣਾ ਵੱਖਰਾ ਸਿੱਖਿਆ ਢਾਂਚਾ ਵਿਕਸਿਤ ਕਰ ਲਿਆ ਹੈ। ਅੱਜ-ਕੱਲ ਦੇ ਦੌਰ ਵਿੱਚ ਸਿੱਖਿਆ ਦਾ ਜ਼ਿਆਦਾ ਤਰ ਕੰਮ ਪੜ੍ਹਨ ਲਿੱਖਣ ਦੀ ਵਿਧੀ ਰਾਹੀਂ ਲੋਕਾਂ ਤੱਕ ਪਹੁੰਚ ਰਿਹਾ ਹੈ।ਪੜ੍ਹਨ ਲਿਖਣ ਦੀ ਵਿਧੀ ਦੀ ਵਰਤੋਂ ਹੋਰ ਦੂਜੀਆਂ ਵਿਧੀਆਂ ਤੋਂ ਜ਼ਿਆਦਾ ਪ੍ਰਯੋਗ ਕੀਤੀ ਜਾਂਦੀ ਹੈ।ਇਸ ਵਿਧੀ ਦਾ ਮੁੱਖ ਸੰਚਾਲਕ ਸਕੂਲੀ ਢਾਂਚਾ ਹੈ ਜਿਹੜਾ ਕਿ ਸਮੁੱਚੇ ਰੂਪ ਵਿੱਚ ਮੌਕੇ ਦੀਆਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਹੀ ਰਹਿੰਦਾ ਹੈ। ਬਹੁਤਾ ਕਰਕੇ ਸਿੱਖਿਆ ਦੂਜਿਆਂ ਦੀ ਰਹਿਨੁਮਾਈ ਹੇਠ ਦਿੱਤੀ ਜਾਂਦੀ ਹੈ ਪਰ ਇਹ ਖ਼ੁਦ ਵੀ ਹਾਸਲ ਕੀਤੀ ਜਾ ਸਕਦੀ ਹੈ।[2]

Remove ads

ਨਿਰੁਕਤੀ

ਵਿਵਹਾਰਿਕ ਤੌਰ ਤੇ, "ਸਿੱਖਿਆ" ਸ਼ਬਦ ਨੂੰ ਲਾਤੀਨੀ ਭਾਸ਼ਾ ਦੇ ēducātiō" ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਉਪਰ ਉਠਾਉਣਾ,ਪਾਲਣ ਪੋਸ਼ਣ ਕਰਨਾ।

