ਇਵਾਨ ਪਾਵਲੋਵ
From Wikipedia, the free encyclopedia
ਇਵਾਨ ਪਾਵਲੋਵਿਚ ਪਾਵਲੋਵ (ਰੂਸੀ: Ива́н Петро́вич Па́влов; 26 ਸਤੰਬਰ [ਪੁ.ਤ. 14 ਸਤੰਬਰ] 1849 – 27 ਫਰਵਰੀ 1936) ਉਘਾ ਰੂਸੀ ਫਿਜਿਆਲੋਜਿਸਟ ਸੀ। ਬਚਪਨ ਤੋਂ ਹੀ ਪਾਵਲੋਵ ਬਹੁਤ ਪ੍ਰ੍ਬੁਧ, ਯਾਨੀ ਬੌਧਿਕ ਪੱਖੋਂ ਬੜਾ ਤੇਜ਼ ਤਰਾਰ ਬੰਦਾ ਸੀ ਅਤੇ ਕੰਮ ਕਰਨ ਦਾ ਉਸਨੂੰ ਅਸਾਧਾਰਨ ਕਿਸਮ ਦਾ ਸ਼ੌਕ ਸੀ। ਉਹ ਖੁਦ ਇਸ ਲਗਣ ਨੂੰ "ਖੋਜ ਪ੍ਰਵਿਰਤੀ" ਕਹਿੰਦਾ ਹੁੰਦਾ ਸੀ।[1] ਜਦੋਂ 1860ਵਿਆਂ ਦੇ ਰੂਸੀ ਸਾਹਿਤ ਆਲੋਚਕਾਂ ਵਿੱਚੋਂ ਸਭ ਤੋਂ ਪ੍ਰਸਿਧ ਆਲੋਚਕ ਦਮਿਤਰੀ ਪਿਸਾਰੇਵ ਅਤੇ ਰੂਸੀ ਫਿਜਿਆਲੋਜੀ ਦੇ ਪਿਤਾਮਾ ਇਵਾਨ ਸੀਚੇਨੇਵ, ਸਿਰੇ ਦੇ ਅੱਗੇਵਧੂ ਵਿਚਾਰ ਫੈਲਾ ਰਹੇ ਸਨ ਤਦ ਉਹਨਾਂ ਤੋਂ ਪ੍ਰੇਰਿਤ ਪਾਵਲੋਵ ਨੇ ਆਪਣਾ ਧਾਰਮਿਕ ਕੈਰੀਅਰ ਤਿਆਗ ਕੇ ਆਪਣਾ ਜੀਵਨ ਸਾਇੰਸ ਦੇ ਲੇਖੇ ਲਾਉਣ ਦਾ ਮਨ ਬਣਾ ਲਿਆ। 1870 ਵਿੱਚ ਉਹ ਸੇਂਟ ਪੀਟਰਜਬਰਗ ਯੂਨੀਵਰਸਿਟੀ ਵਿੱਚ ਕੁਦਰਤੀ ਵਿਗਿਆਨ ਦਾ ਅਧਿਐਨ ਕਰਨ ਲਈ ਫਿਜਿਕਸ ਅਤੇ ਮੈਥੇਮੈਟਿਕਸ ਦੀ ਫੈਕਲਟੀ ਵਿੱਚ ਦਾਖਲ ਹੋ ਗਏ। ਇਵਾਨ ਪਾਵਲੋਵ ਨੇ ਆਪਣਾ ਜੀਵਨ ਫਿਜਿਆਲੋਜੀ ਅਤੇ ਸਾਇੰਸ ਦੇ ਲੇਖੇ ਲਾ ਲਾ ਦਿੱਤਾ, ਅਨੇਕ ਹੈਰਾਨੀਜਨਕ ਕਾਢਾਂ ਕਢੀਆਂ ਅਤੇ ਵਿਚਾਰ ਸਿਰਜੇ ਜਿਹੜੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਗਏ।[2] ਉਹਨਾਂ ਨੇ ਫਿਜਿਆਲੋਜੀ ਜਾਂ ਮੈਡੀਸਿਨ ਦਾ ਨੋਬਲ ਪ੍ਰਾਈਜ਼ (1904) ਵਿੱਚ ਹਾਸਲ ਕੀਤਾ।[3][4] ਇਸ ਤਰ੍ਹਾਂ ਪਹਿਲਾ ਰੂਸੀ ਨੋਬਲ ਪੁਰਸਕਾਰ ਜੇਤੂ ਬਣ ਗਿਆ। 2002 ਵਿੱਚ ਪ੍ਰਕਾਸ਼ਤ ਜਨਰਲ ਮਨੋਵਿਗਿਆਨ ਦੀ ਸਮੀਖਿਆ ਦੇ ਇੱਕ ਸਰਵੇਖਣ ਵਿੱਚ ਪਾਵਲੋਵ ਨੂੰ 20 ਵੀਂ ਸਦੀ ਦਾ 24 ਵਾਂ ਸਭ ਤੋਂ ਜ਼ਿਆਦਾ ਹਵਾਲੀਆਂ ਵਜੋਂ ਵਰਤਿਆ ਗਿਆ ਮਨੋਵਿਗਿਆਨਕ ਮੰਨਿਆ ਗਿਆ ਹੈ।[5] ਪਾਵਲੋਵ ਦਾ ਕਲਾਸੀਕਲ ਕੰਡੀਸ਼ਨਿੰਗ ਦੇ ਸਿਧਾਂਤ ਕਈ ਤਰ੍ਹਾਂ ਦੇ ਵਿਵਹਾਰ ਥੈਰੇਪੀ ਅਤੇ ਪ੍ਰਯੋਗਾਤਮਕ ਅਤੇ ਕਲੀਨੀਕਲ ਸੈਟਿੰਗਾਂ, ਜਿਵੇਂ ਕਿ ਵਿਦਿਅਕ ਕਲਾਸਰੂਮਾਂ ਅਤੇ ਇੱਥੋਂ ਤੱਕ ਕਿ ਵਿਧੀਗਤ ਡੀਸੈਂਸੇਟਾਈਜੇਸ਼ਨ ਨਾਲ ਫੋਬੀਆ ਨੂੰ ਘਟਾਉਣ ਦੇ ਸੰਚਾਲਨ ਵਿੱਚ ਵੀ ਮਿਲਦਾ ਹੈ।[6][7]
ਇਵਾਨ ਪਾਵਲੋਵਿਚ ਪਾਵਲੋਵ Иван Петрович Павлов | |
---|---|
ਜਨਮ | 26 ਸਤੰਬਰ 1849 ਰਿਆਜਾਨ, ਰੂਸ |
ਮੌਤ | 27 ਫਰਵਰੀ 1936 (ਉਮਰ 86) |
ਰਾਸ਼ਟਰੀਅਤਾ | ਰੂਸੀ, ਸੋਵੀਅਤ |
ਅਲਮਾ ਮਾਤਰ | ਸੇਂਟ ਪੀਟਰਜਬਰਗ ਯੂਨੀਵਰਸਿਟੀ |
ਲਈ ਪ੍ਰਸਿੱਧ | ਕਲਾਸੀਕਲ ਕੰਡੀਸ਼ਨਿੰਗ ਟਰਾਂਸਮਾਰਜੀਨਲ ਇਨਹਿਬਸ਼ਨ ਵਿਵਹਾਰ ਸੁਧਾਰ |
ਪੁਰਸਕਾਰ | ਫਿਜਿਆਲੋਜੀ ਜਾਂ ਮੈਡੀਸਿਨ ਦਾ ਨੋਬਲ ਪ੍ਰਾਈਜ਼ (1904) |
ਵਿਗਿਆਨਕ ਕਰੀਅਰ | |
ਖੇਤਰ | ਫਿਜਿਆਲੋਜਿਸਟ, ਫਿਜੀਸੀਅਨ |
ਅਦਾਰੇ | ਮਿਲਟਰੀ ਮੈਡੀਕਲ ਅਕੈਡਮੀ |