ਗਣਤੰਤਰ ਦਿਵਸ (ਭਾਰਤ)
From Wikipedia, the free encyclopedia
ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ[1]। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।
ਵਿਸ਼ੇਸ਼ ਤੱਥ ਗਣਤੰਤਰ ਦਿਵਸ, ਮਨਾਉਣ ਵਾਲੇ ...
ਗਣਤੰਤਰ ਦਿਵਸ | |
---|---|
ਮਨਾਉਣ ਵਾਲੇ | ਭਾਰਤ |
ਜਸ਼ਨ | ਪਰੇਡ, ਸਕੂਲਾਂ ਵਿੱਚ ਮਿਠਾਈਆਂ ਵੰਡਣਾ ਅਤੇ ਸੱਭਿਆਚਾਰਕ ਨਾਚ |
ਸ਼ੁਰੂਆਤ | 26 ਜਨਵਰੀ |
ਅੰਤ | 26 ਜਨਵਰੀ |
ਮਿਤੀ | 26 ਜਨਵਰੀ |
ਬਾਰੰਬਾਰਤਾ | ਸਾਲਾਨਾ |
ਬੰਦ ਕਰੋ
ਇਹ ਭਾਰਤ ਦੀਆਂ ਤਿੰਨ ਰਾਸ਼ਟਰੀ ਛੁੱਟੀਆਂ ਵਿੱਚੋਂ ਇੱਕ ਹੈ, ਬਾਕੀ ਦੋ ਸੁਤੰਤਰਤਾ ਦਿਵਸ (ਭਾਰਤ) ਅਤੇ ਗਾਂਧੀ ਜਯੰਤੀ ਹਨ।