ਅਲਜੀਰੀਆ
ਉੱਤਰੀ ਅਫਰੀਕਾ ਵਿੱਚ ਦੇਸ਼ / From Wikipedia, the free encyclopedia
ਅਲਜੀਰੀਆ (Arabic: الجزائر, ਅਲ-ਜ਼ਜ਼ਾਈਰ; ਫ਼ਰਾਂਸੀਸੀ: Algérie; ਬਰਬਰ: ⴷⵣⴰⵢⴻⵔ ਜਾਏਰ), ਅਧਿਕਾਰਕ ਤੌਰ 'ਤੇ ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ ਅਤੇ ਜਿਸਨੂੰ ਰਸਮੀ ਤੌਰ 'ਤੇ ਲੋਕਤੰਤਰੀ ਅਤੇ ਲੋਕ-ਪਿਆਰਾ ਅਲਜੀਰੀਆਈ ਗਣਰਾਜ[12] ਵੀ ਕਿਹਾ ਜਾਂਦਾ ਹੈ, ਅਫ਼ਰੀਕਾ ਦੇ ਮਘਰੇਬ ਖੇਤਰ ਵਿੱਚ ਸਥਿਤ ਇੱਕ ਦੇਸ਼ ਹੈ ਜਿਸਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਲਜੀਰਜ਼ ਹੈ।
ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ الجمهورية الجزائرية الديمقراطية الشعبية ਅਲ-ਜਮਹੂਰੀਆ ਅਲ-ਜਜ਼ਾਇਰੀਆ ਅਦ-ਦਿਮੂਕ੍ਰਾਤੀਆ ਅਸ਼-ਸ਼ਬੀਆ République algérienne démocratique et populaire | |||||
---|---|---|---|---|---|
| |||||
ਮਾਟੋ: بالشّعب وللشّعب (ਅਰਬੀ ਬੋਲੀ) "ਲੋਕਾਂ ਦੁਆਰਾ ਅਤੇ ਲੋਕਾਂ ਲਈ"[1][2] | |||||
ਐਨਥਮ: "Kassaman" "ਅਸੀਂ ਪ੍ਰਣ ਲੈਂਦੇ ਹਾਂ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਅਲਜੀਅਰਜ਼ | ||||
ਅਧਿਕਾਰਤ ਭਾਸ਼ਾਵਾਂ | ਅਰਬੀ[3] | ||||
ਰਾਸ਼ਟਰੀ ਭਾਸ਼ਾਵਾਂ | ਬਰਬਰ ਫ਼੍ਰਾਂਸੀਸੀ (ਯਥਾਰਥ ਵਿੱਚ) | ||||
ਨਸਲੀ ਸਮੂਹ | ਅਰਬੀ-ਬਰਬਰ 99% ਯੂਰਪੀ 1% ਤੋਂ ਘੱਟ | ||||
ਵਸਨੀਕੀ ਨਾਮ | ਅਲਜੀਰੀਆਈ | ||||
ਸਰਕਾਰ | ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ | ||||
ਅਬਦਲਾਜ਼ੀਜ਼ ਬੂਤਫ਼ਲੀਕਾ | |||||
ਅਬਦਲਮਲਿਕ ਸਲਾਲ | |||||
ਵਿਧਾਨਪਾਲਿਕਾ | ਸੰਸਦ | ||||
ਰਾਸ਼ਟਰ ਦਾ ਕੌਂਸਲ | |||||
ਲੋਕਾਂ ਦੀ ਰਾਸ਼ਟਰੀ ਸਭਾ | |||||
ਫ਼ਰਾਂਸ ਤੋਂ ਸੁਤੰਤਰਤਾ | |||||
• ਮਾਨਤਾ ਪ੍ਰਾਪਤੀ | 3 ਜੁਲਾਈ 1962 | ||||
• ਘੋਸ਼ਣਾ | 5 ਜੁਲਾਈ 1962 | ||||
ਖੇਤਰ | |||||
• ਕੁੱਲ | 2,381,741 km2 (919,595 sq mi) (10ਵਾਂ) | ||||
• ਜਲ (%) | ਨਾ-ਮਾਤਰ | ||||
ਆਬਾਦੀ | |||||
• 2012 ਅਨੁਮਾਨ | 37,100,000[4] | ||||
• 1998 ਜਨਗਣਨਾ | 29,100,867 | ||||
• ਘਣਤਾ | 14.6/km2 (37.8/sq mi) (204ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $263.661 ਬਿਲੀਅਨ[5] (37ਵਾਂ) | ||||
• ਪ੍ਰਤੀ ਵਿਅਕਤੀ | $7,333[5] (100ਵਾਂ) | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $190.709 ਬਿਲੀਅਨ[5] (49ਵਾਂ) | ||||
• ਪ੍ਰਤੀ ਵਿਅਕਤੀ | $5,304[5] (93ਵਾਂ) | ||||
ਗਿਨੀ (1995) | 35.3[6] Error: Invalid Gini value | ||||
ਐੱਚਡੀਆਈ (2011) | 0.698[7] Error: Invalid HDI value · 96ਵਾਂ | ||||
ਮੁਦਰਾ | ਅਲਜੀਰੀਆਈ ਦਿਨਾਰ (DZD) | ||||
ਸਮਾਂ ਖੇਤਰ | ਕੇਂਦਰੀ ਯੂਰਪੀ ਸਮਾਂ (UTC+01) | ||||
ਡਰਾਈਵਿੰਗ ਸਾਈਡ | right[8] | ||||
ਕਾਲਿੰਗ ਕੋਡ | 213 | ||||
ਆਈਐਸਓ 3166 ਕੋਡ | DZ | ||||
ਇੰਟਰਨੈੱਟ ਟੀਐਲਡੀ | .dz, الجزائر. | ||||
ਆਧੁਨਿਕ ਆਦਰਸ਼ ਅਰਬੀ ਸਰਕਾਰੀ ਭਾਸ਼ਾ ਹੈ।[9] ਬਰਬਰ ਨੂੰ ਇੱਕ-ਚੌਥਾਈ ਅਬਾਦੀ ਬੋਲਦੀ ਹੈ ਅਤੇ ਇਸਨੂੰ 8 ਮਈ 2002 ਦੀ ਸੰਵਿਧਾਨਕ ਸੋਧ ਤੋਂ ਬਾਅਦ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਿਆ ਹੈ।[10] ਅਲਜੀਰੀਆਈ ਅਰਬੀ (ਜਾਂ ਦਾਰਜਾ) ਸਭ ਤੋਂ ਵੱਧ ਵਰਤੀ ਜਾਣ ਵਾਲੀ ਭਾਸ਼ਾ ਹੈ। ਚਾਹੇ ਫ਼੍ਰਾਂਸੀਸੀ ਨੂੰ ਕੋਈ ਸਰਕਾਰੀ ਰੁਤਬਾ ਪ੍ਰਾਪਤ ਨਹੀਂ ਹੈ ਪਰ ਅਲਜੀਰੀਆ ਦੁਨੀਆ ਵਿੱਚ ਫ਼੍ਰਾਂਸੀਸੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਦੂਜੇ ਸਥਾਨ ਤੇ ਹੈ।[11] ਅਤੇ ਇਹ ਅਜੇ ਵੀ ਸਰਕਾਰੀ ਕੰਮਾਂ, ਸੱਭਿਆਚਾਰ, ਮੀਡੀਆ (ਅਖ਼ਬਾਰ), ਅਤੇ ਸਿੱਖਿਆ ਪ੍ਰਣਾਲੀ ਵਾਸਤੇ ਵਰਤੀ ਜਾਂਦੀ ਹੈ ਅਤੇ ਇਸ ਕਰਕੇ ਇਸਨੂੰ ਯਥਾਰਥ ਸਹਿ-ਸਰਕਾਰੀ ਭਾਸ਼ਾ ਮੰਨਿਆ ਜਾ ਸਕਦਾ ਹੈ। ਕਬੀਲ ਭਾਸ਼ਾ ਜੋ ਕਿ ਸਭ ਤੋਂ ਵੱਧ ਬੋਲੀ ਜਾਣ ਵਾਲੀ ਬਰਬਰ ਬੋਲੀ ਹੈ, ਨੂੰ ਕਬੀਲੀਆ ਦੇ ਹਿੱਸਿਆਂ ਵਿੱਚ ਪੜਾਇਆ ਜਾਂਦਾ ਹੈ ਅਤੇ ਅੰਸ਼ਕ ਸਹਿ-ਸਰਕਾਰੀ (ਕੁਝ ਬੰਦਸ਼ਾਂ ਸਮੇਤ) ਭਾਸ਼ਾ ਹੈ। |
ਵਰਤਮਾਨ ਅਲਜੀਰੀਆ ਦਾ ਖੇਤਰ ਬਹੁਤ ਸਾਰੀਆਂ ਪੁਰਤਨ ਸੱਭਿਤਾਵਾਂ, ਜਿਵੇਂ ਕਿ ਅਤੇਰਿਆਈ ਅਤੇ ਕੈਪਸੀਅਨ, ਦੀ ਪਿੱਠ-ਭੂਮੀ ਸੀ। ਇਸ ਇਲਾਕੇ ਉੱਤੇ ਬਹੁਤ ਸਾਰੀਆਂ ਸਲਤਨਤਾਂ ਅਤੇ ਰਾਜ-ਕੁਲਾਂ ਦਾ ਸ਼ਾਸਨ ਰਿਹਾ ਹੈ ਜਿਸ ਵਿੱਚ ਨੁਮਿਦੀਆਈ, ਕਰਥਾਗਿਨਿਆਈ, ਰੋਮਨ, ਵੰਡਲ, ਬਿਜ਼ਾਂਤੀਨ, ਅਰਬੀ ਉਮੱਯਦ, ਬਰਬਰ ਫ਼ਾਤਿਮੀਦ ਤੇ ਅਲਮੋਹਾਦ ਅਤੇ ਪਿਛੇਤੇ ਤੁਰਕੀ ਔਟੋਮਨ ਸ਼ਾਮਲ ਹਨ।
ਅਲਜੀਰੀਆ 48 ਸੂਬਿਆਂ ਅਤੇ 1541 ਪਰਗਣਿਆਂ ਵਾਲਾ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ ਹੈ। 3.7 ਕਰੋੜ ਤੋਂ ਵੱਧ ਅਬਾਦੀ ਨਾਲ ਇਹ ਵਿਸ਼ਵ ਦਾ 34ਵਾਂ ਸਭ ਤੋਂ ਵੱਧ ਅਬਾਦੀ ਵਾਲ ਦੇਸ਼ ਹੈ। ਭਾਸ਼ਾਈ ਤੌਰ 'ਤੇ ਇਹ ਅਰਬੀ ਮੁਲਕ ਹੈ ਜਿਸਦੀਆਂ ਕੁਝ ਸਥਾਨਕ ਉਪ-ਬੋਲੀਆਂ ਹਨ। ਇਸਦੀ ਅਰਥਚਾਰਾ ਤੇਲ-ਅਧਾਰਤ ਹੈ ਜੋ ਡੱਚ ਰੋਗ (ਅਰਥ-ਸ਼ਾਸਤਰ ਦੀ ਇੱਕ ਧਾਰਨਾ) ਤੋਂ ਪ੍ਰਭਾਵਤ ਹੈ। ਸੋਨਾਤਰਾਚ, ਜੋ ਕਿ ਰਾਸ਼ਟਰੀ ਤੇਲ-ਕੰਪਨੀ ਹੈ, ਅਫ਼ਰੀਕਾ ਵਿੱਚ ਸਭ ਤੋਂ ਵੱਡੀ ਹੈ। ਇਸਦੀ ਸੈਨਾ ਅਫ਼ਰੀਕਾ ਅਤੇ ਅਰਬ-ਜਗਤ ਵਿੱਚ ਮਿਸਰ ਤੋਂ ਬਾਅਦ ਸਭ ਤੋਂ ਵੱਡੀ ਹੈ ਅਤੇ ਰੂਸ ਤੇ ਚੀਨ ਇਸਦੇ ਯੁੱਧਨੀਤਕ ਇਤਿਹਾਦੀ ਮੁਲਕ ਅਤੇ ਸ਼ਸਤਰ ਪੂਰਤੀਕਰਤਾ ਹਨ।
2,381,741 ਵਰਗ ਕਿਮੀ ਦੇ ਖੇਤਰਫਲ ਨਾਲ ਇਹ ਦੁਨੀਆ ਦਾ ਦਸਵਾਂ ਸਭ ਤੋਂ ਵੱਡਾ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਮੁਲਕ ਹੈ[13]। ਇਸਦੀਆਂ ਹੱਦਾਂ ਉੱਤਰ-ਪੂਰਬ ਵੱਲ ਤੁਨੀਸੀਆ, ਪੂਰਬ ਵੱਲ ਲੀਬੀਆ, ਪੱਛਮ ਵੱਲ ਮਰਾਕੋ, ਦੱਖਣ-ਪੱਛਮ ਵੱਲ ਪੱਛਮੀ ਸਹਾਰਾ, ਮਾਰੀਟੇਨੀਆ ਅਤੇ ਮਾਲੀ, ਦੱਖਣ-ਪੂਰਬ ਵੱਲ ਨਾਈਜਰ ਅਤੇ ਉੱਤਰ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ। ਅੰਦਾਜੇ ਅਨੁਸਾਰ 2012 ਤੱਕ ਇਸਦੀ ਕੁੱਲ ਅਬਾਦੀ 3.71 ਕਰੋੜ ਹੈ[4]। ਇਹ ਅਫ਼ਰੀਕੀ ਸੰਘ, ਅਰਬ ਸੰਗਠਨ, ਤੇਲ ਨਿਰਯਾਤੀ ਮੁਲਕਾਂ ਦਾ ਸੰਗਠਨ ਅਤੇ ਸੰਯੁਕਤ ਰਾਸ਼ਟਰ ਦਾ ਮੈਂਬਰ ਅਤੇ ਅਰਬ ਮਘਰੇਬ ਸੰਘ ਦਾ ਸੰਸਥਾਪਕ ਮੈਂਬਰ ਹੈ।