ਫ਼ਿਜੀ
From Wikipedia, the free encyclopedia
Remove ads
ਫ਼ਿਜੀ (ਫ਼ਿਜੀਆਈ: Viti; ਫ਼ਿਜੀਆਈ ਹਿੰਦੀ: फ़िजी), ਅਧਿਕਾਰਕ ਤੌਰ ਉੱਤੇ ਫ਼ਿਜੀ ਦਾ ਗਣਰਾਜ[7] (ਫ਼ਿਜੀਆਈ: Matanitu ko Viti; ਫ਼ਿਜੀਆਈ ਹਿੰਦੀ: फ़िजी गणराज्य[8] ਫ਼ਿਜੀ ਗਣਰਾਜਯਾ), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਮੈਲਾਨੇਸ਼ੀਆ 'ਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੋਂ ਲਗਭਗ 1,100 ਸਮੁੰਦਰੀ ਮੀਲ (2,000 ਕਿ.ਮੀ.) ਉੱਤਰ-ਪੂਰਬ ਵੱਲ ਪੈਂਦਾ ਹੈ। ਇਹਦੇ ਸਭ ਤੋਂ ਨੇੜਲੇ ਗੁਆਂਢੀ ਦੇਸ਼, ਪੱਛਮ ਵੱਲ ਵਨੁਆਟੂ, ਦੱਖਣ-ਪੱਛਮ ਵੱਲ ਫ਼ਰਾਂਸ ਦਾ ਨਿਊ ਕੈਲੇਡੋਨੀਆ, ਦੱਖਣ-ਪੂਰਬ ਵੱਲ ਨਿਊਜ਼ੀਲੈਂਡ ਦੇ ਕਰਮਾਡੈਕ ਟਾਪੂ, ਪੂਰਬ ਵੱਲ ਟੋਂਗਾ, ਉੱਤਰ-ਪੂਰਬ ਵੱਲ ਸਮੋਆ, ਫ਼ਰਾਂਸ ਦਾ ਵਾਲਿਸ ਅਤੇ ਫ਼ੁਟੂਨਾ ਅਤੇ ਉੱਤਰ ਵੱਲ ਤੁਵਾਲੂ, ਹਨ।
Remove ads
ਪ੍ਰਸ਼ਾਸਕੀ ਅਤੇ ਸੂਬਾਈ ਵਿਭਾਗ

ਫ਼ਿਜੀ ਨੂੰ ਚਾਰ ਪ੍ਰਮੁੱਖ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ:
- ਮੱਧਵਰਤੀ
- ਪੂਰਬੀ
- ਉੱਤਰੀ
- ਪੱਛਮੀ
ਇਹ ਵਿਭਾਗ ਅੱਗੋਂ 14 ਸੂਬਿਆਂ ਵਿੱਚ ਵੰਡੇ ਹੋਏ ਹਨ:
- ਬਾ
- ਬੁਆ
- ਕਾਕਾਊਡ੍ਰੋਵ
- ਕਾਡਾਵੂ
- ਲਾਊ
- ਲੋਮਾਈਵਿਤੀ
- ਮਕੂਆਤਾ
- ਨਦਰੋਗ-ਨਵੋਸ
- ਨੈਤਸਿਰੀ
- ਨਮੋਸੀ
- ਰਾ
- ਰੇਵਾ
- ਸੇਰੂਆ
- ਤੈਲੇਵੂ
ਕਾਕੋਬੂ ਦੇ ਰਾਜ ਦੌਰਾਨ ਫ਼ਿਜੀ ਨੂੰ 3 ਰਾਜ-ਸੰਘਾਂ ਵਿੱਚ ਵੀ ਵੰਡਿਆ ਗਿਆ ਸੀ। ਭਾਵੇਂ ਇਹ ਸ਼ਾਸ਼ਕੀ ਵਿਭਾਗ ਨਹੀਂ ਹਨ ਪਰ ਇਹ ਫੇਰ ਵੀ ਸਥਾਨਕ ਫ਼ਿਜੀਆਈਆਂ ਦੇ ਸਮਾਜਕ ਵਰਗੀਕਰਨ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।
- ਬੁਰੇਬਸਗਾ ਰਾਜ-ਸੰਘ
- ਕੁਬੂਨਾ ਰਾਜ-ਸੰਘ
- ਤੋਵਾਤਾ ਰਾਜ-ਸੰਘ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads