ਭਾਰਤੀ ਅੰਗਰੇਜ਼ੀ
ਭਾਰਤੀ ਉਪ-ਮਹਾਂਦੀਪ ਵਿੱਚ ਮੁੱਖ ਤੌਰ ਤੇ ਬੋਲਣ ਵਾਲੀ ਅੰਗਰੇਜ਼ੀ ਉਪ-ਭਾਸ਼ਾਵਾਂ ਦਾ ਸਮੂਹ / From Wikipedia, the free encyclopedia
ਭਾਰਤੀ ਅੰਗਰੇਜ਼ੀ (ਅੰਗਰੇਜ਼ੀ: Indian English) ਅੰਗਰੇਜ਼ੀ ਦਾ ਇੱਕ ਰੂਪ ਹੈ ਜੋ ਭਾਰਤੀ ਉੱਪਮਹਾਂਦੀਪ ਵਿੱਚ ਪ੍ਰਚੱਲਿਤ ਹੈ।[1] ਅੰਗਰੇਜ਼ੀ ਭਾਰਤ ਦੀ ਇੱਕ ਸੰਪਰਕ ਭਾਸ਼ਾ ਹੈ ਜੋ ਇੱਥੋਂ ਦੇ ਸੱਭਿਆਚਾਰਕ ਅਤੇ ਰਾਜਸੀ ਤੌਰ ਉੱਤੇ ਉੱਚੇ ਵਰਗ ਦੁਆਰਾ ਵਰਤੀ ਜਾਂਦੀ ਹੈ। ਇਸ ਭਾਸ਼ਾ ਉੱਤੇ ਪਕੜ ਰੱਖਣ ਵਾਲੇ ਬੁਲਾਰਿਆਂ ਨੂੰ ਆਰਥਕ ਅਤੇ ਸਮਾਜਕ ਤੌਰ ਉੱਤੇ ਫ਼ਾਇਦਾ ਹੁੰਦਾ ਹੈ।[2]
ਚਾਹੇ ਅੰਗਰੇਜ਼ੀ ਭਾਰਤੀ ਦੀ ਇੱਕ ਸਰਕਾਰੀ ਭਾਸ਼ਾ ਹੈ, ਇਹ ਸਿਰਫ਼ ਕੁਝ ਲੱਖ ਭਾਰਤੀਆਂ ਦੀ ਪਹਿਲੀ ਭਾਸ਼ਾ ਹੈ।[3][4][5][6][7]
ਭਾਰਤੀ ਲੋਕ ਭਾਰਤੀ ਅੰਕ ਪ੍ਰਣਾਲੀ(ਲੱਖ, ਕਰੋੜ) ਦੀ ਵਰਤੋਂ ਕਰਦੇ ਹਨ। ਭਾਰਤੀ ਅੰਗਰੇਜ਼ੀ ਵਿੱਚ ਹੋਰਨਾਂ ਭਾਸ਼ਾਵਾਂ ਦੇ ਮੁਹਾਵਰੇ ਅਤੇ ਅਖਾਣ ਵੀ ਸ਼ਾਮਿਲ ਹੋ ਗਏ ਹਨ।