ਹਨੋਈ
From Wikipedia, the free encyclopedia
Remove ads
ਹਨੋਈ (Hà Nội), ਵੀਅਤਨਾਮ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ੨੦੦੯ ਵਿੱਚ ਇਸਦੀ ਅਬਾਦੀ ਸ਼ਹਿਰੀ ਜ਼ਿਲ੍ਹਿਆਂ ਲਈ ੨੬ ਲੱਖ[1] ਅਤੇ ਮਹਾਂਨਗਰੀ ਹੱਦ ਵਿੱਚ ੬੫ ਲੱਖ ਸੀ।[2] ੧੦੧੦ ਤੋਂ ੧੮੦੨ ਤੱਕ ਇਹ ਵੀਅਤਨਾਮ ਦਾ ਇੱਕ ਪ੍ਰਮੁੱਖ ਰਾਜਨੀਤਕ ਕੇਂਦਰ ਰਿਹਾ। ਨਗੁਏਨ ਸਾਮਰਾਜ ਦੇ ਸਮੇਂ (੧੮੦੨-੧੯੪੫) ਵੀਅਤਨਾਮ ਦੀ ਸ਼ਾਹੀ ਰਾਜਧਾਨੀ ਹੂਏ ਨੇ ਇਸਨੂੰ ਮਾਤ ਪਾ ਦਿੱਤੀ ਸੀ ਪਰ ੧੯੦੨ ਤੋਂ ੧੯੫੪ ਤੱਕ ਇਹ ਫ਼ਰਾਂਸੀਸੀ ਹਿੰਦਚੀਨ ਦੀ ਰਾਜਧਾਨੀ ਬਣੀ ਰਹੀ। ੧੯੫੪ ਤੋਂ ੧੯੭੬ ਤੱਕ ਇਹ ਉੱਤਰੀ ਵੀਅਤਨਾਮ ਦੀ ਰਾਜਧਾਨੀ ਸੀ ਅਤੇ ੧੯੭੬ ਵਿੱਚ ਇਹ ਵੀਅਤਨਾਮ ਯੁੱਧ ਵਿੱਚ ਉੱਤਰ ਦੀ ਜਿੱਤ ਮਗਰੋਂ ਮੁੜ-ਇਕੱਤਰਤ ਹੋ ਕੇ ਬਣੇ ਵੀਅਤਨਾਮ ਦੀ ਰਾਜਧਾਨੀ ਬਣ ਗਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads