ਟੀਪੂ ਸੁਲਤਾਨ

ਮੈਸੂਰ ਸਲਤਨਤ ਦਾ ਸ਼ਾਸ਼ਕ From Wikipedia, the free encyclopedia

ਟੀਪੂ ਸੁਲਤਾਨmap

ਟੀਪੂ ਸੁਲਤਾਨ (20 ਨਵੰਬਰ 1750 – 4 ਮਈ 1799), ਨੂੰ ਮੈਸੂਰ ਦਾ ਚੀਤਾ ਵੀ ਕਿਹਾ ਜਾਂਦਾ ਹੈ, ਨੇ ਮੈਸੂਰ ਸਲਤਨਤ ਤੇ 1782 ਤੋਂ 1799 ਤੱਕ ਰਾਜ ਕੀਤਾ। ਉਹਨਾਂ ਦੇ ਪਿਤਾ ਦਾ ਨਾਮ ਹੈਦਰ ਅਲੀ ਅਤ ਮਾਤਾ ਦਾ ਨਾਮ ਫਖਰ-ਅਲ-ਨਿਸ਼ਾ ਸੀ। ਭਾਰਤੀ ਲੋਕਾਂ ਦੀ ਆਪਸੀ ਫੁੱਟ ਅਤੇ ਦੇਸ਼ ਧ੍ਰੋਹੀਆਂ ਸਦਕਾ ਬਹਾਦਰ ਟੀਪੂ ਸੁਲਤਾਨ ਮੈਸੂਰ ਯੁੱਧ ਅੰਗਰੇਜ਼ਾਂ ਕੋਲੋਂ ਬੁਰੀ ਤਰ੍ਹਾਂ ਹਾਰ ਗਿਆ। ਅੰਗਰੇਜ਼ਾਂ ਦੇ ਗਵਰਨਰ ਕਾਰਨ ਵਾਲਿਸ ਨੇ ਉਸ ਕੋਲ ਸੰਧੀ ਦੀਆਂ ਸ਼ਰਤਾਂ ਦੇ ਕੇ ਆਪਣਾ ਦੂਤ ਭੇਜਿਆ। ਸੰਧੀ ਦੀਆਂ ਸ਼ਰਤਾਂ ਪੜ੍ਹੀਆਂ ਗਈਆਂ। ਚਾਲਾਕ ਤੇ ਸਵਾਰਥੀ ਕਾਰਨ ਵਾਲਿਸ ਦੀਆਂ ਸ਼ਰਤਾਂ ਵੀ ਬੜੀ ਨਵੀਂ ਤੇ ਅਜੀਬ ਕਿਸਮ ਦੀਆਂ ਸਨ। ਸ਼ਰਤਾਂ ਮੁਤਾਬਿਕ ਯੁੱਧ ਦੇ ਖਰਚ ਹੋਏ ਤਿੰਨ ਕਰੋੜ ਰੁਪਏ ਤੁੰਰਤ ਕੰਪਨੀ ਨੂੰ ਦੇਣ ਲਈ ਕਿਹਾ ਗਿਆ ਸੀ। ਇਸ ਤੋਂ ਬਿਨਾਂ ਇਹ ਵੀ ਸ਼ਰਤ ਸੀ ਕਿ ਯੁੱਧ ’ਚ ਹੋਏ ਨੁਕਸਾਨ ਦਾ ਜਦੋਂ ਤੱਕ ਧਨ ਨਹੀਂ ਵਾਪਿਸ ਕੀਤਾ ਜਾ ਸਕਦਾ ਤਾਂ ਦੋਵੇਂ ਸ਼ਹਿਜ਼ਾਦੇ ਕੰਪਨੀ ਕੋਲ ਬੰਦੀ ਰਹਿਣਗੇ। ਟੀਪੂ ਸੁਲਤਾਨ ਦਾ ਖਜ਼ਾਨਾ ਬਿਲਕੁੱਲ ਖਾਲੀ ਸੀ। ਇਹ ਸ਼ਰਤਾਂ ਪੜ੍ਹ ਕੇ ਉਸ ਦਾ ਮਨ ਭਰ ਆਇਆ।

ਵਿਸ਼ੇਸ਼ ਤੱਥ ਟੀਪੂ ਸੁਲਤਾਨٹیپو سلطان ಟಿಪ್ಪು ಸುಲ್ತಾನ್, Sultan of Mysore ...
ਟੀਪੂ ਸੁਲਤਾਨ
ٹیپو سلطان
ಟಿಪ್ಪು ಸುಲ್ತಾನ್
ਬਾਦਸ਼ਾਹ
ਨਸੀਬ ਅਦ-ਦੌਲਾਹ
ਫ਼ਤੇਹ ਅਲੀ ਖ਼ਾਨ ਬਹਾਦੁਰ
Thumb
Sultan of Mysore
ਸ਼ਾਸਨ ਕਾਲ29 ਦਸੰਬਰ 1782 – 4 ਮਈ 1799
ਤਾਜਪੋਸ਼ੀ29 ਦਸੰਬਰ 1782
ਪੂਰਵ-ਅਧਿਕਾਰੀਹੈਦਰ ਅਲੀ
ਵਾਰਸKrishnaraja Wodeyar III
ਜਨਮ(1750-11-20)20 ਨਵੰਬਰ 1750[1]
Devanahalli, ਅੱਜ-ਕੱਲ੍ਹ ਬੰਗਲੌਰ, ਕਰਨਾਟਕ
ਮੌਤ4 ਮਈ 1799(1799-05-04) (ਉਮਰ 48)
ਸ਼੍ਰੀਰੰਗਾਪਟਨਮ, ਅੱਜ-ਕੱਲ੍ਹ ਕਰਨਾਟਕ
ਦਫ਼ਨ
ਸ਼੍ਰੀਰੰਗਾਪਟਨਮ, ਅੱਜ-ਕੱਲ੍ਹ ਕਰਨਾਟਕ
12°24′36″N 76°42′50″E
ਨਾਮ
ਫ਼ਤੇਹ ਅਲੀ ਖ਼ਾਨ
ਸ਼ਾਹੀ ਘਰਾਣਾਮੈਸੂਰ
ਪਿਤਾਹੈਦਰ ਅਲੀ ਖ਼ਾਨ
ਮਾਤਾFatima Fakhr-un-Nisa
ਧਰਮਇਸਲਾਮ
ਬੰਦ ਕਰੋ

ਟੀਪੂ ਸੁਲਤਾਨ ਦੇ ਮੁਢਲੇ ਸਾਲ

ਬਚਪਨ

Thumb
Tipu Sultan confronts his opponents during the Siege of Srirangapatna.

ਟੀਪੂ ਸੁਲਤਾਨ ਦਾ ਜਨਮ 20 ਨਵੰਬਰ 1750 (ਸ਼ੁਕਰਵਾਰ, 20 ਧੂ ਅਲ-ਹਿੱਜਾ, 1163 ਹਿਜਰੀ ਨੂੰ ਦੇਵਨਹਾਲੀ,[1] ਅੱਜ-ਕੱਲ੍ਹ ਬੰਗਲੌਰ, ਕਰਨਾਟਕ ਵਿਖੇ ਹੋਇਆ ਸੀ।

ਸ਼੍ਰੀਰੰਗਾਪਟਨਮ

ਟੀਪੂ ਸੁਲਤਾਨ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਰੰਗਾਪਟਨਮ ਇੱਥੋਂ 20 ਕੁ ਕਿਲੋਮੀਟਰ ਦੂਰ ਹੈ। ਇਹ ਬੰਗਲੌਰ ਤੋਂ ਮੈਸੂਰ ਨੂੰ ਜਾਂਦਿਆਂ ਰਸਤੇ ਤੋਂ ਥੋੜ੍ਹਾ ਹਟ ਕੇ ਕਾਵੇਰੀ ਨਦੀ ਦੇ ਕਿਨਾਰੇ ਸਥਿਤ ਹੈ। ਇੱਥੇ ਸੁੰਦਰ ਬਾਗ਼ ਵਿੱਚ ਬਣਿਆ ਉਸ ਦਾ ਸਮਰ ਪੈਲੇਸ, ਨੱਕਾਸ਼ੀ ਅਤੇ ਮੀਨਾਕਾਰੀ ਦਾ ਅਦਭੁੱਤ ਨਮੂਨਾ ਹੈ। ਮੁੱਖ ਭਵਨ ਤੋਂ ਕਾਫ਼ੀ ਉਰ੍ਹੇ ਡਿਉੜੀ ਹੈ ਜਿਸ ਦੀਆਂ ਪੌੜੀਆਂ ਉਤਰ ਕੇ ਬਾਗ਼ ਸ਼ੁਰੂ ਹੁੰਦਾ ਹੈ। ਪੈਲੇਸ ਦੀ ਦੁਮੰਜ਼ਿਲੀ ਇਮਾਰਤ ਨੂੰ ਚਾਰੇ ਪਾਸਿਓਂ ਚਟਾਈਆਂ ਨਾਲ ਢਕਿਆ ਹੋਇਆ ਹੈ ਤਾਂ ਕਿ ਗਰਮੀ ਅੰਦਰ ਨਾ ਜਾਵੇ। ਇਸ ਦੇ ਚਾਰੇ ਪਾਸੇ ਵਰਾਂਡਾ ਹੈ। ਮਹਿਲ ਅੰਦਰ ਹਰੇ ਰੰਗ ਦੀਆਂ ਦੀਵਾਰਾਂ ’ਤੇ ਮੀਨਾਕਾਰੀ ਦਾ ਕੰਮ ਬੜੀ ਬਾਰੀਕੀ ਅਤੇ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਟੀਪੂ ਸੁਲਤਾਨ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਇਸ ਮਹੱਲ ਵਿੱਚ ਲੱਗੀਆਂ ਹੋਈਆਂ ਹਨ। ਮਹੱਲ ਦੀਆਂ ਤਸਵੀਰਾਂ ਖਿੱਚਣ ਦੀ ਮਨਾਹੀ ਹੈ। ਮਹੱਲ ਦੇ ਆਸੇ-ਪਾਸੇ ਸੁੰਦਰ ਬਾਗ਼ ਬੜਾ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਦੋ ਪਾਸੇ ਰਸਤਾ ਹੈ ਅਤੇ ਵਿਚਕਾਰ ਪਾਣੀ ਦਾ ਪ੍ਰਬੰਧ ਤੇ ਪੌਦਿਆਂ ਦੀ ਸਜਾਵਟ ਤਾਜ ਮਹੱਲ ਦੀ ਤਰਜ਼ ’ਤੇ ਹੈ।

ਰਾਜ ਕਾਲ

== ਅੰਗਰੇਜਾਂ ਨਾਲ ਸੰਬੰਧ== like Tipu Sultan

ਅੰਗਰੇਜਾਂ ਨਾਲ ਯੁੱਧ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.