ਸਿੱਖਿਆ ਦਾ ਮਹੱਤਵ

ਅਨਪੜ੍ਹ ਆਦਮੀ ਦੇ ਮੁਕਾਬਲੇ ਪੜ੍ਹੇ-ਲਿਖੇ ਆਦਮੀ ਦੇ ਨਜ਼ਰੀਏ ਅਤੇ ਵਿਹਾਰਕ ਪੱਧਰ ਵਿੱਚ ਕਾਫ਼ੀ ਵਿਸ਼ਾਲਤਾ ਆ ਜਾਂਦੀ ਹੈ, ਇਸ ਕਾਰਣ ਹੀ ਸਿੱਖਿਆ ਨੂੰ ਇਨਸਾਨ ਦੀ ਜ਼ਿੰਦਗੀ ਵਿੱਚ ਤੀਜੇ ਨੇਤਰ ਦਾ ਦਰਜ਼ਾ ਹਾਸਿਲ ਹੈ। ਲੋਕਾਂ ਦਾ ਦ੍ਰਿਸ਼ਟੀਕੋਣ, ਸੋਚ ਅਤੇ ਵਿਚਾਰਧਾਰਾ ਸਿੱਖਿਆ ਤੋਂ ਹੀ ਪ੍ਰਭਾਵਿਤ ਹੁੰਦੀ ਹੈ। ਸਿੱਖਿਆ ਨਾਲ ਮਨੁੱਖ ਦੀ ਕਾਬਲੀਅਤ ਤੇ ਹੁੰਨਰਮੰਦੀ ਵਿੱਚ ਨਿਖ਼ਾਰ ਆ ਜਾਂਦਾ ਹੈ ਇਸ ਕਾਰਨ ਮਨੁੱਖ ਸਮਾਜਿਕ ਭੂਮਿਕਾ ਨੂੰ ਹੋਰ ਬਿਹਤਰ ਤਰੀਕੇ ਨਾਲ਼ ਅੰਜ਼ਾਮ ਦਿੰਦਾ ਹੈ।ਇਸੇ ਕਰਕੇ ਸਿੱਖਿਆ ਸਮਾਜਿਕ ਪਛਾਣ ਅਤੇ ਮਾਨ ਸਨਮਾਨ ਦਾ ਜ਼ਰੀਆ ਵੀ ਬਣਦੀ ਹੈ।[3] ਕਿਸੇ ਵੀ ਮੁਲਕ ਦਾ ਆਰਥਿਕ ਵਿਕਾਸ ਚੰਗੀ ਸਿਹਤ ਅਤੇ ਸਿੱਖਿਆ ਪ੍ਰਣਾਲੀ ‘ਤੇ ਨਿਰਭਰ ਕਰਦਾ ਹੈ। ਪੜ੍ਹਾਈ ਦਾ ਅਰਥ ਹੈ ਜ਼ਿੰਦਗੀ ਲਈ ਸਿੱਖਣਾ।[4] ਸਿੱਖਿਆ ਦੀ ਭੂਮਿਕਾ ਸਮਾਜ ਦੇ ਵਿਕਾਸ ਅਤੇ ਬਰਾਬਰੀ ਵਾਲੇ ਸੁਹਣੇ ਸਮਾਜ ਦੀ ਸਿਰਜਣਾ ਵਾਸਤੇ ਅਹਿਮ ਹੈ। ਸਵਾਮੀ ਦਿਆਨੰਦ ਅਨੁਸਾਰ, ਸਿੱਖਿਆ ਚਰਿਤਰ ਨਿਰਮਾਣ ਕਰਦੀ ਹੈ। ਮਹਾਤਮਾ ਗਾਂਧੀ ਅਨੁਸਾਰ, ਸਿੱਖਿਆ ਸ਼ਖਸੀਅਤ ਦੇ ਸਰਬਪੱਖੀ ਵਿਕਾਸ ਦੀ ਨੀਂਹ ਹੈ।[5]

Remove ads

ਸਿੱਖਿਆ ਦਾ ਇਤਿਹਾਸ

Thumb
Historical Madrasah in Baku, Azerbaijan
Thumb
Nalanda, ancient centre for higher learning
Thumb
Plato's academy, mosaic from Pompeii

ਪੂਰਵ ਇਤਿਹਾਸਿਕ ਕਾਲ ਵਿੱਚ ਬਾਲਗ਼ਾਂ ਵਲੋਂ ਛੋਟਿਆਂ ਨੂੰ ਸਮਾਜ ਵਿੱਚ ਰਹਿਣ ਲਈ ਗਿਆਨ ਅਤੇ ਮੁਹਾਰਤ ਹਾਸਿਲ ਕਰਨ ਦੀ ਸਿਖਲਾਈ ਦੇਣ ਨਾਲ ਸਿੱਖਿਆ ਦੀ ਸ਼ੁਰੂਆਤ ਹੋ ਗਈ ਸੀ। ਪ੍ਰੀ-ਸਾਖਰ ਸਮਾਜਾਂ ਵਿਚ, ਇਸ ਨੂੰ ਜ਼ਬਾਨੀ ਅਤੇ ਰੀਸ ਰਾਹੀਂ ਪ੍ਰਾਪਤ ਕੀਤਾ ਜਾਂਦਾ ਸੀ। ਬਾਤਾਂ - ਕਹਾਣੀਆਂ ਸੁਣਾਉਣ ਨਾਲ ਗਿਆਨ, ਕਦਰਾਂ-ਕੀਮਤਾਂ ਅਤੇ ਹੁਨਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਤਬਦੀਲ ਹੁੰਦਾ ਸੀ। ਰਸਮੀ ਸਿੱਖਿਆ ਦਾ ਵਿਕਾਸ ਹੋਣ ਨਾਲ ਸੰਸਕ੍ਰਿਤੀਆਂ ਨੇ ਆਪਣੇ ਗਿਆਨ ਨੂੰ ਅਨੁਕਰਨ, ਰੀਸ ਨਾਲ ਉਨ੍ਹਾਂ ਹੁਨਰਾਂ ਤੋਂ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਮਿਸਰ ਵਿੱਚ ਮੱਧਕਾਲੀ ਸਲਤਨਤ ਦੇ ਸਮੇਂ ਸਕੂਲਾਂ ਦੀ ਹੋਂਦ ਸੀ।[6]

ਅਫਲਾਤੂਨ ਨੇ ਐਥਿਨਜ਼ ਵਿੱਚ ਅਕੈਡਮੀ ਦੀ ਸਥਾਪਨਾ ਕੀਤੀ, ਜੋ ਯੂਰਪ ਵਿੱਚ ਉੱਚ ਸਿੱਖਿਆ ਦੀ ਪਹਿਲੀ ਸੰਸਥਾ ਸੀ।[7] 330 ਈਸਵੀ ਪੂਰਵ ਵਿੱਚ ਸਥਾਪਿਤ ਮਿਸਰ ਵਿੱਚ ਅਲੇਕਜ਼ਾਨਡ੍ਰਿਆ ਸ਼ਹਿਰ, ਪੁਰਾਤਨ ਗ੍ਰੀਸ ਦੇ ਬੌਧਿਕ ਪੰਘੂੜੇ ਵਜੋਂ ਐਥਨਜ਼ ਦਾ ਉੱਤਰਾਧਿਕਾਰੀ ਬਣਿਆ। ਉੱਥੇ, ਸਿਕੰਦਰੀਆ ਦੀ ਮਹਾਨ ਲਾਇਬ੍ਰੇਰੀ ਤੀਸਰੀ ਸਦੀ ਈ. ਪੂ. ਵਿੱਚ ਸਥਾਪਿਤ ਕੀਤੀ ਗਈ। 476 ਈਸਵੀ ਵਿੱਚ ਰੋਮ ਦੇ ਪਤਨ ਤੋਂ ਬਾਅਦ ਯੂਰਪੀਅਨ ਸਭਿਅਤਾਵਾਂ ਦੀ ਸਾਖਰਤਾ ਅਤੇ ਸਿੱਖਿਆ ਢਾਂਚੇ ਢਹਿ-ਢੇਰੀ ਹੋ ਗਏ।[8]

ਚੀਨ ਵਿਚ, ਲੂਓ ਸਟੇਟ ਦੇ ਕਨਫਿਊਸ਼ਸ (551-479 ਈ. ਪੂ.), ਦੇਸ਼ ਦਾ ਸਭ ਤੋਂ ਪ੍ਰਭਾਵਸ਼ਾਲੀ ਪ੍ਰਾਚੀਨ ਫ਼ਿਲਾਸਫ਼ਰ ਸੀ, ਜਿਸਦਾ ਵਿਦਿਅਕ ਨਜ਼ਰੀਆ ਚੀਨ ਦੇ ਸਮਾਜ ਅਤੇ ਕੋਰੀਆ, ਜਾਪਾਨ ਅਤੇ ਵਿਅਤਨਾਮ ਵਰਗੇ ਗੁਆਂਢੀਆਂ ਨੂੰ ਪ੍ਰਭਾਵਿਤ ਕਰਦਾ ਰਿਹਾ। ਕਨਫਿਊਸ਼ਸ ਨੇ ਚੇਲਿਆਂ ਨੂੰ ਇਕੱਠਾ ਕੀਤਾ ਅਤੇ ਇੱਕ ਅਜਿਹੇ ਸ਼ਾਸਕ ਨੂੰ ਭਾਲਦਾ ਰਿਹਾ ਜੋ ਚੰਗੇ ਸ਼ਾਸਨ ਲਈ ਉਸ ਦੇ ਆਦਰਸ਼ਾਂ ਨੂੰ ਅਪਣਾਏਗਾ, ਪਰ ਉਸ ਦੇ ਅਨੇਕਾਂ ਵਿਚਾਰਾਂ ਨੂੰ ਉਸ ਦੇ ਅਨੁਯਾਈਆਂ ਦੁਆਰਾ ਲਿਖ ਕੇ ਸਾਂਭ ਲਏ ਗਏ ਅਤੇ ਉਨ੍ਹਾਂ ਵਿਚਾਰਾਂ ਨੇ ਆਧੁਨਿਕ ਯੁੱਗ ਵਿੱਚ ਪੂਰਬੀ ਏਸ਼ੀਆ ਵਿੱਚ ਸਿੱਖਿਆ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ।

ਰੋਮ ਦੇ ਪਤਨ ਤੋਂ ਬਾਅਦ, ਪੱਛਮੀ ਯੂਰਪ ਵਿੱਚ ਕੈਥੋਲਿਕ ਚਰਚ ਪੜ੍ਹਾਈ- ਲਿਖਾਈ ਅਤੇ ਵਿਦਵਤਾ ਦਾ ਇਕੋ-ਇਕ ਸਰਪ੍ਰਸਤ ਬਣ ਗਿਆ। ਪ੍ਰਾਚੀਨ ਸਿੱਖਿਆ ਦੇ ਕੇਂਦਰਾਂ ਵਜੋਂ ਚਰਚ ਨੇ ਅਰੰਭਿਕ-ਮੱਧ ਯੁੱਗ ਵਿੱਚ ਕੈਥੇਡ੍ਰਲ ਸਕੂਲ ਸਥਾਪਤ ਕੀਤੇ ਸਨ। ਅਖੀਰ ਵਿੱਚ ਇਹਨਾਂ ਵਿੱਚੋਂ ਕੁਝ ਸੰਸਥਾਵਾਂ ਮੱਧਯੁਗੀ ਯੂਨੀਵਰਸਿਟੀਆਂ ਅਤੇ ਯੂਰਪ ਦੀਆਂ ਕਈ ਆਧਨਿਕ ਯੂਨੀਵਰਸਿਟੀਆਂ ਦੇ ਪੂਰਵਜਾਂ ਵਜੋਂ ਪੈਦਾ ਹੋਈਆਂ।[9] ਉੱਨਤ ਮੱਧ ਯੁੱਗ ਦੌਰਾਨ, ਚਾਰਟਰਸ ਕੈਥੇਡ੍ਰਲ ਨੇ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਚਾਰਟਰਸ ਕੈਥੇਡ੍ਰਲ ਸਕੂਲ ਚਲਾਇਆ। ਪੱਛਮੀ ਈਸਾਈ ਜਗਤ ਦੇ ਮੱਧਕਾਲ ਦੀਆਂ ਯੂਨੀਵਰਸਿਟੀਆਂ ਪੱਛਮੀ ਯੂਰਪ ਦੇ ਸਾਰੇ ਖੇਤਰਾਂ ਵਿੱਚ ਚੰਗੀ ਤਰ੍ਹਾਂ ਨਾਲ ਜੁੜੀਆਂ ਹੋਈਆਂ ਸਨ, ਉਨ੍ਹਾਂ ਨੇ ਜਾਂਚ, ਤਹਿਕੀਕਾਤ ਦੀ ਆਜ਼ਾਦੀ ਨੂੰ ਉਤਸ਼ਾਹਿਤ ਕੀਤਾ ਅਤੇ ਬਹੁਤ ਸਾਰੇ ਵਧੀਆ ਵਿਦਵਾਨਾਂ ਅਤੇ ਮੌਲਿਕ ਦਾਰਸ਼ਨਿਕਾਂ ਨੂੰ ਪੈਦਾ ਕੀਤਾ। ਜਿਸ ਵਿੱਚ ਨੈਪਲਸ ਦੀ ਯੂਨੀਵਰਸਿਟੀ ਦੇ ਥਾਮਸ ਅਕਵਾਈਨਾਸ, ਵਿਗਿਆਨਕ ਪ੍ਰਯੋਗਾਂ ਦੀ ਇੱਕ ਵਿਵਸਥਿਤ ਵਿਧੀ ਦਾ ਇੱਕ ਸ਼ੁਰੂਆਤੀ ਵਿਆਖਿਆਕਾਰ ਔਕਸਫੋਰਡ ਯੂਨੀਵਰਸਿਟੀ ਰਾਬਰਟ ਗਰੋਸੈਸੇਸਟੇ[10] ਅਤੇ ਜੀਵ-ਵਿਗਿਆਨਕ ਖੇਤਰੀ ਖੋਜ ਦਾ ਮੋਢੀ ਸੰਤ ਐਲਬਰਟ ਮਹਾਨ ਸ਼ਾਮਿਲ ਸਨ।[11] 1088 ਵਿੱਚ ਸਥਾਪਤ, ਬੌਲੋਨ ਯੂਨੀਵਰਸਿਟੀ ਨੂੰ ਪਹਿਲੀ ਅਤੇ ਸਭ ਤੋਂ ਪੁਰਾਣੀ ਨਿਰੰਤਰ ਚੱਲ ਰਹੀ ਯੂਨੀਵਰਸਿਟੀ ਮੰਨਿਆ ਜਾਂਦਾ ਹੈ।[12]

