ਅਬਰਾਰ-ਉਲ-ਹੱਕ
ਪਾਕਿਸਤਾਨੀ ਸੰਗੀਤਕਾਰ From Wikipedia, the free encyclopedia
Remove ads
ਅਬਰਾਰ-ਉਲ-ਹੱਕ Urdu: ابرار الحق; ਜਨਮ ਵਕਤ ਅਬਰਾਰ-ਉਲ-ਹੱਕ ਕਾਹਲੋਂ) ਪਾਕਿਸਤਾਨੀ, ਗਾਇਕ-ਗੀਤਕਾਰ, ਪਰਉਪਕਾਰੀ ਅਤੇ ਸਿਆਸਤਦਾਨ ਹੈ।[1][2] ਇਸ ਦੀ ਪਹਿਲੀ ਐਲਬਮ "ਬਿੱਲੋ ਦੇ ਘਰ" ਪਰ ਉਸ ਦਾ ਨਾਮ ਸਿਰਫ਼ "ਅਬਰਾਰ" ਦਰਜ ਹੈ। "ਬਿੱਲੋ ਦੇ ਘਰ" ਉਸ ਦਾ ਸਭ ਤੋਂ ਮਸ਼ਹੂਰ ਗੀਤ ਹੈ। ਗੁਲੂਕਾਰ ਬਣਨ ਤੋਂ ਪਹਿਲਾਂ ਅਬਰਾਰ ਲਾਹੌਰ ਦੇ ਇਚੀਸਨ ਕਾਲਜ ਵਿੱਚ ਅਧਿਆਪਕ ਲੱਗਿਆ ਸੀ। ਉਹ ਨਸਲੀਅਤ ਪੱਖੋਂ ਕਾਹਲੋਂ ਜੱਟ/ਜਾਟ ਹੈ।
ਅਬਰਾਰ ਜ਼ਿਆਦਾਤਰ ਪੰਜਾਬੀ ਵਿੱਚ ਗਾਉਂਦਾ ਹੈ ਜੋ ਕਿ ਭੰਗੜਾ ਗਾਇਕੀ ਕੀ ਬੁਨਿਆਦੀ, ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਾ ਪੰਜਾਬ ਦੀ ਔਰ ਅਬਰਾਰ ਦੀ ਮਾਂ ਬੋਲੀ ਹੈ। ਅਬਰਾਰ ਨੇ ਉਰਦੂ ਵਿੱਚ ਵੀ ਜੋਰ ਆਜ਼ਮਾਈ ਕੀਤੀ ਹੈ ਜਦਕਿ ਉਸ ਦਾ ਇੱਕ ਮਸ਼ਹੂਰ ਗੀਤ "ਸਾਨੂੰ ਤੇਰੇ ਨਾਲ਼" ਅੰਗਰੇਜ਼ੀ ਔਰ ਪੰਜਾਬੀ ਵਿੱਚ ਹੈ।
ਅਬਰਾਰ ਦਾ ਪਹਿਲਾ ਗੀਤ "ਬਿੱਲੋ ਦੇ ਘਰ" ਇਸੇ ਨਾਮ ਦੀ ਐਲਬਮ ਸਮੇਤ ਫ਼ੌਰੀ ਤੌਰ 'ਤੇ ਮਕਬੂਲ ਹੋ ਗਿਆ। ਉਸ ਦੀ ਵੈਬਸਾਈਟ ਮੁਤਾਬਿਕ ਹੁਣ ਤੱਕ ਇਸ ਐਲਬਮ ਦੀਆਂ ਇੱਕ ਕਰੋੜ ਸੱਠ ਲੱਖ ਕਾਪੀਆਂ ਵਿਕ ਚੁੱਕੀਆਂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads