ਅਭੀਜੀਤ ਰਾਏ

From Wikipedia, the free encyclopedia

Remove ads

ਅਭੀਜੀਤ ਰਾਏ (ਬੰਗਾਲੀ: অভিজিৎ রায়; 12 ਸਤੰਬਰ 1972 - 26 ਫਰਵਰੀ 2015)[3] ਇੱਕ ਬੰਗਲਾਦੇਸ਼ੀ-ਅਮਰੀਕੀ ਇੰਜੀਨੀਅਰ, ਲੇਖਕ, ਬਲੌਗਰ ਅਤੇ ਬੰਗਲਾਦੇਸ਼ੀ ਮੂਲ ਦਾ ਧਰਮ ਨਿਰਪੱਖ ਕਾਰਕੁਨ ਸੀ।[4] ਰਾਏ 'ਮੁਕਤੋ ਮੋਨ' ਭਾਵ ਆਜ਼ਾਦ ਜ਼ਿਹਨ ਦੇ ਨਾਂ ਦੀ ਬਲਾਗ ਸਾਈਟ ਚਲਾਉਂਦਾ ਸੀ, ਜੋ "ਅਗਾਂਹਵਧੂ, ਤਰਕਸ਼ੀਲ ਅਤੇ ਨਿਰਪੱਖ ਸਮਾਜ ਦੀ ਉਸਾਰੀ ਲਈ ਅਹਿਮ ਮਸਲਿਆਂ ਉੱਤੇ ਸੰਵਾਦ ਅਤੇ ਬਹਿਸ ਨੂੰ ਅੱਗੇ ਵਧਾਉਣ ਲਈ 2000 ਵਿੱਚ ਇੱਕ ਬਲੌਗ ਵਜੋਂ ਹੋਂਦ ਵਿੱਚ ਆਈ ਸੀ। ਇਸ 'ਚ ਉਹ ਧਾਰਮਿਕ ਕੱਟੜਪੰਥੀਆਂ ਦੀ ਆਲੋਚਨਾ ਕਰਦਾ ਸੀ ਅਤੇ ਉਹਦੀਆਂ ਲਿਖਤਾਂ ਬਹੁਤ ਕਾਟ ਕਰਨ ਵਾਲੀਆਂ ਸਨ। 26 ਫਰਵਰੀ 2015 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਕਿਤਾਬ ਮੇਲੇ ਤੋਂ ਪਰਤਦੇ ਅਭੀਜੀਤ ਰਾਏ ਦਾ ਅਣਪਛਾਤੇ ਅਪਰਾਧੀਆਂ ਨੇ ਕਤਲ ਕਰ ਦਿੱਤਾ।[5]

ਵਿਸ਼ੇਸ਼ ਤੱਥ ਅਭੀਜੀਤ ਰਾਏঅভিজিৎ রায়, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads