ਫ਼ਰਾਂਸ
From Wikipedia, the free encyclopedia
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਿਲ ਹਨ।[note 1] ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ, ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਇਹ ਲੇਖ ਜਾਂ ਹਿੱਸਾ ਵਿਸਥਾਰੀਕਰਨ ਜਾਂ ਮੁੜ-ਸੁਧਾਈ ਦੀ ਕਾਰਵਾਈ ਹੇਠ ਹੈ। ਤੁਹਾਡਾ ਵੀ ਇਹਦੀ ਉਸਾਰੀ ਵਿੱਚ ਆਪਣੀਆਂ ਸੋਧਾਂ ਰਾਹੀਂ ਹਿੱਸਾ ਪਾਉਣ ਲਈ ਸੁਆਗਤ ਹੈ। If this ਲੇਖ ਜਾਂ ਹਿੱਸਾ ਬਹੁਤ ਦਿਨਾਂ ਤੋਂ ਸੋਧਿਆ ਨਹੀਂ ਗਿਆ, ਤਾਂ ਮਿਹਰਬਾਨੀ ਕਰਕੇ ਇਸ ਫਰਮੇ ਨੂੰ ਹਟਾ ਦਿਓ। If you are the editor who added this template and you are actively editing, please be sure to replace this template with {{in use}} during the active editing session. Click on the link for template parameters to use.
ਇਹ ਲੇਖ ਆਖ਼ਰੀ ਵਾਰ InternetArchiveBot (talk | contribs) ਦੁਆਰਾ Lua error in ਮੌਡਿਊਲ:Time_ago at line 98: attempt to index field '?' (a nil value). ਸੋਧਿਆ ਗਿਆ ਸੀ। (ਤਾਜ਼ਾ ਕਰੋ) |
ਫ਼ਰਾਂਸੀਸੀ ਗਣਰਾਜ République française[1] | |||||
---|---|---|---|---|---|
| |||||
ਮਾਟੋ: ਲਿਬਰਟੇ, ਏਗਾਲੀਟੇ, ਫ਼ਰਾਟਰਨੀਟੇ (ਖ਼ਲਾਸੀ, ਸਮਾਨਤਾ, ਭਾਈਚਾਰਾ) | |||||
ਐਨਥਮ: "ਲਾ ਮਾਰਸੀਯੈਸ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪੈਰਿਸ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਖੇਤਰੀ ਬੋਲੀਆਂ (ਦਫ਼ਤਰੀ ਅਤੇ ਗ਼ੈਰ-ਦਫ਼ਤਰੀ ਦੋਵੇਂ) |
| ||||
ਵਸਨੀਕੀ ਨਾਮ | ਫ਼ਰਾਂਸੀਸੀ | ||||
ਸਰਕਾਰ | ਇਕਾਤਮਕ ਅਰਧ-ਰਾਸ਼ਟਾਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਫ਼ਰਾਂਸੋਆ ਓਲਾਂਦ | ||||
• ਪ੍ਰਧਾਨ ਮੰਤਰੀ | ਮਾਨੂਅਲ ਵਾਲ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਕੌਮੀ ਸਭਾ | |||||
ਬਣਤਰ | |||||
• ਫ਼ਰਾਂਸੀਆ | 486 (ਕਲੋਵਿਸ ਵੱਲੋਂ ਇਕਰੂਪਤਾ) | ||||
• ਪੱਛਮੀ ਫ਼ਰਾਂਸੀਆ | 843 (ਵਰਦੁਨ ਦੀ ਸੰਧੀ) | ||||
• ਵਰਤਮਾਨ ਸੰਵਿਧਾਨ | 5 ਅਕਤੂਬਰ 1958 (ਪੰਜਵਾਂ ਗਣਰਾਜ) | ||||
ਖੇਤਰ | |||||
• ਕੁੱਲ[3] | 674,843 km2 (260,558 sq mi) (43ਵਾਂ) | ||||
551,695 km2 (213,011 sq mi) (50ਵਾਂ) | |||||
543,965 km2 (210,026 sq mi) (50ਵਾਂ) | |||||
ਆਬਾਦੀ | |||||
(2014) | |||||
• ਕੁੱਲ[3] | 66,616,416[6] (19ਵਾਂ) | ||||
63,129,000[7] (22ਵਾਂ) | |||||
• ਘਣਤਾ[8] | 116/km2 (300.4/sq mi) (89ਵਾਂ) | ||||
ਜੀਡੀਪੀ (ਪੀਪੀਪੀ) | 2010 ਅਨੁਮਾਨ | ||||
• ਕੁੱਲ | $2.146 ਟ੍ਰਿਲੀਅਨ[9] | ||||
• ਪ੍ਰਤੀ ਵਿਅਕਤੀ | $34,092[9] | ||||
ਜੀਡੀਪੀ (ਨਾਮਾਤਰ) | 2010 ਅਨੁਮਾਨ | ||||
• ਕੁੱਲ | $2.555 ਟ੍ਰਿਲੀਅਨ[9] | ||||
• ਪ੍ਰਤੀ ਵਿਅਕਤੀ | $40,591[9] | ||||
ਗਿਨੀ (2008) | 32.7[10] Error: Invalid Gini value | ||||
ਐੱਚਡੀਆਈ (2013) | 0.884[11] Error: Invalid HDI value · 20ਵਾਂ | ||||
ਮੁਦਰਾ | ਯੂਰੋ,[12] ਸੀ.ਐੱਫ਼.ਪੀ. ਫ਼ਰੈਂਕ[13] (EUR, XPF) | ||||
ਸਮਾਂ ਖੇਤਰ | UTC+1 (CET[8]) | ||||
UTC+2 (CEST[8]) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 331 | ||||
