From Wikipedia, the free encyclopedia
ਅਰਬ-ਇਜ਼ਰਾਇਲੀ ਟਾਕਰਾ (Arabic: الصراع العربي الإسرائيلي ਅਲ-ਸਿਰਾ'ਅ ਅਲ'ਅਰਬੀ ਅ'ਇਸਰੈਲੀ; ਹਿਬਰੂ: הסכסוך הישראלי-ערבי ਹਾ'ਸਿਖਸੁਖ ਹ'ਯਿਸਰੈਲੀ-ਅਰਵੀ) ਅਰਬ ਮੁਲਕਾਂ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੀ ਸਿਆਸੀ ਕਸ਼ਮਕਸ਼ ਅਤੇ ਫ਼ੌਜੀ ਘੋਲ ਨੂੰ ਆਖਿਆ ਜਾਂਦਾ ਹੈ। ਅਜੋਕੇ ਅਰਬ-ਇਜ਼ਰਾਇਲੀ ਬਖੇੜੇ ਦੀਆਂ ਜੜ੍ਹਾਂ 19ਵੀਂ ਸਦੀ ਦੇ ਅੰਤ 'ਚ ਹੋਏ ਯਹੂਦੀਵਾਦ ਅਤੇ ਅਰਬ ਕੌਮੀਅਤ ਦੇ ਉਠਾਅ ਵਿੱਚ ਹਨ। ਯਹੂਦੀ ਲੋਕਾਂ ਵੱਲੋਂ ਜਿਸ ਇਲਾਕੇ ਨੂੰ ਆਪਣੀ ਇਤਿਹਾਸਕ ਮਾਤਭੂਮੀ ਦੱਸਿਆ ਜਾਂਦਾ ਹੈ ਉਸੇ ਇਲਾਕੇ ਨੂੰ ਸਰਬ-ਅਰਬ ਲਹਿਰ ਫ਼ਲਸਤੀਨੀ ਅਰਬ ਲੋਕਾਂ ਦੀ ਇਤਿਹਾਸਕ ਅਤੇ ਅਜੋਕੀ ਮਲਕੀਅਤ ਮੰਨਦੀ ਹੈ[8] ਅਤੇ ਸਰਬ-ਇਸਲਾਮੀ ਸੋਚ ਮੁਤਾਬਕ ਮੁਸਲਮਾਨਾਂ ਦੀ ਧਰਤੀ ਹੈ। ਯਹੂਦੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਇਹ ਫਿਰਕਾਪ੍ਰਸਤ ਬਖੇੜਾ 20ਵੀਂ ਸਦੀ 'ਚ ਸ਼ੁਰੂ ਹੋਇਆ ਅਤੇ 1947 'ਚ ਸਿਖਰ ਦੀ ਖ਼ਾਨਾਜੰਗੀ ਦਾ ਰੂਪ ਧਾਰ ਗਿਆ ਅਤੇ ਮਈ 1948 'ਚ ਇਹ ਪਹਿਲੀ ਅਰਬ-ਇਜ਼ਰਾਇਲੀ ਜੰਗ ਹੋ ਨਿੱਬੜਿਆ। ਇਹਦੇ ਨਤੀਜੇ ਵਜੋਂ ਵਿਸ਼ਵ ਯਹੂਦੀਵਾਦ ਜੱਥੇਬੰਦੀ ਦੇ ਕਾਰਜਕਾਰੀ ਆਗੂ ਡੇਵਿਡ ਬੈੱਨ-ਗੁਰੀਅਨ ਵੱਲੋਂ ਇਜ਼ਰਾਇਲ ਦੀ ਜ਼ਮੀਨ ਵਿੱਚ ਇੱਕ ਯਹੂਦੀ ਮੁਲਕ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਜੀਹਦਾ ਨਾਂ ਇਜ਼ਰਾਇਲ ਦਾ ਮੁਲਕ ਹੋਵੇਗਾ।[9]
ਅਰਬ-ਇਜ਼ਰਾਇਲੀ ਟੱਕਰ | |||||||||
---|---|---|---|---|---|---|---|---|---|
ਪੱਛਮੀ ਕੰਢਾ ਅਤੇ ਗਾਜ਼ਾ ਪੱਟੀ ਦੇ ਲਾਗੇ ਕੇਂਦਰੀ ਇਜ਼ਰਾਇਲ, 2007 | |||||||||
| |||||||||
Belligerents | |||||||||
ਇਜ਼ਰਾਇਲ |
ਜਾਰਡਨ (1948–1994)
| ||||||||
ਸੁਏਜ਼ ਸੰਕਟ: (1956) ਦੱਖਣੀ ਲਿਬਨਾਨ ਟਾਕਰਾ:
|
ਘਸਰ ਦੀ ਜੰਗ: (1967-70)
| ||||||||
ਮਦਦ ਦੇਣ ਵਾਲ਼ੇ:
| |||||||||
Commanders and leaders | |||||||||
Casualties and losses | |||||||||
~10,000 ਫ਼ੌਜੀ ਹਲਾਕ[5] | ਕੁੱਲ 90,785 ਅਰਬ ਹਲਾਕ[6] | ||||||||
ਦੋਹੇਂ ਧਿਰਾਂ: 74,000 ਫ਼ੌਜੀ ਹਲਾਕ 18,000 ਆਮ ਲੋਕ ਹਲਾਕ (1945–1995)[7] |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.