Thumb
Matteo Ricci (left) and Xu Guangqi (right) in the Chinese edition of Euclid's Elements published in 1607
Remove ads

ਸਿੱਖਿਆ ਦੇ ਉਦੇਸ਼

ਸਮੁੱਚੇ ਸਿੱਖਿਆ ਤੰਤਰ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਦਾ ਭਾਵ ਇਹ ਹੈ ਕਿ ਬੱਚੇ ਸਿੱਖਿਆ ਢਾਂਚੇ ਦਾ ਕੇਂਦਰ ਬਿੰਦੂ ਹਨ। ਵਿੱਦਿਅਕ ਤੰਤਰ ਦੇ ਤਾਣੇ-ਬਾਣੇ ਵਿੱਚ ਆਉਣ ਵਾਲਾ ਹਰ ਬੱਚਾ ਮਹੱਤਵ ਰੱਖਦਾ ਹੈ। ਹਰ ਬੱਚੇ ਵਿੱਚ ਕੁਝ ਖ਼ਾਸ ਜ਼ਰੂਰ ਹੁੰਦਾ ਹੈ, ਜਿਸ ਦਾ ਵਿਕਾਸ ਕਰ ਕੇ ਬੱਚੇ ਨੂੰ ਸਬੰਧਿਤ ਖੇਤਰ ਵਿੱਚ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਹਰ ਬੱਚੇ ਦੀ ਮਾਨਸਿਕ ਸਥਿਤੀ ਤੇ ਉਸ ਦੀ ਅੰਦਰਲੀ ਯੋਗਤਾ ਨੂੰ ਜਾਣ ਕੇ ਉਸ ਲਈ ਸਭ ਤੋਂ ਚੰਗਾ ਮਾਰਗ ਚੁਣਿਆ ਜਾਵੇ ਤਾਂ ਜੋ ਉਸ ਦੀ ਯੋਗਤਾ ਦੀ ਸੁਚੱਜੀ ਵਰਤੋਂ ਹੋ ਸਕੇ।[13]

Remove ads

ਰਸਮੀ ਸਿੱਖਿਆ

ਮਨੁੱਖ ਦੀ ਤਰੱਕੀ ਦਾ ਰਾਜ਼ ਚੰਗੀ ਵਿੱਦਿਆ ਹੀ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਉੱਤੇ ਵੱਖ ਵੱਖ ਸ੍ਰੋਤਾਂ ਤੋਂ ਸਿੱਖਦਾ ਰਹਿੰਦਾ ਹੈ; ਜਿਵੇਂ: ਮਾਂ-ਪਿਉ, ਪਰਿਵਾਰ, ਸਮਾਜ, ਸਕੂਲ, ਕਾਲਜ, ਅਧਿਆਪਕ, ਦੋਸਤ ਆਦਿ, ਪਰ ਸਭ ਤੋਂ ਵੱਧ ਉਹ ਆਪਣੇ ਅਨੁਭਵ, ਸਵੈ-ਪੜਚੋਲ ਅਤੇ ਕਿਤਾਬਾਂ ਤੋਂ ਸਿੱਖਦਾ ਹੈ। ਕਿਤਾਬਾਂ ਮਨੁੱਖ ਨੂੰ ਆਲੇ-ਦੁਆਲੇ ਬਾਰੇ ਸਭ ਤੋਂ ਵੱਧ ਗਿਆਨ ਕਰਵਾਉਂਦੀਆਂ ਹਨ।[14] ਯੂਨੈਸਕੋ ਸਿੱਖਿਆ ਕਮਿਸ਼ਨ 2002 ਨੇ ਕਿਹਾ ਸੀ, ‘ਸਿੱਖਿਆ ਗਿਆਨ ਵਾਸਤੇ, ਹੁਨਰ ਵਾਸਤੇ, ਦੂਜਿਆਂ ਨੂੰ ਜਾਣ ਕੇ ਉਨ੍ਹਾਂ ਨਾਲ ਰਹਿਣ ਵਾਸਤੇ, ਅਗਵਾਈ ਵਾਸਤੇ ਅਤੇ ਟੀਮ ਵਿੱਚ ਕੰਮ ਕਰਨ ਦੀ ਜਾਚ ਵਾਸਤੇ’।ਕਮਿਸ਼ਨ ਨੇ 2016 ਵਿੱਚ ਟਿਕਾਊ ਵਿਕਾਸ ਵਿੱਚ ਸਿੱਖਿਆ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਦੇ ਹੋਏ ਕਿਹਾ, ‘ਸਿੱਖਿਆ ਗਰੀਬੀ, ਹਿੰਸਾ, ਭੁਖਮਰੀ, ਬਿਮਾਰੀ ਰਹਿਤ ਸੰਸਾਰ ਦੀ ਸਿਰਜਣਾ ਵਾਸਤੇ, ਸਭ ਦੀ ਸ਼ਮੂਲੀਅਤ ਵਾਲਾ ਸਮਾਜ ਸਿਰਜਣ ਵੱਲ, ਪੁਲਾਂਘਾਂ ਪੁੱਟਣ ਵਾਲੀਆਂ ਮੁਹਾਰਤਾਂ ਨਾਲ ਲੈਸ ਕਰਨ ਵਾਸਤੇ। ਸਿੱਖਿਆ ਜ਼ਿੰਦਗੀਆਂ ਬਚਾਉਂਦੀ ਹੈ, ਉਮੀਦ ਜਗਾਉਂਦੀ ਹੈ, ਅਣਖ ਨਾਲ ਜਿਉਣਾ ਸਿਖਾਉਂਦੀ ਹੈ, ਅਤਿ ਨੂੰ ਰੋਕਦੀ ਹੈ। ਇਹ ਸਮਾਜਿਕ ਦਰਜਾਬੰਦੀ ਵਿੱਚ ਬਦਲਾਓ ਲਿਆਉਂਦੀ ਹੋਈ ਲਗਾਤਾਰ ਸਿੱਖਦਾ ਸਮਾਜ ਸਿਰਜਦੀ ਹੈ ਅਤੇ ਸਾਰਿਆਂ ਲਈ ਗੁਣਵਤਾ ਭਰਪੂਰ ਸਿੱਖਿਆ ਦੇ ਪਸਾਰ ਵਿੱਚ ਸਹਾਈ ਹੁੰਦੀ ਹੈ’।[15]

