ਹੈਮਨੇਟ ਸ਼ੇਕਸਪੀਅਰ
From Wikipedia, the free encyclopedia
ਹੈਮਨੇਟ ਸ਼ੇਕਸਪੀਅਰ (ਬੈਪਟਿਜ਼ਮ 2 ਫ਼ਰਵਰੀ 1585 – ਦਫ਼ਨਾਇਆ ਗਿਆ 11 ਅਗਸਤ 1596), ਵਿਲੀਅਮ ਸ਼ੇਕਸਪੀਅਰ ਅਤੇ ਐਨੀ ਹਾਥਅਵੇ ਦਾ ਇੱਕੋ-ਇੱਕ ਪੁੱਤਰ ਸੀ ਅਤੇ ਜਿਊਡਿਥ ਸ਼ੇਕਸਪੀਅਰ ਦਾ ਜੁੜਵਾ ਭਰਾ ਸੀ।[1][2][3][4] ਉਸਦੀ ਮੌਤ 11 ਸਾਲਾਂ ਦੀ ਉਮਰ ਵਿੱਚ ਹੀ ਹੋ ਗਈ ਸੀ। ਕੁਝ ਸ਼ੇਕਸਪੀਅਰ ਵਿਦਵਾਨ ਮੰਨਦੇ ਹਨ ਕਿ ਹੈਮਨੇਟ ਦਾ ਉਸਦੇ ਪਿਤਾ ਦੇ ਨਾਟਕ ਹੈਮਲਟ ਨਾਲ ਸਬੰਧ ਹੈ। ਇਸ ਤੋਂ ਇਲਾਵਾ ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਹੈਮਨੇਟ ਦੀ ਮੌਤ ਦਾ ਸਬੰਧ ਉਸਦੇ ਪਿਤਾ ਦੁਆਰਾ ਰਚੇ ਗਏ ਨਾਟਕਾਂ ਕਿੰਗ ਜੌਨ, ਰੋਮੀਓ ਐਂਡ ਜੂਲੀਅਟ, ਜੂਲੀਅਸ ਸੀਜ਼ਰ ਅਤੇ ਟਵੈਲਵਥ ਨਾਈਟ ਨਾਲ ਵੀ ਹੋ ਸਕਦਾ ਹੈ।
ਵਿਸ਼ੇਸ਼ ਤੱਥ ਹੈਮਨੇਟ ਸ਼ੇਕਸਪੀਅਰ, ਜਨਮ ...
ਹੈਮਨੇਟ ਸ਼ੇਕਸਪੀਅਰ | |
---|---|
ਜਨਮ | ਬੈਪਟਾਈਜ਼ਡ 2 ਫ਼ਰਵਰੀ 1585 |
ਮੌਤ | ਦਫ਼ਨਾਇਆ ਗਿਆ, 11 ਅਗਸਤ 1596 (ਉਮਰ 11 ਸਾਲ) ਸਟ੍ਰੈਟਫ਼ੋਰਡ-ਅਪੌਨ-ਅਵੌਨ, ਵਾਰਵਿਕਸ਼ਾਇਰ, ਇੰਗਲੈਂਡ |
ਰਾਸ਼ਟਰੀਅਤਾ | ਅੰਗਰੇਜ਼ੀ |
ਮਾਤਾ-ਪਿਤਾ | ਵਿਲੀਅਮ ਸ਼ੇਕਸਪੀਅਰ ਐਨੀ ਹਾਥਅਵੇ |
ਬੰਦ ਕਰੋ