ਇੰਟਰਨੈੱਟ ਟੀਐਲਡੀ | .fr[14] | ||||
|
ਰਕਬੇ ਪੱਖੋਂ ਫ਼ਰਾਂਸ ਦੁਨੀਆ ਦਾ 42ਵਾਂ ਸਭ ਤੋਂ ਵੱਡਾ ਦੇਸ਼ ਹੈ ਪਰ ਪੱਛਮੀ ਯੂਰਪ ਅਤੇ ਯੂਰਪੀ ਸੰਘ ਵਿਚਲਾ ਸਭ ਤੋਂ ਵੱਡਾ ਮੁਲਕ ਹੈ। ਪੂਰੇ ਯੂਰਪ ਵਿੱਚ ਇਹਦਾ ਦਰਜਾ ਤੀਜਾ ਹੈ। 6.7 ਕਰੋੜ ਨੂੰ ਛੂੰਹਦੀ ਅਬਾਦੀ ਨਾਲ਼ ਇਹ ਦੁਨੀਆ ਦਾ 20ਵਾਂ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦ ਦੇਸ਼ ਹੈ। ਫ਼ਰਾਂਸ ਇੱਕ ਇਕਾਤਮਕ ਅਰਧਰਾਸ਼ਟਰਪਤੀ ਗਣਰਾਜ ਹੈ ਜੀਹਦੀ ਰਾਜਧਾਨੀ ਪੈਰਿਸ ਵਿਖੇ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ। ਫ਼ਰਾਂਸ ਦਾ ਮੌਜੂਦਾ ਸੰਵਿਧਾਨ, ਜਿਹਨੂੰ ਲੋਕਮੱਤ ਰਾਹੀਂ 4 ਅਕਤੂਬਰ 1958 ਵਿੱਚ ਕਬੂਲਿਆ ਗਿਆ ਸੀ, ਦੇਸ਼ ਨੂੰ ਧਰਮ-ਨਿਰਪੱਖ ਅਤੇ ਲੋਕਰਾਜੀ ਦੱਸਦਾ ਹੈ ਜੀਹਦੀ ਖ਼ੁਦਮੁਖ਼ਤਿਆਰੀ ਦਾ ਸਰੋਤ ਇਹਦੇ ਲੋਕ ਹਨ। ਮੁਲਕ ਦੇ ਆਦਰਸ਼ ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ ਵਿੱਚ ਉਲੀਕੇ ਗਏ ਹਨ ਜੋ ਦੁਨੀਆ ਵਿੱਚ ਮਨੁੱਖੀ ਹੱਕਾਂ ਦੇ ਸਭ ਤੋਂ ਪਹਿਲੇ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਅਤੇ ਜਿਹਨੂੰ ਪਿਛੇਤਰੀ 18ਵੀਂ ਸਦੀ ਵਿੱਚ ਫ਼ਰਾਂਸੀਸੀ ਇਨਕਲਾਬ ਦੇ ਸ਼ੁਰੂਆਤੀ ਦੌਰ ਵਿੱਚ ਤਿਆਰ ਕੀਤਾ ਗਿਆ ਸੀ।
ਫ਼ਰਾਂਸ ਪਿਛੇਤਰੇ ਮੱਧ ਕਾਲ ਤੋਂ ਹੀ ਯੂਰਪ ਦੀ ਇੱਕ ਪ੍ਰਮੁੱਖ ਤਾਕਤ ਰਿਹਾ ਹੈ ਅਤੇ 19ਵੀਂ ਅਤੇ ਅਗੇਤਰੀ 20ਵੀਂ ਸਦੀ ਵਿੱਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਬਸਤੀਵਾਦੀ ਸਾਮਰਾਜ ਸਦਕਾ ਇਹ ਦੁਨਿਆਵੀ ਪ੍ਰਸਿੱਧੀ ਦੇ ਸਿਖਰਾਂ 'ਤੇ ਪੁੱਜ ਗਿਆ।[15] ਆਪਣੇ ਲੰਮੇ ਅਤੀਤ ਦੌਰਾਨ ਫ਼ਰਾਂਸ ਨੇ ਕਈ ਉੱਘੇ ਕਲਾਕਾਰਾਂ, ਸੋਚਵਾਨਾਂ ਅਤੇ ਵਿਗਿਆਨੀਆਂ ਨੂੰ ਜਨਮ ਦਿੱਤਾ ਅਤੇ ਹੁਣ ਤੱਕ ਵੀ ਇਹ ਸੱਭਿਆਚਾਰ ਦਾ ਵਿਸ਼ਵੀ ਕੇਂਦਰ ਹੈ। ਇਸ ਦੇਸ਼ ਯੂਨੈਸਕੋ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਗਿਣਤੀ ਪੱਖੋਂ ਦੁਨੀਆ 'ਚ ਚੌਥੇ ਦਰਜੇ 'ਤੇ ਹੈ ਅਤੇ ਹਰ ਵਰ੍ਹੇ ਇੱਥੇ ਲਗਭਗ 8.3 ਕਰੋੜ ਵਿਦੇਸ਼ੀ ਸੈਲਾਨੀ ਆਉਂਦੇ ਹਨ – ਜੋ ਕਿਸੇ ਵੀ ਦੇਸ਼ ਤੋਂ ਵੱਧ ਹੈ।[16]
ਫ਼ਰਾਂਸ ਯੂਰਪ ਅਤੇ ਦੁਨੀਆ ਵਿੱਚ ਚੋਖੇ ਸੱਭਿਆਚਾਰਕ, ਮਾਲੀ, ਫ਼ੌਜੀ ਅਤੇ ਸਿਆਸੀ ਰਸੂਖ਼ ਵਾਲੀ ਮਹਾਨ ਤਾਕਤ ਹੈ।[17] ਦੁਨੀਆ ਵਿੱਚ ਫ਼ਰਾਂਸ ਦਾ ਫ਼ੌਜੀ ਬਜਟ ਪੰਜਵਾਂ,[18] ਅਸਲੇ ਦਾ ਅੰਬਾਰ ਤੀਜਾ[19] ਅਤੇ ਸਫ਼ਾਰਤੀ ਅਮਲਾ ਦੂਜਾ ਸਭ ਤੋਂ ਵੱਡਾ ਹੈ।[20] ਆਪਣੇ ਸਮੁੰਦਰੋਂ-ਪਾਰ ਖੇਤਰਾਂ ਅਤੇ ਰਾਜਖੇਤਰਾਂ ਸਦਕਾ ਫ਼ਰਾਂਸ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਨਿਵੇਕਲਾ ਆਰਥਿਕ ਮੰਡਲ ਬਣ ਗਿਆ ਹੈ।[21] ਫ਼ਰਾਂਸ ਇੱਕ ਵਿਕਸਿਤ ਦੇਸ਼ ਹੈ ਅਤੇ ਨਾਂ-ਮਾਤਰ ਜੀਡੀਪੀ ਪੱਖੋਂ ਪੰਜਵੇਂ ਅਤੇ ਖ਼ਰੀਦ ਸ਼ਕਤੀ ਇਕਸਾਰਤਾ ਪੱਖੋਂ ਸੱਤਵੇਂ ਦਰਜੇ 'ਤੇ ਹੈ।[22] ਘਰੇਲੂ ਦੌਲਤ ਪੱਖੋਂ ਫ਼ਰਾਂਸ ਯੂਰਪ ਦਾ ਸਭ ਤੋਂ ਅਮੀਰ ਮੁਲਕ ਹੈ ਜਦਕਿ ਦੁਨੀਆ ਵਿੱਚ ਚੌਥੇ ਦਰਜੇ 'ਤੇ ਹੈ।[23]
ਫ਼ਰਾਂਸੀਸੀ ਨਾਗਰਿਕਾਂ ਦੀ ਰਹਿਣੀ ਦਾ ਮਿਆਰ ਬਹੁਤ ਉੱਚਾ ਹੈ ਅਤੇ ਫ਼ਰਾਂਸ ਸਿੱਖਿਆ, ਸਿਹਤ-ਸੰਭਾਲ, ਜੀਵਨ-ਮਿਆਦ, ਸ਼ਹਿਰੀ ਅਜ਼ਾਦੀ ਅਤੇ ਮਨੁੱਖੀ ਵਿਕਾਸ ਦੀਆਂ ਕੌਮਾਂਤਰੀ ਦਰਜੇਦਾਰੀਆਂ ਵਿੱਚ ਵੀ ਮੋਹਰੀ ਰਹਿੰਦਾ ਹੈ।[24][25] ਫ਼ਰਾਂਸ ਸੰਯੁਕਤ ਰਾਸ਼ਟਰ ਦਾ ਸਥਾਪਕੀ ਮੈਂਬਰ ਹੈ ਜਿੱਥੇ ਇਹ ਉਸਦੇ ਸੁਰੱਖਿਆ ਕੌਂਸਲ ਦੇ ਪੰਜ ਪੱਕੇ ਮੈਂਬਰਾਂ 'ਚੋਂ ਇੱਕ ਹੈ। ਇਸ ਤੋਂ ਇਲਾਵਾ ਇਹ 7 ਦੀ ਢਾਣੀ, ਨਾਟੋ, ਆਰਥਿਕ ਸਹਿਕਾਰਤਾ ਅਤੇ ਵਿਕਾਸ ਜੱਥੇਬੰਦੀ (ਓ.ਈ.ਸੀ.ਡੀ.), ਵਿਸ਼ਵ ਵਪਾਰ ਜੱਥੇਬੰਦੀ ਅਤੇ ਲਾ ਫ਼ਰਾਂਕੋਫ਼ੋਨੀ ਵਰਗੇ ਕਈ ਕੌਮਾਂਤਰੀ ਅਦਾਰਿਆਂ ਦਾ ਵੀ ਮੈਂਬਰ ਹੈ।[26]