From Wikipedia, the free encyclopedia
ਭੁਪੇਨ ਹਜ਼ਾਰਿਕਾ (ਆਸਾਮੀ: ভূপেন হাজৰিকা) (1926–2011) ਭਾਰਤ ਦੇ ਪੂਰਬੋਤਰ ਰਾਜ ਅਸਮ ਤੋਂ ਇੱਕ ਬਹੁਮੁਖੀ ਪ੍ਰਤਿਭਾ ਵਾਲਾ ਗੀਤਕਾਰ, ਸੰਗੀਤਕਾਰ ਅਤੇ ਗਾਇਕ ਸੀ। ਇਸ ਦੇ ਇਲਾਵਾ ਉਹ ਆਸਾਮੀ ਭਾਸ਼ਾ ਦਾ ਕਵੀ, ਫਿਲਮ ਨਿਰਮਾਤਾ, ਲੇਖਕ ਅਤੇ ਅਸਾਮ ਦੀ ਸੰਸਕ੍ਰਿਤੀ ਅਤੇ ਸੰਗੀਤ ਦਾ ਚੰਗਾ ਜਾਣਕਾਰ ਵੀ ਸੀ।
ਭੁਪੇਨ ਹਜ਼ਾਰਿਕਾ অসম ৰত্ন ড.ভূপেন হাজৰিকা | |
---|---|
ਜਨਮ | |
ਮੌਤ | 5 ਨਵੰਬਰ 2011 85) | (ਉਮਰ
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਸੰਗੀਤਕਾਰ, ਗਾਇਕ, ਕਵੀ, ਫਿਲਮ ਨਿਰਮਾਤਾ, ਗੀਤਕਾਰ |
ਸਰਗਰਮੀ ਦੇ ਸਾਲ | 1939-2011 |
ਜ਼ਿਕਰਯੋਗ ਕੰਮ | ਰੁਦਾਲੀ ਦਰਮਿਆਨ ਗਜਾ ਗਾਮਿਨੀ ਦਮਨ ਇੰਦਰਮਾਲਤੀ |
ਰਾਜਨੀਤਿਕ ਦਲ | ਭਾਰਤੀ ਜਨਤਾ ਪਾਰਟੀ |
ਲਹਿਰ | ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ |
ਜੀਵਨ ਸਾਥੀ | Priyamvada Patel |
ਬੱਚੇ | Tej Bhupen Hazarika (b. 1952) |
ਪੁਰਸਕਾਰ | ਪਦਮ ਵਿਭੂਸ਼ਣ (2012) [ਮਰਨ ਉੱਪਰੰਤ] ਪਦਮ ਸ਼੍ਰੀ (1977) ਦਾਦਾ ਸਾਹਿਬ ਫਾਲਕੇ ਅਵਾਰਡ (1992) ਪਦਮ ਭੂਸ਼ਣ (2001) ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ (2008) অসম ৰত্ন (ਅਸਾਮ ਰਤਨ) (2009) Muktijoddha Padak (2011) [ਮਰਨ ਉੱਪਰੰਤ] |
ਵੈੱਬਸਾਈਟ | http://www.bhupenhazarika.com |
ਦਸਤਖ਼ਤ | |
ਤਸਵੀਰ:Bhupen Hazarika signature.png |
ਉਹ ਭਾਰਤ ਦਾ ਅਜਿਹਾ ਵਿਲੱਖਣ ਕਲਾਕਾਰ ਸੀ ਜੋ ਆਪਣੇ ਗੀਤ ਆਪ ਲਿਖਦਾ, ਸੰਗੀਤਬੱਧ ਕਰਦਾ ਅਤੇ ਗਾਉਂਦਾ ਸੀ।
ਭੂਪੇਨ ਹਜ਼ਾਰਿਕਾ ਦਾ ਜਨਮ 1926 ਵਿੱਚ ਅਸਾਮ ਦੇ ਸਦੀਆ ਕਸਬੇ ਵਿੱਚ ਹੋਇਆ। ਉਸਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਇਲਾਵਾ ਸੰਗੀਤ ਅਤੇ ਸਾਹਿਤ ਦਾ ਸ਼ੌਕ ਵੀ ਸੀ। ਆਪਣੀ ਮਾਂ ਤੋਂ ਉਸ ਨੂੰ ਬੰਗਾਲ ਦੇ ਲੋਕ ਸੰਗੀਤ ਦੀ ਸਿੱਖਿਆ ਮਿਲੀ ਅਤੇ ਉਸ ਦੀ ਸੰਗਤ ਵਿੱਚ ਭੂਪੇਨ ਦਾ ਸੰਗੀਤ ਦਾ ਸ਼ੌਕ ਹੋਰ ਪਰਵਾਨ ਚੜ੍ਹਿਆ। ਉਸ ਨੇ 11 ਸਾਲ ਦੀ ਉਮਰ ਵਿੱਚ ਅਸਾਮ ਵਿੱਚ ਆਲ ਇੰਡੀਆ ਰੇਡੀਓ ਲਈ ਪਹਿਲੀ ਵਾਰ ਗਾਇਆ ਅਤੇ ਅਗਲੇ ਹੀ ਸਾਲ ਅਸਾਮੀ ਫ਼ਿਲਮ ਇੰਦਰਮਾਲਤੀ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਅਦਾਕਾਰੀ ਅਤੇ ਗਾਇਨ ਦਾ ਮੌਕਾ ਵੀ ਮਿਲਿਆ। ਉਸ ਨੂੰ, ਬਨਾਰਸ ਹਿੰਦੁ ਯੂਨੀਵਰਸਿਟੀ ਤੋਂ ਬੀਏ ਅਤੇ ਐਮਏ ਦੀ ਸਿੱਖਿਆ ਹਾਸਲ ਕੀਤੀ ਅਤੇ ਇਸ ਦੇ ਬਾਅਦ ਪੜ੍ਹਾਉਣ ਦੇ ਨਾਲ ਸੰਗੀਤ ਦੇ ਸ਼ੌਕ ਲਈ ਗੁਵਾਹਾਟੀ ਰੇਡੀਓ ਵਿੱਚ ਵੀ ਕੁੱਝ ਸਮਾਂ ਕੰਮ ਕੀਤਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.