ਹਰਭਜਨ ਸਿੰਘ ਵਕਤਾ

ਪੰਜਾਬੀ ਕਵੀ From Wikipedia, the free encyclopedia

ਹਰਭਜਨ ਸਿੰਘ ਵਕਤਾ
Remove ads

ਹਰਭਜਨ ਸਿੰਘ ਵਕਤਾ (ਜਨਮ 4 ਫਰਵਰੀ 1976) ਕਵੀ ਅਤੇ ਬੁਲਾਰਾ ਹੈ।

ਵਿਸ਼ੇਸ਼ ਤੱਥ ਹਰਭਜਨ ਸਿੰਘ ਵਕਤਾ, ਜਨਮ ...

ਹਰਭਜਨ ਸਿੰਘ ਵਕਤਾ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ ਪਰ ਹੁਣ ਉਹ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ। ਉਹ ਪੰਜਾਬੀ ਦੋਹਾਕਾਰਾਂ ਵਿੱਚ ਜਾਣਿਆ ਪਛਾਣਿਆ ਨਾਂ ਹੈ। ਉਸ ਦੇ ਲਿਖੇ ਪੰਜਾਬੀ ਦੋਹਿਆਂ ਦੀ ਪੁਸਤਕ 'ਚੁੱਪ ਦੇ ਬੋਲ' ਨੇ ਉਸ ਨੂੰ ਚਰਚਿਤ ਕੀਤਾ।[1] ਉਸ ਦੇ ਦੋਹੇ ਚੌਗਿਰਦੇ ਪ੍ਰਤੀ ਚੇਤਨਤਾ, ਕੁਦਰਤ ਦੇ ਰਹੱਸ ਅਤੇ ਮਨੁੱਖੀ ਮਨ ਦੀਆਂ ਗੁੰਝਲਾਂ ਖੋਲ੍ਹਣ ਦੇ ਯਤਨ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨਾਲ ਪੀਡੀ ਸਾਂਝ ਵੀ ਨਿਭਾਉਂਦੇ ਹਨ।

ਕਵੀ ਹੋਣ ਦੇ ਨਾਲ-ਨਾਲ ਉਹ ਬਹੁਤ ਵਧੀਆ ਬੁਲਾਰਾ ਅਤੇ ਸਿੱਖ ਚਿੰਤਕ ਵੀ ਹੈ। ਉਸ ਦੇ ਲੇਖ ਅਖਬਾਰਾਂ ਤੇ ਮੈਗ਼ਜ਼ੀਨਾਂ ਵਿੱਚ ਅਕਸਰ ਛਪਦੇ ਰਹਿੰਦੇ ਹਨ।[2]

Remove ads

ਕਿਤਾਬਾਂ

Thumb
'ਚੁੱਪ ਦੇ ਬੋਲ' ਕਿਤਾਬ ਦੀ ਮੁੱਖ ਜਿਲਦ
  • ਜੀਵਨੀ ਗਿਆਨੀ ਸੰਤੋਖ ਸਿੰਘ ਆਸਟਰੇਲੀਆ
  • ਚੁੱਪ ਦੇ ਬੋਲ (ਦੋਹੇ)
  • ਸ਼੍ਰੋਮਣੀ ਕਮੇਟੀ ਦੀਆਂ ਸੇਵਾ ਸਰਗਰਮੀਆਂ 2005-2012 (ਸਹਿ ਸੰਪਾਦਕ)
  • ਸ੍ਰੀ ਅਨੰਦਪੁਰ ਸਾਹਿਬ-ਬਹੁਪੱਖੀ ਦਰਸ਼ਨ (ਸਹਿ ਸੰਪਾਦਕ)
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾ ਸਰਗਰਮੀਆਂ 2017 (ਸੰਪਾਦਕ)

ਨਮੂਨਾ ਸ਼ਾਇਰੀ-ਦੋਹੇ

ਨਦੀਆਂ ਤੁਰੀਆਂ ਜਾਂਦੀਆਂ ਸਦੀਆਂ ਗਈਆਂ ਬੀਤ।

ਸੰਗ ਯਾਦਾਂ ਦਾ ਕਾਫ਼ਲਾ, ਸੰਗ ਰਾਹੀਆਂ ਦੇ ਗੀਤ।

ਅੰਦਰ ਦੀ ਆਵਾਜ਼ ਸੁਣ ਤੇ ਸੁਣ ਚੁੱਪ ਦੇ ਬੋਲ।

ਤੁਪਕੇ ਦਾ ਮੁਹਤਾਜ ਹੈ, ਬੈਠਾ ਸਾਗਰ ਕੋਲ।

ਹੰਝੂ ਰੋਂਦੀ ਅੱਖ ਦਾ, ਹੱਸਦੀ ਅੱਖ ਦਾ ਨੀਰ।

ਕਿਸਮਤ ਆਪੋ ਆਪਣੀ, ਵੱਖੋ ਵੱਖ ਤਕਦੀਰ।

ਚਾਦਰ ਸਰਕੀ ਤਨ ਉਤੋਂ, ਮਨ 'ਤੇ ਬਣਿਆ ਭਾਰ।

ਕਿਹੜਾ, ਕਾਹਤੋਂ ਕਰ ਰਿਹਾ, ਮੇਰੇ ਘਰ 'ਤੇ ਵਾਰ।

ਜਿਸ 'ਤੇ ਦੁਨੀਆਦਾਰੀਆਂ ਰਹੀਆਂ ਸਦਾ ਸਵਾਰ।

ਚੁੱਕ ਨਾ ਹੋਇਆ ਓਸ ਤੋਂ, ਇੱਕ ਸੁਪਨੇ ਦਾ ਭਾਰ।

ਲਿੰਕ

https://web.facebook.com/Vakta

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads