![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/56/Draupadi%25E2%2580%2599s_Meeting_with_Queen_Sudeshna.jpg/640px-Draupadi%25E2%2580%2599s_Meeting_with_Queen_Sudeshna.jpg&w=640&q=50)
ਸੁਦੇਸ਼ਨਾ
ਭਾਰਤੀ ਮਹਾਕਾਵਿ ਮਹਾਭਾਰਤ ਦੀ ਪਾਤਰ / From Wikipedia, the free encyclopedia
ਹਿੰਦੂ ਮਹਾਂਕਾਵਿ ਮਹਾਭਾਰਤ ਵਿੱਚ, ਸੁਦੇਸ਼ਨਾ ਰਾਜਾ ਵਿਰਾਟ ਦੀ ਪਤਨੀ ਸੀ, ਜਿਸ ਦੇ ਦਰਬਾਰ ਵਿੱਚ ਪਾਂਡਵਾਂ ਨੇ ਆਪਣੀ ਜਲਾਵਤਨੀ ਦੌਰਾਨ ਪਨਾਹ ਲੈ ਕੇ ਇੱਕ ਸਾਲ ਬਿਤਾਇਆ ਸੀ। ਉਹ ਉੱਤਰ, ਉੱਤਰਾ, ਸ਼ਵੇਤਾ ਅਤੇ ਸ਼ੰਖਾ ਦੀ ਮਾਂ ਸੀ, ਉਸ ਦਾ ਕੀਚਕ ਨਾਮ ਦਾ ਇੱਕ ਭਰਾ ਅਤੇ ਸਾਹਤਿਨਕਾ ਨਾਮ ਦਾ ਇੱਕ ਭਾਣਜਾ ਸੀ।[1]
ਵਿਸ਼ੇਸ਼ ਤੱਥ ਸੁਦੇਸ਼ਨਾ, ਜਾਣਕਾਰੀ ...
ਸੁਦੇਸ਼ਨਾ | |
---|---|
![]() ਸੁਦੇਸਨਾ ਸਿੰਘਾਸਨ 'ਤੇ ਬੈਠੇ ਹੋਏ ਅਤੇ ਦਰੋਪਦੀ ਨਿੱਜੀ ਸਹਾਇਕ ਦੇ ਰੂਪ 'ਚ | |
ਜਾਣਕਾਰੀ | |
ਪਤੀ/ਪਤਨੀ(ਆਂ} | ਵਿਰਾਟ |
ਬੱਚੇ | ਉੱਤਰਾ, ਉੱਤਰ, ਸ਼ਵੇਤਾ, ਅਤੇ ਸ਼ੰਖਾ |
ਬੰਦ ਕਰੋ
ਮਹਾਭਾਰਤ ਵਿੱਚ ਸੁਦੇਸ਼ਨਾ ਦਾ ਮੂਲ ਰਾਜ ਨਿਰਧਾਰਤ ਨਹੀਂ ਕੀਤਾ ਗਿਆ ਹੈ। ਉਸ ਦਾ ਵੱਡਾ ਭਰਾ, ਕੀਚਕ, ਮਾਤਸਿਆ ਫ਼ੌਜ ਦਾ ਮੁੱਖ ਸੇਨਾਪਤੀ ਹੈ। ਇਸ ਲਈ ਮੰਨਿਆ ਜਾ ਸਕਦਾ ਹੈ ਕਿ ਸੁਦੇਸ਼ਨਾ ਖ਼ੁਦ ਮਾਤਸਿਆ ਮੂਲ ਦੀ ਹੈ ਆਧੁਨਿਕ ਸ਼ਬਦਾਵਲੀ 'ਚ ਨਾਮ ਦਾ ਅਰਥ ਚੰਗੀ ਤਰ੍ਹਾਂ ਪੈਦਾ ਹੋਣ ਵਾਲਾ ਹੈ।