ਅਉਧੀ ਬੋਲੀ

ਪੂਰਬੀ ਹਿੰਦੀ ਭਾਸ਼ਾ, ਕਈ ਵਾਰ ਹਿੰਦੀ-ਉਰਦੂ ਦੀ ਉਪਭਾਸ਼ਾਵਾਂ ਦੀ ਇਕ ਉਪਭਾਸ਼ਾ ਮੰਨਿਆ ਜਾਂਦਾ ਹੈ From Wikipedia, the free encyclopedia

Remove ads

ਅਉਧੀ (ਦੇਵਨਾਗਰੀ: अवधी; ਅਵਧੀ) ਹਿੰਦੀ ਖੇਤਰ ਦੀ ਇੱਕ ਭਾਸ਼ਾ ਹੈ। ਇਹ ਉੱਤਰ ਪ੍ਰਦੇਸ਼ ਅਤੇ ਨਿਪਾਲ ਵਿੱਚ ਅਉਧ ਇਲਾਕੇ ਦੇ ਫ਼ਤਹਿਪੁਰ, ਮਿਰਜ਼ਾਪੁਰ, ਜੌਨਪੁਰ ਆਦਿ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਅਉਧੀ ਬੋਲਣ ਵਾਲੇ ਲੋਕ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਮਿਲਦੇ ਹਨ।[3] ਇਸ ਤੋਂ ਇਲਾਵਾ ਇਸਦੀ ਇੱਕ ਸ਼ਾਖ਼ ਬਘੇਲਖੰਡ ਵਿੱਚ ਬਘੇਲੀ ਨਾਮ ਨਾਲ ਪ੍ਰਚੱਲਤ ਹੈ। ਅਉਧ ਸ਼ਬਦ ਦੀ ਵਿਉਤਪਤੀ ਅਯੋਧਿਆ ਤੋਂ ਹੈ। ਇਸ ਨਾਮ ਦਾ ਇੱਕ ਸੂਬਾ ਮੁਗਲਾਂ ਦੇ ਰਾਜਕਾਲ ਵਿੱਚ ਸੀ। ਤੁਲਸੀਦਾਸ ਨੇ ਆਪਣੇ ਰਾਮ ਚਰਿਤ ਮਾਨਸ ਵਿੱਚ ਅਯੋਧਿਆ ਨੂੰ ਅਵਧਪੁਰੀ ਕਿਹਾ ਹੈ। ਇਸ ਖੇਤਰ ਦਾ ਪੁਰਾਣਾ ਨਾਮ ਕੋਸਲ ਵੀ ਸੀ ਜਿਸਦੀ ਮਹੱਤਤਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ।

ਵਿਸ਼ੇਸ਼ ਤੱਥ ਅਵਧੀ, ਜੱਦੀ ਬੁਲਾਰੇ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads