ਜੂਲੀਅਸ ਸੀਜ਼ਰ (ਨਾਟਕ)
ਵਿਲੀਅਮ ਸ਼ੇਕਸਪੀਅਰ ਦਾ ਨਾਟਕ / From Wikipedia, the free encyclopedia
ਜੂਲੀਅਸ ਸੀਜ਼ਰ ਵਿਲੀਅਮ ਸ਼ੇਕਸਪੀਅਰ ਦਾ ਅੰਗਰੇਜ਼ੀ ਭਾਸ਼ਾ ਦਾ ਇੱਕ ਦੁਖਾਂਤ ਡਰਾਮਾ ਹੈ। ਇਹ 1599 ਵਿੱਚ ਲਿਖਿਆ ਗਿਆ ਸੀ।[1] ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਕਸਪੀਅਰ ਨੇ ਇਸਨੂੰ ਆਪਣੇ ਸਾਹਿਤਕ ਜੀਵਨ ਦੇ ਤੀਸਰੇ ਦੌਰ 1601 ਤੋਂ 1604 ਦੇ ਵਿੱਚ ਲਿਖਿਆ ਸੀ। ਇਸ ਵਿੱਚ 44 ਈਪੂ ਨੂੰ ਰੋਮਨ ਸਲਤਨਤ ਵਿੱਚ ਜੂਲੀਅਸ ਸੀਜ਼ਰ ਦੇ ਖਿਲਾਫ਼ ਸਾਜ਼ਿਸ਼, ਉਸ ਦੀ ਹੱਤਿਆ ਅਤੇ ਬਾਅਦ ਨੂੰ ਹੋਈ ਜੰਗ ਵਿੱਚ ਸਾਜ਼ਸ਼ੀਆਂ ਦੀ ਹਾਰ ਨੂੰ ਦਿਖਾਇਆ ਗਿਆ ਹੈ। ਇਹ ਇਤਿਹਾਸਿਕ ਘਟਨਾਵਾਂ ਨੂੰ ਆਧਾਰ ਬਣਾ ਕੇ ਲਿਖੇ ਸ਼ੇਕਸਪੀਅਰ ਦੇ ਕਈ ਨਾਟਕਾਂ ਵਿਚੋਂ ਇੱਕ ਹੈ, ਜਿਹਨਾਂ ਵਿੱਚ ਐਂਟੋਨੀ ਐਂਡ ਕਲੀਓਪੈਟਰਾ ਅਤੇ ਕੋਰੀਓਲੈਨਸ ਵੀ ਹਨ।