ਲੁਧਿਆਣਾ
ਪੰਜਾਬ (ਭਾਰਤ) ਦਾ ਪ੍ਰਮੁੱਖ ਸ਼ਹਿਰਲੁਧਿਆਣਾ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਸ਼ਹਿਰ ਅਤੇ ਨਗਰ ਨਿਗਮ ਹੈ, ਜੋ ਕਿ ਖੇਤਰਫ਼ਲ ਦੇ ਹਿਸਾਬ ਨਾਲ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ 2011 ਵਿੱਚ 1,618,879 ਦੀ ਅਨੁਮਾਨਿਤ ਜਨਸੰਖਿਆ ਦੇ ਨਾਲ ਰਾਜ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ ਅਤੇ ਉੜੀਸਾ ਤੋਂ ਵੱਡੀ ਗਿਣਤੀ ਵਿੱਚ ਆਏ ਪ੍ਰਵਾਸੀ ਮਜ਼ਦੂਰਾਂ ਕਾਰਨ ਵਾਢੀ ਦੇ ਸਮੇਂ ਇਸ ਦੀ ਅਬਾਦੀ ਕਾਫ਼ੀ ਵੱਧ ਜਾਂਦੀ ਹੈ। ਇਸ ਦਾ ਖੇਤਰਫ਼ਲ ਕਰੀਬ 310 ਵਰਗ ਕਿ.ਮੀ. ਹੈ। ਇਹ ਪੰਜਾਬ ਦਾ ਪ੍ਰਸਿੱਧ ਐੱਨ. ਆਰ. ਆਈ. ਜ਼ਿਲ੍ਹਾ ਹੈ, ਜਿਸ ਦੀ ਬਹੁਤ ਸਾਰੀ ਅਬਾਦੀ ਕੈਨੇਡਾ, ਯੂ.ਕੇ. ਅਤੇ ਯੂ.ਐੱਸ. ਏ. ਵਿੱਚ ਰਹਿੰਦੀ ਹੈ। ਲੁਧਿਆਣਾ ਸੜਕਾਂ ਉੱਤੇ ਬਹੁਤ ਸਾਰੀਆਂ ਮਰਸਿਡੀਜ਼ ਅਤੇ ਹੋਰ ਮੋਹਰੀ ਬ੍ਰਾਂਡਾਂ ਜਿਵੇਂ ਬੀਐਮਡਬਲਿਊ ਆਦਿ ਦੀਆਂ ਦੌੜਦੀਆਂ ਕਾਰਾਂ ਲਈ ਵੀ ਜਾਣਿਆ ਜਾਂਦਾ ਹੈ।
Read article