Map Graph

ਜਰਗ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਜਰਗ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ। ਇਹ ਖੰਨਾ ਮਲੇਰਕੋਟਲਾ ਸੜਕ ਸੜਕ ਤੇ ਖੰਨੇ ਤੋਂ ਲਗਪਗ 20 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਸ ਦੇ ਨੇੜਲੇ ਪਿੰਡ ਹਨ: ਰੌਣੀ, ਤੁਰਮਰੀ, ਜਲਾਜਣ, ਜਰਗੜੀ, ਜੁਲਮਗੜ੍ਹ, ਸਿਰਥਲਾ ਅਤੇ ਮਾਂਹਪੁਰ ਹਨ। ਇਸ ਨਗਰ ਦਾ ਮਹਾਨ ਸਾਮਰਾਟ ਰਾਜਾ ਜਗਦੇਵ ਪਰਮਾਰ ਹੋਇਆ। ਜਿਸ ਰਾਜ ਦੂਰ ਦੂਰ ਤੱਕ ਫੈਲਿਆਂ ਹੋਇਆ ਹੈ। ਇਸ ਪਿੰਡ ਛੇੇੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ | ਉਨ੍ਹਾਂ ਦੀ ਯਾਦ ਵਿੱਚ ਖੇੇੇਤਾਂ ਵਿੱਚ ਗੁੁਰਦੁਆਰਾ ਬਣਿਆ ਹੋਇਆ ਹੈ। ਭਾਈ ਕੇਹਰ ਸਿੰਘ ਜੀ ਅਤੇ ਬਾਲਕ ਦਰਬਾਰਾ ਸਿੰਘ ਜੀ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋੋੋਏ। ਇਹ ਬਹੁਤ ਵੱਡਾ ਘੁੁੱਗ ਵੱਸਦਾ ਨਗਰ ਹੈ। ਇਸ ਪਿੰਡ ਵਿੱਚ ਜਰਗ ਦਾ ਮੇਲਾ ਲੱਗਦਾ ਹੈ, ਜੋ ਕਿ ਦੂਰ ਦੂਰ ਤੱਕ ਮਸਹੂਰ ਹੈ।

Read article