ਸੱਤਪਾਲ ਭੀਖੀ
ਪੰਜਾਬੀ ਕਵੀ From Wikipedia, the free encyclopedia
Remove ads
ਸਤਪਾਲ ਭੀਖੀ ਪੰਜਾਬੀ ਭਾਸ਼ਾ ਦਾ ਇੱਕ ਕਵੀ ਹੈ। ਉਹ ਕਿੱਤੇ ਵਜੋਂ ਅਧਿਆਪਕ ਹੈ ਅਤੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਰਹਿੰਦਾ ਹੈ।[1]




ਜੀਵਨ
ਸਤਪਾਲ ਭੀਖੀ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਭੀਖੀ ਕਸਬੇ ਵਿੱਚ ਪਿਤਾ (ਸਵ) ਸ੍ਰੀ ਰਾਮ ਸਰੂਪ ਅਤੇ ਮਾਤਾ ਯਸ਼ੋਦਾ ਦੇਵੀ ਦੇ ਘਰ 20 ਦਸੰਬਰ 1972 ਨੂੰ ਹੋਇਆ। ਉਸਨੇ ਪੰਜਾਬੀ ਸਾਹਿਤ ਦੀ ਐਮ ਏ ਅਤੇ ਈ.ਟੀ ਟੀ. ਦੀ ਵਿੱਦਿਆ ਹਾਸਲ ਕੀਤੀ ਹੋਈ ਹੈ ਅਤੇ ਇਸ ਸਮੇਂ ਉਹ ਬਤੌਰ ਸਕੂਲ ਅਧਿਆਪਕ ਸੇਵਾ ਨਿਭਾ ਰਹੇ ਹਨ।
ਸਨਮਾਨ
ਸਤਪਾਲ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਉਸਦੇ ਬਾਲ ਸਾਹਿਤ ਵਿੱਚ ਯੋਗਦਾਨ ਲਈ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।[2][3] ਸਤਪਾਲ ਦੀ ਪੁਸਤਕ ਸਾਰੇ ਅੱਖਰ ਬੋਲੇ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 2017 ਦਾ 'ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ' ਬਾਲ ਸਾਹਿਤ ਵਿੱਚ ਯੋਗਦਾਨ ਲਈ ਦਿੱਤਾ ਗਿਆ।[4][5]
ਰਚਨਾਵਾਂ
ਕਵਿਤਾ
- ਪਲਕਾਂ ਹੇਠ ਦਰਿਆ
- ਕੋਈ ਨਾਲ ਨਾਲ
- ਮਾਫ਼ ਕਰੀਂ,ਪਾਣੀ ਪਿਤਾ
ਜੀਵਨੀ
- ਕਾਲੇ ਪਾਣੀਆਂ ਤੋਂ ਸੂਹੇ ਸਫ਼ਰ ਤੱਕ: ਕਾਮਰੇਡ ਬੂਟਾ ਸਿੰਘ
ਬਾਲ ਸਾਹਿਤ
- ਰਿੰਕੂ ਦੀ ਸ਼ਰਾਰਤ - ਬਾਲ ਕਹਾਣੀਆਂ
- ਮੇਲੇ ਜਾਂਵਾਂਗੇ - ਬਾਲ ਕਵਿਤਾਵਾਂ
- ਤਿੰਨ ਆੜੀ ਬਾਲ ਕਹਾਣੀਆਂ
- ਜਾਨਵਰਾਂ ਦੀ ਬੈਠਕ ਬਾਲ ਕਹਾਣੀਆਂ
- ਸਾਰੇ ਅੱਖ਼ਰ ਬੋਲੇ ਬਾਲ ਕਹਾਣੀਆਂ
- ਸਰ੍ਕਸ ਬਾਲ ਕਹਾਣੀਆਂ
- ਨਰਸਰੀ ਗੀਤ ਬਾਲ ਕਵਿਤਾਵਾਂ
- ਫੁੱਲਾਂ ਦੀ ਕਿਆਰੀਬਾਲ ਕਵਿਤਾਵਾਂ
ਅਨੁਵਾਦ
- ਸ਼੍ਰੇਸ਼ਠ ਵਿਸ਼ਵ ਕਹਾਣੀਆ
- ਮੁਨਸ਼ੀ ਪ੍ਰੇਮ ਚੰਦ ਦੀਆਂ ਚੋਣਵੀਆਂ ਬਾਲ ਕਹਾਣੀਆਂ
- ਤਿਤਲੀ ਤੇ ਉਮੀਦਾਂ ਦਾ ਸੰਗੀਤ
- ਜੀਵਨ ਕਹਾਣੀ ਮੁਨਸ਼ੀ ਪ੍ਰੇਮ ਚੰਦ
ਕਾਵਿ ਵੰਨਗੀ
ਤੀਸਰੀ ਟਿਕਟ
ਦੋ ਟਿਕਟਾਂ ਨਾਲ
ਸਫ਼ਰ ਕਰਦਿਆਂ
ਤੀਸਰੀ ਟਿਕਟ ਲਈ
ਕਹਿੰਦਾ ਹੈ ਕੰਡਕਟਰ
ਤਾਂ ਮੇਰੇ ਨਾਲ ਬੈਠੀ
ਮੇਰੇ ਮੋਢਿਆਂ ਤੇ ਝੂਟਦੀ
ਮੈਨੂੰ ਘੋੜਾ ਬਣਾ ਖੇਡਦੀ
ਮੇਰੀ ਬੇਟੀ
ਅਚਾਨਕ ਵੱਡੀ ਹੋ ਗਈ ਹੈ
ਮੇਰੇ ਸਾਹਮਣੇ
ਟਿਕਟ ਨੇ ਹੀ ਦੱਸਿਆ ਹੈ ਮੈਨੂੰ
ਉਸਦੇ ਬਚਪਨ ਤੋਂ ਅਗਲੇ
ਸਫ਼ਰ ਦਾ ਰਹੱਸ
ਹੁਣ ਮੈਂ ਬੱਸ ਤੇ ਨਹੀਂ
ਤਿੰਨ ਟਿਕਟਾਂ ਸਮੇਤ
ਤਿੰਨ ਸਫਰਾਂ ਤੇ ਸਫ਼ਰ
ਕਰ ਰਿਹਾ ਹਾਂ !!
ਪਾਣੀ ਛਿੜਕ ਰਿਹਾ ਆਦਮੀ
ਬੂਟੇ ’ਤੇ ਪਾਣੀ ਛਿੜਕ ਰਿਹਾ ਆਦਮੀ
ਰੁੱਖ ਬਣ ਰਿਹਾ ਹੈ
ਬੀਜ ਹੋ ਰਿਹਾ ਹੈ
ਬਾਲਟੀ ’ਚ ਪਿਆ ਪਾਣੀ
ਬੋਲਦਾ ਹੈ
‘‘ਗੁਰਨੀਰ ਸਿੰਘ
ਮੈਨੂੰ ਵਰਤ ਲੈ
ਕੁਝ ਸਿੰਜ ਲੈ’’
ਪਾਣੀ ਛਿੜਕ ਰਹੇ ਆਦਮੀ ਦੇ
ਧੁਰ ਅੰਦਰ ਕਿਧਰੇ
ਫੁੱਟ ਰਹੀਆਂ
ਹਰੀਆਂ ਕਰੂੰਬਲਾਂ
ਫੈਲ ਰਹੀਆਂ ਸ਼ਾਖਾਵਾਂ
ਬੂਟੇ ਨੂੰ ਪਾਣੀ ਛਿੜਕ ਰਿਹਾ ਆਦਮੀ
ਰੁੱਖ ਹੋ ਰਿਹਾ ਹੈ!
ਬੀਜ ਹੋ ਰਿਹਾ ਹੈ!!
Remove ads
ਹਵਾਲੇ
Wikiwand - on
Seamless Wikipedia browsing. On steroids.
Remove ads