![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c4/Robert_Fisk%252C_Christchurch%252C_2008.jpg/640px-Robert_Fisk%252C_Christchurch%252C_2008.jpg&w=640&q=50)
ਰਾਬਰਟ ਫਿਸਕ
From Wikipedia, the free encyclopedia
ਰਾਬਰਟ ਫਿਸਕ (ਜਨਮ 12 ਜੁਲਾਈ 1946) ਇੱਕ ਅੰਗਰੇਜ਼ੀ ਲੇਖਕ ਅਤੇ ਪੱਤਰਕਾਰ ਹੈ। ਮੱਧ ਪੂਰਬ ਵਿਚ ਆਪਣੀ ਬਹਾਦਰ ਪੱਤਰਕਾਰੀ ਲਈ ਜਾਣਿਆ ਜਾਂਦਾ ਹੈ। ਉਹ 1976 ਤੋਂ ਵੱਖ-ਵੱਖ ਮੀਡੀਆ ਲਈ ਮੱਧ ਪੂਰਬ ਦਾ ਪੱਤਰਕਾਰ ਰਿਹਾ ਹੈ; 1989 ਦੇ ਬਾਅਦ ਅੰਗਰੇਜ਼ੀ ਅਖ਼ਬਾਰ ਦ ਇੰਡੀਪੈਂਡੈਂਟ, ਲਈ ਮੱਧ ਪੂਰਬ, ਖਾਸ ਕਰਕੇ ਬੈਰੂਤ ਤੋਂ ਇੱਕ ਪੱਤਰਕਾਰ ਰਿਹਾ ਹੈ।[1] ਫਿਸਕ ਕੋਲ ਕਈ ਬ੍ਰਿਟਿਸ਼ ਅਤੇ ਅੰਤਰਰਾਸ਼ਟਰੀ ਪੱਤਰਕਾਰੀ ਪੁਰਸਕਾਰ ਹਨ, ਜਿਨ੍ਹਾਂ ਵਿੱਚ ਸੱਤ ਵਾਰ ਪ੍ਰੈਸ ਅਵਾਰਡਸ ਵਿਦੇਸ਼ੀ ਰਿਪੋਰਟਰ ਵੀ ਸ਼ਾਮਲ ਹਨ। ਉਸ ਨੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਕਈ ਜੰਗਾਂ ਅਤੇ ਹਥਿਆਰਬੰਦ ਟਕਰਾਵਾਂ ਬਾਰੇ ਰਿਪੋਰਟ ਕੀਤੀ ਹੈ।
ਵਿਸ਼ੇਸ਼ ਤੱਥ ਰਾਬਰਟ ਫਿਸਕ, ਜਨਮ ...
ਰਾਬਰਟ ਫਿਸਕ | |
---|---|
![]() ਫਿਸਕ 2008 ਵਿੱਚ | |
ਜਨਮ | (1946-07-12) 12 ਜੁਲਾਈ 1946 (ਉਮਰ 77) ਮੇਡਸਟੋਨ, ਕੈਂਟ, ਇੰਗਲੈਂਡ |
ਸਿੱਖਿਆ | ਲੈਂਕੈਸਟਰ ਯੂਨੀਵਰਸਿਟੀ (ਬੀਏ, 1968) ਟ੍ਰਿਨਿਟੀ ਕਾਲਜ, ਡਬਲਿਨ (ਪੀਐਚਡੀ, 1985) |
ਪੇਸ਼ਾ | ਦ ਇੰਡੀਪੈਂਡੈਂਟ ਲਈ ਮੱਧ ਪੂਰਬ ਦਾ ਪੱਤਰਕਾਰ]] |
ਮਹੱਤਵਪੂਰਨ ਕ੍ਰੈਡਿਟ | ਜੈਕਬ ਅਵਾਰਡ, ਐਮਨੇਸਟੀ ਇੰਟਰਨੈਸ਼ਨਲ ਯੂਕੇ ਪ੍ਰੈਸ ਅਵਾਰਡ, ਬਰਤਾਨਵੀ ਪ੍ਰੈਸ ਅਵਾਰਡ, [[ਬ੍ਰਿਟਿਸ਼ ਇੰਟਰਨੈਸ਼ਨਲ ਜਰਨਲਿਸਟ ਆਫ ਦ ਈਅਰ ਅਵਾਰਡ|ਇੰਟਰਨੈਸ਼ਨਲ ਜਰਨਲਿਸਟ ਆਫ ਦ ਈਅਰ], ਰੀਪੋਰਟਰ ਆਫ ਦ ਈਅਰ, [ [ਡੇਵਿਡ ਵੱਟ ਇਨਾਮ]], ਲਨਾਨ ਸੱਭਿਆਚਾਰਕ ਆਜ਼ਾਦੀ ਪ੍ਰਾਈਜ਼ |
ਜੀਵਨ ਸਾਥੀ | ਲਾਰਾ ਮਾਰਲੋ (1994–2006) |
ਵੈੱਬਸਾਈਟ | https://www.independent.co.uk/biography/robert-fisk |
ਬੰਦ ਕਰੋ
ਇੱਕ ਅਰਬੀ ਬੋਲਣ ਵਾਲਾ,[2] ਉਹ ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਕਰਨ ਵਾਲੇ ਕੁਝ ਇੱਕ ਪੱਛਮੀ ਪੱਤਰਕਾਰਾਂ ਵਿੱਚੋਂ ਇੱਕ ਸੀ, ਜਿਸ ਨੇ 1993 ਅਤੇ 1997 ਦੇ ਵਿੱਚਕਾਰ ਤਿੰਨ ਮੌਕਿਆਂ ਤੇ ਇੰਟਰਵਿਊ ਕੀਤਾ। [3][4]