From Wikipedia, the free encyclopedia
ਪਿੰਜਰ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਇੱਕ ਪੰਜਾਬੀ ਬੋਲੀ ਦਾ ਨਾਵਲ ਹੈ ਜੋ ਪਹਿਲੀ ਵਾਰ 1950 ਵਿੱਚ ਛਪਿਆ। ਇਹ ਨਾਵਲ ਦੇਸ਼-ਵੰਡ ਨਾਲ ਸੰਬੰਧਿਤ ਹੈ। ਇਸ ਨਾਵਲ ਵਿੱਚ ਵੰਡ ਵੇਲੇ ਔਰਤ ਦੀ ਤ੍ਰਾਸਦਿਕ ਹਾਲਤ ਦਾ ਪੁਰੋ ਪਾਤਰ ਦੇ ਹਵਾਲੇ ਨਾਲ ਚਿਤਰਣ ਹੈ। ਪਿੰਜਰ ਨਾਵਲ ਹਿੰਦੀ ਭਾਸ਼ਾ ਸਮੇਤ ਕਈ ਭਾਸ਼ਾਵਾਂ 'ਚ ਅਨੁਵਾਦ ਹੋਇਆ ਹੈ।[1][2]
ਲੇਖਕ | ਅੰਮ੍ਰਿਤਾ ਪ੍ਰੀਤਮ |
---|---|
ਮੂਲ ਸਿਰਲੇਖ | ਪਿੰਜਰ |
ਅਨੁਵਾਦਕ | ਖੁਸ਼ਵੰਤ ਸਿੰਘ (ਅੰਗਰੇਜ਼ੀ) ਡੇਨੀ ਮਾਤਰਿੰਗ (ਫ਼ਰਾਂਸੀਸੀ) |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਤਾਰਾ ਪ੍ਰੈੱਸ (ਨਵੀਂ ਛਾਪ) |
ਪ੍ਰਕਾਸ਼ਨ ਦੀ ਮਿਤੀ | 2009 (ਨਵੀਂ ਛਾਪ) |
ਆਈ.ਐਸ.ਬੀ.ਐਨ. | 978-81-83860-97-0 |
ਇਹ ਨਾਵਲ ਇੱਕ ਹਿੰਦੂ ਕੁੜੀ, ਪੂਰੋ ਦੀ ਕਹਾਣੀ ਹੈ ਜੋ ਕਿ ਇੱਕ ਮੁਸਲਮਾਨ ਆਦਮੀ ਰਸ਼ੀਦ ਦੁਆਰਾ ਜ਼ਬਰਦਸਤੀ ਅਗ਼ਵਾ ਕਰ ਲਈ ਜਾਂਦੀ ਹੈ[3] ਅਤੇ ਜਦੋਂ ਉਹ ਕੁਝ ਵਕਤ ਬਾਅਦ ਉਸ ਤੋਂ ਬਚ ਕੇ ਵਾਪਸ ਆਉਂਦੀ ਹੈ ਤਾਂ ਉਸ ਦੇ ਮਾਪੇ ਉਸ ਨੂੰ ਨਾਪਾਕ ਕੁੜੀ ਮੰਨਦੇ ਹੋਏ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਫਿਰ ਉਹ ਰਸ਼ੀਦੇ ਦੇ ਘਰ ਹੀ ਰਹਿੰਦੀ ਹੈ ਅਤੇ 1947 ਦੀ ਵੰਡ ਪਿੱਛੋਂ ਆਪਣੇ ਦਰਦ ਸਮੇਤ ਪਰਿਵਾਰ ਨੂੰ ਸਾਂਭਦੀ ਹੈ। ਤੇ ਕੋਲ ਰੋਕ ਬਚਾ ਵੀ ਹੋ ਜਾਂਦਾ ਹੈ। ਆਪਣੀ ਜ਼ਬਰਦਸਤੀ ਚੁੱਕੀ ਗਈ ਭਰਜਾਈ ਨੂੰ ਲੱਭਣ 'ਚ ਮਦਦ ਕਰਦੀ ਹੋਈ ਆਪਣੇ ਭਰਾ ਨੂੰ ਵੀ ਮਿਲਦੀ ਹੈ। ਉਹ ਪੁਰੋ ਨੂੰ ਨਾਲ ਆਉਣ ਨੂੰ ਕਹਿੰਦਾ ਹੈ ਪਰ ਪੁਰੋ ਹੁਣ ਤਾਂ ਰਸ਼ੀਦੇ ਦੇ ਹੀ ਲੜ ਲੱਗ ਚੁੱਕੀ ਹੁੰਦੀ ਹੈ।ਅੰਤ 'ਤੇ ਬਾਕੀ ਔਰਤਾਂ ਨੂੰ ਲਿਜਾਂਦਾ ਟਰੱਕ ਧੂੜ ਉਡਾਉਂਦਾ ਜਾਂਦਾ ਹੈ।
ਇਸ ਦਾ ਅੰਗਰੇਜ਼ੀ ਤਰਜਮਾ ਖ਼ੁਸ਼ਵੰਤ ਸਿੰਘ[4] ਅਤੇ ਫ਼੍ਰੈਂਚ ਤਰਜਮਾ ਡੈਨਿਸ ਮਾਰਟ੍ਰਿੰਗ ਨੇ ਕੀਤਾ।
ਨਾਵਲ ਦੇ ਮੁੱਖ ਪਾਤਰ ਸਮੇਤ ਸਾਰੇ ਪਾਤਰ ਇਸ ਪ੍ਰਕਾਰ ਹਨ:
ਇਸ ਨਾਵਲ ਦੀ ਕਹਾਣੀ ਨੂੰ 2003 ਦੀ ਇੱਕ ਇਸੇ ਨਾਮ ਦੀ ਬਾਲੀਵੁੱਡ ਫ਼ਿਲਮ ਵਿੱਚ ਅਪਣਾਇਆ ਗਿਆ ਜਿਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[5] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[5]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.