ਅਜਾਇਬਘਰ ਜਾਂ ਅਜਾਇਬਖ਼ਾਨਾ[2] ਇੱਕ ਸੰਸਥਾ ਹੈ ਜੋ ਉਹਨਾਂ ਵਸਤਾਂ ਨੂੰ ਸੰਭਾਲਦੀ ਹੈ ਜਿਸ ਦੀ ਵਿਗਿਆਨਕ, ਕਲਾਤਮਿਕ, ਸੱਭਿਆਚਾਰਕ ਜਾਂ ਇਤਿਹਾਸਕ ਪੱਖ ਤੋਂ ਮਹੱਤਤਾ ਹੈ ਅਤੇ ਉਹਨਾਂ ਨੂੰ ਆਮ ਲੋਕਾਂ ਨੂੰ ਦਿਖਾਉਣ ਵਾਸਤੇ ਪੱਕੀ ਜਾਂ ਕੱਚੀ ਪਰਦਰਸ਼ਨੀ ਲਗਾਉਂਦੀ ਹੈ। ਲਗਭਗ ਸਾਰੇ ਹੀ ਅਜਾਇਬਘਰ ਵੱਡੇ ਸ਼ਹਿਰਾਂ ਵਿੱਚ ਮੌਜੂਦ ਹਨ, ਪਰ ਅੱਜ ਕਲ ਛੋਟੇ ਸ਼ਹਿਰ 'ਚ ਵੀ ਅਜਾਇਬਘਰ ਮੌਜੂਦ ਹੋਣ ਲੱਗੇ ਹਨ। ਇਹਨਾਂ ਦੀ ਮਹੱਤਤਾ ਖੋਜੀ ਵਿਦਿਆਰਥੀਆਂ ਅਤੇ ਆਪ ਲੋਕਾਂ ਨੂੰ ਜਾਣਕਾਰੀ ਦੇਣਾ ਹੈ। ਦੁਨੀਆ ਵਿੱਚ ਲਗਭਗ 55,000 ਅਜਾਇਬਘਰ ਹਨ।

Thumb
ਭਾਰਤ ਦਾ ਵੱਡਾ ਅਤੇ ਪੁਰਾਣਾ ਅਜਾਇਬਘਰ ਕੋਲਕਾਤਾ[1]
Thumb
ਭਾਰਤ ਦਾ ਵੱਡਾ ਅਤੇ ਪੁਰਾਣਾ ਅਜਾਇਬਘਰ ਕੌਲਕਾਤਾ
Thumb
ਇੰਦਰ ਹਿੰਦੂ ਦੇਵਤਾ ਦੀ ਮੂਰਤੀ

ਭਾਰਤ ਵਿੱਚ ਅਜਾਇਬਘਰ

  • ਅਲਾਹਾਬਾਦ ਅਜਾਇਬਘਰ,
  • ਚੇਨੱਈ ਅਜਾਇਬਘਰ,
  • ਛਤਰਪਤੀ ਸ਼ਿਵਾਜੀ ਮਹਾਰਾਜ ਵਾਸਤੂ ਅਜਾਇਬਘਰ,
  • ਇੰਡੀਅਨ ਅਜਾਇਬਘਰ,
  • ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮਜ਼,
  • ਨੈਸ਼ਨਲ ਗੈਲਰੀ ਆਫ ਮਾਡਰਨ ਆਰਟ, ਨਵੀਂ ਦਿੱਲੀ, ਮੁੰਬਈ, ਬੰਗਲੁਰੂ,
  • ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ,
  • ਸਲਾਰਜੰਗ ਅਜਾਇਬਘਰ ਹੈਦਰਾਬਾਨ,
  • ਵਿਕਟੋਰੀਆ ਮੈਮੋਰੀਅਲ ਹਾਲ, ਕੋਲਕਾਤਾ,
  • ਅਜਾਇਬਘਰ ਸਾਰਨਾਥ, ਨਾਲੰਦਾ, ਕੋਨਾਰਕ,ਨਾਗਾਰੁਜਨ, ਕੌਂਡਾ ਅਤੇ
  • ਭਾਰਤੀ ਪੁਰਾਤੱਤਵ ਸਰਵੇਖਣ ਦੇ 40 ਹੋਰ ਥਾਂਵਾਂ।

ਵਿਉਂਤਪਤੀ

ਅੰਗਰੇਜ਼ੀ "ਮਿਊਜ਼ੀਅਮ" ਲਾਤੀਨੀ ਸ਼ਬਦ ਤੋਂ ਆਇਆ ਹੈ, ਅਤੇ "ਮਿਊਜ਼ੀਅਮ" (ਜਾਂ ਬਹੁਤ ਘੱਟ, "ਮਿਊਜ਼ੀਆ") ਵਜੋਂ ਬਹੁਵਚਨ ਬਣਾਇਆ ਗਿਆ ਹੈ। ਇਹ ਮੂਲ ਰੂਪ ਵਿੱਚ ਪ੍ਰਾਚੀਨ ਯੂਨਾਨੀ Μουσεῖον (Mouseion) ਤੋਂ ਹੈ, ਜੋ ਕਿ ਮਿਊਜ਼ (ਕਲਾ ਦੇ ਗ੍ਰੀਕ ਮਿਥਿਹਾਸ ਵਿੱਚ ਸਰਪ੍ਰਸਤ ਦੇਵਤਿਆਂ) ਨੂੰ ਸਮਰਪਿਤ ਸਥਾਨ ਜਾਂ ਮੰਦਰ ਨੂੰ ਦਰਸਾਉਂਦਾ ਹੈ,ਇਸ ਲਈ ਇਹ ਇਮਾਰਤ ਅਧਿਐਨ ਅਤੇ ਕਲਾਵਾਂ ਲਈ ਅਲੱਗ ਰੱਖੀ ਗਈ ਸੀ,[4] ਜੋ ਵਿਸ਼ੇਸ਼ ਤੌਰ 'ਤੇ ਅਲੈਗਜ਼ੈਂਡਰੀਆ ਵਿਖੇ ਦਰਸ਼ਨ ਅਤੇ ਖੋਜ ਲਈ ਅਜਾਇਬ ਘਰ (ਇੰਸਟੀਚਿਊਟ), ਟਾਲਮੀ ਪਹਿਲੇ ਸੋਟਰ ਦੇ ਅਧੀਨ 280 ਈ.ਪੂ.ਵਿਚ ਬਣਾਈ ਗਈ ਸੀ।

ਹੋਰ ਦੇਖੋ

ਕੌਮਾਂਤਰੀ ਅਜਾਇਬਘਰ ਦਿਵਸ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.