Remove ads

ਸਿੱਖਿਆ ਅਤੇ ਸਜ਼ਾ

ਸਿੱਖਿਆ ਵਿੱਚ ਸਜ਼ਾ ਬਾਰੇ ਵੱਖੋ-ਵੱਖਰੇ ਸਮਾਜਾਂ ਵਿੱਚ ਇੱਕ ਦੂਜੇ ਦੇ ਵਿਰੋਧੀ ਵਿਚਾਰ ਮਿਲਦੇ ਹਨ। ਪਛੜੇ ਹੋਏ ਸਮਾਜਾਂ ਵਿੱਚ, ਜੋ ਆਮ ਤੌਰ ਤੇ ਲਮਾਂ ਸਮਾਂ ਗੁਲਾਮ ਰਹੇ ਹਨ, ਲੋਕਾਂ ਦਾ ਵਿਚਾਰ ਹੈ ਕਿ ਸਿੱਖਿਆ ਸਜ਼ਾ ਦੇ ਡਰ ਨਾਲ ਦਿੱਤੀ ਜਾਵੇ ਤਾਂ ਜਿਆਦਾ ਕਾਰਗਰ ਹੈ ਤੇ ਵਿਦਿਆਰਥੀ ਵਧੀਆ ਸਿਖਦਾ ਹੈ।[16]

ਸਿੱਖਿਆ ਦੇ ਮੌਜੂਦਾ ਹਾਲਾਤ

ਸਿੱਖਿਆ ਸਮਾਜਿਕ ਤਬਦੀਲੀ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ ਪਰ ਜੇ ਸਿੱਖਿਆ ਮੁਨਾਫਾ ਆਧਾਰਿਤ ਵਰਤਾਰੇ ਦਾ ਅੰਗ ਬਣ ਜਾਵੇ ਤਾਂ ਉਹ ਸਮਾਜ ਅੰਦਰ ਖਪਤਕਾਰੀ ਸਭਿਆਚਾਰ ਪੈਦਾ ਕਰੇਗੀ।[17]

ਹਵਾਲੇ

Loading content...

ਸਿੱਖਿਆ ਸੰਬੰਧੀ ਹੋਰ ਵੇਰਵੇ

Loading related searches...

Wikiwand - on

Seamless Wikipedia browsing. On steroids.

Remove ads