ਅਦਨ ਦੀ ਖਾੜੀ
From Wikipedia, the free encyclopedia
Remove ads
ਅਦਨ ਦੀ ਖਾੜੀ (Arabic: خليج عدن ਖ਼ਲੀਗ਼ ਅਦਨ, ਸੋਮਾਲੀ: [Gacanka Cadmeed] Error: {{Lang}}: text has italic markup (help)) ਅਰਬ ਸਾਗਰ ਵਿੱਚ ਸਥਿਤ ਇੱਕ ਖਾੜੀ ਹੈ ਜੋ ਯਮਨ, ਅਰਬੀ ਪਰਾਇਦੀਪ ਅਤੇ ਅਫ਼ਰੀਕਾ ਦੇ ਸਿੰਗ ਵਿੱਚ ਸੋਮਾਲੀਆ ਵਿੱਚਕਾਰ ਸਥਿਤ ਹੈ। ਉੱਤਰ-ਪੱਛਮ ਵੱਲ ਇਹ ਬਬ-ਅਲ-ਮੰਦੇਬ ਦੇ 20 ਮੀਲ ਚੌੜੇ ਪਣਜੋੜ ਰਾਹੀਂ ਲਾਲ ਸਾਗਰ ਨਾਲ਼ ਜੁੜੀ ਹੋਈ ਹੈ। ਇਸ ਦਾ ਨਾਂ ਯਮਨ ਵਿੱਚਲੇ ਸ਼ਹਿਰ ਅਦਨ ਨਾਲ਼ ਸਾਂਝਾ ਹੈ ਜਿਸ ਨਾਲ਼ ਇਸ ਖਾੜੀ ਦਾ ਉੱਤਰੀ ਤਟ ਲੱਗਦਾ ਹੈ। ਇਤਿਹਾਸਕ ਤੌਰ ਉੱਤੇ ਇਸ ਖਾੜੀ ਨੂੰ ਇਸ ਦੇ ਦੱਖਣੀ ਪਾਸੇ ਵਾਲੇ ਸੋਮਾਲੀਆ ਵਿੱਚਲੇ ਬੰਦਰਗਾਹੀ ਸ਼ਹਿਰ ਬਰਬਰਾ ਮਗਰੋਂ "ਬਰਬਰਾ ਦੀ ਖਾੜੀ" ਕਿਹਾ ਜਾਂਦਾ ਸੀ।[1][2] ਪਰ ਜਿਵੇਂ-ਜਿਵੇਂ ਬਸਤੀਵਾਦੀ ਸਮਿਆਂ ਮੌਕੇ ਅਦਨ ਸ਼ਹਿਰ ਵਿਕਸਤ ਹੋਇਆ, "ਅਦਨ ਦੀ ਖਾੜੀ" ਨਾਂ ਜ਼ਿਆਦਾ ਪ੍ਰਸਿੱਧ ਹੋ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads