ਮਾਸਕੋ
From Wikipedia, the free encyclopedia
ਮਾਸਕੋ (ਰੂਸੀ: Москва) ਰੂਸ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸੰਘੀ ਮਜ਼ਮੂਨ ਹੈ। ਇਹ ਯੂਰਪ ਅਤੇ ਰੂਸ ਵਿਚਲਾ ਇੱਕ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿਗਿਆਨਕ ਕੇਂਦਰ ਹੈ। ਫ਼ੋਰਬਸ 2011 ਮੁਤਾਬਕ ਇਸ ਸ਼ਹਿਰ ਵਿੱਚ ਦੁਨੀਆ ਦੇ ਸਭ ਤੋਂ ਵੱਧ ਅਰਬਪਤੀ ਰਹਿੰਦੇ ਹਨ।[13] ਇਹ ਧਰਤੀ ਉੱਤੇ ਸਭ ਤੋਂ ਉੱਤਰੀ ਵਿਸ਼ਾਲ ਸ਼ਹਿਰ ਅਤੇ ਦੁਨੀਆ ਵਿੱਚ ਛੇਵਾਂ ਅਤੇ ਯੂਰਪ ਵਿੱਚ ਇਸਤਾਂਬੁਲ ਤੋਂ ਬਾਅਦ ਯੂਰਪ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[14][15][16] ਇਹ ਰੂਸ ਵਿੱਚ ਵੀ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2010 ਮਰਦਮਸ਼ੁਮਾਰੀ ਮੁਤਾਬਕ ਅਬਾਦੀ 11,503,501 ਹੈ।[17] 1 ਜੁਲਾਈ 2012 ਵਿੱਚ ਮਾਸਕੋ ਓਬਲਾਸਤ ਵੱਲ ਆਪਣੇ ਦੱਖਣ-ਪੂਰਬੀ ਖੇਤਰੀ ਫੈਲਾਅ ਤੋਂ ਬਾਅਦ ਇਸ ਦਾ ਖੇਤਫਲ ਢਾਈ ਗੁਣਾ (1,000 ਤੋਂ 2,500 ਵਰਗ ਕਿ.ਮੀ.) ਵਧ ਗਿਆ ਅਤੇ ਅਬਾਦੀ ਵਿੱਚ 230,000 ਦਾ ਵਾਧਾ ਹੋਇਆ।[18]
ਮਾਸਕੋ | |||
---|---|---|---|
Москва (ਰੂਸੀ) | |||
— ਸੰਘੀ ਸ਼ਹਿਰ — | |||
ਸਿਖਰ: ਸੰਤ ਬੇਸਿਲ ਦਾ ਗਿਰਜਾ, ਸਪਾਸਕਾਇਆ ਘੰਟਾ-ਘਰ ਵਿਚਕਾਰ: ਕੋਤੇਲਨਿਚੇਸਕਾਇਆ ਬੰਨ੍ਹ ਇਮਾਰਤ, ਮਿਨਿਨ ਅਤੇ ਪੋਜ਼ਾਰਸਕੀ ਦਾ ਸਮਾਰਕ, ਯੀਸੂ ਰੱਖਿਅਕ ਦਾ ਗਿਰਜਾ, ਮਾਸਕੋ ਦੀ ਇਕਹਿਰੀ-ਪਟੜੀ ਹੇਠਾਂ: ਮਾਸਕੋ ਅੰਤਰਰਾਸ਼ਟਰੀ ਵਪਾਰ ਕੇਂਦਰ |
|||
|
|||
ਰਾਸ਼ਟਰ ਗੀਤ: ਮੇਰਾ ਮਾਸਕੋ | |||
ਦਿਸ਼ਾ-ਰੇਖਾਵਾਂ: 55°45′N 37°37′E | |||
ਰਾਜਨੀਤਕ ਅਹੁਦਾ | |||
ਦੇਸ਼ | ਰੂਸ | ||
ਸੰਘੀ ਜ਼ਿਲ੍ਹਾ | ਕੇਂਦਰੀ[1] | ||
ਆਰਥਕ ਖੇਤਰ | ਕੇਂਦਰੀ[2] | ||
ਸਥਾਪਤ | 1147 ਤੋਂ ਪਹਿਲਾਂ[3] | ||
ਸੰਘੀ ਸ਼ਹਿਰ Day | ਸਤੰਬਰ ਦਾ ਪਹਿਲਾ ਸ਼ਨੀਵਾਰ ਅਤੇ ਐਤਵਾਰ[4] | ||
ਸਰਕਾਰ (ਮਾਰਚ 2010 ਤੱਕ) | |||
- ਮੇਅਰ[5] | ਸਰਗੀ ਸੋਬਿਆਨਿਨ | ||
- ਵਿਧਾਨ ਸਭਾ | ਸ਼ਹਿਰੀ ਦੂਮਾ[6] | ||
ਅੰਕੜੇ | |||
ਖੇਤਰਫਲ (੨੦੦੨ ਮਰਦਮਸ਼ੁਮਾਰੀ ਤੱਕ)[7] | |||
- ਕੁੱਲ | {{{ਖੇਤਰਫਲ_ਕਿਮੀ੨}}} ਕਿ.ਮੀ.੨ | ||
ਖੇਤਰਫਲ ਦਰਜਾ | {{{ਖੇਤਰਫਲ_ਕਿਮੀ੨_ਦਰਜਾ}}} | ||
ਅਬਾਦੀ (੨੦੧੦ ਮਰਦਮਸ਼ੁਮਾਰੀ) | |||
- ਕੁੱਲ | |||
- ਦਰਜਾ | {{{ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ}}} | ||
- ਅਬਾਦੀ ਘਣਤਾ[8] | 9682 | ||
- ਸ਼ਹਿਰੀ | {{{ਸ਼ਹਿਰੀ_ਅਬਾਦੀ_੨੦੧੦ਮਰਦਮਸ਼ੁਮਾਰੀ}}} | ||
- ਪੇਂਡੂ | {{{ਪੇਂਡੂ_ਅਬਾਦੀ_੨੦੧੦ਮਰਦਮਸ਼ੁਮਾਰੀ}}} | ||
ਅਬਾਦੀ (2011 est.) | 11510097 [9][10] | ||
ਸਮਾਂ ਜੋਨ | [11] | ||
ISO ੩੧੬੬-੨ | RU-MOW | ||
ਲਸੰਸ ਪਲੇਟਾਂ | 77, 99, 97, 177, 199, 197 | ||
ਅਧਿਕਾਰਕ ਭਾਸ਼ਾਵਾਂ | ਰੂਸੀ[12] | ||
ਅਧਿਕਾਰਕ ਵੈੱਬਸਾਈਟ |
ਮਾਸਕੋ, ਯੂਰਪੀ ਰੂਸ ਦੇ ਕੇਂਦਰੀ ਸੰਘੀ ਜ਼ਿਲ੍ਹੇ ਵਿੱਚ ਮੋਸਕਵਾ ਨਦੀ ਦੇ ਕੰਢੇ ਸਥਿਤ ਹੈ। ਆਪਣੇ ਇਤਿਹਾਸ ਵਿੱਚ ਇਹ ਬਹੁਤ ਸਾਰੇ ਮੁਲਕਾਂ - ਮੱਧ ਕਾਲੀਨ ਮਾਸਕੋ ਦੀ ਉੱਚ ਡੱਚੀ ਅਤੇ ਬਾਅਦ ਵਿੱਚ ਰੂਸ ਦੀ ਜਾਰਸ਼ਾਹੀ ਅਤੇ ਸੋਵੀਅਤ ਸੰਘ - ਦੀ ਰਾਜਧਾਨੀ ਰਹੀ ਹੈ। ਇਹ ਮਾਸਕੋ ਜਾਰ-ਰਾਜ ਭਵਨ (ਕ੍ਰੈਮਲਿਨ) ਦਾ ਟਿਕਾਣਾ ਹੈ ਜੋ ਇੱਕ ਪੁਰਾਤਨ ਕਿਲਾ ਸੀ ਅਤੇ ਹੁਣ ਰੂਸੀ ਰਾਸ਼ਟਰਪਤੀ ਦਾ ਨਿਵਾਸ ਅਤੇ ਰੂਸ ਦੀ ਸਰਕਾਰ ਦੀ ਕਨੂੰਨੀ ਸ਼ਾਖਾ ਦਾ ਟਿਕਾਣਾ ਹੈ। ਇਹ ਕ੍ਰੈਮਲਿਨ ਸ਼ਹਿਰ ਦੇ ਬਹੁਤ ਸਾਰੇ ਵਿਸ਼ਵ ਵਿਰਾਸਤ ਸਥਾਨਾਂ ਵਿੱਚੋਂ ਇੱਕ ਹੈ। ਰੂਸੀ ਸੰਸਦ ਦੇ ਦੋਵੇਂ ਸਦਨ (ਮੁਲਕ ਦੂਮਾ ਅਤੇ ਸੰਘ ਕੌਂਸਲ) ਵੀ ਇਸੇ ਸ਼ਹਿਰ ਵਿੱਚ ਸਥਾਪਤ ਹਨ।
ਇਸ ਸ਼ਹਿਰ ਵਿੱਚ ਵਿਆਪਕ ਪਾਰਗਮਨ ਜਾਲ ਹੈ ਜਿਸ ਵਿੱਚ ਸ਼ਾਮਲ ਹਨ: 4 ਅੰਤਰਰਾਸ਼ਟਰੀ ਹਵਾਈ-ਅੱਡੇ, ਨੌਂ ਰੇਲਵੇ ਸਟੇਸ਼ਨ ਅਤੇ ਦੁਨੀਆ ਦੀਆਂ ਸਭ ਤੋਂ ਡੂੰਘੀਆਂ ਮੈਟਰੋ ਪ੍ਰਣਾਲੀਆਂ ਵਿੱਚੋਂ ਇੱਕ, ਮਾਸਕੋ ਮੈਟਰੋ ਜੋ ਟੋਕੀਓ ਅਤੇ ਸਿਓਲ ਤੋਂ ਬਾਅਦ ਤੀਜੀ ਸਭ ਤੋਂ ਵੱਧ ਸਵਾਰੀਆਂ ਦੀ ਗਿਣਤੀ ਵਾਲੀ ਹੈ। ਇਸ ਮੈਟਰੋ ਨੂੰ 185 ਸਟੇਸ਼ਨਾਂ ਵਿਚਲੇ ਅਮੀਰ ਅਤੇ ਵਿਭਿੰਨ ਉਸਾਰੀ ਕਲਾ ਕਰ ਕੇ ਸ਼ਹਿਰ ਦੇ ਮਾਰਗ-ਦਰਸ਼ਕੀ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਸਮੇਂ ਮੁਤਾਬਕ ਮਾਸਕੋ ਨੂੰ ਬਹੁਤ ਸਾਰੇ ਉਪਨਾਮ ਪ੍ਰਾਪਤ ਹੋਏ ਹਨ ਜੋ ਕਿ ਇਸ ਦੇ ਅਕਾਰ ਅਤੇ ਦੇਸ਼ ਵਿਚਲੇ ਚੋਟੀ ਦੇ ਰੁਤਬੇ ਕਾਰਨ ਮਿਲੇ ਹਨ: ਤੀਜਾ ਰੋਮ (Третий Рим), ਚਿੱਟ-ਪੱਥਰੀਆ (Белокаменная), ਪਹਿਲਾ ਤਖ਼ਤ (Первопрестольная), ਚਾਲੀ ਚਾਲੀਆਂ ਵਾਲਾ (Сорок Сороков)। ਪੁਰਾਣੀ ਰੂਸੀ ਵਿੱਚ "Сорок" (ਚਾਲੀ) ਸ਼ਬਦ ਦਾ ਮਤਲਬ ਇੱਕ ਗਿਰਜਾ ਪ੍ਰਸ਼ਾਸਕੀ ਜ਼ਿਲ੍ਹਾ ਵੀ ਹੁੰਦਾ ਸੀ ਜਿਸ ਵਿੱਚ ਲਗਭਗ 40 ਗਿਰਜੇ ਆਉਂਦੇ ਸਨ। ਇਸ ਦਾ ਵਾਸੀ-ਸੂਚਕ ਮਾਸਕੋਵੀ ਹੈ।